ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਅਸੀਂ ਹਉਮੈਂ ਬਾਰੇ ਗਲ ਕਰ ਰਹੇ ਸੀ । ਲੋਕ ਸੋਚਦੇ ਹਨ ਉਹ ਚਰਚ ਨੂੰ ਜਾਂਦੇ ਹਨ ਜਾਂ ਉਹ ਪਾਦਰੀ ਹਨ ਅਤੇ ਉਨਾਂ ਕੋਲ ਬਹੁਤ ਸਾਰੇ ਅਨੁਯਾਈ ਹਨ ਅਤੇ ਸਮਾਜ ਦੁਆਰਾ ਸਤਿਕਾਰ ਕੀਤਾ ਜਾਂਦਾ, ਅਤੇ ਉਨਾਂ ਦੀ ਬਾਹਰੀ ਕਾਰਗੁਜ਼ਾਰੀ ਕਾਰਨ, ਅਜਿਹਾ ਲਗਦਾ ਹੈ ਜਿਵੇਂ ਉਹ ਪ੍ਰਮਾਤਮਾ ਦਾ ਅਨੁਸਰਨ ਕਰ ਰਹੇ ਹਨ ਅਤੇ ਪ੍ਰਮਾਤਮਾ ਦਾ ਸਤਿਕਾਰ ਕਰਦੇ ਅਤੇ ਪ੍ਰਮਾਤਮਾ ਦੀ ਇਛਾ ਕਰਦੇ ਹਨ, ਪਰ ਉਹ ਨਹੀਂ ਕਰ ਰਹੇ। ਉਹ ਸਿਰਫ ਧਾਰਮਿਕ ਖੇਤਰ ਵਿਚ ਆਪਣੀ ਸਥਿਤੀ ਦੀ ਜਾਂ ਆਪਣੀਆਂ ਬਾਹਰਲੀਆਂ ਗਤੀਵਿਧੀਆਂ ਦੀ ਵਰਤੋਂ ਕਰਦੇ ਹਨ ਗਰਬ ਕਰਨ ਲਈ ਜਾਂ ਮਾਣ ਮਹਿਸੂਸ ਕਰਨ ਲਈ, ਮਹਿਸੂਸ ਕਰਨ ਲਈ ਕਿ ਉਹ ਪਵਿਤਰ ਹਨ, ਉਹ ਵਫਾਦਾਰ ਹਨ, ਉਹ ਚੰਗੇ ਹਨ। ਇਹਨਾਂ ਲੋਕਾਂ ਨੂੰ ਮਾਇਆ ਦੁਆਰਾ ਪਕੜ‌ਿਆ ਜਾਵੇਗਾ ਕਿਉਂਕਿ ਉਹ ਤੁਹਾਨੂੰ ਜਾਣਦੇ ਹਨ। ਉਹ ਤੁਹਾਡਾ ਮਨ ਪੜ ਸਕਦੇ ਹਨ ਜਿਵੇਂ ਤੁਸੀਂ ਆਪਣੀ ਹਥੇਲੀ ਨੂੰ ਦੇਖ ਸਕਦੇ ਹੋ, ਅਤੇ ਉਹ ਤੁਹਾਨੂੰ ਹੇਠਾਂ ਨੂੰ ਖਿਚ ਕੇ ਲੈ ਜਾਣਗੇ। ਸੋ ਤੁਹਾਡੇ ਕੋਲ ਸਿਰਫ ਦੋ ਵਿਕਲਪ ਹਨ: ਇਕ ਦੁਸ਼ਟ ਭੂਤ, ਮਾਇਆ ਉਪ-ਸੇਵਕ ਹੋਣ ਲਈ ਉਨਾਂ ਵਿਚ ਸ਼ਾਮਲ ਹੋਵੋ, ਜਾਂ ਨਰਕ ਵਿਚ ਜਾਓ।

ਅਤੇ ਨਰਕ, ਤੁਸੀਂ ਇਥੋਂ ਤਕ ਉਸ ਸ਼ਬਦ ਦਾ ਸ਼ਬਦ-ਜੋੜ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਤੁਹਾਡੀ ਕਿਸੇ ਕਲਪਨਾ ਤੋਂ ਪਰੇ ਵਾਲੀ ਸਭ ਤੋਂ ਭਿਆਨਕ ਚੀਜ਼ ਹੈ। ਲੋਕਾਂ ਦੇ ਮੌਤ-ਨੇੜੇ ਅਨੁਭਵਾਂ ਨੂੰ ਪੜੋ ਜਿਹੜੇ ਕਰਮਾਂ ਦੁਆਰਾ ਨਰਕ ਨੂੰ ਗਏ ਸੀ ਅਤੇ, ਕੁਝ ਪਵਿਤਰ ਦਖਲ ਦੁਆਰਾ, ਜੀਵਨ ਵਿਚ ਵਾਪਸ ਆਏ ਅਤੇ ਸਾਨੂੰ ਦਸ‌ਿਆ। ਜਾਂ ਕੁਝ ਵਿਸ਼ੇਸ਼, ਚੁਣੇ ਗਏ ਵਿਆਕਤੀ ਨੂੰ ਭਗਵਾਨ ਈਸਾ ਜਾਂ ਇਕ ਮਹਾਨ ਸੰਤ ਦੁਆਰਾ ਨਰਕ ਨੂੰ ਲਿਜਾਇਆ ਗਿਆ ਉਥੇ ਭਿਆਨਕ ਨਜ਼ਾਰੇ ਦਿਖਾਉਣ ਲਈ ਅਤੇ ਸੰਸਾਰ ਨੂੰ ਵਾਪਸ ਆ ਕੇ ਅਤੇ ਸੰਸਾਰ ਨੂੰ ਦਸਣ ਲਈ।

Excerpt from “‘I Went To Hell For 23 Minutes...’ One Man’s Shocking Experience” from Reverend Pastor Vlad Savchuk’s YouTube channel - Oct. 20, 2023, Vlad Savchuk: ਕੀ ਤੁਸੀਂ ਉਸ ਸ਼ੁਰੂਆਤੀ ਅਨੁਭਵ ਦਾ ਵਰਣਨ ਕਰ ਸਕਦੇ ਹੋ, ਸਾਨੂੰ ਉਸ ਦਿਨ ਵਲ ਲਿਜਾਉ, ਉਸ ਰਾਤ ਜਦੋਂ ਤੁਹਾਡੇ ਕੋਲ ਉਹ ਅਨੁਭਵ ਸੀ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਉਹ ਦ੍ਰਿਸ਼ ਦਿਖਾਇਆ ਸੀ?

Bill Wiese: ਖੈਰ, ਅਸੀਨ ਇਕ ਪ੍ਰਾਰਥਨਾ ਮੀਟਿੰਗ ਨੂੰ ਗਏ ਸੀ ਜੋ ਕਿ ਅਸੀਂ ਹਰ ਐਤਵਾਰ ਨੂੰ ਹਾਜ਼ਰ ਹੁੰਦੇ ਸੀ। ਇਸ ਪ੍ਰਾਰਥਨਾ ਮੀਟਿੰਗ ਤੋਂ ਘਰ ਨੂੰ ਆਇਆ ਅਤੇ ਸੌਂ ਗਿਆ ਮੈਂ ਸਵੇਰੇ 3:00 ਵਜੇ ਬਸ ਇਕ ਪਾਣੀ ਦਾ ਗਲਾਸ ਲੈਣ ਗਿਆ। ਅਤੇ ਅਚਾਨਕ ਜਿਉਂ ਮੈਂ ਲਿਵਿੰਗ ਰੂਮ ਵਿਚ ਦੀ ਲੰਘ‌ਿਆ, ਕਿਸੇ ਚੀਜ਼ ਨੇ ਮੈਨੂੰ ਫੜ ਲਿਆ ਅਤੇ ਮੈਨੂੰ ਆਪਣੇ ਸਰੀਰ ਵਿਚੋਂ ਬਾਹਰ ਕਢ ਲਿਆ। ਮੈਂ ਆਪਣਾ ਸਰੀਰ ਫਰਸ਼ ਉਤੇ ਡਿਗਦੇ ਹੋਏ ਨੂੰ ਦੇਖਿਆ, ਅਤੇ ਮੈਂ ਇਸ ਲੰਮੀਂ ਸੁਰੰਗ ਵਿਚ ਦੀ ਹੇਠਾਂ ਡਿਗਣਾ ਸ਼ੁਰੂ ਕਰ ਦਿਤਾ, ਅਤੇ ਇਹ ਹੋਰ ਅਤੇ ਹੋਰ ਗਰਮ ਹੋ ਰਹੀ ਸੀ। ਅਤੇ ਫਿਰ ਮੈਂ ਨਰਕ ਵਿਚ ਇਕ ਜੇਲ ਸੈਲ ਵਿਚ ਇਕ ਅਸਲ ਪਥਰ ਦੇ ਫਰਸ਼ ਉਤੇ ਉਤਰਿਆ। ਕਚੇ-ਕਟੇ ਹੋਏ ਪਥਰਾਂ ਦੀਆਂ ਕੰਧਾਂ, ਸੀਖਾਂ। ਗੰਦੀ, ਬਦਬੂਦਾਰ, ਗੰਦੀ ਜੇਲ। ਪਰ ਜਿਵੇਂ ਇਕ ਤੰਗ ਹਨੇਰੀ ਕੋਠੜੀ ਵਾਂਗ। ਕਈ ਆਇਤਾਂ ਨਰਕ ਵਿਚ ਕੈਦ ਸੈਲਾਂ ਦੀ ਗਲ ਕਰਦੀਆਂ ਹਨ। ਹੁਣ, ਵਲਾ, ਮੈਂ ਪੂਰੀ ਤਰਾਂ ਜਾਗ ਰਿਹਾ ਸੀ ਅਤੇ ਜਾਣੂ ਸੀ। ਮੈਂ ਜਿਵੇਂ ਉਵੇਂ ਸੀ ਜਿਵੇਂ ਇਥੇ ਹੁਣ ਹਾਂ, ਅਤੇ ਮੈਂ ਹੈਰਾਨ ਸੀ, ਮੈਂ ਇਥੇ ਕਿਵੇਂ ਆਇਆ? ਕਿਉਂ? ਅਤੇ ਇਸਦੀ ਵਿਆਖਿਆ ਨਹੀਂ ਕੀਤੀ ਗਈ ਵਾਪਸੀ ਦੇ ਰਸਤੇ ਤਕ, ਪਰ, ਪਹਿਲੀ ਗਲ ਜੋ ਮੈਂ ਨੋਟ ਕੀਤੀ ਤੇਜ਼ ਗਰਮੀ ਸੀ। ਇਹ ਜਿਵੇਂ ਇਕ ਬਲਾਸਟ ਭਠੀ ਵਾਂਗ ਸੀ। ਅਤੇ ਮੈਂ ਹੈਰਾਨ ਸੀ, ਮੈਂ ਇਸ ਅਸਿਹ ਗਰਮੀ ਵਿਚ ਜਿੰਦਾ ਕਿਵੇਂ ਹੋ ਸਕਦਾ ਹਾਂ?

ਮੈਂ ਇਸ ਜੇਲ ਸੈਲ ਵਿਚੋਂ ਉਠ ਕੇ ਬਾਹਰ ਭਜਣਾ ਚਾਹੁੰਦਾ ਸੀ। ਪਰ ਮੈਂ ਦੇਖਿਆ ਕਿ ਮੇਰੇ ਕੋਲ ਕੋਈ ਵੀ ਸਰੀਰਕ ਤਾਕਤ ਨਹੀਂ ਸੀ। ਮੈਂ ਸੋਚ‌ਿਆ, ਮੇਰੇ ਸਰੀਰ ਨੂੰ ਕੀ ਹੋ ਗਿਆ? ਇਸ ਲਈ ਜੇਕਰ ਤੁਸੀਂ ਕਦੇ ਫਲੂ ਤੋਂ ਕਮਜ਼ੋਰ ਮਹਿਸੂਸ ਕਰਦੇ ਹੋ, ਖੈਰ, ਇਹ ਉਸ ਨਾਲੋਂ ਇਕ ਹਜ਼ਾਰ ਗੁਣਾ ਵਧੇਰੇ ਬਦਤਰ ਹੈ। ਕੋਈ ਵੀ ਹਿਲ ਜੁਲ ਬਹੁਤ ਜਤਨ ਲੈਂਦਾ ਹੈ। ਪਰ ਰਸੂਲਾਂ ਦੇ ਐਕਟ 17:28, "ਉਸ ਵਿਚ ਅਸੀਂ ਰਹਿੰਦੇ ਹਾਂ, ਅਤੇ ਚਲਦੇ ਹਾਂ, ਅਤੇ ਸਾਡੀ ਹੋਂਦ ਹੁੰਦੀ ਹੈ।" ਇਥੋਂ ਤਕ ਹਿਲਜੁਲ ਪ੍ਰਮਾਤਮਾ ਤੋਂ ਆਉਂਦਾ ਹੈ। ਇਹ ਸਵੈ-ਚਲਿਤ, ਆਟੋਮੈਟਿਕ ਨਹੀਂ ਹੈ। (ਵਾਓ।)

ਖੈਰ, ਮੈਂ ਉਪਰ ਦੇਖਿਆ। ਮੈਂ ਕੋਠੜੀ, ਸੈਲ ਵਿਚ ਇਹਨਾਂ ਦੋ ਭੂਤਾਂ ਨੂੰ ਦੇਖਿਆ। ਦਿਖ ਵਿਚ ਭੁਜੰਗ ਵਾਂਗ। ਵਿਆਕਤੀ ਦੇ ਸਾਰੇ ਸਰੀਰ ਤੇ ਬੰਪ ਅਤੇ ਸਕੇਲ। ਵਡਾ ਜਬਾੜਾ, ਡੁਬੀਆਂ ਅਖਾਂ, ਪੰਜੇ ਤਕਰੀਬਨ ਇਕ ਫੁਟ ਲੰਮੇ ਸਨ। ਅਤੇ ਇਹ ਖਾਸ ਦੋ ਲਗਭਗ 12 ਜਾਂ 13 ਫੁਟ (3.6 ਜਾਂ 4 ਮੀਟਰ) ਲੰਮੇਂ ਸਨ। ਇਹ ਕੋਈ ਅਤਿਕਥਨੀ ਨਹੀਂ ਹੈ। ਅਤੇ ਉਹ ਸੈਲ ਵਿਚ ਘੁੰਮ ਰਹੇ ਸੀ ਜਿਵੇਂ ਪਿੰਜਰੇ ਵਿਚ ਇਕ ਵਹਿਸ਼ੀ ਜਾਨਵਰ ਦੀ ਤਰਾਂ। ਉਨਾਂ ਕੋਲ ਸਭ ਤੋਂ ਭਿਆਨਕ ਵਿਵਹਾਰ ਸੀ, ਅਤੇ ਉਹ ਕੁਫਰ ਬੋਲ ਰਹੇ ਸਨ ਅਤੇ ਪ੍ਰਮਾਤਮਾ ਨੂੰ ਫਿਟਕਾਰ ਰਹੇ ਸਨ। ਅਸੀਂ ਜਾਣਦੇ ਹਾਂ ਕੁਫਰ ਭੂਤ ਦੇ ਖੇਤਰ ਤੋਂ ਆਉਂਦਾ ਹੈ। ਪਰ ਫਿਰ ਉਨਾਂ ਨੇ ਪ੍ਰਮਾਤਮਾ ਲਈ ਇਸ ਨਫਰਤ ਨੂੰ ਮੇਰੇ ਵਲ ਨਿਰਦੇਸ਼ਤ ਕੀਤਾ। ਮੈਂ ਹੈਰਾਨ ਹਾਂ ਕਿਉਂ, ਮੈਂ ਉਨਾਂ ਨਾਲ ਕੀ ਕੀਤਾ ਹੈ? ਪਰ ਇਕ ਦਾਨਵ ਨੇ ਮੈਨੂੰ ਚੁਕ ਲਿਆ ਅਤੇ ਮੈਨੂੰ ਕੰਧ ਵਿਚ ਸੁਟ ਦਿਤਾ, ਇਸ ਕੈਦ ਸੈਲ ਵਿਚ। ਭੂਤਾਂ ਕੋਲ ਅਥਾਹ ਤਾਕਤ ਹੈ। ਮੈਂ ਢਹਿ ਗਿਆ, ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਸਰੀਰ ਦੀ ਹਰ ਹਡੀ ਟੁਟ ਗਈ ਹੋਵੇ।

