ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਦਸਿਆ ਸੀ, ਤੁਸੀਂ ਕਾਓ ਡਾਏ-ਇਜ਼ਮ ਵਿਚ ਜਾ ਕੇ ਲਭ ਸਕਦੇ ਹੋ, ਸਭ ਤੋਂ ਵਧੀਆ ਟਰਾਂਸਮਿਟਰ, ਸਭ ਤੋਂ ਵਧੀਆ ਕਾਉ ਡਾਏ-ਇਜ਼ਮ ਦਾ ਮੰਦਰ ਜੋ ਤੁਸੀਂ ਲਭ ਸਕਦੇ ਹੋ। ਕਾਓ ਡਾਏ ਦਾ ਭਾਵ "ਉਚਾ ਮੰਡਲ" ਹੈ । ਮੈਂ ਹੁਣੇ ਹੁਣੇ ਪਤਾ ਕੀਤਾ ਤੁਹਾਡੇ ਨਾਲ ਇਸ ਬਾਰੇ ਗਲ ਕਰਨ ਤੋਂ ਬਾਅਦ। ਮੈਂ ਸੋਚਦੀ ਰਹੀ, "ਅਸੀਂ ਇਸ ਨੂੰ ਅੰਗਰੇਜ਼ੀ ਵਿਚ ਕੀ ਆਖ ਸਕਦੇ ਹਾਂ?" "ਕਾਓ" ਭਾਵ "ਉਚਾ।" "ਡਾਏ" ਭਾਵ ਤਕਰੀਬਨ ਇਕ ਪਲੈਟਫਾਰਮ। ਪਰ ਅੰਗਰੇਜ਼ੀ ਵਿਚ ਉਸ ਦਾ ਭਾਵ "ਉਚਾ ਮੰਡਲ" ਹੈ। ਉਹ ਸਭ ਤੋਂ ਵਧੀਆ ਹੈ ਜੋ ਮੈਂ ਅਨੁਵਾਦ ਕਰ ਸਕਦੀ ਹਾਂ। ਮੈਨੂੰ ਮਾਫ ਕਰਨਾ, ਸਾਰੇ ਸੰਤ ਉਥੇ, ਜੇਕਰ ਮੈਂ ਤੁਹਾਡੀਆਂ ਸਿਖਾਇਆਵਾਂ ਦੀ ਗਹਿਰੀ, ਡੂੰਘੀ ਭਾਵਨ ਇਕ ਸ਼ਬਦ ਵਿਚ ਇਸ ਤਰਾਂ ਨਹੀਂ ਲਿਆ ਸਕੀ।

ਤੁਸੀਂ ਬਿਆਸ, ਭਾਰਤ ਨੂੰ ਜਾ ਸਕਦੇ ਹੋ - ਜਾਂ ਬਿਆਸ ਗੁਰੂਆਂ ਦੀਆਂ ਸ਼ਾਖਾਵਾਂ। ਉਨਾਂ ਦੇ ਵਾਰਿਸ ਅਜ਼ੇ ਵੀ ਉਨਾਂ ਦੀ ਸ਼ਕਤੀ ਨੂੰ ਸੰਭਾਲਦੇ ਹਨ, ਅਜ਼ੇ ਵੀ ਉਨਾਂ ਦੀ ਆਸ਼ੀਰਵਾਦ ਮੌਜ਼ੂਦ ਹੈ। ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ। ਬਿਆਸ - ਬੀ-ਆ-ਸ। ਬਿਆਸ ਦੇ ਸੰਸਥਾਪਕ, ਪਰਮ ਪਵਿਤਰ ਸੁਆਮੀ ਮਹਾਂਰਾਜ ਜੀ ਹੋਰਾਂ ਦੇ ਉਤਰਾਧਿਕਾਰੀਆਂ ਦਾ ਇਕ ਸਮੂਹ ਸਾਰੇ ਰਾਹ ਹੇਠਾਂ ਤਕ ਸਤਿਗੁਰੂਆਂ ਬਾਬਾ ਸਾਵਨ ਸਿੰਘ ਜੀ, ਸੰਤ ਕ੍ਰਿਪਾਲ ਸਿੰਘ ਜੀ, ਆਦਿ। ਇਹ ਇਮਾਨਦਾਰ ਸਤਿਗੁਰੂ ਹਨ। ਉਹ ਕਿਸੇ ਵੀ ਤਰਾਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਕਿਉਂਕਿ ਉਹ ਉਸ ਸ਼ਰਤ-ਰਹਿਤ ਪਿਆਰ ਦੀ ਪਰੰਪਰਾ ਵਿਚ ਡੂੰਘੇ ਹਨ। ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ।

ਅਤੇ ਤੁਸੀਂ ਕਿਸੇ ਵੀ ਪਰੰਪਰਾ ਵਿਚ ਜਾ ਸਕਦੇ ਹੋ, ਸਭ ਤੋਂ ਨਜ਼ਦੀਕੀ ਸੰਭਵ। ਅਤੇ ਸ਼ਾਇਦ ਹੋਆ ਹਾਓ-ਇਜ਼ਮ। ਔ ਲੈਕ (ਵੀਐਤਨਾਮ) ਵਿਚ ਹੋਆ ਹਾਓ-ਇਜ਼ਮ ਵੀ ਨਵਾਂ ਹੈ, ਸਤਿਗੁਰੂ ਦੀ ਆਸ਼ੀਰਵਾਦ ਅਜ਼ੇ ਉਤੇ ਮੌਜ਼ੂਦ ਹੈ। ਔਲੈਕਸੀਜ਼ (ਵੀਐਤਨਾਮੀਜ਼) ਬੁਧ ਧਰਮ, ਡਾਓ ਡੁਆ, ਵੀ ਤੁਸੀਂ ਜਾ ਕੇ ਉਨਾਂ ਨਾਲ ਜੁੜ ਸਕਦੇ ਹੋ ਕਿਉਂਕਿ ਗੁਰੂ ਨਗੂਯੈਨ ਥਾਨ ਨਾਮ, ਜਿਵੇਂ ਗੁਰੂ ਹਯੂਨ ਫੂ ਸੋ, ਗੋਂ ਮਿੰਨ ਚਿਊ ਅਤੇ ਮਿੰਨ ਡਾਂਗ ਚਾਂਗ, ਵੀ ਇਕ ਸਮੂਹ ਹਨ। ਮਿੰਨ ਡਾਂਗ ਕੁਆਂਗ ਕੋਲ ਵੀ ਇਕ ਪਰੰਪਰਾ ਹੈ। ਉਹ ਔ ਲੈਕ (ਵੀਐਤਨਾਮ) ਵਿਚ ਇਕ ਕਾਫੀ ਲੰਮੇਂ ਸਮੇਂ ਤਕ ਅਭਿਆਸ ਕਰਦੇ ਰਹੇ ਹਨ। ਖੈਰ, ਜਦੋਂ ਤਕ ਉਹ ਕਰ ਸਕੇ। ਅਤੇ ਉਨਾਂ ਦੀ ਐਨਰਜ਼ੀ, ਆਸ਼ੀਰਵਾਦ ਐਨਰਜ਼ੀ, ਅਜ਼ੇ ਵੀ ਉਨਾਂ ਦੇ ਸ਼ਰਧਾਲੂਆਂ ਨਾਲ ਹੈ। ਸੋ ਤੁਸੀਂ ਉਨਾਂ ਨਾਲ ਵੀ ਜੁੜ ਸਕਦੇ ਹੋ।

ਸੋ, ਤੁਹਾਡੇ ਕੋਲ ਹੁਣ ਬਹੁਤ ਸਾਰੇ ਵਿਕਲਪ ਹਨ। ਮੈਂ ਤੁਹਾਡੇ ਲਈ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਉਹ ਮੌਜ਼ੂਦ ਹਨ - ਇਹ ਰਵਾਇਤੀ ਧਾਰਮਿਕ ਸਮੂਹ। ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼, ਕਿ ਜੇਕਰ ਤੁਸੀਂ ਪਤਾ ਕਰਦੇ ਹੋ ਕਿ ਤੁਹਾਡੇ ਕੋਲ ਉਨਾਂ ਨਾਲ ਨਾਤਾ, ਸਬੰਧ ਹੈ, ਕ੍ਰਿਪਾ ਕਰਕੇ ਉਨਾਂ ਦੀ ਚੋਣ ਕਰੋ ਅਤੇ ਆਪਣਾ ਪੂਰਾ ਦਿਲ, ਆਪਣਾ ਮਨ, ਆਪਣੀ ਆਤਮਾ ਇਸ ਨੂੰ ਸਮਰਪਣ ਕਰੋ। ਇਕ ਸਮੂਹ ਦੀ ਚੋਣ ਕਰੋ। ਸਿਰਫ ਇਕ ਹੀ ਇਹ ਬਿਹਤਰ ਹੈ, ਕਿਉਂਕਿ ਉਹ ਸਾਰੇ ਤੁਹਾਡੀ ਮਦਦ ਕਰ ਸਕਦੇ ਹਨ। ਇਹੀ ਹੈ ਬਸ ਕਿ ਤੁਹਾਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਪਵੇਗਾ, ਅਤੇ ਹਰ ਰੋਜ਼ ਸਚੇ ਦਿਲੋਂ ਮਾਫੀ ਮੰਗੋ ਅਤੇ ਤੁਹਾਡੀ ਆਤਮਾ ਦੀ ਮੁਕਤੀ ਮੁੰਗੋ। ਬਸ ਤੁਹਾਨੂੰ ਦਸਣ ਲਈ ਕਿ ਉਥੇ ਕੁਝ ਉਮੀਦ ਮੌਜ਼ੂਦ ਹੈ। ਮੈਂ ਗਰੰਟੀ ਨਹੀਂ ਕਰ ਸਕਦੀ ਕਿ ਜਿਨਾਂ ਧਾਰਮਿਕ ਬੁਨ‌ਿਆਦਾਂ ਦਾ ਮੈਂ ਤੁਹਾਨੂੰ ਹੁਣੇ ਹੁਣੇ ਜ਼ਿਕਰ ਕੀਤਾ ਹੈ, ਉਨਾਂ ਦਾ ਅਨੁਸਰਨ ਕਰਦੇ ਹੋਏ ਤੁਸੀਂ ਸਾਰੇ ਮੁਕਤ ਹੋ ਜਾਵੋਂਗੇ। ਇਹ ਤੁਹਾਡੇ ਤੇ ਵੀ ਨਿਰਭਰ ਕਰਦਾ ਹੈ, ਤੁਹਾਡੀ ਸੰਜ਼ੀਦਗੀ ਤੇ ਨਿਰਭਰ ਕਰਦਾ ਹੈ ਜੇਕਰ ਤੁਸੀਂ ਸਚਮੁਚ ਮੁਕਤ ਹੋਣਾ ਚਾਹੁੰਦੇ ਹੋ ਅਤੇ ਤੁਹਾਡੀ ਆਤਮਾ ਨੂੰ ਸਾਡੇ ਸੰਸਾਰ ਦੇ ਇਸ ਖਤਰਨਾਕ, ਇਸ ਸਚਮੁਚ ਗੰਬੀਰ ਸਥਿਤੀ ਵਿਚ ਬਚਾਇਆ ਜਾਵੇ। ਅਤੇ ਜੇਕਰ ਤੁਸੀਂ ਇਸਾਈ ਹੋ, ਕ੍ਰਿਪਾ ਕਰਕੇ ਵੀਗਨ ਬਣ ਦੀ ਵੀ ਕੋਸ਼ਿਸ਼ ਕਰੋ, ਜਿਵੇਂ ਭਗਵਾਨ ਈਸਾ ਮਸੀਹ ਵਾਂਗ।

ਜੇਕਰ ਤੁਸੀਂ ਬੋਧੀ ਹੋ, ਸ਼ਕਿਆਮੁਨੀ ਬੁਧ ਵਾਂਗ ਵੀਗਨ ਬਣ ਦੀ ਕੋਸ਼ਿਸ਼ ਕਰੋ। ਅਤੇ ਭਗਵਾਨ ਈਸਾ ਮਸੀਹ ਦੇ ਸ਼ਬਦਾਂ ਵਿਚ ਵਿਸ਼ਵਾਸ ਕਰੋ, ਬੁਧ ਦੇ ਸ਼ਬਦਾਂ ਵਿਚ ਵਿਸ਼ਵਾਸ਼ ਕਰੋ, ਸੰਤਾਂ ਦੇ ਸ਼ਬਦਾਂ ਵਿਚ ਵਿਸ਼ਵਾਸ਼ ਕਰੋ ਜੋ ਤੁਸੀਂ ਸਮਝਦੇ ਹੋ, ਜਿਨਾਂ ਵਿਚ ਤੁਸੀਂ ਭਰੋਸਾ ਕਰਦੇ ਹੋ। ਤੁਸੀਂ ਆਈ-ਕੁਆਨ ਤਾਓ ਦੀ ਕੋਸ਼ਿਸ਼ ਵੀ ਕਰ ਸਕਦੇ ਹੋ; ਘਟੋ ਘਟ ਜਦੋਂ ਤੁਸੀਂ ਉਥੇ ਹੋਵੋਂ, ਤੁਸੀਂ ਸਮਾਨ ਦਿਆਲੂ-ਮਨਾਂ ਵਾਲੇ ਲੋਕਾਂ ਨਾਲ ਹੋਵੋਂਗੇ। ੳਹ ਵੀਗਨ ਹਨ ਜਾਂ/ਅਤੇ ਸ਼ਾਕਾਹਾਰੀ। ਇਹੀ ਹੈ ਸਭ ਜੋ ਮੈਂ ਇਸ ਵੇਵੇ ਯਾਦ ਕਰ ਸਕਦੀ ਹਾਂ। ਉਹੀ ਹੈ ਜੋ ਮੈਂ ਜਾਣਦੀ ਹਾਂ। ਉਥੇ ਸ਼ਾਇਦ ਹੋਰ ਧਾਰਮਿਕ ਵਿਸ਼ਵਾਸ਼ ਹੋਣ ਕਿਸੇ ਜਗਾ, ਗੁਪਤ ਰੂਪ ਵਿਚ, ਸੰਸਾਰ ਦੇ ਕੁਝ ਛੋਟੇ ਕੋਨਿਆਂ ਵਿਚ ਜਿਨਾਂ ਬਾਰੇ ਮੇਰੇ ਕੋਲ ਮੌਕਾ ਨਹੀਂ ਸੀ ਜਾਨਣ ਦਾ। ਤੁਸੀਂ ਆਪਣੀ ਸੂਝ, ਅੰਤਰ ਪ੍ਰੇਰਨਾ ਉਤੇ ਭਰੋਸਾ ਕਰੋ, ਤੁਸੀਂ ਆਪਣੇ ਦਿਲ ਤੇ ਭਰੋਸਾ ਕਰੋ, ਅਤੇ ਤੁਸੀਂ ਸਰਬ ਸ਼ਕਤੀਮਾਨ ਪ੍ਰਮਾਤਮਾ ਤੇ ਭਰੋਸਾ ਕਰੋ ਤੁਹਾਡੇ ਉਥੇ ਅਗਵਾਈ ਕਰਨ ਲਈ।

ਅਤੇ ਬੁਧ ਧਰਮ ਵਿਚ, ਤੁਸੀਂ ਕੋਈ ਵੀ ਬੋਧੀ ਮੰਤਰਾਂ ਨੂੰ ਜਪ ਸਕਦੇ ਹੋ ਜੋ ਤੁਸੀਂ ਚਾਹੋਂ, ਜਿਨਾਂ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ, ਜਿਵੇਂ ਚੂ ਡਾਏ ਬੀ, 大悲咒 (ਮਹਾਨ ਦਿਆਲਤਾ ਮੰਤਰ) ਜਾਂ ਸੁਰੰਗਾਮਾ ਸੂਤਰ ਮੰਤਰ। ਇਹ ਮੰਤਰ ਹਨ। ਅਤੇ ਨਾਲੇ, ਸ਼ਾਇਦ ਤੁਸੀਂ ਕੁਆਨ ਯਿੰਨ ਬੋਧੀਸਾਤਵਾ ਦਾ ਨਾਮ ਦੁਹਰਾ ਸਕਦੇ ਹੋ, ਜਾਂ ਅਮੀਤਬਾ ਬੁਧ ਦੇ ਨਾਵਾਂ ਦਾ ਪਾਠ ਕਰ ਸਕਦੇ ਹੋ। ਉਹ ਬੋਧੀ ਵਿਸ਼ਵਾਸ਼ ਵਿਚ ਸਭ ਤੋਂ ਵਧ ਪ੍ਰਸਿਧ ਹਨ ਅਤੇ ਤੁਹਾਡੇ ਅਭਿਆਸ ਕਰਨ ਲਈ ਸਭ ਤੋਂ ਆਸਾਨ। ਉਹ ਹਮੇਸ਼ਾਂ ਉਥੇ ਤੁਹਾਡੇ ਲਈ ਮੌਜ਼ੂਦ ਹਨ, ਤੁਹਾਡੀ ਮਦਦ ਕਰਨ ਲਈ ਤਿਆਰ ਹਨ, ਤੁਹਾਨੂੰ ਮੁਕਤ ਕਰਨ ਲਈ। ਜੇਕਰ ਤੁਸੀਂ ਇਸਾਈ ਹੋ, ਤੁਸੀਂ ਸੰਤਾਂ ਦੇ ਨਾਵਾਂ ਨੂੰ ਉਚਾਰੋ ਜਿਨਾਂ ਵਿਚ ਤੁਸੀਂ ਭਰੋਸਾ ਕਰਦੇ ਹੋ, ਅਤੇ ਆਪਣਾ ਪੂਰਾ ਭਰੋਸਾ ਰਖੋ, ਆਪਣਾ ਸਾਰਾ ਦਿਲ ਨਾਮ ਵਿਚ ਟਿਕਾਰੀ ਰਖੋ ਜਿਸ ਨੂੰ ਤੁਸੀਂ ਜਪਦੇ ਹੋ। ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਹਰ ਰੋਜ਼ ਪ੍ਰਾਰਥਨਾ ਕਰੋ। ਉਸ ਸੰਤ ਨੂੰ ਪ੍ਰਾਰਥਨਾ ਕਰੋ, ਉਸ ਸੰਤ ਦੇ ਨੇੜੇ ਹੋਵੋ, ਉਸ ਸੰਤ ਵਿਚ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ।

ਮੈਂ ਅਮੀਤਬਾ ਬੁਧ ਦੀ ਸਿਫਾਰਸ਼ ਕਰਾਂਗੀ, ਕਿਉਂਕਿ ਇਹ ਛੋਟਾ ਹੈ, ਤੁਹਾਡੇ ਵਿਆਸਤ ਜੀਵਨ ਲਈ ਆਸਾਨ । ਅਤੇ ਤਿੰਨ ਸੰਤ, ਜਿਵੇਂ ਅਮੀਤਬਾ ਬੁਧ, ਕੁਆਨ ਯਿੰਨ ਬੋਧੀਸਾਤਵਾ, ਅਤੇ ਡਾਏ ਥੇ ਚੀ ਬੋ ਤਾਟ (ਮਹਾਂਸਥਾਮਾਪ੍ਰਾਪਤਾ ਬੋਧੀਸਾਤਵਾ) - ਮੈਂ ਇਹ ਅੰਗਰੇਜ਼ੀ ਵਿਚ ਨਹੀਂ ਜਾਣਦੀ। ਮੈਂ ਹੁਣ ਭੁਲ ਗਈ ਹਾਂ। ਇਹ ਤਿੰਨ, ਪੂਜਨੀਕ ਤ੍ਰਿਏਕ - ਅਮੀਤਬਾ ਬੁਧ, ਕੁਆਨ ਯਿੰਨ ਬੋਧੀਸਾਤਵਾ ਅਤੇ ਡਾਏ ਥੇ ਚੀ ਬੋ ਤਾਟ (ਮਹਾਂਸਥਾਮਾਪ੍ਰਾਪਤਾ ਬੋਧੀਸਾਤਵਾ) - ਉਹ ਤੁਹਾਨੂੰ ਹਮੇਸ਼ਾਂ ਸੁਣਦੇ ਹਨ। ਸੋ ਕ੍ਰਿਪਾ ਕਰਕੇ ਉਨਾਂ ਵਿਚ ਭਰੋਸਾ ਕਰੋ, ਉਨਾਂ ਦੇ ਨਾਵਾਂ ਦਾ ਜਾਪ ਕਰੋ, ਉਨਾਂ ਦੀਆਂ ਧਰਤੀਆਂ ਦੀ ਕਲਪਨਾ ਕਰੋ ਜਿਵੇਂ ਬੁਧ ਨੇ ਤੁਹਾਨੂੰ 2,500 ਤੋਂ ਵਧ ਸਾਲ ਪਹਿਲਾਂ ਦਸ‌ਿਆ ਸੀ।

"ਬੁਧ ਨੇ ਫਿਰ ਬਜ਼ੁਰਗ ਸਾਰੀਪੁਤਰਾ ਨੂੰ ਕਿਹਾ: 'ਜੇਕਰ ਤੁਸੀਂ ਇਥੋਂ ਪਛਮ ਵਲ ਜਾਂਦੇ ਹੋ, ਇਕ ਸੌ ਹਜ਼ਾਰ ਕੋਟੀਆਂ ਬੁਧ ਧਰਤੀਆਂ ਵਿਚ ਦੀ ਲੰਘਦੇ ਹੋ, ਤੁਸੀਂ ਇਕ ਧਰਤੀ ਤਕ ਪਹੁੰਚ ਜਾਵੋਂਗੇ ਜਿਸ ਨੂੰ ਅਤਿਅੰਤ ਅਨੰਦ ਕਿਹਾ ਜਾਂਦਾ ਹੈ ਜਿਥੇ ਉਥੇ ਇਕ ਬੁਧ ਹੈ ਜਿਸ ਦਾ ਨਾਮ ਅਮੀਤਬਾ ਹੈ। ਉਹ ਹੁਣ ਉਥੇ ਰਹਿ ਰਿਹਾ ਹੈ, ਧਰਮ ਸਿਖਾ ਰਿਹਾ ਹੈ। 'ਸਾਰੀਪੁਤਰਾ, ਉਸ ਧਰਤੀ ਨੂੰ ਅਤਿਅੰਤ ਅਨੰਦ ਕਿਉਂ ਕਿਹਾ ਜਾਂਦਾ ਹੈ? ਉਸ ਧਰਤੀ ਦੇ ਜੀਵਾਂ ਨੂੰ ਕੋਈ ਦੁਖ ਤਕਲੀਫ ਨਹੀਂ ਹੈ ਪਰ ਸਿਰਫ ਸਭ ਕਿਸਮਾਂ ਦੀਆਂ ਖੁਸ਼ੀਆਂ ਦਾ ਅਨੰਦ ਮਾਣਦੇ ਹਨ। ਇਸੇ ਕਰਕੇ, ਉਸ ਧਰਤੀ ਨੂੰ ਅਤਿਅੰਤ ਅਨੰਦ ਕਿਹਾ ਜਾਂਦਾ ਹੈ। ਫਿਰ ਦੁਬਾਰਾ, ਸਾਰੀਪੁਤਰਾ, ਅਤਿਅੰਤ ਅਨੰਦ ਦੀ ਧਰਤੀ ਵਿਚ ਉਥੇ ਸਤ ਛਤਾਂ ਦੇ ਜੰਗਲੇ, ਕਟਿਹਰੇ ਹਨ, ਸਤ ਕਤਾਰਾਂ ਸਜਾਵਟੀ ਜਾਲਾਂ ਦੇ, ਅਤੇ ਸਤ ਕਤਰਾਂ ਰੁਖਾਂ ਦੀਆਂ। ਉਹ ਸਾਰੇ ਚਾਰ ਕਿਸਮ ਦੇ ਰਤਨਾਂ ਦੇ ਬਣਾਏ ਹੋਏ ਹਨ ਅਤੇ ਸਮੁਚੀ ਧਰਤੀ ਤਕ ਫੈਲੇ ਹੋਏ ਹਨ, ਸਭ ਚੀਜ਼ ਨੂੰ ਸ਼ਾਮਲ ਕਰਦੇ। ਇਸੇ ਕਰਕੇ, ਉਹ ਧਰਤੀ ਨੂੰ ਅਤਿਅੰਤ ਅਨੰਦ ਕਿਹਾ ਜਾਂਦਾ ਹੈ। ਦੁਬਾਰਾ, ਸਾਰੀਪੁਤਰਾ, ਅਤਿਅੰਤ ਅਨੰਦ ਧਰਤੀ ਵਿਚ, ਉਥੇ ਸਤ-ਰਤਨਾਂ ਦੇ ਤਾਲਾਬ ਹਨ ਪਾਣੀ ਨਾਲ ਭਰੇ ਹੋਏ ਜਿਨਾਂ ਵਿਚ ਅਠ ਸ਼ਾਨਦਾਰ ਗੁਣ ਹਨ। ਛਪੜਾਂ ਦੇ ਥਲੇ ਸਿਰਫ ਸੋਨੇ ਦੀ ਰੇਤ ਨਾਲ ਭਰੇ ਹੋਏ ਹਨ, ਅਤੇ ਹਰ ਇਕ ਤਲ ਚਾਰ ਪਾਸਿਆਂ ਤੋਂ ਸੋਨੇ, ਚਾਂਦੀ, ਬੇਰੀਲ ਅਤੇ ਬਲੌਰੀ ਦੀਆਂ ਪੌੜੀਆਂ ਚੜਦੀਆਂ ਹਨ। ਇਹਨਾਂ ਉਪਰ ਸੋਨੇ, ਚਾਂਦੀ, ਬੇਰੀਲ, ਬਲੌਰੀ, ਨੀਲਮ, ਗੁਲਾਬੀ ਮੋਤੀ, ਅਤੇ ਕਰੋਨੇਲੀਅਨ ਨਾਲ ਸਜਾਏ ਹੋਏ ਮੰਡਪ ਹਨ। ਛਪੜਾਂ ਵਿਚ ਰਥ ਦੇ ਪਹੀਏ ਜਿਨੇਂ ਵਡੇ ਕਮਲ ਹਨ - ਨੀਲੇ ਵਾਲੇ ਇਕ ਨੀਲੀ ਰੋਸ਼ਨੀ ਨੂੰ ਫੈਲਾ ਰਹੇ, ਪੀਲੇ ਵਾਲੇ ਇਕ ਪੀਲੀ ਵਾਲੀ ਰੋਸ਼ਨੀ, ਲਾਲ ਇਕ ਲਾਲ ਰੋਸ਼ਨੀ, ਅਤੇ ਚਿਟੇ ਅਤੇ ਇਕ ਚਿਟੀ ਰੋਸ਼ਨੀ ਫੈਲਾ ਰਹੇ। ਉਹ ਸ਼ਾਨਦਾਰ ਹਨ ਅਤੇ ਖੂਬਸੂਰਤ, ਸੁਗੰਧਿਤ ਅਤੇ ਪਵਿਤਰ। ਸਾਰੀਪੁਤਰਾ, ਅਤਿਅੰਤ ਅਨੰਦ ਦੀ ਧਰਤੀ ਅਜਿਹੀਆਂ ਸ਼ਾਨਦਾਰ ਸਜਾਵਟਾਂ ਨਾਲ ਭਰੀ ਹੋਈ ਹੈ। "ਦੁਬਾਰਾ, ਸਾਰੀਪੁਤਰਾ, ਬੁਧ ਧਰਤੀ ਵਿਚ ਸਵਰਗੀ ਸੰਗੀਤ ਲਗਾਤਾਰ ਵਜਾਇਆ ਜਾਂਦਾ ਹੈ। ਜ਼ਮੀਨ ਸੋਨੇ ਦੀ ਬਣੀ ਹੋਈ ਹੈ। ਛੇ ਵਾਰ ਦਿਨ ਅਤੇ ਰਾਤ ਦੇ ਦੌਰਾਨ ਮਾਂਡਾਰਵ ਫੁਲ ਅਸਮਾਨ ਤੋਂ ਵਰਸਦੇ ਹਨ। (...)

'ਸਾਰੀਪੁਤਰਾ, ਜੇਕਰ ਇਕ ਚੰਗਾ ਆਦਮੀ ਜਾਂ ਔਰਤ ਜਿਹੜਾ ਅਮੀਤਬਾ ਨੂੰ ਸੁਣਦਾ ਹੈ ਉਸ ਦੇ ਨਾਮ ਨੂੰ ਇਥੋਂ ਤਕ ਇਕ ਦਿਨ ਲਈ, ਦੋ ਦਿਨਾਂ ਲਈ, ਤਿੰਨ, ਚਾਰ, ਪੰਜ, ਛੇ, ਜਾਂ ਸਤ ਦਿਨਾਂ ਲਈ ਇਕ ਕੇਂਦ੍ਰਿਤ ਅਤੇ ਉਚਾਟ-ਰਹਿਤ ਮਨ ਨਾਲ ਮਜ਼ਬੂਤੀ ਨਾਲ ਫੜਦਾ ਹੈ, ਫਿਰ, ਮੌਤ ਦੇ ਸਮੇਂ, ਅਮੀਤਬਾ ਪਵਿਤਰ ਪੁਰਖਾਂ ਨਾਲ ਪ੍ਰਗਟ ਹੋਣਗੇ। ਸਿਟੇ ਵਜੋਂ, ਜਦੋਂ ਉਨਾਂ ਦੀ ਜਿੰਦਗੀ ਖਤਮ ਹੁੰਦੀ ਹੈ, ਚਾਹਵਾਨਾਂ ਦੇ ਮਨ ਉਲਝਣਾ ਵਿਚ ਨਹੀਂ ਪੈਣਗੇ ਅਤੇ ਸੋ ਉਹ ਤੁਰੰਤ ਹੀ ਅਮੀਤਬਾ ਦੀ ਅਤਿਅੰਤ ਅਨੰਦ ਧਰਤੀ ਵਿਚ ਜਨਮ ਲੈਣਗੇ। ਸਾਰੀਪੁਤਰਾ, ਇਹਨਾਂ ਲਾਭਾਂ ਨੂੰ ਸਮਝਦੇ ਹੋਏ, ਮੈਂ ਕਹਿੰਦਾ ਹਾਂ: ਸਾਰੇ ਸੰਵੇਦਨਸ਼ੀਲ ਜੀਵ ਜੋ ਇਸ ਸਿਖਿਆ ਨੂੰ ਸੁਣਦੇ ਹਨ ਉਨਾਂ ਨੂੰ ਉਸ ਧਰਤੀ ਵਿਚ ਜਨਮ ਲੈਣ ਦੀ ਖਾਹਸ਼ ਰਖਣੀ ਚਾਹੀਦੀ ਹੈ।'" ~ ਅਮੀਤਬਾ ਬੁਧ ਉਤੇ ਸੂਤਰ ਤੋਂ ਸ਼ਕਿਆਮੁਨੀ ਬੁਧ (ਵੀਗਨ) ਦੁਆਰਾ ਪ੍ਰਦਾਨ ਕੀਤਾ ਗਿਆ।

