ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਨੂੰ ਨਵਿਆਉਣ ਲਈ ਇਕ ਛੋਟਾ ਜਿਹਾ ਧਮਾਕਾ, ਗਿਆਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਇਕ ਹੋਰ ਤਰੀਕਾ ਹੈ ਜਿਵੇਂ ਅਸੀਂ ਸੰਸਾਰ ਨੂੰ ਇਤਨੀ ਮੌਤ ਅਤੇ ਤਬਾਹੀ ਤੋਂ ਬਿਨਾਂ ਮੁੜ ਨਵੇਂ ਸਿਰਿਓਂ ਬਹਾਲ ਕਰ ਸਕਦੇ ਹਾਂ। ਕਿਵੇਂ ਵੀ, ਇਹ ਬਹੁਤ, ਬਹੁਤ ਹੀ ਕੰਮ ਲੈਂਦਾ ਹੈ। (...) ਇਹ ਇਸ ਤਰਾਂ ਹੈ: ਨੰਬਰ 1, ਸਭ ਤੋਂ ਪਹਿਲਾਂ, ਸਤਿਗੁਰੂ, ਖੈਰ, ਜਿਹੜਾ ਵੀ ਇਸ ਕਿਸਮ ਦੀ ਚੀਜ਼ ਕਰਨ ਵਾਲਾ ਸਤਿਗੁਰੂ ਹੋਵੇ - ਉਸ ਨੂੰ ਮਰਨ ਦੀ ਲੋੜ ਹੈ। ਪਰ, ਜੇਕਰ ਇਹ ਸਤਿਗੁਰੂ ਕਾਫੀ ਸ਼ਕਤੀਸ਼ਾਲੀ ਹੋਵੇ, ਫਿਰ ਉਹ ਆਪਣੇ ਆਪ ਨੂੰ ਮੁੜ ਸੁਰਜੀਤ ਕਰ ਸਕਦਾ ਹੈ ਥੋੜੇ ਜਿਹੇ ਸਮੇਂ ਤੋਂ ਬਾਅਦ ਅਤੇ ਤਕਰੀਬਨ ਜਿਵੇਂ ਦੁਬਾਰਾ ਜਨਮ ਲੈਣ ਦੀ ਤਰਾਂ ਹੋਵੇਗਾ, ਨਵਾਂ ਜਨਮ ਲੈਣਾ। ਅਤੇ ਫਿਰ, ਉਸ ਤੋਂ ਬਾਅਦ, ਉਹ ਸੰਸਾਰ ਨੂੰ ਬਦਲਾਉਣ ਲਈ ਵਧੇਰੇ ਮਜ਼ਬੂਤ ਸ਼ਕਤੀ ਵਰਤੋਂ ਕਰ ਸਕਦਾ/ਸਕਦੀ ਹੈ। ਪਰ, ਇਹ ਉਸ ਤਰਾਂ ਨਹੀਂ ਹੈ। ਸਾਨੂੰ ਇਸ ਸੰਸਾਰ, ਗ੍ਰਹਿ ਦੇ ਕਰਮਾਂ ਦੇ ਨਾਲ ਹਿਸਾਬ ਦੇਣਾ ਪਵੇਗਾ, ਜੋ ਬੇਅੰਤ ਹੈ, ਬੇਅੰਤ, ਬੇਅੰਤ, ਬੇਅੰਤ ਹੈ।

ਤੁਹਾਨੂੰ ਸਾਰ‌ਿਆਂ ਨੂੰ, ਪ੍ਰਮਾਤਮਾ ਦੇ ਸਭ ਤੋਂ ਖੂਬਸੂਰਤ, ਅਤ‌ਿ ਪਿਆਰੇ ਬਚੇ, ਸਵਾਗਤ ਹੈ। ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਤੁਹਾਨੂੰ ਆਸ਼ੀਰਵਾਦ ਦੇਣ ਲਈ ਪ੍ਰਾਰਥਨਾ ਕਰੋ। ਇਹ ਭਾਸ਼ਣ, ਜੋ ਵੀ ਮੈਂ ਪਹਿਲਾਂ ਭਾਸ਼ਣ ਦਿਤੇ ਹਨ ਉਨਾਂ ਨਾਲੋਂ ਮੈਨੂੰ ਸਭ ਤੋਂ ਮੁਸ਼ਕਲ ਲਗਾ ਹੈ। ਮੈਂ ਬਸ ਨਹੀਂ ਜਾਣਦੀ ਕਿਉਂ। ਮੇਰੇ ਕੋਲ ਸਮਾਂ ਨਹੀਂ ਇਹਦੇ ਵਿਚ ਖੋਜ਼ ਕਰਨ ਲਈ। ਅਤੇ ਮੈਂ ਬਸ ਆਸ ਕਰਦੀ ਹਾਂ ਮੈਂ ਅੰਤ ਤਕ ਪਹੁੰਚ ਸਕਾਂਗੀ, ਭਾਵੇਂ ਮੈਂ ਇਹ ਤਿਆਰ ਕੀਤਾ ਹੈ, ਅਣਜਾਣ ਬ੍ਰਹਿਮੰਡ ਵਿਚ ਹੋਰ ਖੋਜ਼ ਕਰਨ ਨਾਲ। ਇਹਦੇ ਲਈ ਕੁਝ ਸਮਾਂ ਲਗ‌ਿਆ, ਪਰ ਫਿਰ, ਅਖੀਰਲੇ ਮਿੰਟ ਤਕ, ਇਹ ਗਲਬਾਤ ਨੂੰ ਇਥੋਂ ਤਕ ਇਕ ਵਿਵਿਸਥਤ ਰੂਪ ਵਿਚ ਬਨਾਉਣ ਦੀ ਕੋਸ਼ਿਸ਼ ਕਰਨੀ ਮੁਸ਼ਕਲ ਸੀ । ਹੁਣ, ਮੈਂ ਪ੍ਰਾਰਥਨਾ ਕਰਦੀ ਰਹੀ ਹਾਂ, ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ, ਮੈਂ ਅਜ਼ੇ ਕੋਸ਼ਿਸ਼ ਕਰ ਰਹੀ ਹਾਂ। ਬਹੁਤ ਵਾਰ ਪਹਿਲੇ ਹੀ। ਮੈਂ ਇਹ ਰਿਕਾਰਡ ਕੀਤਾ, ਪਰ ਥੋੜਾ ਜਿਹਾ, ਅਤੇ ਫਿਰ ਇਹ ਨਹੀਂ ਜਾ ਸਕਿਆ। ਅਤੇ ਮੈਂ ਇਸ ਨੂੰ ਮਿਟਾ ਦਿਤਾ। ਸ਼ਾਇਦ ਮੈਂ ਇਹ ਪਹਿਲਾਂ, ਥੋੜੇ ਸਮੇਂ ਲਈ, ਪ੍ਰਗਟ ਕਰਨ ਤੋਂ ਝਿਜਕਦੀ ਸੀ। ਅਤੇ ਮੈਨੂੰ ਇਹ ਦੁਬਾਰਾ ਕਰਨਾ ਪਿਆ, ਬਾਰ ਬਾਰ ਅਤੇ ਬਾਰ ਬਾਰ। ਇਸ ਵਾਰ ਉਮੀਦ ਹੈ ਇਹ ਕੰਮ ਕਰੇਗਾ।

ਠੀਕ ਹੈ, ਯਾਦ ਹੈ ਅਸੀਂ ਇਸ ਸੰਸਾਰ ਨੂੰ ਇਕ ਸਵਰਗ ਬਨਾਉਣ ਬਾਰੇ ਗਲ ਕੀਤੀ ਸੀ? ਅਤੇ ਮੈਂ ਕਿਹਾ ਕਿ ਇਹ ਜਿਵੇਂ ਅਸੰਭਵ ਹੈ ਕਿਉਂਕਿ ਸਤਿਗੁਰੂਆਂ ਵਿਚੋਂ ਕੋਈ ਇਹ ਕਰਨ ਦੇ ਯੋਗ ਨਹੀਂ ਸਨ। ਪਰ ਬਸ ਪਿਛੇ ਜਿਹੇ, ਮੈਂਨੂੰ ਯਾਦ ਆਇਆ ਕਿ ਉਥੇ ਇਕ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਨੂੰ ਅਸੀਂ ਮੁੜ ਸੁਰਜੀਤ ਕਰ ਸਕਦੇ ਹਾਂ। ਮੇਰਾ ਭਾਵ ਹੈ ਨਵਿਆਉਣਾ, ਜਾਂ ਮੁੜ ਸੁਰਜੀਤ ਕਰਨਾ - ਭਾਵ ਇਸ ਨੂੰ ਵਖਰਾ ਬਨਾਉਣਾ ਉਹਦੇ ਨਾਲੋਂ ਜਿਵੇਂ ਇਹ ਐਸ ਵਖਤ ਹੈ - ਅਤੇ ਤੁਸੀਂ ਸੰਸਾਰ ਨੂੰ ਬਚਾ ਸਕਦੇ ਹੋ। ਪਰ ਉਥੇ ਸਿਰਫ ਇਕ ਮੁਸ਼ਕਲ ਕੈਚ, ਅੜਿਕਾ ਹੈ। ਖੇਰ, ਮੈਂ ਤੁਹਾਨੂੰ ਅੰਤ ਵਿਚ ਉਹ ਦਸਾਂਗੀ। ਜੇਕਰ ਉਹ ਕੈਚ ਪੂਰੀ ਕੀਤੀ ਜਾਵੇ... ਜੋ ਇਕ ਅਸਲ ਵਿਚ ਬਹੁਤਾ ਨਹੀਂ ਹੈ, ਇਹ ਬਸ ਮੁਸ਼ਕਲ ਹੈ ਕਿਉਂਕਿ ਮਨੁਖ ਬਦਲਣਾ ਨਹੀਂ ਚਾਹੁੰਦੇ, ਬਸ ਇਹੀ, ਬਹੁਤ ਹੀ ਛੋਟੀ ਜਿਹੀ ਮੰਗ ਨਾਲ: ਵੀਗਨ ਬਣੋ।