ਅਤੇ ਮੈਨੂੰ ਕਿਵੇਂ ਵੀ, ਇਕ ਗਲ ਸਮਝਾਉਣੀ ਪਵੇਗੀ। ਪ੍ਰਮਾਤਮਾ ਨੇ ਸਮਝਾਇਆ ਕਿ ਉਸਨੇ ਜਿਆਦਾਤਰ ਦਰਦ ਨੂੰ ਰੋਕ ਦਿਤਾ ਸੀ। ਉਹਨਾਂ ਨੇ ਮੈਨੂੰ ਇਹ ਸਭ ਮਹਿਸੂਸ ਕਰਨ ਨਹੀਂ ਦਿਤਾ। ਬਸ ਸਿਰਫ ਥੋੜੀ ਜਿਹੀ, ਤਾਂਕਿ ਮੈਂ ਲੋਕਾਂ ਨੂੰ ਦਸ ਸਕਾਂ। ਇਹ ਅਲੰਕਾਰਕ ਨਹੀਂ ਹੈ। ਇਹ ਮਨ ਦੀ ਅਵਸਥਾ ਨਹੀਂ ਹੈ। ਇਹ ਅਸਲੀ, ਸ਼ਾਬਦਿਲ ਦਰਦ ਹੈ ਜੋ ਤੁਸੀਂ ਨਰਕ ਵਿਚ ਮਹਿਸੂਸ ਕਰਨ ਜਾ ਰਹੇ ਹੋ। ਕਿਵੇਂ ਵੀ, ਸੈਲ ਵਿਚ ਇਸ ਦੂਜੇ ਦਾਨਵ ਨੇ ਮੈਨੂੰ ਚੁਕਿਆ, ਆਪਣੇ ਪੰਜ‌ਿਆਂ ਨੂੰ ਮੇਰੇ ਸੀਨੇ ਵਿਚ ਪੁਟਿਆ, ਮਾਸ ਨੂੰ ਖੋਲਿਆ। ਦੁਬਾਰਾ, ਮੈਂ ਸੋਚ‌ਿਆ, ਮੈਂ ਇਹ ਸਭ ਵਿਚ ਦੀ ਕਿਵੇਂ ਜੀਵਿਤ ਹੋ ਸਕਦਾ ਹਾਂ? ਮੈਨੂੰ ਮਰ ਜਾਣਾ ਚਾਹੀਦਾ ਹੈ। ਪਰ ਮੈਂ ਦੇਖਿਆ ਮੇਰੇ ਕੋਲ ਇਕ ਸਰੀਰ ਸੀ। ਮੈਥਿਊ 10:28 ਕਹਿੰਦਾ ਹੈ, "ਉਸ ਤੋਂ ਡਰੋ ਜੋ ਦੋਵੇਂ ਆਤਮਾ ਅਤੇ ਸਰੀਰ ਨੂੰ ਨਰਕ ਵਿਚ ਨਸ਼ਟ ਕਰਨ ਦੇ ਯੋਗ ਹੈ।" ਸੋ ਤੁਹਾਡੇ ਕੋਲ ਇਕ ਸਰੀਰ ਹੈ। ਪਰ ਇਹ ਇਹਨਾਂ ਤਸੀਹਿਆਂ ਦਾ ਸਾਹਮਣਾ ਕਰਦਾ ਹੈ। ਉਥੇ ਜ਼ਖਮਾਂ ਤੋਂ ਕੋਈ ਲਹੂ ਜਾਂ ਪਾਣੀ ਨਹੀਂ ਆ ਰਿਹਾ। ਇਹ ਸਭ ਸੁਕਾ ਸੀ। (ਵਾਓ।) ਉਥੇ ਨਰਕ ਵਿਚ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ। ਅਤੇ ਇਹ ਦਾਨਵਾਂ ਕੋਲ ਤੁਹਾਡੇ ਉਤੇ ਬਿਲਕੁਲ ਕੋਈ ਰਹਿਮ ਨਹੀਂ ਹੈ। ਉਨਾਂ ਵਿਚ ਤੁਹਾਡੇ ਲਈ ਅਤ‌ਿਅੰਤ ਨਫਰਤ ਹੈ। ਸੋ ਤੁਸੀਂ ਦਇਆ ਦਾ ਲਾਭ ਨਹੀਂ ਪ੍ਰਾਪਤ ਕਰਦੇ।

ਲਗਭਗ ਇਸ ਸਮੇਂ, ਵਲਾਦ, ਹਨੇਰਾ ਹੋ ਗਿਆ। ਹੁਣ, ਮੈਂ ਵਿਸ਼ਵਾਸ਼ ਕਰਦਾ ਇਹ ਪ੍ਰਮਾਤਮਾ ਦੀ ਮੌਜੂਦਗੀ ਉਥੇ ਸੀ ਜੋ ਇਸਨੂੰ ਰੌਸ਼ਨ ਕਰਨ ਲਈ ਤਾਂਕਿ ਮੈਂ ਦੇਖ ਸਕਾਂ। ਪਰ ਫਿਰ ਉਸ ਨੇ ਪ੍ਰਕਾਸ਼ ਦੇ ਗੁਣ ਨੂੰ ਪਿਛੇ ਹਟਾ ਲਿਆ। ਅਤੇ ਇਹ ਵਾਪਸ ਆਪਣੀ ਆਮ ਸਥਿਤੀ ਵਿਚ ਆ ਗਿਆ। ਪੂਰਨ ਘੋਰ-ਕਾਲਾ ਹਨੇਰਾ। ਇਹ ਬਸ ਇਤਨਾ ਬੁਰਾ ਅਤੇ ਦੁਸ਼ਟ ਸੀ। ਇਹ ਜਾਪਦਾ ਹੈ ਜਿਵੇਂ ਤੁਹਾਡੇ ਸਰੀਰ ਦੇ ਹਰ ਇਕ ਸੈਲ ਵਿਚ ਦੀ ਪ੍ਰਵੇਸ਼ ਕਰਦਾ ਹੈ। ਫਿਰ ਮੈਨੂੰ ਇਸ ਜੇਲ ਸੈਲ ਵਿਚੋਂ ਬਾਹਰ ਕਢ ਲਿਆ ਗਿਆ। ਮੈਨੂੰ ਇਸ ਵਡੀ, ਬਲਦੀ ਅਗ ਦੇ ਇਹ ਟੋਏ ਅਗੇ ਰਖਿਆ ਗਿਆ। ਇਹ ਟੋਆ ਲਗਭਗ ਇਕ ਮੀਲ (1.6 ਕਿਲੋਮੀਟਰ) ਪਾਰ ਸੀ। ਮੈਂ ਬਸ ਸਮਝ ਗਿਆ ਕਿ, ਜਿਵੇਂ ਜ਼ਮੀਨ ਵਿਚ ਇਕ ਵਡੀ ਮੋਰੀ ਅਗ ਦ‌ੀਆਂ ਲਪਟਾਂ ਉਚੀਆਂ ਉਠ ਰਹੀਆਂ ਨਾਲ ਇਸ ਖੁਲੀ ਗੁਫਾ ਵਿਚ। ਮੈਂ ਗਰਮੀਂ ਮਹਿਸੂਸ ਕੀਤੀ। ਮੈਂ ਅਗ ਦੇਖੀ। ਇਹ ਹੈ ਜਿਥੇ ਮੈਂ ਪਹਿਲਾਂ ਲੋਕਾਂ ਨੂੰ ਦੇਖ ਸਕਦਾ ਸੀ। ਮੈਂ ਅਗ ਦੀਆਂ ਲਪਟਾਂ ਰਾਹੀਂ ਦੇਖ ਸਕਦਾ ਸੀ ਅਤੇ ਮੈਂ ਰੂਪਰੇਖਾ ਦੇਖੀ। ਇਹ ਲਗਦਾ ਸੀ ਜਿਵੇਂ ਲੋਕਾਂ ਦੇ ਪਿੰਜਰ‌ਿਆਂ ਦੀ ਤਰਾਂ, ਅਤੇ ਉਹ ਆਪਣੇ ਫੇਫੜਿਆਂ ਦੇ ਸਿਖਰ ਤੇ ਚੀਕ ਰਹੇ ਸਨ, ਸੜ ਰਹੇ। ਅਤੇ ਤੁਸੀਂ ਇਕ ਆਦਮੀ ਨੂੰ ਇਕ ਔਰਤ ਤੋਂ ਫਰਕ ਨਹੀਂ ਕਰ ਸਕਦੇ, ਕਿ ਚੀਕਾਂ ਇਤਨੀਆਂ ਉਚੀਆਂ ਸਨ। ਪਰ ਯਸਾਯਾਹ 57:21 ਕਹਿੰਦਾ ਹੈ, "ਉਥੇ ਕੋਈ ਸ਼ਾਂਤੀ ਨਹੀਂ, ਮੇਰੇ ਪ੍ਰਮਾਤਮਾ, ਦੁਸ਼ਟਾਂ ਨੂੰ ਆਖਦੇ ਹਨ।"

