ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਮੇਰੇ ਪ੍ਰਮਾਤਮਾ-ਪੈਰੋਕਾਰ ਹੋ, ਫਿਰ ਤੁਹਾਨੂੰ ਕਰਨਾ ਪਵੇਗਾ ਜੋ ਮੈਂ ਤੁਹਾਨੂੰ ਦਸਿਆ ਸੀ ਜਾਂ ਜੋ ਸਾਰੇ ਧਾਰਮਿਕ ਗ੍ਰੰਥਾਂ ਨੇ ਤੁਹਾਨੂੰ ਦਸਿਆ। ਤੁਸੀਂ ਉਨਾਂ ਨੂੰ ਪੜ ਸਕਦੇ ਅਤੇ ਇਸਦੀ ਪੁਸ਼ਟੀ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਅੰਦਰ ਆਉਂਦੇ ਹੋ, ਮੇਰੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਹੋ ਬਸ ਇਸ ਨੂੰ ਵਰਤੋਂ ਕਰਨ ਲਈ, ਆਪਣੀ ਸਥਿਤੀ ਅਤੇ ਆਪਣੀ ਥੋੜੀ ਜਿਹੀ ਜਾਣਕਾਰੀ ਜੋ ਤੁਸੀਂ ਮੈਥੋਂ ਚੋਰੀ ਕੀਤੀ ਹੈ, ਬਾਹਰ ਜਾ ਕੇ ਅਤੇ ਲੋਕਾਂ ਨੂੰ ਭਰਮਾਉਣ ਲਈ, ਅਤੇ ਆਪਣੀਆਂ ਅਭਿਲਾਸ਼ਾਵਾਂ ਨੂੰ, ਹਉਮੈਂ ਨੂੰ ਖੁਆਉਣ ਲਈ, ਫਿਰ ਮਾਇਆ ਤੁਹਾਨੂੰ ਆਪਣਾ ਪ੍ਰਭਾਵਸ਼ਾਲੀ ਸਾਧਨ ਬਣਾਵੇਗੀ। ਅਤੇ ਫਿਰ ਤੁਸੀਂ ਉਸ ਦੇ ਉਪ-ਸੇਵਕ ਹੋਵੋਂਗੇ, ਅਤੇ ਤੁਸੀਂ ਕੋਈ ਵੀ ਚੀਜ਼ ਕਰੋਂਗੇ ਜੋ ਉਹ ਤੁਹਾਨੂੰ ਕਹਿੰਦਾ ਹੈ, ਨਹੀਂ ਤਾਂ। ਇਸੇ ਹੀ ਕਰਕੇ; ਜਿਵੇਂ ਰੂਮਾ ਜਾਂ ਟ੍ਰਾਨ ਤਾਮ, ਜਾਂ ਜੋ ਵੀ ਉਸ ਦੇ ਸਾਰੇ ਨਾਮ ਹਨ, ਇਹ ਕਰ ਰਹੇ ਹਨ। ਉਸ ਨੂੰ ਕਿਸੇ ਹੋਰ ਨੂੰ ਠੇਸ ਪਹੁੰਚਾਉਣ ਬਾਰੇ, ਅਤੇ ਇਥੋਂ ਤਕ ਬਚਿਆਂ ਨਾਲ ਬਲਾਤਕਾਰ ਕਰਨ ਬਾਰੇ ਕੋਈ ਪ੍ਰਵਾਹ ਨਹੀਂ ਹੈ, ਬਸ ਬਿਲਕੁਲ ਉਨਾਂ ਕੈਥਲਿਕ ਪਾਦਰੀਆਂ ਦੀ ਤਰਾਂ। ਮੈਂ ਸੋਚਿਆ ਸੀ ਇਹ ਮੇਰੇ ਸਮੂਹ ਵਿਚ ਨਹੀਂ ਵਾਪਰੇਗਾ, ਪਰ ਇਹ ਵਾਪਰਿਆ। ਘਟੋ ਘਟ ਇਕ ਵਿਆਕਤੀ ਜਿਸ ਦਾ ਨਾਮ ਟ੍ਰਾਨ ਤਾਮ, ਜਾਂ ਰੂਮਾਜੀ ਹੈ, ਜੋ ਵੀ।