ਠੀਕ ਹੈ, ਹੁਣ। ਉਥੇ ਸੰਸਾਰ ਨੂੰ ਮੁੜ ਸੁਰਜੀਤ ਕਰਨ ਦਾ ਇਕ ਤਰੀਕਾ ਹੈ, ਪਰ ਇਹ ਉਤਨਾ ਸੌਖਾ ਨਹੀਂ ਹੈ ਜਿਵੇਂ ਤੁਸੀਂ ਕਲਪਨਾ ਕਰਦੇ ਹੋ। ਜਿਵੇਂ, "ਸਤਿਗੁਰੂ ਕੋਲ ਇਕ ਵਡੀ ਸ਼ਕਤੀ ਹੈ, ਬਸ ਹਥ ਨੂੰ ਹਿਲਾਉਣ ਨਾਲ ਜਾਂ "ਹੂਲਾ ਹੂਪ" ਕਹਿਣ ਨਾਲ - ਕੁਝ ਮੰਤਰ ਜਪਣ ਨਾਲ - ਅਤੇ ਫਿਰ ਇਹ ਹੋ ਜਾਵੇਗਾ।" ਇਹ ਉਸ ਤਰਾਂ ਨਹੀਂ ਹੈ। ਪਰ ਕਿਵੇਂ ਵੀ, ਇਹ ਕਰਨਯੋਗ ਹੈ। ਇਹ ਇਸ ਤਰਾਂ ਹੈ: ਉਥੇ ਇਸ ਸੰਸਾਰ ਨੂੰ ਨਵਿਆਉਣ ਦੇ, ਸੁਰਜੀਤ ਕਰਨ ਦੇ ਦੋ ਤਰੀਕੇ ਹਨ ਪਹਿਲਾ ਉਹ ਹੈ ਜਿਸ ਬਾਰੇ ਤੁਹਾਡੇ ਵਿਚੋਂ ਬਹੁਤੇ ਜਾਣਦੇ ਹਨ: ਕਿ ਸੰਸਾਰ ਬਰਬਾਦ ਹੋ ਜਾਵੇਗਾ। ਮੇਰਾ ਭਾਵ ਹੈ, ਸੰਸਾਰ ਦੀ ਆਬਾਦੀ ਤਕਰੀਬਨ ਸਾਰੀ ਦੀ ਸਾਰੀ ਤਬਾਹ ਹੋ ਜਾਵੇਗੀ। ਸ਼ਾਇਦ ਬਹੁਤ ਹੀ ਘਟ ਬਚੇ, ਜਿਵੇਂ ਆਬਾਦੀ ਦੀ 5% ਜਾਂ ਇਥੋਂ ਤਕ ਉਸ ਤੋਂ ਵੀ ਘਟ। ਫਿਰ, ਅਸੀਂ ਮੁੜ ਨਵੇਂ ਸਿਰਿਓਂ ਦੁਬਾਰਾ ਸ਼ੁਰੂ ਕਰਾਂਗੇ, ਜਿਵੇਂ ਪਥਰ ਯੁਗ ਜਾਂ ਲੰਮਾ ਸਮਾਂ ਪਹਿਲਾਂ ਦੇ ਯੁਗ ਵਾਂਗ।

ਉਥੇ ਇਕ ਹੋਰ ਤਰੀਕਾ ਹੈ ਜਿਵੇਂ ਅਸੀਂ ਸੰਸਾਰ ਨੂੰ ਇਤਨੀ ਮੌਤ ਅਤੇ ਤਬਾਹੀ ਤੋਂ ਬਿਨਾਂ ਮੁੜ ਨਵੇਂ ਸਿਰਿਓਂ ਬਹਾਲ ਕਰ ਸਕਦੇ ਹਾਂ। ਕਿਵੇਂ ਵੀ, ਇਹ ਬਹੁਤ, ਬਹੁਤ ਹੀ ਕੰਮ ਲੈਂਦਾ ਹੈ। ਮੈਂ ਬਸ ਤੁਹਾਨੂੰ ਦਸਾਂਗੀ ਜਿਤਨਾ ਕੁ ਮੈਂ ਕਰ ਸਕਦੀ ਹਾਂ, ਅਤੇ ਜਿਤਨਾ ਕੁ ਤੁਸੀਂ ਸਮਝ ਸਕੋਂਗੇ। ਇਹ ਇਸ ਤਰਾਂ ਹੈ: ਨੰਬਰ 1, ਸਭ ਤੋਂ ਪਹਿਲਾਂ, ਸਤਿਗੁਰੂ, ਖੈਰ, ਜਿਹੜਾ ਵੀ ਇਸ ਕਿਸਮ ਦੀ ਚੀਜ਼ ਕਰਨ ਵਾਲਾ ਸਤਿਗੁਰੂ ਹੋਵੇ - ਉਸ ਨੂੰ ਮਰਨ ਦੀ ਲੋੜ ਹੈ। ਪਰ, ਜੇਕਰ ਇਹ ਸਤਿਗੁਰੂ ਕਾਫੀ ਸ਼ਕਤੀਸ਼ਾਲੀ ਹੋਵੇ, ਫਿਰ ਉਹ ਆਪਣੇ ਆਪ ਨੂੰ ਮੁੜ ਸੁਰਜੀਤ ਕਰ ਸਕਦਾ ਹੈ ਥੋੜੇ ਜਿਹੇ ਸਮੇਂ ਤੋਂ ਬਾਅਦ ਅਤੇ ਤਕਰੀਬਨ ਜਿਵੇਂ ਦੁਬਾਰਾ ਜਨਮ ਲੈਣ ਦੀ ਤਰਾਂ ਹੋਵੇਗਾ, ਨਵਾਂ ਜਨਮ ਲੈਣਾ। ਅਤੇ ਫਿਰ, ਉਸ ਤੋਂ ਬਾਅਦ, ਉਹ ਸੰਸਾਰ ਨੂੰ ਬਦਲਾਉਣ ਲਈ ਵਧੇਰੇ ਮਜ਼ਬੂਤ ਸ਼ਕਤੀ ਵਰਤੋਂ ਕਰ ਸਕਦਾ/ਸਕਦੀ ਹੈ। ਪਰ, ਇਹ ਉਸ ਤਰਾਂ ਨਹੀਂ ਹੈ। ਸਾਨੂੰ ਇਸ ਸੰਸਾਰ, ਗ੍ਰਹਿ ਦੇ ਕਰਮਾਂ ਦੇ ਨਾਲ ਹਿਸਾਬ ਦੇਣਾ ਪਵੇਗਾ, ਜੋ ਬੇਅੰਤ ਹੈ, ਬੇਅੰਤ, ਬੇਅੰਤ, ਬੇਅੰਤ ਹੈ। ਅਤੇ, ਓਹ ਪ੍ਰਭੂ, ਤੁਸੀਂ ਕਪਨਾ ਵੀ ਨਹੀਂ ਕਰ ਸਕਦੇ ਕਰਮ ਕਿਤਨੇ ਵਡੇ ਹਨ ਜੋ ਇਕਠੇ ਕੀਤੇ ਗਏ ਹਨ ਇਕ ਲੰਮੇਂ, ਲੰਮੇ ਸਮੇਂ ਤੋਂ ਉਦੋਂ ਤੋਂ ਕਿ ਅਸੀਂ ਇਥੋਂ ਤਕ ਯਾਦ ਵੀ ਨਹੀਂ ਕਰ ਸਕਦੇ। ਤੁਸੀਂ ਦੇਖੋ, ਉਸੇ ਕਰਕੇ ਕਦੇ ਕਦਾਂਈ ਸਾਡੇ ਕੋਲ ਮਹਾਂਮਾਰੀਆਂ ਹਨ ਜਾਂ ਵਬਾਈਆਂ ਜਾਂ ਯੁਧ ਜਾਂ ਭੁਖਮਰੀ ਜਾਂ ਕੁਦਰਤੀ ਆਫਤਾ ਜਾਂ ਮਾਨਸਾਂ ਵਲੋਂ ਬਣਾਈਆਂ ਗਈਆਂ ਆਫਤਾਂ ਹਨ - ਗ੍ਰਹਿ ਦੀ ਆਬਾਦੀ ਨੂੰ ਘਟਾਉਣ ਲਈ। ਕਿ ਲੋਕ ਮਰਦੇ, ਦੁਖ ਭੋਗਦੇ, ਅਪੰਗ ਹੁੰਦੇ, ਜਾਂ ਅਪਾਹਜ ਹੁੰਦੇ। ਬਹੁਤ ਚੀਜ਼ਾਂ ਬਹੁਤ ਸਾਰੇ ਲੋਕਾਂ ਨਾਲ ਵਾਪਰਦੀਆਂ ਹਨ, ਅਤੇ ਮੌਤ ਵੀ, ਬਿਨਾਂਸ਼ਕ। ਅਤੇ ਫਿਰ ਸੰਸਾਰ ਦੇ ਕਰਮ ਥੋੜੇ ਜਿਹੇ ਘਟ ਹੋਣਗੇ, ਸੋ ਅਸੀਂ ਜਿਉਂਦੇ ਰਹਿ ਸਕੀਏ ਅਤੇ ਜੀਣਾ ਜ਼ਾਰੀ ਰਖ ਸਕੀਏ। ਪਰ ਫਿਰ ਅਸੀਂ ਉਸੇ ਤਰਾਂ ਦੇ ਕਰਮ ਦੁਬਾਰਾ ਸਿਰਜ਼ਣੇ ਜ਼ਾਰੀ ਰਖਦੇ ਹਾਂ, ਬਾਰ ਬਾਰ। ਅਤੇ ਫਿਰ ਇਹ ਢੇਰੀ ਹੋ ਜਾਣਗੇ ਜਦੋਂ ਤਕ ਇਕ ਦਿਨ ਇਹ ਆਫਤਾਂ, ਬਿਮਾਰੀਆਂ, ਮਹਾਂਮਾਰੀਆਂ, ਯੁਧ, ਭੁਖ, ਆਦਿ। ਜਿਵੇਂ ਅਸੀਂ ਅਜ਼ਕਲ ਦੇਖ ਸਕਦੇ ਹਾਂ, ਇਹ ਅਤਿ-ਅਵਸ਼ਕ ਹੈ ਅਤੇ ਹਤਾਸ਼ ਹੈ। ਸੋ, ਇਹ ਲਗਦਾ ਹੈ ਜਿਵੇਂ ਸੰਸਾਰ ਖਤਮ ਹੋਣ ਵਾਲਾ ਹੈ - ਅਤੇ ਇਹ ਹੈ।

ਅਤੇ ਅਸੀਂ ਦੇਖ ਸਕਦੇ ਹਾਂ ਬਹੁਤ ਸਾਰੇ ਦਿਬਦ੍ਰਿਸ਼ਟੀ ਵਿਆਕਤੀਆਂ ਕੋਲ ਇਹ ਭਵਿਖ ਦੀ ਭਵਿਖਬਾਣੀ ਕਰਨ ਦੀ ਯੋਗਤਾ ਹੈ, ਜਿਵੇਂ ਨੌਸਟਰਾਡਾਮਸ, ਮਿਸਾਲ ਵਜੋਂ, ਜਾਂ ਬਾਬਾ ਵਾਂਗਾ, ਅਤੇ ਹੋਰ ਬਹੁਤ ਸਾਰੇ ਜਿਨਾਂ ਉਤੇ ਅਸੀਂ ਖੋਜ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ, ਉਨਾਂ ਨੂੰ ਇਕਠਾ ਕਰਨਾ, ਅਤੇ ਫਿਰ ਇਹ ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਦਿਖਾਉਣਾ। ਅਤੇ ਤੁਸੀਂ ਮੈਨੂੰ ਪੁਛ ਸਕਦੇ ਹੋ ਕਿਉਂ ਉਹ ਭਵਿਖਬਾਣੀ ਕਰ ਰਹੇ ਹਨ ਕਿ ਸੰਸਾਰ ਖਤਮ ਹੋਵੇਗਾ, ਜਿਵੇਂ ਉਨਾਂ ਦੇ ਸਮੇਂ ਤੇ ਤੁਰੰਤ, ਪਰ ਫਿਰ ਇਹ ਅਜ਼ੇ ਖਤਮ ਨਹੀਂ ਹੋਇਆ। ਇਹ ਖਤਮ ਹੋ ਜਾਵੇਗਾ ਜਦੋਂ ਸਮਾਂ ਸਹੀ ਹੋਵੇਗਾ।