ਉਥੇ ਨਰਕ ਵਿਚ, ਕਿਸੇ ਵੀ ਕਿਸਮ ਦੀ ਕੋਈ ਸ਼ਾਂਤੀ ਨਹੀਂ ਹੈ। ਸਾਡੇ ਵਿਚੋਂ ਬਹੁਤਿਆਂ ਨੇ ਕਦੇ ਅਗ ਤੇ ਇਕ ਵਿਆਕਤੀ ਨੂੰ ਨਹੀਂ ਦੇਖਿਆ ਹੈ। ਮੇਰਾ ਮਤਲਬ ਹੈ, ਇਹ ਦੇਖਣਾ ਭਿਆਨਕ ਹੈ। ਅਤੇ ਚੀਕਾਂ ਅਤੇ ਅਜਿਹਾ, ਅਤੇ ਦਾਨਵ ਲੋਕਾਂ ਨੂੰ ਵਾਪਸ ਅੰਦਰ ਧਕ ਰਹੇ ਸਨ, ਅਤੇ ਉਨਾਂ ਕੋਲ ਇਥੋਂ ਤਕ ਬਿਲਕੁਲ ਵੀ ਉਨਾਂ ਨੂੰ ਲੜਨ ਲਈ ਕੋਈ ਤਾਕਤ ਨਹੀਂ। ਉਥੇ ਨਰਕ ਵਿਚ ਕੋਈ ਆਰਾਮਦਾਇਕ, ਸਹਿਣਯੋਗ ਪਧਰ ਨਹੀਂ ਹੈ। ਗਰਮੀ ਦਾ ਪਧਰ ਕਿਤੇ ਜਿਆਦਾ ਬਦਤਰ ਹੈ ਜਿੰਨਾ ਤੁਹਾਡਾ ਮਨ ਕਲਪਨਾ ਕਰ ਸਕਦਾ ਹੈ। ਤੁਸੀਂ ਕਦੇ ਵੀ ਸੌਣ ਲਈ ਨਹੀਂ ਜਾਂਦੇ। ਅਤੇ ਉਨਾਂ ਕੋਲ ਕੋਈ ਆਰਾਮ ਨਹੀਂ, ਦਿਨ ਰਾਤ। ਹੁਣ, ਇਸਦਾ ਮੁਖ ਅਰਥ ਹੈ ਤਸੀਹਿਆਂ ਤੋਂ ਆਰਾਮ ਨਹੀਂ, ਪਰ ਕਿਸੇ ਵੀ ਕਿਸਮ ਦਾ ਕੋਈ ਵੀ ਆਰਾਮ ਨਹੀਂ ।

ਮੈਂ ਇਸ ਸੁਰੰਗ ਦੇ ਹੇਠਾਂ ਖੜਾ ਸੀ ਜੋ ਉਪਰ ਵਲ ਨੂੰ ਵਧ ਰਹੀ ਸੀ, ਅਤੇ ਉਥੇ ਸਾਰੇ ਪਾਸੇ ਕੰਧਾਂ ਦੇ ਨਾਲ ਨਾਲ ਭੂਤ ਸਨ, ਗੁਫਾ ਦੀਆਂ ਕੰਧਾਂ, ਕੁਝ ਸਿਰਫ ਦੋ ਅਤੇ ਤਿੰਨ ਫੁਟ (60 ਅਤੇ 90 ਸੈਂਟੀਮੀਟਰ) ਲੰਮੀਆਂ ਸਨ, ਕੁਝ 12 ਅਤੇ 13 ਫੁਟ (3.6 ਅਤੇ 4 ਮੀਟਰ) ਲੰਮੀਆਂ, ਮਰੋੜੀਆਂ, ਵਿਗੜੀਆਂ ਅਤੇ ਵਿਅੰਗਾਤਮਕ। ਉਥੇ ਸਪ ਸਨ, ਅਤੇ ਮੈਂ ਕੀੜ‌ਿਆਂ ਦੇ ਬਿਸਤਰੇ ਤੇ ਖੜਾ ਸੀ। ਮੈਂਨੂੰ ਇਹ ਨਹੀਂ ਪਤਾ ਸੀ, ਪਰ ਜਦੋਂ ਇਕ ਮਰ‌ੇ ਹੋਏ ਜਾਨਵਰ ਨੂੰ ਕੀੜਿਆ ਦੁਆਰਾ ਖਾਧਾ ਜਾਂਦਾ ਹੈ ਉਨਾਂ ਦੇ ਮਾਸ ਨੂੰ ਖਪਤ ਕਰਨ ਤੋਂ ਬਾਅਦ, ਕੀੜੇ ਮਰ ਜਾਂਦੇ ਹਨ। ਖੈਰ, ਇਸੇ ਕਰਕੇ ਈਸਾ ਨੇ ਕਿਹਾ ਸੀ ਜਿਥੇ ਉਹ ਕੀੜਾ ਮਰਦਾ ਨਹੀਂ ਹੈ - ਉਹ ਸ਼ਬਦ ਮੈਗਟ (ਕੀੜਾ) ਵਰਤ ਰਹੇ ਹਨ - ਕਿਉਂਕਿ ਨਰਕ ਵਿਚ ਮਾਸ ਨੂੰ ਕਦੇ ਖਪਤ ਨਹੀਂ ਕੀਤਾ ਜਾਂਦਾ। ਮੇਰਾ ਭਾਵ, ਇਹ ਕਾਫੀ ਭਿਆਨਕ ਨਹੀਂ ਹੈ? ਤੁਸੀਂ ਭੁਖੇ ਹੋ। ਤੁਹਾਨੂੰ ਕਦੇ ਖਾਣਾ ਨਹੀਂ ਮਿਲਦਾ। ਤੁਹਾਡੇ ਕੋਲ ਭੁਖ, ਪਿਆਸ ਦੀ ਭਾਵਨਾ ਹੈ। ਇਸ ਲਈ ਪਿਆਸ ਕਲਪਨਾ ਤੋਂ ਪਰੇ ਹੈ ਜੋ ਤੁਸੀਂ ਸਹਿ ਰਹੇ ਹੋ। ਅਤੇ, ਤੁਹਾਨੂੰ ਇਹ ਸਹਿਣਾ ਪਵੇਗਾ, ਬਸ ਲੋਕਾਂ ਨੂੰ ਸੜਦੇ ਦੇਖਣਾ ਅਤੇ ਦਾਨਵ ਤੁਹਾਡੇ ਤੇ ਹਮਲਾ ਕਰਦੇ ਅਤੇ ਇਹ ਸਭ। ਮੇਰਾ ਭਾਵ, ਇਹ ਕਿਸੇ ਵੀ ਕਿਸਮ ਦੇ ਵਰਣਨ ਤੋਂ ਪਰੇ ਹੈ ਜੌ ਮੈਂ ਸਚਮੁਚ ਦੇ ਸਕਦਾ ਹਾਂ।

Vlad Savchuk: ਕੀ ਤੁਹਾਨੂੰ ਪਤਾ ਸੀ ਕਿ ਤੁਸੀਂ ਵਾਪਸ ਆਵੋਂਗੇ ਅਤੇ ਤੁਸੀਂ ਜਿਵੇਂ ਇਕ ਨਜ਼ਾਰੇ ਵਿਚ ਸੀ, ਜਾਂ ਪ੍ਰਮਾਤਮਾ ਨੇ ਤੁਹਾਨੂੰ ਇਸ ਅਨੁਭਵ ਦੀ ਨਾਉਮੀਦੀ, ਨਿਰਾਸ਼ਾ ਦੇਖਣ ਲਈ ਆਗਿਆ ਦਿਤੀ?