ਆਪਣੇ ਸਿਮਰਨ ਅਭਿਆਸ ਵਿਚ, ਆਪਣੀ ਪ੍ਰਾਰਥਨਾ ਵਿਚ ਇਸਦੀ ਕਲਪਨਾ ਕਰੋ। ਉਨਾਂ ਦੇ ਨਾਵਾਂ ਦਾ ਨਿਰੰਤਰ ਜਾਪ ਕਰੋ, ਬਿਨਾਂ ਰੁਕੇ, ਸਾਰਾ ਦਿਨ, ਸਾਰੀ ਰਾਤ, ਅਤੇ ਉਹ ਤੁਹਾਨੂੰ ਇਸ ਅਸ਼ਾਂਤ ਸੰਸਾਰ ਵਿਚੋਂ ਬਚਾ ਲੈਣਗੇ, ਜਨਮ ਅਤੇ ਮਰਨ ਦੇ ਚਕਰ ਤੋਂ, ਸਦਾ ਲਈ ਦੁਖ ਅਤੇ ਨਰਕ ਵਿਚੋਂ। ਸੋ ਕ੍ਰਿਪਾ ਕਰਕੇ, ਜੇਕਰ ਤੁਸੀਂ ਮੇਰੇ ਵਿਚ ਭਰੋਸਾ ਨਹੀਂ ਕਰਦੇ, ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਕ੍ਰਿਪਾ ਕਰਕੇ ਆਪਣੇ ਮੂਲ ਧਰਮ ਵਲ ਵਾਪਸ ਜਾਓ ਅਤੇ ਉਨਾਂ ਦੇ ਨਾਵਾਂ ਨੂੰ ਉਚਾਰਨ ਕਰੋ। ਪਰ ਤੁਹਾਨੂੰ ਵੀਗਨ ਹੋਣਾ ਚਾਹੀਦਾ ਹੈ, ਕਿਉਂਕਿ ਫਿਰ ਤੁਸੀਂ ਬੁਧਾਂ, ਸੰਤਾਂ ਦੀ ਸ਼ੁਧਤਾ ਦੇ ਵਧੇਰੇ ਨੇੜੇ ਹੋਵੋਂਗੇ। ਭਾਵੇਂ ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ ਕਿ ਵੀਗਨਿਜ਼ਮ ਸੰਸਾਰ ਦੀ ਮਦਦ ਕਰਦਾ ਹੈ, ਘਟੋ ਘਟ ਇਹ ਤੁਹਾਡੀ ਮਦਦ ਕਰੇਗਾ। ਬਿਨਾਂਸ਼ਕ, ਇਹ ਵਾਤਾਵਰਨ ਦੀ ਵੀ ਮਦਦ ਕਰਦਾ ਹੇ। ਹੁਣ ਤਕ ਤੁਸੀਂ ਇਹ ਜਾਣਦੇ ਹੋ। ਸਾਰੀ ਖੋਜ, ਸਾਰੇ ਵਿਗਿਆਨੀਆਂ ਨੇ ਪਿਹਿਲੇ ਹੀ ਪੁਸ਼ਟੀ ਕੀਤੀ ਹੈ ਕਿ ਵੀਗਨਿਜ਼ਮ ਸਾਡੇ ਸੰਸਾਰ ਨੂੰ ਬਚਾਏਗਾ, ਕਿਉਂਕਿ ਉਥੇ ਹੋਰ ਮੀਥੇਨ ਨਹੀਂ ਹੋਵੇਗੀ ਸਾਡੇ ਸੰਸਾਰ ਨੂੰ ਘੇਰਦੀ ਹੋਈ ਅਤੇ ਸਾਡੀ ਹਵਾ ਲਈ ਸਾਡੇ ਵਾਯੂਮੰਡਲ ਵਿਚ ਸਾਡੀ ਐਨਰਜ਼ੀ ਲਈ ਮੁਸੀਬਤ ਬਣਾਉਂਦੀ ਹੋਈ। ਮਾੜੇ ਕਰਮਾਂ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੋ ਅਸੀਂ ਕਤਲ ਕਰਨ ਨਾਲ ਸਿਰਜ਼ਦੇ ਹਾਂ। ਉਹ ਸਾਡੇ ਸੰਸਾਰ ਵਿਚ ਬੇਅੰਤ ਮਾੜੀ ਕਿਸਮਤ, ਬਿਮਾਰੀ, ਮੁਸੀਬਤ ਅਤੇ ਯੁਧ ਲਿਆਵੇਗੀ।

ਜੇਕਰ ਸਵਰਗ ਅਤੇ ਮੈਂ ਇਸ ਭੌਤਿਕ ਸੰਸਾਰ ਨੂੰ ਤੁਹਾਡੇ ਲਈ ਨਾ ਬਚਾ ਸਕੇ, ਮੈਂ ਸਿਰਫ ਆਪਣੇ ਆਪ ਨੂੰ ਦੋਸ਼ੀ ਠਹਿਰਾਵਾਂਗੀ। ਕਿਉਂਕਿ ਮੈਂ ਸਚਮੁਚ ਬਸ ਹਰ ਦਰਵਾਜ਼ੇ ਨੂੰ, ਘਰ-ਘਰ ਜਾ ਕੇ ਤੁਹਾਨੂੰ ਜਗਾਉਣਾ ਚਾਹੁੰਦੀ ਹਾਂ, ਪਰ ਇਹ ਸਰੀਰਕ ਅਤੇ ਸਿਆਸੀ ਤੌਰ ਤੇ ਅਸੰਭਵ ਹੋਵੇਗਾ, ਕਿਉਂਕਿ ਉਥੇ ਕੁਝ ਲੋਕ ਹਨ, ਕੁਝ ਸਰਕਾਰਾਂ ਹਨ, ਅਜ਼ੇ ਵੀ ਮੇਰੇ ਮਿਸ਼ਨ ਲਈ ਬਹੁਤ ਸਮਸ‌ਿਆ ਪੈਦਾ ਕਰ ਰਹੀਆਂ, ਖੁਲੇ ਤੌਰ ਤੇ ਜਾਂ ਗੁਪਤ ਰੂਪ ਵਿਚ, ਅਤੇ ਨਾਲੇ ਮੇਰੇ ਪੈਰੋਕਾਰਾਂ ਲਈ ਸੰਸਾਰ ਵਿਚ ਸਭ ਜਗਾ ਸਮਸ‌ਿਆ ਪੈਦਾ ਕਰ ਰਹੀਆਂ। ਇਥੋਂ ਤਕ ਅਜਕਲ, ਭਗਵਾਨ ਈਸਾ ਮਸੀਹ ਪਹਿਲੇ ਹੀ ਸੰਸਾਰ ਤੋਂ ਬਾਹਰ ਚਲੇ ਗਏ ਅਤੇ ਉਨਾਂ ਦੀ ਸਰਕਾਰੀ ਔਥਾਰਟੀ ਨੂੰ ਅਖੌਤੀ "ਖਤਰਨਾਕ ਧਮਕੀ" ਪਹਿਲੇ ਹੀ ਚਲੀ ਗਈ, ਪਰ ਉਥੇ ਅਜੇ ਵੀ ਇਸ ਸੰਸਾਰ ਵਿਚ, ਇਸ ਸਦੀ ਵਿਚ, ਅਨੇਕ ਇਸਾਈ ਲੋਕਾਂ ਨੂੰ ਰੋਜ਼ਾਨਾ ਸਤਾਇਆ ਜਾ ਰਿਹਾ ਹੈ! ਇਕ ਜੀਵਤ ਵਿਆਕਤੀ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜਿਹੜਾ ਸਚ ਨੂੰ ਫੈਲ਼ਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਭਗਵਾਨ ਈਸਾ ਨੇ ਕੀਤੀ ਸੀ, ਜਿਵੇਂ ਬੁਧ ਨੇ ਕੀਤੀ ਸੀ। ਉਹਦੇ ਬਾਰੇ ਕਲਪਨਾ ਕਰੋ।

ਮੈਂ ਬਹੁਤ ਖੁਸ਼ ਹਾਂ ਕਿ ਮੈਂ ਅਜ਼ੇ ਇਥੇ ਮੌਜ਼ੂਦ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਬਹੁਤ ਸਾਰੇ ਦੇਸ਼ਾਂ ਵਿਚ ਮੇਰੇ ਅਖੌਤੀ ਪੈਰੋਕਾਰ - ਮੈਂ ਉਨਾਂ ਨੂੰ ਪ੍ਰਮਾਤਮਾ ਦੇ-ਪੈਰੋਕਾਰ ਆਖਦੀ ਹਾਂ - ਅਜੇ ਜਿੰਦਾ ਹਨ, ਅਜ਼ੇ ਵੀ ਕਾਫੀ ਸੁਰਖਿਆ ਅਤੇ ਸਲਾਮਤੀ ਹੈ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਲਈ ਆਪਣੇ ਆਪ ਨੂੰ ਅਤੇ ਉਨਾਂ ਦੀਆਂ ਅਨੇਕ ਪੀੜੀਆਂ ਨੂੰ ਆਪਣੇ ਗੁਣਾਂ ਦੁਆਰਾ, ਆਪਣੇ ਸਤਿਗੁਰੂ ਸ਼ਕਤੀ ਨਾਲ ਸੰਪਰਕ ਦੁਆਰਾ ਮੁਕਤ ਕਰਨ ਲਈ। ਮੈਂ ਇਹਦੇ ਲਈ ਬਹੁਤ ਖੁਸ਼ ਹਾਂ। ਮੈਂ ਪ੍ਰਮਾਤਮਾ ਦਾ ਇਹਦੇ ਲਈ ਧੰਨਵਾਦ ਕਰਦੀ ਹਾਂ।

ਪਰ ਫਿਰ ਵੀ, ਇਹ ਸਭ ਉਤਨਾ ਆਸਾਨ ਨਹੀਂ ਹੈ। ਭਾਰਤ ਵਿਚ ਸ਼ਾਇਦ; ਹਰ ਇਕ ਹੋਰ ਦੇਸ਼ ਵਿਚ ਨਹੀਂ। ਪਰ ਮੈਨੂੰ ਕਿਸੇ ਵੀ ਦੇਸ਼ ਵਿਚ ਕੰਮ ਕਰਨਾ ਪੈਂਦਾ ਹੈ ਜਿਥੇ ਪ੍ਰਮਾਤਮਾ ਮੈਨੂੰ ਅੰਦਰ ਰਖਦੇ ਹਨ। ਮੈਂ ਬਸ ਆਪਣਾ ਕੰਮ ਕਰਨ ਲਈ ਸਭ ਤੋਂ ਸੁਰਖਿਅਤ ਸੰਭਵ ਦੇਸ਼ ਦੀ ਚੋਣ ਨਹੀਂ ਕਰ ਸਕਦੀ । ਕਾਸ਼ ਮੇਰੇ ਕੋਲ ਇਕ ਵਧੇਰੇ ਸੁਰਖਿਅਤ ਜਗਾ ਹੁੰਦੀ, ਸਭ ਤੋਂ ਸੁਰਖਿਅਤ ਦੇਸ਼। ਮੇਰਾ ਭਾਵ ਰੋਜ਼ਾਨਾ ਕੰਮ ਕਰਨ ਲਈ, ਰੋਜ਼ਾਨਾ ਆਪਣੇ ਪੈਰੋਕਾਰਾਂ ਨਾਲ ਸੰਪਰਕ ਕਰਨ ਲਈ, ਸਰੀਰਕ ਤੌਰ ਤੇ ਵੀ। ਇਹ ਸ਼ਾਇਦ ਉਨਾਂ ਨੂੰ ਅਭਿਆਸ ਕਰਨ ਲਈ ਵਧੇਰੇ ਮਜ਼ਬੂਤ ਮਹਿਸੂਸ ਕਰਵਾਏ, ਉਨਾਂ ਦੇ ਵਿਸ਼ਵਾਸ਼ ਨੂੰ ਕਾਇਮ ਰਖਣ ਲਈ। ਇਹ ਮਦਦ ਕਰਦਾ ਹੈ। ਇਹ ਸਰੀਰਕ ਤੌਰ ਤੇ ਸਤਿਗੁਰੂ ਦੀ ਮੌਜ਼ੂਦਗੀ ਨਾਲ ਮਦਦ ਕਰਦਾ ਹੈ।