ਇਹੀ ਹੈ ਬਸ ਕਿਉਂਕਿ ਇਹਨਾਂ ਦਿਵਦ੍ਰਿਸ਼ਟੀ ਲੋਕਾਂ ਨੇ ਚੀਜ਼ਾਂ ਦੇਖੀਆਂ ਸੀ ਜਦੋਂ ਉਹ ਉਚੇਰੇ ਸਵਰਗ ਨਾਲ ਸੰਪਰਕ ਵਿਚ ਸਨ। ਸਵਰਗ ਵਿਚ ਸਮਾਂ ਅਤੇ ਸਾਡੇ ਗ੍ਰਹਿ ਉਤੇ ਸਮਾਂ ਵਖਰੀਆਂ ਚੀਜ਼ਾਂ ਹਨ। ਸਾਡਾ ਸਕਿੰਟ, ਇਕ ਮਿੰਟ ਉਧਰ ਉਥੇ ਸਾਡੀ ਧਰਤੀ ਉਤੇ ਇਕ ਸੌ ਸਾਲ ਹੋ ਸਕਦੇ ਹਨ। ਸੋ, ਇਹ ਨਾ ਕਹਿਣਾ ਕਿ ਉਨਾਂ ਨੇ ਸਹੀ ਤੌਰ ਤੇ ਭਵਿਖਬਾਣੀ ਨਹੀਂ ਕੀਤੀ - ਉਨਾਂ ਨੇ ਕੀਤੀ ਸੀ। ਇਹੀ ਹੈ ਬਸ ਕਿ ਸਾਨੂੰ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਦਾ ਧੰਨਵਾਦ ਕਰਨਾ ਚਾਹੀਦਾ ਹੈ; ਮਿਹਰਵਾਨ, ਪਰਮ ਸਤਿਗੁਰੂ; ਅਤੇ ਸਾਰੇ ਦ‌ਿਆਲੂ ਸੰਤਾਂ ਅਤੇ ਮਹਾਤਮਾਵਾਂ ਦਾ ਜਿਹੜੇ ਸਾਡੇ ਸੰਸਾਰ ਨੂੰ ਬਣਾਈ ਰਖਣ ਲਈ ਆਪਣੀ ਬੇਅੰਤ ਗੁਣਾਂ ਅਤੇ ਮਿਹਰਾਂ ਨੂੰ ਉਧਾਰ ਦਿੰਦੇ ਹਨ। ਨਹੀਂ ਤਾਂ, ਅਸੀਂ ਚਲੇ ਗਏ ਹੁੰਦੇ ਕੁਝ ਵੀ ਬਾਕੀ ਨਹੀਂ ਰਹਿਣਾ ਸੀ। ਸਗੋਂ, ਉਥੇ ਵਧੇਰੇ ਘਟ ਪਧਰ ਦੀ ਤਬਾਹੀ ਅਤੇ ਮਾਨਸਾਂ ਅਤੇ ਜਾਨਵਰ-ਲੋਕਾਂ ਦੀਆਂ ਮੌਤਾਂ ਦੀ ਅਤੇ ਹੋਰ ਵਿਨਾਸ਼ਾਂ ਦੀ ਘਟ ਗਿਣਤੀ ਸੀ। ਤੁਸੀਂ ਇਹ ਬਹੁਤ ਸਪਸ਼ਟ ਦੇਖ ਸਕਦੇ ਹੋ; ਅਸੀਂ ਇਹ ਸਾਡੇ ਸੁਪਰੀਮ ਮਾਸਟਰ ਟੀਵੀ ਉਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕ੍ਰਿਪਾ ਕਰਕੇ ਇਹ ਦੇਖੋ, ਅਤੇ ਤੁਸੀਂ ਜਾਣ ਲਵੋਂਗੇ ਇਹਦਾ ਕੀ ਅਰਥ ਹੈ।

ਹੁਣ, ਸਰਬ ਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਹੈ ਕਿ ਮੈਨੂੰ ਸੰਸਾਰ ਨੂੰ ਬਚਾਉਣ ਲਈ ਇਹ ਤਰੀਕਾ ਯਾਦ ਕਰਵਾਇਆ ਗਿਆ ਹੈ। ਇਸ ਵਿਧੀ ਵਿਚ ਸਤਿਗੁਰੂ ਦੀ ਮੌਤ ਸ਼ਾਮਲ ਹੈ - ਜਾਂ ਤਾਂ ਪੂਰੀ ਤਰਾਂ, ਜੇਕਰ ਇਹ ਅਸਫਲ ਹੁੰਦਾ ਹੈ; ਜਾਂ ਅਸਥਾਈ ਤੌਰ ਤੇ, ਥੋੜੇ ਸਮੇਂ ਲਈ, ਅਤੇ ਸਤਿਗੁਰੂ ਨੂੰ ਮੁੜ ਸੁਰਜੀਤ ਕੀਤਾ ਜਾਂਦਾ ਹੈ। ਸਤਿਗੁਰੂ ਦੇ ਮੁੜ ਸੁਰਜੀਤ ਕਰਨ ਤਂ ਬਾਅਦ, ਫਿਰ ਸਤਿਗੁਰੂ ਦੇ ਕੋਲ ਵਧੇਰੇ ਸ਼ਕਤੀ ਹੋਵੇਗੀ। ਅਤੇ ਫਿਰ, ਕਿਉਂਕਿ ਸਤਿਗੁਰੂ ਦੀ ਮੌਤ ਕਿਵੇਂ ਨਾ ਕਿਵੇਂ ਕੁਝ ਕਰਮਾਂ ਨੂੰ ਮਿਟਾ ਦੇਵੇਗੀ, ਸੋ ਉਹ ਮੁੜ ਸੁਰਜੀਤ ਹੋ ਸਕਦੇ ਅਤੇ ਵਧੇਰੇ ਸ਼ਕਤੀਸ਼ਾਲੀ ਬਣ ਸਕਦੇ ਤਾਂਕਿ ਇਸ ਤਰੀਕੇ ਨਾਲ ਜ਼ਾਰੀ ਰਹਿਣ ਲਈ, ਇਹ ਵਿਧੀ ਮਨੁਖਜਾਤੀ ਅਤੇ ਧਰਤੀ ਨੂੰ ਬਚਾਉਣ ਲਈ। ਕਹਿਣਾ ਸੌਖਾ ਹੈ - ਕਰਨਾ ਸੌਖਾ ਨਹੀਂ ਹੈ, ਇਸ ਨੂੰ ਪੂਰਾ ਕਰਨਾ ਆਸਾਨ ਨਹੀਂ ਹੈ।

ਠੀਕ ਹੈ। ਮੈਂ ਇਸ ਨੂੰ ਛੋਟਾ ਅਤੇ ਸਰਲ ਬਣਾਉਂਦੀ ਹਾਂ। ਕਾਰਨ ਜਿਸ ਕਰਕੇ ਸਾਰੇ ਸਤਿਗੁਰੂ ਆਏ ਅਤੇ ਸੰਸਾਰ ਨੂੰ ਮੁੜ ਸੁਰਜੀਤ ਜਾਂ ਬਚਾਉਣ ਦੇ ਯੋਗ ਨਹੀਂ ਹੋਏ ਇਸ ਕਰਕੇ ਹੈ ਕਿਉਂਕਿ ਇਹ "ਅੰਤਲਾ ਸਮਾਂ" ਨਹੀਂ ਸੀ - ਇਸ ਸਮੇਂ ਦੀ ਤਰਾਂ ਨਹੀਂ ਸੀ। ਅਤੇ ਨਾਲੇ, ਜਦੋਂ ਗ੍ਰਹਿ ਉਤੇ ਸਤਿਗੁਰੂ ਹਨ, ਉਨਾਂ ਨੂੰ ਸੰਸਾਰ ਦੇ ਕਰਮਾਂ ਨੂੰ ਚੁਕਣੇ ਪੈਂਦੇ ਹਨ। ਇਹ ਬਹੁਤ, ਬਹੁਤ ਭਾਰੀ ਹੈ। ਬੁਧ ਨੇ ਕਿਹਾ ਸੀ ਇਹ ਸਮੁਚੇ ਅਸਮਾਨ ਨੂੰ ਢਕ ਸਕਦੇ, ਅਤੇ ਤੁਸੀਂ ਜਾਣਦੇ ਹੋ ਅਸਮਾਨ ਕਿਤਨਾ ਵਿਸ਼ਾਲ ਹੈ। ਸੋ, ਜਿਆਦਾਤਰ ਜਦੋਂ ਸਤਿਗੁਰੂ ਮਰ ਜਾਂਦੇ ਹਨ, ਸੰਸਾਰ ਦੇ ਕਰਮ ਭੰਗ ਹੋ ਜਾਣਗੇ, ਕਿਉਂਕਿ ਜਦੋਂ ਉਹ ਜਿਉਂਦੇ ਹਨ ਮਨੁਖਜਾਤੀ ਨੂੰ ਉਚਾ ਚੁਕਣ ਲਈ ਉਹ ਇਨਾਂ ਨੂੰ ਆਪਣੇ ਆਪ ਵਿਚ ਸੋਖਦੇ ਹਨ।

ਸੋ, ਜਦੋਂ ਸਤਿਗੁਰੂ ਮਰ ਜਾਂਦੇ ਹਨ, ਉਹ ਕਰਮ ਹੋਰ ਨਹੀਂ ਸਤਿਗੁਰੂ ਦੈ ਨਾਲ ਮੌਜ਼ੂਦ ਰਹਿੰਦੇ, ਕਿਉਂਕਿ ਸਤਿਗੁਰੂ ਦੇ ਕੋਲ ਸੰਸਾਰ ਦੇ ਉਹ ਕਰਮਾਂ ਨੂੰ ਹੋਰ ਰਖਣ ਲਈ ਇਕ ਸਰੀਰ, ਮਨ, ਅਤੇ ਦਿਮਾਗ ਨਹੀਂ ਹੋਰ ਰਹਿੰਦਾ। ਅਤੇ ਜਦੋਂ ਸਤਿਗੁਰੂ ਮਰ ਜਾਂਦੇ ਹਨ, ਉਸ ਦਾ ਭਾਵ ਹੈ ਕਰਮ ਭੰਗ ਹੋ ਜਾਂਦੇ। ਅਤੇ ਜੇਕਰ ਸਤਿਗੁਰੂ ਆਪਣੇ ਆਪ ਨੂੰ ਮੁੜ ਸੁਰਜੀਤ ਕਰਦੇ, ਮੁੜ-ਜਿੰਦਾ ਹੁੰਦੇ ਦੁਬਾਰਾ, ਫਿਰ, ਉਸ ਸਮੇਂ, ਕਰਮ ਅਜ਼ੇ ਵਾਪਸ ਇਕਠੇ ਨਹੀਂ ਹੋਏ, ਸੋ ਸਤਿਗੁਰੂ ਅਜ਼ੇ ਵੀ ਸਰਬ ਸ਼ਕਤੀਮਾਨ ਪ੍ਰਮਾਤਮਾ ਨਾਲ, ਪਰਮ ਸਤਿਗੁਰੂ ਨਾਲ ਸੰਪਰਕ ਨੂੰ ਮੁੜਸੁਰਜੀਤ ਅਤੇ ਬਹਾਲ ਕਰ ਸਕਦੇ ਹਨ, ਫਿਰ ਦੁਬਾਰਾ ਸਾਰੀ ਸਤਿਗੁਰੂ ਸ਼ਕਤੀ ਨੂੰ ਭਰਪੂਰ ਕਰ ਸਕਦੇ। ਅਤੇ ਫਿਰ, ਉਹ ਸਤਿਗੁਰੂ ਸੰਸਾਰ ਨੂੰ ਨਵਿਆਉਣ ਲਈ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ।