Bill Wiese: ਪ੍ਰਮਾਤਮਾ ਨੇ ਇਹ ਮੇਰੇ ਮਨ ਤੋਂ ਰੋਕ ਦਿਤਾ ਕਿ ਮੈਂ ਇਕ ਇਸਾਈ ਹਾਂ। ਮੈਂ ਉਸ ਸਮੇਂ 28 ਸਾਲਾਂ ਲਈ ਇਕ ਇਸਾਈ ਸੀ। ਪਰ ਪ੍ਰਮਾਤਮਾ ਨੇ ਇਹ ਮੇਰੇ ਮਨ ਤੋਂ ਲੁਕਾ ਦਿਤਾ ਕਿ ਮੈਂ ਇਕ ਇਸਾਈ ਸੀ, ਕਿਉਂਕਿ ਜੇਕਰ ਮੈਂ ਉਥੇ ਇਕ ਇਸਾਈ ਵਜੋਂ ਹੁੰਦਾ, ਜੋ ਮੈਂ ਸੀ, ਪਰ ਮੈਂ ਨਹੀਂ ਜਾਣਦਾ ਸੀ, ਮੈਂ ਪ੍ਰਮਾਤਮਾ ਦੀ ਉਸਤਤਾ ਜਾਣਦਾ ਹੁੰਦਾ, ਉਹ ਮੈਨੂੰ ਇਥੋਂ ਕਢ ਰਹੇ ਹਨ। ਮੈਂਨੂੰ ਇਹ ਪਤਾ ਹੋਣਾ ਸੀ। ਪਰ ਉਹ ਚਾਹੁੰਦੇ ਸੀ ਮੈਂ ਅਨੁਭਵ ਕਰਾਂ ਜੋ ਉਹ ਮਹਿਸੂਸ ਕਰਦੇ ਹਨ - ਨਾਉਮੀਦੀ, ਨਿਰਾਸ਼ਾ। ਇਸਾਇਆ 38:18 ਕਹਿੰਦਾ ਹੈ, "ਉਹ ਜਿਹੜੇ ਹੇਠਾਂ ਟੋਏ ਨੂੰ ਜਾਂਦੇ ਹਨ ਤੁਹਾਡੀ ਸਚਾਈ ਦੀ ਉਮੀਦ ਨਹੀਂ ਕਰ ਸਕਦੇ।" ਅਤੇ ਅਸੀਂ ਜਾਣਦੇ ਹਾਂ ਈਸਾ ਨੇ ਕਿਹਾ ਸੀ, "ਮੈਂ ਮਾਰਗ, ਸਚਾਈ, ਅਤੇ ਜੀਵਨ ਹਾਂ।" ਉਨਾਂ ਕੋਲ ਉਨਾਂ ਲਈ ਕੋਈ ਉਮੀਦ ਨਹੀਂ, ਕਿਉਂਕਿ ਇਹ ਬਹੁਤ ਦੇਰ ਹੋ ਗਈ। ਅਤੇ ਸੋ ਇਹ ਅਸਲ ਵਿਚ ਸਭ ਤੋਂ ਬਦਤਰ ਨਰਕ ਦਾ ਹਿਸਾ ਹੈ, ਕਿਉਂਕਿ ਤੁਹਾਡਾ ਮਨ, ਤੁਸੀਂ ਉਥੇ ਸਦੀਵਤਾ ਨਹੀਂ ਸਮਝ ਸਕਦੇ। ਇਥੇ ਅਸੀਂ ਸਮੇਂ ਬਾਰੇ ਸੋਚਦੇ ਹੋ ਜਿਵੇਂ ਇਕ ਸ਼ੁਰੂਆਤ ਅਤੇ ਇਕ ਅੰਤ ਵਜੋਂ। ਪਰ ਨਰਕ ਵਿਚ, ਮੈਂ ਸਮਝ ਲਿਆ ਇਹ ਕਦੇ ਨਹੀਂ ਖਤਮ ਹੋਵੇਗਾ। ਮੈਂ ਇਸ ਜਗਾ ਤੋਂ ਕਦੇ ਨਹੀਂ ਬਚ ਕੇ ਨਿਕਲ ਸਕਦਾ।

Excerpt from “I WAS AT THE GATES OF HELL & JESUS SAVED ME!” by Lisa Sharkey - Dec. 19, 2021: ਮੈਂ ਬਸ ਡਿਗਣਾ ਸ਼ੁਰੂ ਕਰ ਦਿਤਾ ਅਤੇ ਡਿਗਦੀ ਗਈ ਹਨੇਰੇ ਵਿਚ ਜਿਵੇਂ ਕਿ ਇਹ ਹੋਰ ਗਰਮ ਹੋਣਾ ਸ਼ੁਰੂ ਹੋ ਗਿਆ ਅਤੇ ਹੋਰ ਅਤੇ ਹੋਰ ਗਰਮ ਹੁੰਦਾ ਗਿਆ। ਅਤੇ ਫਿਰ ਅਚਾਨਕ ਹੀ ਇਹ ਸੀ ਜਿਵੇਂ ਮੈਂ ਉਤਰ ਗਈ, ਜਿਵੇਂ ਇਕ ਦਲਦਲੀ ਰੇਤ ਵਾਂਗ। ਅਚਾਨਕ ਹੀ, ਮੈਂਨੂੰ ਲਗ‌ਿਆ ਜਿਵੇਂ ਮੇਰੀਆਂ ਅਖਾਂ ਨੂੰ ਨੇ ਵਿਵਸਥਿਤ ਕਰਨਾ ਪਿਆ ਜਿਵੇਂ ਤੁਸੀਂ ਜਾਗਣ ਦੀ ਕੋਸ਼ਿਸ਼ ਕਰ ਰਹੇ ਹੋਵੋਂ, ਸਿਵਾਇ ਅਸਲੀਅਤ ਵਧੇਰੇ ਅਸਲੀ ਮਹਿਸੂਸ ਕੀਤਾ ਜੋ ਮੈਂ ਆਪਣੀ ਜਿੰਦਗੀ ਵਿਚ ਕਦੇ, ਕਦੇ ਵੀ ਮਹਿਸੂਸ ਕੀਤਾ ਹੋਵੇ। ਇਸ ਲਈ ਪਹਿਲੀ ਚੀਜ਼ ਜੋ ਮੈਂ ਕੀਤੀ ਮੈਂ ਉਪਰ ਵਲ ਨੂੰ ਦੇਖਿਆ ਸੀ। ਅਤੇ ਜਦੋਂ ਮੈਂ ਉਪਰ ਵਲ ਨੂੰ ਦੇਖਿਆ, ਮੈਂ ਸੋਚ‌ਿਆ ਮੈਂ ਇਕ ਅਸਮਾਨ ਵਲ ਦੇਖ ਰਹੀ ਸੀ, ਪਰ ਇਹ ਪੂਰੀ ਤਰਾਂ, ਪੂਰੀ ਤਰਾਂ ਹਨੇਰਾ, ਪੂਰੀ ਤਰਾਂ ਹਨੇਰ-ਘੁਪ ਸੀ। ਇਹ ਸ਼ਾਬਦਿਕ ਤੌਰ ਤੇ, ਇਹ ਸ਼ਾਬਦਿਕ ਤੌਰ ਤੇ ਤੁਹਾਡੀਆਂ ਇੰਦਰੀਆਂ ਨੂੰ ਠੇਸ ਪਹੁੰਚਾਉਂਦਾ ਹੈ। ਇਹ ਜਿਵੇਂ ਅਗ ਦੀਆਂ ਡਾਰਟਾਂ ਵਾਂਗ ਮਹਿਸੂਸ ਹੋਇਆ, ਜਿਵੇਂ ਸ਼ਾਬਦਿਕ ਤੌਰ ਤੇ ਮੇਰੀਆਂ ਅਖਾਂ ਵਿਚ ਆ ਰਿਹਾ, ਅਗ ਦੀਆਂ ਡਾਰਟਾਂ ਮੇਰੀਆਂ ਸਾਰੀਆਂ ਇੰਦਰੀਆਂ ਨੂੰ ਮਾਰ ਰਹੀਆਂ ਸਨ। ਮੇਰੇ ਸਾਰੇ ਮੁਸਾਮ, ਮੇਰੀ ਹੋਂਦ ਦਾ ਹਰ ਇਕ ਰੇਸ਼ਾ, ਇਹ ਸੀ ਜਿਵੇਂ ਹਨੇਰੇ ਵਿਚ ਬਹੁਤ ਬੁਰੀ ਤਰਾਂ ਸਟ ਲਗੀ ਹੋਵੇ। ਅਤੇ ਮੈਂ ਸੀ, ਜਦੋਂ ਮੈਂ ਉਤਰੀ, ਮੈਂ ਦੇਖਣਾ ਸ਼ੁਰੂ ਕੀਤਾ ਅਤੇ ਮੈਂਨੂੰ ਅਹਿਸਾਸ ਹੋਇਆ ਮੈਂ ਇਕ ਟੋਏ ਵਿਚ ਸੀ, ਜਿਵੇਂ ਇਕ ਗੁਫਾ ਦੀ ਤਰਾਂ। ਅਤੇ ਇਹ ਸੀ ਜਿਵੇਂ, ਇਹ ਗੁਫਾ ਬਸ ਡਰ ਸੀ। ਉਹ ਡਰ ਤੁਰੰਤ ਹੀ ਇਸ ਤਰਾਂ ਦਾ ਡਰ ਸੀ ਜੋ ਮੈਂ ਕਦੇ ਪਹਿਲਾਂ ਨਹੀਂ ਮਹਿਸੂਸ ਕੀਤਾ। ਇਹ ਉਵੇਂ ਸੀ ਜਿਵੇਂ ਉਥੇ ਪ੍ਰਮਾਤਮਾ ਦੀ ਕੋਈ ਮੌਜ਼ੂਦਗੀ ਨਹੀਂ ।