ਇਹ ਇਕ ਅਫਸੋਸ ਦੀ ਗਲ ਹੈ, ਪਰ ਮਨੁਖ ਚੰਗਿਆਈ ਨੂੰ ਜਾਂ ਉਚੀ ਜਾਣਕਾਰੀ ਜਾਂ ਅਸਲੀ ਗਿਆਨ ਨੂੰ ਆਸਾਨੀ ਨਾਲ ਨਹੀਂ ਸੁਣਦੇ। ਇਹ ਬਸ ਇਕ ਆਸਾਨ ਜੀਵਨ ਵਿਚ ਡਿਗਣਾ ਬਹੁਤ ਆਸਾਨ ਹੈ, ਹਰ ਕਿਸਮ ਦੀਆਂ ਚੀਜ਼ਾਂ ਰਾਹੀਂ ਜੋ ਕਿ ਉਨਾਂ ਨੂੰ ਭਰਮਾਉਣ ਲਈ ਮਾਇਆ ਦੁਆਰਾ ਤਿਆਰ ਕੀਤੀਆਂ ਗਈਆਂ ਅਤੇ ਇਕ ਵਾਰ ਤੁਸੀਂ ਉਥੇ ਵਿਚ ਚਲੇ ਜਾਂਦੇ ਹੋ, ਬਾਹਰ ਨਿਕਲਣਾ ਮੁਸ਼ਕਲ ਹੈ। ਪਰ ਅਜ਼ੇ ਵੀ ਉਥੇ ਸਮਾਂ ਹੈ। ਜਦੋਂ ਤਕ ਮੈਂ ਇਥੇ ਹਾਂ, ਮੈਂ ਤੁਹਾਨੂੰ ਆਪਣੀਆਂ ਖੁਲੀਆਂ ਬਾਹਾਂ ਨਾਲ ਲਵਾਂਗੀ ਅਤੇ ਤੁਹਾਨੂੰ ਸਿਖਾਵਾਂਗੀ, ਜੇਕਰ ਤੁਸੀਂ ਸੰਜੀਦਾ ਹੋ, ਜੇ ਤੁਸੀਂ ਸਚਮੁਚ ਪ੍ਰਮਾਤਮਾ ਨੂੰ ਪੂਜਦੇ ਹੋ ਅਤੇ ਘਰ ਨੂੰ ਜਾਣਾ, ਪ੍ਰਮਾਤਮਾ ਦੇ ਘਰ ਨੂੰ ਜਾਣਾ ਚਾਹੁੰਦੇ ਹੋ, ਮੈਂ ਤੁਹਾਡਾ ਹਮੇਸ਼ਾਂ ਸਵਾਗਤ ਕਰਦੀ ਹਾਂ। ਤੁਹਾਡੇ ਕਰਮ, ਮੈਂ ਇਹ ਸਾਰੇ ਬਿਨਾਂ ਕਿਸੇ ਕੀਮਤ ਦੇ ਸਾਫ ਕਰ ਦਿਆਂਗੀ, ਕੁਝ ਵੀ ਨਹੀਂ। ਮੈਂ ਤੁਹਾਡੇ ਤੋਂ ਕਦੇ ਕੋਈ ਚੀਜ਼ ਨਹੀਂ ਮੰਗਾਂਗੀ।ਅਤੇ ਮੈਂ ਕੁਝ ਕਾਰੋਬਾਰ ਕਰਦੀ ਹਾਂ, ਪਰ ਇਹ ਨਿਰਪਖ ਹੈ, ਇਥੋਂ ਤਕ ਇਕ ਬਾਹਰ ਦੇ ਕਾਰੋਬਾਰ ਨਾਲੋਂ ਵਧੇਰੇ ਨਿਰਪਖ। ਅਸੀਂ ਸਿਰਫ 10% ਬਿਆਜ਼ ਲੈਂਦੇ ਹਾਂ, ਤਾਂਕਿ ਅਸੀਂ ਜਾਰੀ ਰਖ ਸਕੀਏ ਅਤੇ ਹੋਰਨਾਂ ਦੀ ਮਦਦ ਵੀ ਕਰ ਸਕੀਏ। ਇਸੇ ਕਰਕੇ ਮੈਂ ਉਤਨੀ ਅਮੀਰ ਨਹੀਂ ਬਹੁਤੇ ਲੋਕਾਂ ਵਾਂਗ ਜੋ ਤੁਸੀਂ ਸੋਚਦੇ ਹੋ ਅਮੀਰ ਹਨ। ਮੈਂ ਅਮੀਰ ਹਾਂ, ਪਰ ਬਹੁਤ ਜਿਆਦਾ ਅਮੀਰ ਨਹੀਂ, ਕਿਉਂਕਿ ਮੈਂ ਦੂਜਿਆਂ ਦੀ ਮਦਦ ਕਰਦੀ ਹਾਂ। ਮੈਂ ਉਤਨਾ ਨਹੀਂ ਕਮਾਉਂਦੀ, ਪਰ ਮੈਂ ਹੋਰਨਾਂ ਲੋਕਾਂ ਨਾਲੋਂ ਬਹੁਤ ਵਧ ਦਿੰਦੀ ਹਾਂ ਜਿਨਾਂ ਕੋਲ ਹੋਰ ਬਹੁਤ ਜਿਆਦਾ ਪੈਸਾ ਹੈ, ਪਰ ਨਹੀਂ ਦਿੰਦੇ। ਕਿਵੇਂ ਵੀ, ਇਹ ਸਭ ਪ੍ਰਮਾਤਮਾ ਦਾ ਪੈਸਾ ਹੈ। ਅਤੇ ਜੇਕਰ ਮੈਂ ਇਹ ਦਿੰਦੀ ਹਾਂ, ਇਹ ਸਭ ਪ੍ਰਮਾਤਮਾ ਦੇ ਨਾਮ ਵਿਚ ਹੈ, ਅਤੇ ਮੈਂ ਜਾਣਦੀ ਹਾਂ ਉੇਹਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ । ਅਤੇ ਜੇਕਰ ਪ੍ਰਮਾਤਮਾ ਨਹੀਂ ਚਾਹੁੰਦੇ ਮੈਂ ਹੋਰ ਦੇਵਾਂ ਕਿਸੇ ਮੰਤਵ ਕਾਰਨ, ਫਿਰ ਮੈਨੂੰ ਰੁਕਣਾ ਪਵੇਗਾ। ਇਸ ਵਖਤ, ਪ੍ਰਮਾਤਮਾ ਨਹੀਂ ਚਾਹੁੰਦੇ ਮੈਂ ਕੋਈ ਹੋਰ ਦਾਨ ਦੇਵਾਂ। ਕਿਉਂਕਿ ਉਨਾਂ ਨੇ ਕਿਹਾ ਨਿਰਣਾ ਨਿਰਪਖ ਅਤੇ ਸਿਧਾ ਹੋਣਾ ਚਾਹੀਦਾ ਹੈ। ਇਹ ਬਾਹਰਲੇ ਕਾਰਕ ਦੁਆਰਾ ਮਦਦ ਨਹੀਂ ਕੀਤੀ ਜਾ ਸਕਦੀ, ਅਤੇ ਕਾਨੂੰਨ ਨੂੰ ਮਰੋੜਨ ਦੁਆਰਾ। ਭਾਵੇਂ ਜੇਕਰ ਪ੍ਰਮਾਤਮਾ ਤੁਹਾਨੂੰ ਇਥੇ ਭੇਜਦਾ ਹੈ ਜਾਂ ਤੁਹਾਨੂੰ ਇਥੇ ਆਉਣ ਦਿੰਦਾ ਹੈ, ਪ੍ਰਮਾਤਮਾ ਨੂੰ ਵੀ ਨਿਰਪਖ ਹੋਣਾ ਜਰੂਰੀ ਹੈ। ਜਿਵੇਂ ਮਿਸਾਲ ਵਜੋਂ, ਜੇਕਰ ਤੁਸੀਂ ਅਮਰੀਕਨ ਹੋ ਅਤੇ ਇਕ ਪਾਬੰਦੀਸ਼ੁਦਾ ਦੇਸ਼ ਨੂੰ ਜਾਣਾ ਚਾਹੁੰਦੇ ਹੋ, ਤੁਹਾਡਾ ਰਾਸ਼ਟਰਪਤੀ ਤੁਹਾਨੂੰ ਉਸ ਪਾਬੰਦੀਸ਼ੁਦਾ ਦੇਸ਼ ਵਿਚ ਕੁਝ ਚੀਜ਼ ਜੋ ਸੀਮਤ ਹੈ ਕਰਨ ਲਈ ਇਜਾਜ਼ਤ ਨਹੀਂ ਦੇ ਸਕਦਾ। ਉਹ ਤੁਹਾਡੀ ਮਦਦ ਨਹੀਂ ਕਰ ਸਕਦਾ ਜੇਕਰ ਤੁਸੀਂ ਉਸ ਪਾਬੰਦੀਸ਼ੁਦਾ ਦੇਸ਼ ਦੇ ਪਾਬੰਦੀਸ਼ੁਦਾ ਕਾਨੂੰਨ ਦੀ ਉਲੰਘਣਾ ਕਰਦੇ ਹੋ। ਪਰ ਅਸੀਂ ਅਜੇ ਵੀ ਦਾਨ ਕਰ ਸਕਦੇ ਹਾਂ, ਸਭ ਤੋਂ ਵਡਾ ਸੰਭਵ ਦਾਨ, ਬੁਧ ਧਰਮ ਦੇ ਅਨੁਸਾਰ। ਮੈਂ ਤੁਹਾਨੂੰ ਦਸਾਂਗੀ।ਭਾਵੇਂ ਜੇਕਰ ਤੁਸੀਂ ਇਸ ਸੰਸਾਰ ਵਿਚ ਦਾਨ ਪੁੰਨ ਕਰਦੇ ਹੋ, ਇਹ ਨਹੀਂ ਹੋ ਸਕਦਾ ਕਿ ਤੁਸੀਂ ਸ਼ੁਧ ਨਹੀਂ ਅਤੇ ਚੰਗੇ ਨਹੀਂ ਹੋ। ਇਸੇ ਕਰਕੇ ਮਾਇਆ ਤੁਹਾਡੇ ਦਾਨ ਅਤੇ ਤੁਹਾਡੀ ਹਉਮੈਂ ਦੀ ਵਰਤੋਂ ਕਰੇਗਾ ਜੋ ਉਸ ਦਾਨ ਪੁੰਨ ਦੇ ਨਾਲ ਜਾਂਦੀ ਹੈ ਤੁਹਾਨੂੰ ਸਜ਼ਾ ਦੇਣ ਲਈ, ਕਿਉਂਕਿ ਸ਼ੈਤਾਨ ਇਹ ਕਹਿਣਗੇ ਕਿ ਤੁਸੀਂ ਉਨਾਂ ਦੀ ਰਚਨਾ ਨੂੰ ਮਾਰ ਰਹੇ ਹੋ, ਇਸ ਸੰਸਾਰ ਵਿਚ ਉਨਾਂ ਦੇ ਨਾਗਰਿਕਾਂ ਨੂੰ, ਅਤੇ ਤੁਸੀਂ ਉਨਾਂ ਦੇ ਜਾਨਵਰ-ਲੋਕਾਂ ਨੂੰ ਖਾਣ ਲਈ ਮਾਰ ਰਹੇ ਹੋ, ਮਿਸਾਲ ਵਜੋਂ ਇਸ ਤਰਾਂ। ਅਤੇ ਤੁਸੀਂ ਗਲਤ ਕਾਰੋਬਾਰ ਕਰ ਰਹੇ ਹੋ, ਤੁਸੀਂ ਬਹੁਤਾ ਜਿਆਦਾ ਲੈਂਦੇ ਹੋ। ਤੁਸੀਂ ਥੋੜਾ ਕਮਾਉਂਦੇ ਹੋ, ਪਰ ਤੁਸੀਂ ਬਹੁਤ ਜਿਆਦਾ ਲੈਂਦੇ ਹੋ ਅਤੇ ਨਿਰਪਖਤਾ ਦੇ ਬਿਨਾਂ ਅਮੀਰ ਬਣ ਗਏ। ਫਿਰ ਉਹ ਇਹ ਸਭ ਦੀ ਵਰਤੋਂ ਕਰੇਗਾ ਤੁਹਾਨੂੰ ਸਜ਼ਾ ਦੇਣ ਲਈ, ਤੁਹਾਨੂੰ ਨਰਕ ਨੂੰ ਲਿਜਾਣ ਲਈ, ਜਾਂ ਤੁਹਾਨੂੰ ਉਹਨਾਂ ਦੇ ਘੇਰੇ ਵਿਚ ਲੈਣ ਲਈ ਤੁਹਾਨੂੰ ਹੋਰ ਬੁਰੇ ਕੰਮ ਕਰਨ ਲਈ ਮਜ਼ਬੂਰ ਕਰਨ ਲਈ, ਤਾਂਕਿ ਉਹ ਹੋਰਨਾਂ ਨੂੰ ਸਜ਼ਾ ਦੇ ਸਕਣ, ਤੁਹਾਡੇ ਵਿਸ਼ਵਾਸ਼ ਦੇ ਕਾਰਨ, ਤੁਹਾਡਾ ਅਨੁਸਰਨ ਕਰਨ ਦੁਆਰਾ, ਬੁਰੇ ਕੰਮ ਕਰਨ ਲਈ। ਇਹੀ ਹੈ ਜੋ ਇਹ ਹੈ।ਬੁਧ ਧਰਮ ਵਿਚ, ਬੁਧ ਨੇ ਵੀ ਕਿਹਾ ਸੀ ਕਿ ਜਦੋਂ ਤੁਸੀਂ ਇਕ ਸ਼ੁਧ ਦਿਲ ਨਾਲ ਸ਼ੁਧਤਾ ਵਿਚ ਦਿੰਦੇ ਹੋ ਅਤੇ ਵਿਆਕਤੀ ਜਿਹੜਾ ਇਸਨੂੰ ਪ੍ਰਾਪਤ ਕਰਦਾ ਹੈ ਉਹ ਵੀ ਸ਼ੁਧਤਾ ਵਿਚ ਸ਼ੁਧ ਹੈ, ਫਿਰ ਦੋਨਾਂ ਕੋਲ ਗੁਣ ਹੋਣਗੇ; ਨਹੀਂ ਤਾਂ, ਨਹੀਂ।ਲਿਆਂਗ ਵੂ-ਟੀ, ਲਿਆਂਗ ਸਮਰਾਟ, ਉਸ ਨੂੰ ਬਹੁਤ ਘਮੰਡ, ਮਾਣ ਸੀ। ਕਿਉਂਕਿ ਉਸ ਨੇ ਬਹੁਤ ਸਾਰੇ ਮੰਦਰ ਬਣਾਏ ਸੀ ਅਤੇ ਬੁਧ ਧਰਮ ਦਾ ਅਧਿਐਨ ਕਰਨ ਲਈ ਬਹੁਤ ਸਾਰੇ ਭਿਕਸ਼ੂਆਂ ਨੂੰ ਭੋਜਨ ਖੁਆਇਆ ਸੀ, ਉਸ ਨੇ ਸੋਚਿਆ ਸੀ ਉਹ ਸਿਖਰ ਤੇ ਹੈ। ਪਰ ਜਦੋਂ ਉਸ ਨੇ ਮਹਾਨ ਗੁਰੂ ਬੋਧੀਧਰਮਾ ਨੂੰ ਪੁਛਿਆ ਮੰਦਰ ਬਣਾਉਣ ਤੋਂ, ਭਿਕਸ਼ੂਆਂ ਨੂੰ ਭੋਜਨ ਖੁਆਉਣ ਤੋਂ ਅਤੇ ਇਹ ਸਭ ਤੋਂ ਉਸ ਦੇ ਕੋਲ ਕਿਤਨੇ ਗੁਣ ਹਨ, ਮਹਾਨ ਗੁਰੂ ਬੋਧੀਧਰਮਾ ਨੇ ਉਸ ਨੂੰ ਕਿਹਾ, "ਕੁਝ ਨਹੀਂ। ਤੁਹਾਡੇ ਕੋਲ ਕੁਝ ਨਹੀਂ ਹੈ।" ਅਤੇ ਇਸੇ ਕਰਕੇ ਸਮਰਾਟ ਲਿਆਂਗ ਬਹੁਤ ਗੁਸੇ ਵਿਚ ਸੀ ਅਤੇ ਉਸ ਤੋਂ ਬਾਅਦ ਬੋਧੀਧਰਮਾ ਨੂੰ ਹੋਰ ਸਵੀਕਾਰ ਨਹੀਂ ਕੀਤਾ। ਉਹ ਉਸ ਨੂੰ ਹੋਰ ਦੇਖਣਾ ਨਹੀਂ ਚਾਹੁੰਦਾ ਸੀ। ਬੋਧੀਧਰਮਾ ਬਹੁਤ ਨਿਮਰ ਸੀ। ਉਸ ਨੇ ਬਸ ਕਿਹਾ, "ਤੁਹਾਨੂੰ ਕੁਝ ਨਹੀਂ ਮਿਲੇਗਾ," ਸਿਰਫ। ਉਸ ਨੂੰ ਸਮਰਾਟ ਲਿਆਂਗ ਨੂੰ ਕਹਿਣਾ ਚਾਹੀਦਾ ਸੀ ਕਿ ਹੋਰ ਬਹੁਤ ਦੁਸ਼ਟ ਕੰਮਾਂ ਕਾਰਨ ਜੋ ਉਸ ਨੇ ਕੀਤੇ ਸੀ ਉਹ ਨਰਕ ਨੂੰ ਜਾਵੇਗਾ । ਅਤੇ ਜੇਕਰ ਉਹ ਵੀਗਨ ਨਹੀਂ ਹੈ, ਫਿਰ ਇਹ ਯਕੀਨੀ ਹੈ। ਪ੍ਰਮਾਤਮਾ ਦਾ ਮਜ਼ਾਕ ਉਡਾਉਣਾ, ਬੁਧ ਦਾ ਮਜ਼ਾਕ ਉਡਾਉਣਾ, ਇਹ ਸੋਚਦੇ ਹੋਏ ਉਹ ਹੈ ਜੋ ਭਿਕਸ਼ੂਆਂ ਨੂੰ ਭੋਜਨ ਦੇ ਰਿਹਾ ਹੈ, ਉਹ ਹੈ ਜੋ ਮੰਦਰਾਂ ਨੂੰ ਬਣਾ ਰਿਹਾ ਹੈ।ਇਹ ਸਾਰਾ ਪੈਸਾ ਉਸ ਨੂੰ ਕਿਸ ਨੇ ਦਿਤਾ ਸੀ? ਪ੍ਰਮਾਤਮਾ ਨੇ ਦਿਤਾ ਸੀ। ਪ੍ਰਮਾਤਮਾ ਨੇ ਉਸ ਨੂੰ ਲੋਕਾਂ ਲਈ ਚੰਗਾ ਕਰਨ ਲਈ ਸਿੰਘਾਸਣ ਸੌਂਪਿਆ ਸੀ। ਅਤੇ ਇਹ ਆਮ ਹੈ। ਉਸ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਕੋਲ ਅਜਿਹਾ ਕਰਨ ਲਈ ਇਕ ਮੌਕਾ ਹੈ। ਉਸ ਦੇ ਕੋਲ ਅਜਿਹਾ ਕਰਨ ਲਈ ਇਕ ਸਥਿਤੀ ਹੈ। ਪਰ ਸਾਰਾ ਪੈਸਾ ਟੈਕਸ ਦਾਤਾਵਾਂ ਤੋਂ ਆਇਆ ਸੀ। ਉਸ ਨੇ ਇਹ ਕਮਾਉਣ ਲਈ ਕੋਈ ਚੀਜ਼ ਚੰਗੀ ਨਹੀਂ ਕੀਤੀ ਸੀ। ਇਸੇ ਕਰਕੇ ਉਸ ਦੇ ਕੋਲ ਕੋਈ ਗੁਣ ਨਹੀਂ ਹਨ। ਪਰ ਜੇਕਰ ਉਹ ਪ੍ਰਮਾਤਮਾ ਦਾ ਧੰਨਵਾਦ ਕਰਦਾ, ਬੁਧ ਦੇ ਗੁਣਾਂ ਦਾ ਧੰਨਵਾਦ ਕਰਦਾ, ਅਤੇ ਨਿਮਰਤਾ ਨਾਲ ਜਾਣਦਾ ਕਿ ਇਹ ਉਹ ਨਹੀਂ ਹੈ ਜਿਹੜਾ ਇਹ ਸਭ ਚੰਗਾ ਕਰ ਰਿਹਾ ਹੈ, ਫਿਰ ਉਸ ਦੇ ਕੋਲ ਮਹਾਨ ਗੁਣ ਹੋਣੇ ਸੀ ਅਤੇ ਗਿਆਨਵਾਨ ਬਣ ਜਾਂਦਾ। ਅਤੇ ਬੋਧੀਧਰਮਾ ਨੇ ਸਮਰਾਟ ਨੂੰ ਤੁਰੰਤ ਗਿਆਨ ਪ੍ਰਾਪਤੀ ਵਾਲੀ ਕੁਆਨ ਯਿੰਨ ਵਿਧੀ ਸਿਖਾਉਣੀ ਸੀ ਅਤੇ ਉਸਨੇ ਇਕ ਅਸਲੀ ਸੰਤ ਬਣ ਜਾਣਾ ਸੀ, ਨਾਂ ਕਿ ਬਸ ਸਿਰਫ ਬਾਹਰੀ ਪ੍ਰਦਰਸ਼ਨ। ਪਰ, ਬਿਨਾਂਸ਼ਕ, ਇਕ ਰਾਜਾ ਹੋਣ ਦੇ ਨਾਤੇ, ਤੁਸੀਂ ਹੰਕਾਰੀ ਹੋਣ ਦੇ ਇਤਨੇ ਆਦੀ ਹੋ, ਅਤੇ ਲੋਕ ਤੁਹਾਡੀ ਬਹੁਤ ਜਿਆਦਾ ਅਸਮਾਨ ਤਕ ਤਾਰੀਫ ਕਰਨ ਦੇ ਇਤਨੇ ਆਦੀ ਹੋ, ਸੋ ਨਿਮਰ ਹੋਣਾ ਬਹੁਤ ਮੁਸ਼ਕਲ ਹੈ।ਬਹੁਤ ਸਾਰੇ ਰਾਜੇ, ਬਹੁਤ ਸਾਰੇ ਮਹਾਨ ਆਗੂ, ਨਰਕ ਵਿਚ ਚਲੇ ਗਏ। ਉਨਾਂ ਵਿਚੋਂ ਬਹੁਤੇ। ਮੈਨੂੰ ਇਹ ਕਹਿਣ ਦਾ ਅਫਸੋਸ ਨਹੀਂ ਹੈ ਕਿਉਂਕਿ ਇਹ ਸਚ ਹੈ। ਸਿਰਫ ਇਕ ਰਾਜਾ ਜਿਹੜਾ ਨਿਮਰ ਹੈ, ਜਿਹੜਾ ਆਪਣੇ ਸਾਰੇ ਚੰਗੇ ਇਰਾਦਿਆਂ ਨਾਲ, ਆਪਣੇ ਲੋਕਾਂ ਦੀ ਚੰਗੀ ਸੇਵਾ ਕਰਦਾ ਹੈ, ਅਤੇ ਸਭ ਧੰਨਵਾਦ ਅਤੇ ਕ੍ਰੈਡਿਟ ਪ੍ਰਮਾਤਮਾ ਨੂੰ, ਬੁਧ (ਗੁਰੂ) ਨੂੰ ਦਿੰਦਾ ਹੈ, ਸਵਰਗ ਨੂੰ ਜਾਵੇਗਾ। ਅਤੇ ਉਹ ਸ਼ਾਇਦ ਇਕ ਸੰਪੂਰਨ ਸਤਿਗੁਰੂ ਨੂੰ ਮਿਲਣ ਲਈ ਕਾਫੀ ਖੁਸ਼ਕਿਸਮਤ ਵੀ ਹੋਵੇ ਉਸ ਨੂੰ ਮੁਕਤੀ ਦੀ ਵਿਧੀ ਸਿਖਾਉਣ ਲਈ, ਜਿਵੇਂ ਕੁਆਨ ਯਿੰਨ ਵਿਧੀ, ਉਦਾਹਰਣ ਵਜੋਂ। ਪਰ ਹੁਣ ਤਾਂਹੀ, ਉਨਾਂ ਵਿਚੋਂ ਕਿਸੇ ਕੋਲ ਇਹ ਨਹੀਂ ਹੈ। ਸੋ, ਮੈਂ ਬਸ ਪ੍ਰਾਰਥਨਾ ਕਰਦੀ ਹਾਂ ਕਿ ਉਹ ਘਟੋ ਘਟ ਨਿਮਰ ਹੋਣਗੇ, ਉਹ ਹਰ ਰੋਜ਼ ਆਪਣੇ ਸਾਰੇ ਦਿਲ ਅਤੇ ਨਿਮਰਤਾ ਨਾਲ ਪ੍ਰਮਾਤਮਾ ਦਾ ਧੰਨਵਾਦ, ਪ੍ਰਮਾਤਮਾ ਦੀ ਸ਼ਲਾਘਾ ਕਰਦੇ ਹਨ । ਅਤੇ ਪ੍ਰਮਾਤਮਾ ਦਾ ਧੰਨਵਾਦ, ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਉਹ ਸਭ ਲਈ ਜੋ ਉਸ ਨੇ ਪ੍ਰਾਪਤ ਕੀਤਾ ਹੈ ਅਤੇ ਪ੍ਰਾਪਤ ਕਰ ਰਿਹਾ ਹੈ। ਮੈਂ ਘਟੋ ਘਟ ਉਮੀਦ ਕਰਦੀ ਹਾਂ, ਉਹ ਆਪਣੇ ਦਿਲ ਵਿਚ, ਉਹ ਅਜਿਹਾ ਕਰਦੇ ਹਨ - ਪਰ ਮੁਸ਼ਕਲ ਹੈ, ਮੁਸ਼ਕਲ। ਜਿਤਨਾ ਉਚਾ ਅਹੁਦਾ, ਉਤਨੇ ਜਿਆਦਾ ਹੰਕਾਰੀ ਤੁਸੀਂ ਹੋਵੋਂਗੇ। ਸਿਰਫ ਸਥਿਤੀ ਦੁਆਰਾ! ਉਚੀ ਸਥਿਤੀ ਹੰਕਾਰ ਨੂੰ ਪੈਦਾ ਕਰਦੀ ਹੈ ਅਤੇ ਇਹ ਤੁਹਾਡੀ ਹੋਂਦ ਵਿਚ, ਤੁਹਾਡੇ ਮਨ, ਤੁਹਾਡੇ ਦਿਮਾਗ ਵਿਚ ਭਰ ਜਾਂਦਾ ਹੈ, ਅਤੇ ਤੁਹਾਨੂੰ ਇਸ ਤਰਾਂ ਹੰਕਾਰੀ ਬਣਾਉਂਦਾ ਹੈ। ਇਹ ਜਿਵੇਂ ਮਾਇਆ ਦੀ ਕੁਦਰਤੀ ਕਿਸਮ ਦੀ ਘਟਨਾ ਹੈ, ਉਚ ਅਹੁਦੇ ਵਿਚ ਹੋਣ ਦਾ ਕੁਦਰਤੀ ਨਤੀਜਾ। ਇਸੇ ਕਰਕੇ ਕਦੇ ਕਦਾਂਈ ਪਹਿਲਾਂ, ਮੈਂ ਤੁਹਾਨੂੰ ਮਜ਼ਾਕ ਵਿਚ ਕਹਿੰਦੀ ਸੀ, ਪ੍ਰਮਾਤਮਾ ਦਾ ਧੰਨਵਾਦ ਕਿ ਤੁਸੀਂ ਇਕ ਰਾਜ਼ੇ ਨਹੀਂ ਹੋ।ਇਸੇ ਕਰਕੇ ਹੰਕਾਰੀ ਲੋਕ ਸਾਰੇ ਨਰਕ ਵਿਚ ਜਾਂਦੇ ਹਨ, ਕੋਈ ਛੋਟ ਬਿਨਾਂ। ਉਹ ਲੋਕ ਜਿਨਾਂ ਕੋਲ ਮੌਤ-ਨੇੜੇ ਅਨੁਭਵ ਹਨ, ਘਟੋ ਘਟ ਉਹ ਹੰਕਾਰੀ ਨਹੀਂ ਹਨ। ਇਸੇ ਕਰਕੇ ਉਨਾਂ ਨੂੰ ਇਕ ਹੋਰ ਮੌਕਾ ਦਿਤਾ ਗਿਆ ਹੈ ਅਤੇ ਚੁਣਿਆ ਗਿਆ ਵਾਪਸ ਆ ਕੇ ਸੰਸਾਰ ਨੂੰ ਸਵਰਗ ਅਤੇ ਨਰਕ ਬਾਰੇ ਸਚ ਦਸਣ ਲਈ, ਸਾਰੀਆਂ ਚੀਜ਼ਾਂ ਬਾਰੇ ਜੋ ਅਸੀਂ ਕਰ ਸਕਦੇ ਹਾਂ ਇਸ ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਲਈ, ਜਾਂ ਘਟੋ ਘਟ ਨਿਜੀ ਤੌਰ ਤੇ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ। ਕਿਉਂਕਿ ਲੋਕ ਜਿਹੜੇ ਘਮੰਡ ਕਰਦੇ ਅਤੇ ਵਡੀਆਂ ਗਲਾਂ ਕਰਦੇ ਹਨ, ਜਿਵੇਂ ਉਹ ਪ੍ਰਮਾਤਮਾ ਪ੍ਰਤੀ "ਬਹੁਤ ਧਾਰਮਿਕ ਹਨ, ਬਹੁਤ ਵਫਾਦਾਰ ਹਨ" ਇਹ ਸਭ, ਉਹ ਨਰਕ ਨੂੰ ਗਏ ਕਿਉਂਕਿ ਉਨਾਂ ਨੇ ਪ੍ਰਮਾਤਮਾ ਦੀ ਸ਼ਕਤੀ ਦੀ ਦੁਰਵਰਤੋਂ ਕੀਤੀ, ਉਹ ਆਪਣੀ ਆਵਦੀ ਹਉਮੈਂ ਦੇ ਫਾਇਦੇ ਲਈ ਪ੍ਰਮਾਤਮਾ ਦੇ ਨਾਮ ਦੀ ਦੁਰਵਰਤੋਂ ਕਰਦੇ। ਇਸੇ ਕਰਕੇ ਤੁਹਾਨੂੰ ਕਦੇ ਪ੍ਰਮਾਤਮਾ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਦੇ ਆਪਣੇ ਆਵਦੇ ਨਿਜੀ ਫਾਇਦੇ ਅਤੇ ਪ੍ਰਸਿਧੀ ਲਈ ਪ੍ਰਮਾਤਮਾ ਦੀ ਸ਼ਕਤੀ, ਪ੍ਰਮਾਤਮਾ ਦੀ ਮਹਿਮਾ ਦਾ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ। ਉਹ ਸਭ ਤੋਂ ਬਦਤਰ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ!ਬੁਧ ਧਰਮ ਵਿਚ, ਉਥੇ ਵੀ ਸਮਾਨ ਚੀਜ਼ਾਂ ਹਨ, ਜਿਵੇਂ ਜੇਕਰ ਤੁਸੀਂ ਅਜੇ ਇਕ ਬੁਧ ਨਹੀਂ ਹੋ ਅਤੇ ਤੁਸੀਂ ਇਕ ਬੁਧ ਹੋਣ ਦਾ ਦਾਅਵਾ ਕਰਦੇ ਹੋ, ਫਿਰ ਤੁਸੀਂ ਨਰਕ ਨੂੰ ਜਾਵੋਂਗੇ, ਇਥੋਂ ਤਕ ਸਦਾ ਲਈ! ਇਹ ਸਭ ਤੋਂ ਵਡਾ ਪਾਪ ਹੈ ਜੋ ਤੁਸੀਂ ਕਰ ਸਕਦੇ ਹੋ। ਇਹ ਸਮਾਨ ਹੈ ਜੇ ਤੁਸੀਂ ਪ੍ਰਮਾਤਮਾ ਦੀ ਸ਼ਕਤੀ, ਪ੍ਰਮਾਤਮਾ ਦੇ ਨਾਮ ਦੀ, ਪ੍ਰਮਾਤਮਾ ਦੀ ਮਹਿਮਾ ਨੂੰ ਵਰਤਦੇ ਹੋ, ਇਕ ਹਉਮੈਂ ਦਾ ਜਾਲ ਬਣਾਉਣ ਲਈ, ਆਪਣੀ ਸ਼ੁਹਰਤ ਲਈ, ਫਿਰ ਯਕੀਨੀ ਤੌਰ ਤੇ ਤੁਹਾਨੂੰ ਸਜ਼ਾ ਦਿਤੀ ਜਾਵੇਗੀ। ਪ੍ਰਮਾਤਮਾ ਦੁਆਰਾ ਨਹੀਂ - ਮਾਇਆ ਦੁਆਰਾ, ਵਿਅੰਗਾਤਮਕ ਤੌਰ ਤੇ। ਕਿਉਂਕਿ ਤੁਸੀਂ ਮਾਇਆ ਦੇ ਖੇਤਰ ਵਿਚ ਚਲੇ ਜਾਂਦੇ ਹੋ, ਜਿਵੇਂ ਇਸ ਸੰਸਾਰ ਵਾਂਗ, ਪਰ ਤੁਸੀਂ ਆਪਣੇ ਆਪ ਦਾ ਇਕ ਬੁਧ ਹੋਣ ਦਾ ਦਾਅਵਾ ਕਰਦੇ ਹੋ, ਭਾਵ ਉਲਟ ਦਿਸ਼ਾ ਵਿਚ, ਵਿਰੋਧੀ ਸ਼ਕਤੀ, ਅਤੇ ਮਾਇਆ ਜਾਣਦਾ ਹੈ ਕਿ ਤੁਹਾਡੇ ਕੋਲ ਇਹ ਨਹੀਂ ਹੈ, ਫਿਰ ਬਿਨਾਂਸ਼ਕ ਉਹ ਤੁਹਾਨੂੰ ਹੇਠਾਂ ਨੂੰ ਖਿਚਦੇ ਹਨ। ਉਥੇ ਕਿਸੇ ਬਹਾਨੇ ਦੀ ਕੋਈ ਲੋੜ ਵੀ ਨਹੀਂ ਹੈ ਕਿਉਂਕਿ ਤੁਸੀਂ ਪਹਿਲੇ ਹੀ ਬਹੁਤ ਕਮਜ਼ੋਰ ਹੋ। ਤੁਹਾਡੇ ਕੋਲ ਕੁਝ ਨਹੀਂ ਹੈ ਪਰ ਤੁਸੀਂ ਮਹਾਨ ਹੋਣ ਦਾ ਦਾਅਵਾ ਕਰਦੇ ਹੋ ਤਾਂਕਿ ਲੋਕ ਤੁਹਾਡੀ ਪੂਜਾ ਕਰਨ, ਤੁਹਾਨੂੰ ਚੜਾਵਾ ਦੇਣ, ਜਾਂ ਇਥੋਂ ਤਕ ਲੋਕਾਂ ਨੂੰ ਕੰਟ੍ਰੋਲ ਕਰਦੇ, ਲੋਕਾਂ ਤੇ ਜ਼ੁਲਮ ਕਰਦੇ, ਜਾਂ ਦੂਜੇ ਲੋਕਾਂ ਨਾਲ ਬਲਾਤਕਾਰ ਕਰਦੇ; ਪੈਸੇ ਲਈ, ਪ੍ਰਸਿਧੀ ਲਈ, ਜਾਂ ਭਦੀ, ਨੀਚ, ਨੀਵੇਂ-ਜੀਵਨ ਦੀ ਇਛਾ ਲਈ। ਫਿਰ ਬੇਸ਼ਕ ਇਹ ਮਾਇਆ ਲਈ ਕਾਫੀ ਹੈ ਤੁਹਾਨੂੰ ਹੇਠਾਂ ਨਰਕ ਨੂੰ ਖਿਚ ਕੇ ਲਿਜਾਣ ਲਈ, ਕਿਉਂਕਿ ਤੁਹਾਡੇ ਕੋਲ ਕਿਸੇ ਵੀ ਤਰਾਂ ਸੁਰਖਿਅਤ ਹੋਣ ਲਈ ਕੋਈ ਹੋਰ ਸ਼ਕਤੀ ਨਹੀਂ ਹੈ।Photo Caption: ਸ਼ਾਹੀ ਪਦ ਸਿਰਫ ਇਕ ਰੰਗ ਨਹੀਂ ਹੈ, ਇਹ ਨੇਕ ਦਿਲ ਦੀ ਬਲਡਲਾਈਨ ਹੈ