ਮੈਂ ਤੁਹਾਨੂੰ ਦਸ‌ਿਆ ਹੈ, ਇਹ ਭਾਸ਼ਣ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ। ਇਹ ਗਲ ਕਰਨੀ ਮੁਸ਼ਕਲ ਹੈ, ਭਾਵੇਂ ਮੈਂ ਪਹਿਲੇ ਹੀ ਸਭ ਚੀਜ਼ ਜਾਣਦੀ ਹਾਂ, ਇਹ ਕਿਵੇਂ ਵੀ ਸ਼ਬਦਾਂ ਵਿਚ ਸਪਸ਼ਟ ਕਰਨਾ ਮੁਸ਼ਕਲ ਹੈ। ਇਹ ਇਕ ਸੌਖਾ ਵਿਸ਼ਾ ਨਹੀਂ ਹੈ। ਕ੍ਰਿਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ। ਪਰ ਇਹ ਇਕਲੇ ਸਤਿਗੁਰੂ ਨਹੀਂ ਹੈ। ਸਤਿਗੁਰੂ ਨੂੰ ਕਰਮਾਂ ਦੇ ਸਿਸਟਮ ਨਾਲ ਕੰਮ ਕਰਨਾ ਪੈਂਦਾ ਅਤੇ ਇਹਨੂੰ ਗੁਪਤ ਵਿਚ ਕਰਨਾ ਪੈਂਦਾ ਹੈ। ਇਥੋਂ ਤਕ ਕਰਮਾਂ ਦਾ ਸੁਆਮੀ ਉਹਦੇ ਬਾਰੇ ਨਹੀਂ ਜਾਣ ਸਕਦਾ - ਨਹੀਂ ਜਾਣ ਸਕਦਾ ਕਿ ਸੰਸਾਰ ਦੇ ਰਕਮ ਮਿਟਾਏ ਜਾ ਰਹੇ ਹਨ। ਮੈਂ ਇਸ ਨੂੰ ਸੰਖੇਪਤ ਕਰਦੀ ਹਾਂ।

ਕਰਮਾਂ ਦੇ ਮਿਟਾਏ ਜਾਣ ਤੋਂ ਬਾਅਦ, ਇਹਨੂੰ ਇਕ ਵਿਹੜੇ ਵਿਚ ਬੰਦ ਕੀਤਾ ਜਾਵੇਗਾ। ਮੈਂ ਨਹੀਂ ਜਾਣਦੀ ਉਹ ਕਿਵੇਂ ਆਖਣਾ ਹੈ। ਇਹ ਇਕ ਗ੍ਰਹਿ ਨਹੀਂ ਹੈ। ਇਹ ਇਕ ਵਿਹੜਾ ਨ੍ਹੀਂ ਹੈ ਜਿਵੇਂ ਤੁਹਾਡੇ ਘਰ ਦੇ ਪਿਛੇ ਜਾਂ ਸਾਹਮੁਣੇ, ਪਰ ਇਸ ਨੂੰ "ਵਿਹੜਾ" ਆਖਿਆ ਜਾਂਦਾ ਹੈ। ਇਹਨੂੰ ਇਕ ਗ੍ਰਹਿ ਨੂੰ ਆਖਿਆ ਜਾਂਦਾ। ਅਤੇ ਉਹ ਵਿਹੜਾ, ਇਹ ਗਜ਼ੀਲੀਅਨਸ, ਗਜ਼ੀਲੀਅਨਸ ਦੇ ਗਜ਼ੀਲੀਅਨ ਗਜ਼ੀਲੀਅਨਸ ਦੇ ਗਜ਼ੀਲੀਅਨਸ ਗੁਣਾਂ ਇਸ ਗ੍ਰਹਿ ਨਾਲੋਂ ਵਡਾ ਹੈ। ਅਤੇ ਇਹ ਇਸ ਸੰਸਾਰ ਤੋਂ ਜ਼ੀਲੀਅਨਸ ਦੇ ਜ਼ੀਲੀਅਨਸ ਦੇ ਜ਼ੀਲੀਅਨਸ ਦੇ ਜ਼ੀਲੀਅਨਜ਼ ਦੇ ਜ਼ੀਲੀਅਨਜ਼ ਦੇ ਜ਼ੀਲੀਅਨਸ ਰੋਸ਼ਨੀ ਸਾਲ ਦੂਰ ਹੈ। ਅਤੇ ਉਹ ਵਿਹੜੇ ਵਿਚ ਕੋਈ ਦਰਖਤ ਨਹੀਂ ਜਾਂ ਕੋਈ ਚੀਜ਼ ਨਹੀ ਜਿਵੇਂ ਸਾਡੇ ਕੋਲ ਸਾਡੇ ਵਿਹੜੇ ਵਿਚ ਹਨ। ਇਹ ਪਧਰਾ ਹੈ। ਇਹ ਇਸ ਗ੍ਰਹਿ ਦੀ ਤਰਾਂ ਗੋਲ ਨਹੀਂ। ਤੁਸੀਂ ਇਸ ਨੂੰ ਇਕ "ਰੇਤਲਾ ਵਿਹੜਾ" ਆਖ ਸਕਦੇ ਹੋ ਜੇਕਰ ਤੁਸੀਂ ਚਾਹੋਂ, ਪਰ ਗਜ਼ੀਲੀਅਨਸ, ਗਜ਼ੀਲੀਅਨਸ ਦੇ ਗਜ਼ੀਲੀਅਨਜ਼ ਗੁਣਾਂ