ਆਪਣੀ ਸਾਰੀ ਜਿੰਦਗੀ, ਮੈਂ ਪ੍ਰੇਸ਼ਾਨੀ ਅਤੇ ਪੈਨਿਕ ਹਮਲ‌ਿਆਂ ਨਾਲ ਸੰਘਰਸ਼ ਕੀਤਾ। ਸਭ ਤੋਂ ਭੈੜਾ ਪੈਨਿਕ ਹਮਲਾ ਜੋ ਮੈਂ ਕਦੇ ਧਰਤੀ ਉਤੇ ਮਹਿਸੂਸ ਕੀਤਾ, ਮੈਂ ਇਸ ਨੂੰ ਇਕ ਬਿਲੀਅਨ ਗੁਣਾ ਕਰਾਂਗੀ। ਅਤੇ ਇਹ ਨਿਰੰਤਰ ਹੈ। ਇਹ ਸਥਿਰ, ਇਹ ਨਿਰੰਤਰ ਹੈ, ਨਿਰੰਤਰ। ਡਰ ਨਿਰੰਤਰ ਹੈ। ਨਿਰਾਸ਼ਾ, ਨਾਉਮੀਦੀ, ਦੀ ਭਾਵਨਾ, ਓਹ ਮੇਰੇ ਰਬਾ, ਤੁਸੀਂ ਬਸ, ਤੁਸੀਂ ਜਾਣਦੇ ਹੋ, ਕਿ ਤੁਸੀਂ ਕਦੇ, ਕਦੇ, ਕਦੇ ਵੀ ਕਦੇ ਵੀ, ਕਦੇ ਨਹੀਂ ਬਾਹਰ ਨਿਕਲ ਸਕੋਂਗੇ। ਤੁਸੀਂ ਫਸ ਗਏ ਹੋ। ਜਿਵੇਂ ਤੁਸੀਂ ਕਦੇ ਬਾਹਰ ਨਹੀਂ ਨਿਕਲਣ ਲਗੇ। ਜਦੋਂ ਮੈਂ ਫੋਕਸ ਕਰਨਾ ਸ਼ੁਰੂ ਕੀਤਾ ਜਿਥੇ ਮੈਂ ਸੀ ਅਤੇ ਮੈਂ ਮ‌ਹਿਸੂਸ ਕੀਤਾ ਮੈਂ ਲਗਭਗ ਦੋ ਫੁਟਬਾਲ ਮੈਦਾਨਾਂ ਦੀ ਦੂਰੀ ਵਿਚ ਸੀ ਅਤੇ ਮੈਂ ਅਜ਼ੇ ਵੀ ਇਕ ਕੀੜੀ ਦੀ ਤਰਾਂ ਮਹਿਸੂਸ ਕੀਤਾ ਜਦੋਂ ਮੈਂ ਉਪਰ ਦੇਖਿਆ ਅਤ ਮੈਂ ਕਾਲੇ ਦਰਵਾਜ਼ੇ ਦੇਖੇ, ਜੋ ਦੇਖਣ ਵਿਚ ਲਗਦੇ ਸੀ ਜਿਵੇਂ ਇਹ ਅਗ ਵਿਚ ਰਹੇ ਹੋਣ। ਸੋ ਉਹ ਜਿਵੇਂ ਚਾਰਕੋਲ, ਕੋਲਿਆਂ ਵਰਗੇ ਸੀ। ਅਤੇ ਉਹ ਬਹੁਤ, ਓਹ ਬੁਰਾਈ, ਓਹ ਬੁਰਾਈ। ਇਹਦੇ ਬਾਰੇ ਗਲ ਕਰਨੀ ਬਹੁਤ ਮੁਸ਼ਕਲ ਹੈ। ਤੁਹਾਨੂੰ ਬਸ ਅਹਿਸਾਸ ਨਹੀਂ ਹੁੰਦਾ ਇਹ ਕਿਤਨਾ ਕਸ਼ਟਦਾਇਕ (ਹੈ), ਮੇਰਾ ਭਾਵ, ਤੁਸੀਂ ਬਸ... (ਇਹ) ਤਸ਼ਦਦ ਹੈ। ਅਤੇ ਪ੍ਰਮਾਤਮਾ ਦੀ ਹਜ਼ੂਰੀ ਨਾ ਹੋਣੀ।

ਭਾਵੇਂ ਜੇਕਰ ਤੁਹਾਡੇ ਕੋਲ ਆਪਣੀ ਜਿੰਦਗੀ ਵਿਚ ਪ੍ਰਮਾਤਮਾ ਨਹੀਂ ਹੈ, ਭਾਵੇਂ ਜੇਕਰ ਤੁਸੀਂ ਪ੍ਰਮਾਤਮਾ ਵਿਚ ਇਥੋਂ ਤਕ ਵਿਸ਼ਵਾਸ਼ ਨਹੀਂ ਕਰਦੇ, ਘਟੋ ਘਟ ਸਾਡੇ ਕੋਲ ਉਹ ਧਰਤੀ ਉਤੇ ਮੌਜ਼ੂਦ ਹਨ। ਇਹ ਬਹੁਤ ਵਖਰਾ ਹੈ ਜਦੋਂ ਤੁਸੀਂ ਉਥੇ ਹੁੰਦੇ ਹੋ। ਭਾਵੇਂ ਜੇਕਰ ਤੁਸੀਂ ਇਥੋਂ ਤਕ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ, ਤੁਹਾਡੀ ਆਤਮਾ ਜਾਣ ਲਵੇਗੀ, ਤੁਹਾਡੀ ਆਤਮਾ ਜਾਣ ਲਵੇਗੀ ਕਿ ਤੁਸੀਂ ਨਰਕ ਵਿਚ ਹੋ। ਅਤੇ ਮੈਂ ਨਰਕ ਵਿਚ ਸੀ। ਅਤੇ ਡਰ ਤੋਂ ਇਲਾਵਾ, ਨਾਉਮੀਦ, ਨਿਰਾਸ਼ਾ ਤੋਂ ਇਲਾਵਾ, ਇਕਲੇ ਮਹਿਸੂਸ ਕਰਨ ਤੋਂ ਇਲਾਵਾ, ਫਸਿਆ ਮਹਿਸੂਸ ਕਰਨ ਤੋਂ ਇਲਾਵਾ, ਮੇਰੇ ਮਨ ਨੇ ਅਚਾਨਕ ਹੀ ਮੇਰੀ ਜਿੰਦਗੀ ਨੂੰ ਮੁੜ ਚਲਾਉਣਾ ਸ਼ੁਰੂ ਕਰ ਦਿਤਾ... ਹਰ ਪਾਪ ਨੂੰ ਮੁੜ ਚਲਾਉਣਾ ਜੋ ਮੈਂ ਕੀਤਾ ਸੀ। ਤੁਸੀਂ ਇਸ ਨੂੰ ਲਗਾਤਾਰ ਮੁੜ ਸੁਰਜੀਤ ਕਰਦੇ ਹੋ। ਅਤੇ ਇਹ ਬਹੁਤ ਉਚੀ ਹੈ। ਤੁਸੀਂ ਭਾਵਨਾਵਾਂ ਨੂੰ ਤਾਜ਼ਾ ਕਰਦੇ ਹੋ, ਆਪਣੀਆਂ ਭਾਵਨਾਵਾਂ ਨੂੰ,