ਪਰ ਤੁਸੀਂ ਦੇਖੋ, ਮੇਰੀ ਸੁਰਖਿਆ ਨੰਬਰ ਇਕ ਹੋਣੀ ਚਾਹੀਦੀ ਹੈ। ਮੇਰੇ ਕੋਲ ਰਿਹਾਇਸ਼ੀ ਖੇਤਰ ਵਿਚ ਬਸ ਇਕ ਚੋਟਾ ਜਿਹਾ ਕਮਰਾ ਹੈ, ਮੈਂ ਇਥੋਂ ਤਕ ਇਹ ਵੀ ਨਹੀਂ ਰਖ ਸਕੀ। ਹੁਣ ਮੈਨੂੰ ਤਕਰੀਬਨ ਅਧੀ ਰਾਤ ਦੇ ਵਿਚ ਦੌੜਨਾ ਪੈਂਦਾ, ਅਤੇ ਮੈਨੂੰ ਕਿਹਾ ਗਿਆ ਕਿ ਮੇਰੇ ਕੋਲ ਸਿਰਫ 40 ਮਿੰਟ ਹਨ ਪੈਕ ਕਰਨ ਲਈ। ਸੋ ਮੈਂ ਬਸ ਹੁਣੇ ਭਜੀ । ਅਤੇ ਮੇਰਾ ਛੋਟਾ ਜਿਹਾ ਆਪਾ ਬਹੁਤ ਕੁਝ ਨਹੀਂ ਚੁਕ ਸਕਦਾ, ਸੋ ਮੇਰੇ ਕੋਲ ਸਭ ਚੀਜ਼ ਨਹੀਂ ਹੈ ਜਿਸ ਦੀ ਮੈਨੂੰ ਇਕ ਤੰਬੂ ਵਿਚ ਲੋੜ ਹੈ। ਪਰ ਮੈਂ ਖੁਸ਼ ਹਾਂ। ਮੈਂ ਸਚਮੁਚ ਆਭਾਰੀ ਹਾਂ ਕਿ ਮੈਂ ਅਜ਼ੇ ਵੀ ਇਥੇ ਤੁਹਾਡੇ ਨਾਲ ਘਟੋ-ਘਟ ਆਰਾਮ ਵਿਚ ਗਲ ਕਰ ਰਹੀ ਹਾਂ, ਪਰ ਇਹ ਅਜ਼ੇ ਵੀ ਬਹੁਤ ਵਧੀਆ ਹੈ। ਮੈਂ ਸ਼ੁਕਰਗੁਜ਼ਾਰ ਹਾਂ। ਮੈਂ ਸ਼ੁਕਰਗੁਜ਼ਾਰ ਹਾਂ, ਸੋਚਦੀ ਹੋਈ ਕਿਤਨੇ ਬੇਘਰ ਲੋਕਾਂ, ਬੇਘਰ ਬਚ‌ਿਆਂ ਕੋਲ, ਰਹਿਣ ਲਈ ਕੋਈ ਜਗਾ ਨਹੀਂ ਹੈ, ਇਥੋਂ ਤਕ ਇਕ ਤੰਬੂ ਵੀ ਨਹੀਂ ਹੈ - ਜਾਂ ਇਕ ਤੰਬੂ ਹੈ, ਪਰ ਇਹ ਕਿਸੇ ਜਗਾ ਨਹੀਂ ਰਖ ਸਕਦੇ, ਕਿਉਂਕਿ ਜੇਕਰ ਉਹ ਉਜਾੜ ਵਿਚ ਜਾਂਦੇ ਹਨ ਫਿਰ ਉਹ ਸ਼ਹਿਰ ਤੋਂ ਦੂਰ ਹਨ, ਅਤੇ ਫਿਰ ਉਹ ਆਪਣੇ ਆਪ ਨੂੰ ਸਰੀਰਕ ਤੌਰ ਤੇ ਕਾਇਮ ਨਹੀਂ ਰਖ ਸਕਦੇ। ਪਰ ਜੇਕਰ ਉਹ ਸ਼ਹਿਰ ਦੇ ਨੇੜੇ ਹਨ ਬਾਹਰ ਜਾ ਕੇ ਭੋਜਨ ਲਈ ਭੀਖ ਮੰਗਣ ਲਈ, ਇਥੋਂ ਤਕ ਇਕ ਤੰਬੂ ਵਿਚ ਰਹਿਣਾ, ਫਿਰ ਉਨਾਂ ਕੋਲ ਸ਼ਾਇਦ ਸਰਕਾਰ ਨਾਲ ਸਮਸਿਆ ਹੋਵੇਗੀ, ਸਥਾਨਕ ਨਿਵਾਸੀਆਂ ਨਾਲ, ਸਭ ਕਿਸਮ ਦੀਆਂ ਚੀਜ਼ਾਂ ਜੋ ਉਨਾਂ ਨੂੰ ਰੋਕਣਗੀਆਂ ਆਪਣੀ ਮਾਮੂਲੀ ਜਿਹੇ ਜੀਵਨ ਨੂੰ ਜਾਰੀ ਰਖਣ ਲਈ, ਸਸਟੇਨਬਲ ਮੌਜ਼ੂਦਗੀ। ਸੋ ਇਹਨਾਂ ਲੋਕਾਂ ਬਾਰੇ ਇਹ ਸਭ ਸੋਚਣ ਨਾਲ, ਮੈਂ ਮਹਿਸੂਸ ਕਰਦੀ ਹਾਂ ਮੈਂ ਪਹਿਲੇ ਹੀ ਕਾਫੀ ਖੁਸ਼ਕਿਸਮਤ ਹਾਂ।

Photo Caption: ਕੁਝ ਮਾਮਲ‌ਿਆਂ ਵਿਚ ਸੁੰਦਰਤਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ? ਇਹ ਉਨਾਂ ਵਿਚੋਂ ਇਕ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