ਇਸ ਗ੍ਰਹਿ ਨਾਲੋਂ ਵਡਾ ਹੈ। ਅਤੇ ਉਹ ਵਿਹੜਾ, ਜੇਕਰ ਤੁਸੀਂ ਇਹ ਦੇਖ ਸਕਦੇ ਹੋਵੌਂ, ਇਹ ਰੇਤ ਨਾਲ ਢਕਿਆ ਹੋਇਆ ਹੈ। ਇਹ ਜਿਵੇਂ ਰੇਤ ਵਾਂਗ ਲਗਦਾ ਹੈ, ਅਤੇ ਇਹਦਾ ਇਕ ਮੋਤੀ-ਵਰਗਾ ਰੰਗ ਹੈ। ਉਥੇ ਇਸ ਉਤੇ ਹੋਰ ਕੁਝ ਨਹੀਂ ਹੈ। ਉਹ ਵਿਹੜਾ, ਇਤਨਾ ਦੂਰ ਹੈ ਕੋਈ ਵੀ ਹੋਰ ਗ੍ਰਹਿਾਂ ਨਾਲੋਂ ਅਤੇ ਗੈਲੈਕਸੀਆਂ ਨਾਲੋਂ, ਸਦਾ ਹੀ ਬੰਦ ਕੀਤਾ ਜਾ ਸਕਦਾ ਹੈ। ਖੈਰ, ਘਟੋ ਘਟ ਹੁਣ ਲਈ। ਅਤੇ ਕੋਈ ਨਹੀਂ ਇਸ ਨੂੰ ਕਦੇ ਵੀ ਖੋਲ ਸਕਦਾ। ਅਸਲ ਵਿਚ, ਮਹਾਰਾਜ ਕਰਮਾਂ ਦੇ ਰਾਜ਼ੇ ਦੇ ਸਹੀ ਸ਼ਬਦਾਂ ਦਾ ਹਵਾਲਾ ਦੇਣ ਲਈ: "ਕਿਸੇ ਕੋਲ ਇਹਦੀ ਚਾਬੀ ਨਹੀਂ ਹੋ ਸਕਦੀ।" ਉਹ ਮੇਰੇ ਸ਼ਬਦ ਨਹੀਂ ਹਨ। ਉਹਦੇ ਲਈ ਚਾਬੀ, ਮੈਂ ਤੁਹਾਨੂੰ ਨਹੀਂ ਦਸਾਂਗੀ ਕੌਣ ਇਹ ਰਖਦਾ ਹੈ ਜਾਂ ਕਿਥੇ। ਭਾਵੇਂ ਜੇਕਰ ਤੁਸੀਂ ਚਾਬੀ ਸੰਭਾਲਣ ਵਾਲੇ ਨੂੰ ਮਾਰ ਦੇਵੋਂ, ਇਹ ਕਿਵੇਂ ਵੀ ਮਦਦ ਨਹੀਂ ਕਰੇਗਾ। ਸੋ, ਮੈਨੂੰ ਅਫਸੋਸ ਹੈ ਇਹ ਉਸ ਤਰਾਂ ਹੈ। ਇਹ ਬਸ ਇਹੀ ਹੈ ਕਿ ਇਹ ਦਸਣ ਦੀ ਇਜ਼ਾਜ਼ਤ ਨਹੀਂ ਹੈ।

ਹੁਣ, ਕਰਮ ਪਾਸੇ ਕਰਕੇ ਅਤੇ ਉਸ ਵਿਹੜੇ ਵਿਚ ਰਖਣ ਤੋਂ ਬਾਅਦ, ਫਿਰ ਸੰਸਾਰ ਆਜ਼ਾਦ ਹੋਵੇਗਾ - ਥੋੜੇ ਸਮੇਂ ਲਈ - ਜਦੋਂ ਤਕ ਚੀਜ਼ਾਂ ਵਧੇਰੇ ਸ਼ਾਂਤ ਨਹੀਂ ਹੋ ਜਾਂਦੀਆਂ ਅਤੇ ਲੋੜ ਪੂਰੀ ਹੋ ਜਾਂਦੀ, ਕੈਚ ਜਿਸ ਬਾਰੇ ਮੈਂ ਤੁਹਾਨੂੰ ਪਹਿਲੇ ਦਸ‌ਿਆ ਸੀ। ਐਸ ਵਖਤ, ਇਹਨੇ ਅਜ਼ੇ ਮਿਆਰ ਨੂੰ ਪੂਰਾ ਨਹੀਂ ਕੀਤਾ, ਪਰ ਘਟੋ ਘਟ ਸਾਡੇ ਕੋਲ ਭਵਿਖ ਲਈ ਇਕ ਵਡੀ ਆਸ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-04-27
88 ਦੇਖੇ ਗਏ
3:58
2024-04-26
475 ਦੇਖੇ ਗਏ
32:00
2024-04-26
56 ਦੇਖੇ ਗਏ
2024-04-26
45 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