ਅਤੇ ਉਹ ਜੋ ਸਭ ਤੋਂ ਵਧ ਮੇਰੇ ਮਨ ਵਿਚ ਸੀ ਮੇਰੀ ਮੰਮੀ ਸੀ। ਮੈਂ ਉਸ ਨੂੰ ਆਪਣੀ ਮੌਮ ਆਖਦੀ ਹਾਂ। ਉਹ ਮੇਰੀ ਮੰਮੀ ਸੀ। ਅਤੇ ਮੇਰੀ ਮੰਮੀ, ਉਹ ਇਕ ਪ੍ਰਾਰਥਨਾ ਯੋਧਾ ਹੈ। ਅਤੇ ਉਹ ਮੇਰੇ ਲਈ ਪ੍ਰਾਰਥਨਾ ਕਰਦੀ ਰਹੀ ਹੈ ਇਹਨਾਂ ਸਾਰੇ ਸਾਲਾਂ ਦੌਰਾਨ ਇਸ ਜੀਵਨਸ਼ੈਲੀ ਵਿਚੋਂ ਇਸ ਤੋਂ ਬਾਹਰ ਨਿਕਲਣ ਲਈ ਅਤੇ ਡਰਗ, ਨਸ਼‌ਿਆਂ ਤੋਂ ਦੂਰ ਹੋਣ ਲਈ। ਅਤੇ ਜਦੋਂ ਮੈਂ ਨਰਕ ਵਿਚ ਸੀ, ਮੈਂ ਉਨਾਂ ਨੂੰ (ਕਹਿੰਦੀ ਨੂੰ) ਸੁਣ ਸਕਦੀ ਸੀ, "ਓਹ, ਲੀਜ਼ਾ, ਕਾਸ਼ ਤੁਸੀਂ ਸੁਣੋ ਅਤੇ ਬਸ ਈਸਾ ਵਲ ਵਾਪਸ ਆਉ।" ਅਤੇ ਉਹ ਹੈ ਜਦੋਂ ਅਚਾਨਕ ਹੀ, ਮੈਂ ਕਿਹਾ, "ਮੈਂ ਕਾਮਨਾ ਕਰਦੀ, ਕਾਸ਼ ਮੈਂ ਸੁਣ‌ਿਆ ਹੁੰਦਾ।" ਅਤੇ ਅਚਾਨਕ ਹੀ, ਮੇਰੇ ਸਰੀਰ ਨੂੰ ਅਗ ਲਗ ਗਈ। ਮੇਰੀ ਆਤਮਾ ਨੂੰ ਅਗ ਲਗ ਗਈ। ਅਤੇ ਜਦੋਨ ਮੇਰੀ ਆਤਮਾ ਨੂੰ ਅਗ ਗਲ ਗਈ, ਇਹ ਹੋਰ ਵੀ ਜਿਆਦਾ ਗਰਮ ਸੀ ਕਿਉਂਕਿ ਮੈਨੂੰ ਸਮਸ‌ਿਆਵਾਂ ਹੁੰਦੀਆਂ ਸੀ ਜਿਵੇਂ ਆਪਣੇ ਆਪ ਨੂੰ ਕਟਣਾ ਅਤੇ ਆਪਣੇ ਆਪ ਨੂੰ ਸਾੜਨਾ ਕਿਉਂਕਿ ਮੈਂ ਆਪਣੇ ਆਪ ਨਾਲ ਨਫਰਤ ਕਰਦੀ ਸੀ। ਮੈਨੂੰ ਜ਼ਲਣਾ ਅਤੇ ਇਹੋ ਜਿਹੇ ਕੁਝ ਬਾਰੇ ਪਤਾ ਹੈ। ਅਤੇ ਉਥੇ ਕੁਝ ਵੀ ਨਹੀਂ ਹੈ ਜਿਵੇਂ ਤੁਹਾਡੀ ਆਤਮਾ ਨੂੰ ਅਗ ਲਗੀ ਹੋਵੇ। ਇਹ ਬਹੁਤ ਦਰਦ ਹੁੰਦਾ ਹੈ, ਜਿਵੇਂ ਤੁਸੀਂ ਬਸ, ਇਹ ਨਹੀਂ... ਤੁਸੀਂ ਇਹ ਇਥੋਂ ਤਕ ਬਿਆਨ ਨਹੀਂ ਕਰ ਸਕਦੇ।

ਉਥੇ ਇਸ ਤਸ਼ਦਦ ਦੀ ਵਿਆਖਿਆ ਕਰਨ ਦਾ ਕੋਈ ਤਰੀਕਾ ਨਹੀਂ ਹੈ। ਜਿਵੇਂ ਮੈਂ ਆਪਣੇ ਆਪ ਨੂੰ ਆਪਣੇ ਸਿਰ ਵਿਚ ਚੀਕਦੀ ਹੋਈ ਸੁਣ ਸਕਦੀ ਸੀ। ਵਿਚਾਰ ਅਜਿਹੇ ਸਨ ਜਿਵੇਂ ਜੇਕਰ ਤੁਸੀਂ ਕੁਝ ਹੈਡਫੋਨ ਲਾਉਂਦੇ ਹੋ ਜਾਂ ਜੋ ਵੀ ਆਪਣੇ ਕੰਨਾਂ ਵਿਚ, ਅਤੇ ਤੁਸੀਂ ਜਿਵੇਂ ਜਿਤਨਾ ਉਚੀ ਹੋ ਸਕੇ ਚੀਕੋਂ, ਇਹ ਜਿਵੇਂ ਇਕ ਬਿਲੀਅਨ ਗੁਣਾਂ ਵਧੇਰੇ ਉਚੀ ਹੈ ਉਹਦੇ ਨਾਲੋਂ ਜੋ ਤੁਹਾਡੇ ਵਿਚਾਰ (ਹਨ)। ਤੁਸੀਂ ਆਪਣੇ ਵਿਚਾਰਾਂ ਵਿਚ ਇਕਲੇ ਹੋ। ਤੁਸੀਂ ਆਪਣੇ ਪਾਪਾਂ ਵਿਚ ਇਕਲੇ ਹੋ। ਇਹ ਬਾਰ ਬਾਰ ਚਲ ਰਿਹਾ ਹੈ ਡਰ ਦੇ ਸਿਖਰ ਤੇ, ਨਿਰਾਸ਼ਾ ਤੋਂ ਇਲਾਵਾ, ਅਗ ਤੋਂ ਇਲਾਵਾ, ਜੋ ਇਤਨੀ ਜਿਆਦਾ ਗਰਮ ਹੈ ਤੁਸੀਂ ਕਦੇ ਕਲਪਨਾ ਕੀਤੀ ਹੋਵੇ। ਮੈਂ ਆਪਣੇ ਸਭ ਤੋਂ ਬਦਤਰ ਦੁਸ਼ਮਣ ਤੇ ਇਸਦੀ ਇਛਾ ਨਹੀਂ ਕਰਾਂਗੀ। ਉਹ ਹੈ ਜੋ ਮੈਂ ਕੋਸ਼ਿਸ਼ ਕਰ ਰਹੀ ਹਾਂ, ਇਹੀ ਸਾਰਾ ਕਾਰਨ ਹੈ ਜਿਸ ਕਰਕੇ ਮੈਂ ਇਸ ਸੰਸਾਰ ਨੂੰ ਦਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਉਥੇ ਸਚਮੁਚ ਇਕ ਨਰਕ ਹੇ ਅਤੇ ਇਹ ਇਤਨਾ ਭਿਆਨਕ ਹੈ ਅਤੇ ਮੈਂ ਨਹੀਂ ਚਾਹੁੰਦੀ ਕੋਈ ਵੀ ਉਥੇ ਜਾਵੇ।

ਜੇਕਰ ਤੁਸੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕਰਦੇ, ਓਹ ਕ੍ਰਿਪਾ ਕਰਕੇ ਪ੍ਰਮਾਤਮਾ ਨੂੰ ਪੁਛੋ ਆਪਣੇ ਦਿਲ ਵਿਚ ਆ ਕੇ ਤੁਹਾਨੂੰ ਬਚਾਉਣ ਲਈ। ਜੇਕਰ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ, ਓਹ ਹੁਣੇ ਤੋਬਾ ਕਰੋ। ਮਾਫੀ ਮੰਗੋ। ਤੁਸੀਂ ਕਦੇ ਨਹੀਂ ਜਾਣਦੇ ਕਦੋਂ ਤੁਸੀਂ ਮਰਨ ਜਾ ਰਹੇ ਹੋ। ਤੁਸੀਂ ਕਦੇ ਨਹੀਂ ਜਾਣਦੇ ਕਦੋਂ ਈਸਾ ਆਉਣ ਵਾਲੇ ਹਨ। ਤੁਸੀਂ ਕਦੇ ਨਹੀਂ ਜਾਣ ਸਕਦੇ। ਅਤੇ ਇਹ ਉਦੋਂ ਸੀ ਕਿ ਇਹ ਹੋਰ ਅਤੇ ਹੋਰ ਅਤੇ ਹੋਰ ਗਰਮ ਹੋ ਗਿਆ ਅਤੇ ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਦੰਦ ਬਸ ਪੀਸ ਰਹੇ ਸੀ। ਉਹ ਪੀਸ ਰਹੇ ਸੀ ਅਤੇ ਮੈਂ ਮਹਿਸੂਸ ਕਰ ਰਹੀ ਸੀ ਜਿਵੇਂ ਮੇਰੇ ਦੰਦ ਬਾਰ ਬਾਰ ਟੁਟ ਰਹੇ ਸੀ ਅਤੇ ਤੁਹਾਡਾ ਜੁਬਾੜਾ ਬੰਦ ਹੈ ਅਤੇ ਤੁਸੀਂ ਆਪਣੇ ਮਨ ਵਿਚ ਚੀਕ ਰਹੇ ਹੋ। ਉਥੇ ਕੋਈ ਪਾਣੀ ਨਹੀਂ ਹੈ। ਉਥੇ ਕੋਈ ਪਾਣੀ ਨਹੀਂ। ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਤੁਹਾਡਾ ਮੂੰਹ ਇਤਨਾ ਖੁਸ਼ਕ ਹੈ ਜਾਂ ਤੁਹਾਡੀ ਆਤਮਾ ਇਤਨੀ ਖੁਸ਼ਕ, ਸੁਕੀ ਹੈ, ਤੁਹਾਡੀ ਆਤਮਾ ਇਤਨੀ ਖੁਸ਼ਕ ਹੈ। ਕਾਸ਼ ਜੇਕਰ ਮੇਰੇ ਕੋਲ ਇਕ ਪਾਣੀ ਦੀ ਬੂੰਦ ਹੁੰਦੀ। ਜੇਕਰ ਸਿਰਫ ਮੇਰੇ ਕੋਲ ਪਾਣੀ ਦੀ ਇਕ ਬੂੰਦ ਮੇਰੀ ਜੀਭ ਉਤੇ ਹੁੰਦੀ, ਮੈਂਨੂੰ ਕੁਝ ਕਿਸਮ ਦੀ ਰਾਹਤ ਮਹਿਸੂਸ ਹੋਵੇਗੀ।

ਚੀਕ ਚਿਹਾੜਾ ਪੈਦਾ ਰਿਹਾ। ਉਥੇ ਬਸ ਲਗਾਤਾਰ ਰੋਣਾ ਹੈ, ਲਗਾਤਾਰ ਦੁਖ। ਤੁਸੀਂ ਸਮੇਂ ਬਾਰੇ ਸੋਚੋ, ਤੁਸੀਂ ਰੋਂਦੇ ਹੋ ਜਿਵੇਂ ਤੁਸੀਂ ਆਪਣੇ ਦਿਲ ਵਿਚ ਸਭ ਤੋਂ ਬਦਤਰ ਦਰਦ ਕਦੇ ਮਹਿਸੂਸ ਕੀਤਾ ਹੋਵੇ, ਜਿਵੇਂ ਭਾਵਨਾਤਮਿਕ ਦਰਦ, ਤੁਸੀਂ ਰੋ ਰਹੇ ਹੋ ਅਤੇ ਹੌਂਕੇ ਭਰ ਰਹੇ ਹੋ - ਇਹ ਇਕ ਬਿਲੀਅਨ ਗੁਣਾਂ ਬਦਤਰ ਹੈ। ਜਦੋਂ ਮੈਂ ਇਕ ਬਿਲੀਅਨ ਗੁਣਾ ਬਦਤਰ ਕਹਿ ਰਹੀ ਹਾਂ, ਮੇਰਾ ਅਸਲ ਵਿਚ ਮਤਲਬ ਹੈ ਇਹ ਕਿਸੇ ਵੀ ਨਾਕਾਰਾਤਮਿਕ ਚੀਜ਼ ਨਾਲੋਂ ਇਕ ਬਿਲੀਅਨ ਗੁਣਾ ਬਦਤਰ ਹੈ। ਹਰ ਨਾਕਾਰਾਤਮਿਕ ਚੀਜ਼ ਤੁਸੀਂ ਕਦੇ ਆਪਣੀ ਸਮੁਚੀ ਜਿੰਦਗੀ ਵਿਚ ਮਹਿਸੂਸ ਕੀਤੀ ਹੋਵੇ, ਤੁਸੀਂ ਨਰਕ ਵਿਚ ਮਹਿਸੂਸ ਕਰੋਂਗੇ ਅਤੇ ਤੁਸੀਂ ਇਹ ਇਕ ਬਿਲੀਅਨ ਗੁਣਾਂ ਮਹਿਸੂਸ ਕਰੋਂਗੇ ਅਤੇ ਤੁਸੀਂ ਇਹ ਸਦਾ ਹੀ ਮਹਿਸੂਸ ਕਰੋਂਗੇ ਅਤੇ ਸਦਾ ਅਤੇ ਸਦਾ, ਅਤੇ ਸਦਾ ਹੀ।

ਜਿਉਂ ਮੈਂ ਚੀਕ ਰਹੀ ਸੀ, ਅਤੇ ਮੈਂ ਆਪਣੇ ਦੰਦਾਂ ਨੂੰ ਪੀਸ ਰਹੀ ਸੀ, ਮੈਂ ਕਾਮਨਾ ਕਰ ਰਹੀ ਸੀ, ਡਰ, ਨਿਰਾਸ਼ਾ, ਸਭ ਚੀਜ਼, ਅਚਾਨਕ ਹੀ, ਮੈਂ ਸੀ ਬਸ ਜਿਵੇਂ, "ਈਸਾ, ਈਸਾ, ਈਸਾ, ਮੇਰੀ ਮਦਦ ਕਰੋ। ਈਸਾ, ਈਸਾ, ਮੇਰੀ ਮਦਦ ਕਰੋ।" ਜਿਉਂ ਮੈਂ ਈਸਾ ਨੂੰ ਪੁਕਾਰਿਆ, ਤੁਰੰਤ ਹੀ ਮੈਨੂੰ ਉਨਾਂ ਅਗਾਂ ਤੋਂ ਬਾਹਰ ਕਢ‌ਿਆ ਗਿਆ ਅਤੇ ਅਚਾਨਕ ਹੀ, ਮੈਂ ਇਕ ਐਂਬੂਲੇਂਸ ਵਿਚ ਸੀ। ਮੈਨੂੰ ਤੁਹਾਨੂੰ ਦਸਣਾ ਪਵੇਗਾ, ਕਾਰਨ ਜਿਸ ਕਰਕੇ ਮੈਂ ਆਪਣੀ ਗਵਾਹੀ ਬਾਰੇ ਗਲ ਕਰ ਰਹੀ ਹਾਂ ਇਹ ਹੈ ਕਿਉਂਕਿ ਮੈਂ ਇਕ ਜਿਉਂਦੀ, ਤੁਰਦੀ, ਸਾਹ ਲੈਂਦੀ ਹੋਈ ਪ੍ਰਮਾਤਮਾ ਦੀ ਅਦਭੁਤ ਮਿਹਰ, ਕ੍ਰਿਪਾ ਦੀ ਗਵਾਹੀ ਹਾਂ।

ਅਤੇ ਜੇਕਰ ਤੁਸੀਂ ਮੇਰੇ ਪ੍ਰਮਾਤਮਾ-ਪੈਰੋਕਾਰ ਹੋ, ਫਿਰ ਤੁਹਾਨੂੰ ਕਰਨਾ ਪਵੇਗਾ ਜੋ ਮੈਂ ਤੁਹਾਨੂੰ ਦਸਿਆ ਸੀ ਜਾਂ ਜੋ ਸਾਰੇ ਧਾਰਮਿਕ ਗ੍ਰੰਥਾਂ ਨੇ ਤੁਹਾਨੂੰ ਦਸਿਆ। ਤੁਸੀਂ ਉਨਾਂ ਨੂੰ ਪੜ ਸਕਦੇ ਅਤੇ ਇਸਦੀ ਪੁਸ਼ਟੀ ਕਰ ਸਕਦੇ। ਅਤੇ ਜੇਕਰ ਤੁਸੀਂ ਅੰਦਰ ਆਉਂਦੇ ਹੋ, ਮੇਰੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਹੋ ਬਸ ਇਸ ਨੂੰ ਵਰਤੋਂ ਕਰਨ ਲਈ, ਆਪਣੀ ਸਥਿਤੀ ਅਤੇ ਆਪਣੀ ਥੋੜੀ ਜਿਹੀ ਜਾਣਕਾਰੀ ਜੋ ਤੁਸੀਂ ਮੈਥੋਂ ਚੋਰੀ ਕੀਤੀ ਹੈ, ਬਾਹਰ ਜਾ ਕੇ ਅਤੇ ਲੋਕਾਂ ਨੂੰ ਭਰਮਾਉਣ ਲਈ, ਅਤੇ ਆਪਣੀਆਂ ਅਭਿਲਾਸ਼ਾਵਾਂ ਨੂੰ, ਹਉਮੈਂ ਨੂੰ ਖੁਆਉਣ ਲਈ, ਫਿਰ ਮਾਇਆ ਤੁਹਾਨੂੰ ਆਪਣਾ ਪ੍ਰਭਾਵਸ਼ਾਲੀ ਸਾਧਨ ਬਣਾਵੇਗੀ। ਅਤੇ ਫਿਰ ਤੁਸੀਂ ਉਸ ਦੇ ਉਪ-ਸੇਵਕ ਹੋਵੋਂਗੇ, ਅਤੇ ਤੁਸੀਂ ਕੋਈ ਵੀ ਚੀਜ਼ ਕਰੋਂਗੇ ਜੋ ਉਹ ਤੁਹਾਨੂੰ ਕਹਿੰਦਾ ਹੈ, ਨਹੀਂ ਤਾਂ। ਇਸੇ ਹੀ ਕਰਕੇ; ਜਿਵੇਂ ਰੂਮਾ ਜਾਂ ਟ੍ਰਾਨ ਤਾਮ, ਜਾਂ ਜੋ ਵੀ ਉਸ ਦੇ ਸਾਰੇ ਨਾਮ ਹਨ, ਇਹ ਕਰ ਰਹੇ ਹਨ।

Photo Caption: ਕੁਝ ਨੇਕ ਜੀਵ ਤਾਜ ਰਖਦੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