ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਕੋਲ ਬੈਂਕਾਂ ਦੇ ਨਾਲ ਬਹੁਤ ਹੀ ਮਾੜੇ ਅਨੁਭਵ ਰਹੇ ਹਨ : ਇਕ ਬੈਂਕ ਅਮੀਰਕਾ ਵਿਚ, ਇਕ ਬੈਂਕ ਸਪੇਨ ਵਿਚ, ਵਡਾ ਬੈਂਕ - ਅੰਤਰ-ਰਾਸ਼ਟਰੀ, ਮਸ਼ਹੂਰ ਬੈਂਕ, ਆਮ ਵਾਲੇ ਨਹੀਂ। ਮੈਂ ਸੋਚਿਆ ਇਹੋ ਜਿਹੇ ਅੰਤਰ-ਰਾਸ਼ਟਰੀ ਮਸ਼ਹੂਰ ਬੈਂਕ ਚੰਗੀ ਸਰਵਿਸ ਦੇਣਗੇ, ਮੇਰੀ ਜਿੰਦਗੀ ਲਈ ਸੌਖਾ। ਇਹ ਸਚ ਨਹੀਂ ਹੈ। ਅਤੇ ਅੰਤਰ-ਰਾਸ਼ਟਰੀ ਪ੍ਰਸਿਧ ਵਾਲੇ ਜ਼ਰਮਨੀ ਤੋਂ ਵੀ, ਅਮਰੀਕਾ, ਸਪੇਨ, ਫਰਾਂਸ - ਓਹ, ਮੈਂ ਸਭ ਕਿਸਮ ਦੇ ਬੈਂਕਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਲਈ ਬਹੁਤ ਸਮਸਿਆ ਪੈਦਾ ਕਰਦੇ ਹਨ, ਬਹੁਤ ਜਿਆਦਾ ਅਫਸਰਸ਼ਾਹੀ। ਅਤੇ ਇਕ ਸਮੇਂ, ਮੈਂ (ਹਰੀਕੇਨ) ਕੈਟਰੀਨਾ ਤਬਾਹੀ ਲਈ ਦੇਣਾ ਚਾਹੁੰਦੀ ਸੀ। ਉਨਾਂ ਨੇ ਮੇਰੇ ਲਈ ਵੀ ਮੁਸੀਬਤ ਖੜੀ ਕੀਤੀ। ਮੈਨੂੰ ਬਹੁਤ ਸਾਰੀਆਂ ਚੀਜਾਂ ਲਿਖਣੀਆਂ ਪਈਆਂ ਤਾਂਕਿ ਉਹ ਪੀੜਤਾਂ ਦੀ ਮਦਦ ਲਈ ਉਸ (ਹਰੀਕੇਨ) ਕੈਟਰੀਨਾ ਲਈ ਪੈਸੇ ਭੇਜ ਸਕਣ। ਮੈਂ ਨਹੀਂ ਚਾਹੁੰਦੀ ਕਿ ਲੋਕ ਮੇਰੇ ਨਾਮ ਬਾਰੇ ਜਾਣ ਲੈਣ; ਆਪਣੇ ਮਨ ਦੇ ਪਿਛੇ, ਅਨੁਭਵੀ ਤੌਰ ਤੇ, ਸ਼ਾਇਦ ਸੁਰਖਿਆ ਕਾਰਨਾਂ ਲਈ ਵੀ। ਮੈਂ ਨਹੀਂ ਚਾਹੁੰਦੀ ਲੋਕ ਜਾਣ ਲੇਣ ਕਿ ਮੇਰੇ ਕੋਲ ਇਥੇ ਅਤੇ ਉਥੇ ਬਹੁਤ ਸਾਰਾ ਪੈਸਾ ਹੈ। ਆਮ ਲੋਕਾਂ ਲਈ, ਇਹ ਬਹੁਤ ਹੈ। ਮੇਰੇ ਕੋਲ ਇਤਨਾ ਜਿਆਦਾ ਨਹੀਂ ਹੈ, ਜਿਵੇਂ ਬਹੁਤ ਸਾਰੇ ਲੋਕ ਜਿਨਾਂ ਨੂੰ ਤੁਸੀਂ ਜਾਣਦੇ ਹੋ, ਪਰ ਦੂਜੇ ਲੋਕਾਂ ਲਈ, ਜਾਂ ਇਥੋਂ ਤਕ ਇਕ ਡਾਕੂ ਲਈ, ਇਹ ਬਹੁਤ ਸਾਰਾ ਪੈਸਾ ਹੈ।ਜੇਕਰ ਤੁਹਾਡੇ ਕੋਲ ਨਕਦੀ ਹੋਣ, ਇਹ ਬਹੁਤ ਸਧਾਰਨ ਹੈ ਬਸ ਇਹ ਕਿਸੇ ਨੂੰ ਦੇਣੇ, ਕਿਸੇ ਵੀ ਸਮੇਂ ਜਦੋਂ ਤੁਸੀਂ ਫਿਟ ਦੇਖਦੇ ਹੋ। ਜਾਂ ਇਥੋਂ ਤਕ ਮੈਂ ਫੂਡ ਬੇਂਕ ਲਈ ਦੁਕਾਨ ਤੋਂ ਚੀਜ਼ਾਂ ਖਰੀਦਦੀ ਹਾਂ, ਜਾਂ ਗਰੀਬ ਲੋਕਾਂ ਲਈ, ਕਿਉਂਕਿ ਕਈ ਵਾਰ ਕੁਝ ਸ਼ਹਿਰ ਦੀ ਕੌਂਸਲ ਜਾਂ ਮੈਅਰ ਇਹਦਾ ਐਲਾਨ ਕਰਦਾ ਹੈ। ਸੋ, ਮੈਂ ਬਸ ਦੁਕਾਨ ਨੂੰ ਜਾਂਦੀ ਅਤੇ ਇਹ ਖਰੀਦਦੀ ਅਤੇ ਇਹ ਉਥੇ ਛਡ ਦਿੰਦੀ ਦੁਕਾਨ ਵਿਚ ਦੁਕਾਨ ਦੇ ਮਨੇਜ਼ਰ ਲਈ ਇਸ ਨੂੰ ਭੇਜਣ ਲਈ। ਮੈਂ ਇਹ ਆਪ ਨਹੀਂ ਭੇਜਦੀ। ਉਨਾਂ ਮਾਮਲਿਆਂ ਵਿਚ, ਮੈਂ ਬਸ ਨਕਦੀ ਨਾਲ ਖਰੀਦਦੀ ਹਾਂ। ਇਸੇ ਕਰਕੇ ਕਦੇ ਕਦਾਂਈ ਮੇਰੇ ਕੋਲ ਕਾਫੀ ਨਕਦੀ ਹੈ। ਮੈਂ ਇਹ ਹੁਣ ਹੋਰ ਨਹੀਂ ਕਰਦੀ, ਖਾਸ ਕਰਕੇ ਜਦੋਂ ਰੀਟਰੀਟ ਵਿਚ ਹੋਵਾਂ, ਬਿਨਾਂਸ਼ਕ। ਪਰ ਮੈਂ ਇਹ ਚੈਕ ਜਾਂ ਕਰੈਡਿਟ ਕਾਰਡ ਦੁਆਰਾ ਨਹੀਂ ਦੇਣਾ ਚਾਹੁੰਦੀ ਕਿਉਂਕਿ ਲੋਕ ਪਤਾ ਲਗਾ ਸਕਦੇ ਹਨ।ਜਿਵੇਂ ਇਕ ਵਾਰ ਕੈਨੇਡਾ ਵਿਚ, ਮੇਰੇ ਕੋਲ ਹੋਰ ਨਕਦੀ ਨਹੀਂ ਸੀ, ਅਤੇ ਮੈਨੂੰ ਇਕ ਕ੍ਰੈਡਿਟ ਕਾਰਡ ਵਰਤਣਾ ਪਿਆ। ਫਿਰ ਪੁਲੀਸ ਇਥੋਂ ਤਕ ਪੁਛਣ ਲਈ ਦੁਕਾਨ ਨੂੰ ਗਏ, "ਇਹ ਕਿਸ ਨੇ ਖਰੀਦਿਆ? ਕੀ ਇਹ ਅਸਲੀ ਪੈਸਾ ਹੈ ਜਾਂ...?" ਕਿਉਂਕਿ ਇਹ ਬਹੁਤ ਜਿਆਦਾ ਸੀ, ਸੋ ਉਨਾਂ ਨੇ ਸ਼ਕ ਕੀਤਾ ਜੇਕਰ ਉਥੇ ਕੁਝ ਚੀਜ਼ ਸਹੀ ਨਹੀਂ ਹੈ। ਸੋ, ਉਹ ਦੁਕਾਨ ਨੂੰ ਗਏ ਅਤੇ ਪੁਛਿਆ। ਅਤੇ ਉਨਾਂ ਨੇ ਦੇਖਿਆ, "ਠੀਕ ਹੈ, ਇਹ ਉਸ ਦਾ ਕਰੈਡਿਟ ਕਾਰਡ ਹੈ। ਇਹ ਉਸ ਦਾ ਨਾਮ ਹੈ। ਇਹ ਸਭ ਠੀਕ ਹੈ।" ਅਤੇ ਫਿਰ ਉਹ ਮੇਰਾ ਨਾਮ ਜਾਣ ਲੈਣਗੇ। ਅਤੇ ਫਿਰ ਇਥੋਂ ਤਕ ਅਖਬਾਰਾਂ ਅਤੇ ਟੈਲੀਵੀਜ਼ਨ ਵਿਚ ਚਲਾ ਗਿਆ। ਓਹ ਮੇਰੇ ਰਬਾ। ਉਹ ਘਟ ਤੋਂ ਘਟ ਚੀਜ਼ ਹੈ ਜੋ ਮੈਂ ਚਾਹੁੰਦੀ ਹਾਂ। ਇਸ ਸੰਸਾਰ ਵਿਚ, ਇਥੋਂ ਤਕ ਕੁਝ ਚੰਗੀਆਂ ਚੀਜ਼ਾਂ ਕਰਨਾ ਵੀ ਇਤਨਾ ਗੁੰਝਲਦਾਰ ਹੈ। ਪਰ ਮੇਰੇ ਖਿਆਲ ਵਿਚ ਤੁਹਾਡੇ ਲਈ, ਤੁਸੀਂ ਲੋਕਾਂ ਦੁਆਰਾ ਬਹੁਤੇ ਜਿਆਦਾ ਜਾਣੇ-ਪਛਾਣੇ ਨਹੀਂ ਹੋ, ਸੋ ਤੁਸੀਂ ਇਕ ਕਰੈਡਿਟ ਕਾਰਡ ਵਰਤ ਸਕਦੇ ਜਾਂ ਆਪਣਾ ਬੈਂਕ ਟ੍ਰਾਂਸਫਰ ਜਾਂ ਕੁਝ ਅਜਿਹਾ ਕਰ ਸਕਦੇ ਹੋ। ਪਰ ਸੜਕ ਉਤੇ, ਬੇਘਰਾਂ ਲਈ, ਤੁਸੀਂ ਉਨਾਂ ਨੂੰ ਇਕ ਕ੍ਰੈਡਿਟ ਕਾਰਡ ਨਹੀਂ ਦੇ ਸਕਦੇ, ਤੁਸੀਂ ਉਨਾਂ ਨੂੰ ਇਕ ਚੈਕ ਨਹੀਂ ਦੇ ਸਕਦੇ। ਮੈਨੂੰ ਨਹੀਂ ਪਤਾ ਜੇਕਰ ਉਹ ਇਥੋਂ ਤਕ ਕਿਸੇ ਦੁਕਾਨ ਨੂੰ ਜਾ ਸਕਦੇ ਅਤੇ ਕੁਝ ਭੋਜਨ ਲੈਣ ਲਈ ਇਕ ਚੈਕ ਦਿਖਾ ਸਕਦੇ। ਮੈਨੂੰ ਪਕਾ ਨਹੀਂ ਪਤਾ।ਇਕ ਵਾਰ ਮੈਂ ਆਪਣੇ ਲਈ ਮੁਸੀਬਤ ਬਣਾਈ, ਇਥੋਂ ਤਕ ਇਕ ਚੈਕ ਨਾਲ। ਕੁਝ ਦੇਸ਼ਾਂ ਵਿਚ ਉਥੇ ਦੋ ਜਾਂ ਤਿੰਨ ਸਿਸਟਮ ਹਨ, ਜਿਵੇਂ ਯੂਨਾਈਟਿਡ ਕਿੰਗਡਮ ਵਿਚ ਮਿਸਾਲ ਵਜੋਂ। ਮੈਂਨੂੰ ਬਹੁਤਾ ਚੰਗੀ ਤਰਾਂ ਯਾਦ ਨਹੀਂ ਹੈ। ਇਹ ਇਕ ਬਹੁਤ ਲੰਮਾਂ ਸਮਾਂ ਪਹਿਲਾਂ ਸੀ। ਕਿਸੇ ਜਗਾ ਜਿਵੇਂ ਉਤਰੀ ਆਇਰਲੈਂਡ ਵੀ ਯੂਨਾਈਟਿਡ ਕਿੰਗਡਮ ਨਾਲ ਸਬੰਧਤ ਹੈ। ਮੈਨੂੰ ਨਹੀਂ ਯਾਦ ਜੇਕਰ ਇਹ ਉਤਰੀ ਆਇਰਲੈਂਡ ਸੀ, ਜਾਂ ਇਹ ਪਹਿਲੇ ਹੀ ਇੰਗਲੈਂਡ ਵਿਚ ਸੀ? ਉਤਰੀ ਆਇਰਲੈਂਡ ਵੀ ਯੂਕੇ, ਯੂਨਾਈਟਿਡ ਕਿੰਗਡਮ ਨਾਲ ਸਬੰਧਤ ਹੈ। ਪਰ ਮੈਂ ਉਹ ਨਹੀਂ ਜਾਣਦੀ ਸੀ ਕਿ ਉਥੇ ਵਖ ਵਖ ਪੈਸੇ ਵਰਤੇ ਜਾਂਦੇ ਹਨ। ਅਤੇ ਆਇਰਲੈਂਡ ਵਿਚ, ਦਖਣੀ ਆਇਰਲੈਂਡ , ਉਹ ਯੂਰੋ ਵਰਤੋਂ ਕਰਦੇ ਹਨ, ਉਦਾਹਰਣ ਵਜੋਂ, ਅਜ਼ਕਲ। ਪਰ ਜਦੋਂ ਤੁਸੀਂ ਉਤਰੀ ਆਇਰਲੈਂਡ ਨੂੰ ਜਾਂਦੇ ਹੋ, ਉਹ ਇਹ ਨਹੀਂ ਸਵੀਕਾਰ ਕਰਦੇ। ਇਹੀ ਗਲ ਹੈ। ਅਤੇ ਇਹ ਵੀ ਕਾਫੀ ਪ੍ਰੇਸ਼ਾਨੀ ਦਾ ਕਾਰਨ ਹੈ। ਇਹ ਸਿਰਫ ਇਹ ਨਹੀਂ ਕਿ ਤੁਹਾਡੇ ਕੋਲ ਪੈਸਾ ਹੈ, ਫਿਰ ਤੁਹਾਨੂੰ ਕੋਈ ਸਮਸਿਆ ਨਹੀਂ ਹੈ; ਇਹੀ ਹੈ ਬਸ ਘਟ ਸਮਸਿਆ ਹੈ। ਮੈਂ ਆਮ ਤੌਰ ਤੇ ਇਕ ਕ੍ਰੈਡਿਟ ਕਾਰਡ ਵਰਤਣਾ ਨਹੀਂ ਪਸੰਦ ਕਰਦੀ ਕਿਉਂਕਿ ਊਥੇ ਨਾਮ ਹਨ ਅਤੇ ਕਦੇ ਕਦਾਂਈ ਲੋਕ ਇਹ ਕਾਪੀ ਕਰ ਸਕਦੇ ਹਨ ਅਤੇ ਉਸ ਵਿਆਕਤੀ ਦੇ ਬੈਂਕ ਵਿਚੋਂ ਪੈਸੇ ਕਢਾ ਸਕਦੇ ਹਨ ਜਿਸ ਨੇ ਕ੍ਰੈਡਿਟ ਕਾਰਡ ਉਧਾਰਾ ਦਿਤਾ ਹੋਵੇ - ਮੇਰੀ ਟੀਮ। ਇਹ ਉਨਾਂ ਲਈ ਇਕ ਕ੍ਰੈਡਿਟ ਕਾਰਡ ਨਾਲ ਇਹ ਸੰਭਾਲਣਾ ਸੌਖਾ ਹੈ ਅਤੇ ਉਹ ਇਹ ਮੈਨੂੰ ਉਧਾਰਾ ਦਿੰਦੇ ਹਨ ਜਦੋਂ ਮੈਂ ਸਫਰ ਕਰਦੀ ਹਾਂ; ਮੈਂ ਇਕ ਏਟੀਐਮ ਦੀ ਵਰਤੋਂ ਕਰਦੀ ਹਾਂ ਜਾਂ ਕੁਝ ਅਜਿਹਾ।ਪਰ ਫਿਰ, ਮੈਂ ਨਹੀਂ ਜਾਣਦੀ ਸੀ ਕਿ ਇਥੋਂ ਤਕ ਇਕੋ ਟਾਪੂ ਵਿਚ, ਉਹ ਵਖਰੇ ਪੈਸੇ ਦੀ ਵਰਤੋਂ ਕਰਦੇ ਹਨ। ਜਿਵੇਂ ਆਇਰਲੈਂਡ, ਦਖਣੀ ਆਇਰਲੈਂਡ, ਡਬਲਿੰਨ, ਉਹ ਯੂਰੋਪੀਅਨ ਪੈਸਾ ਵਰਤਦੇ ਹਨ। ਉਤਰੀ ਆਇਰਲੈਂਡ ਵਿਚ, ਉਹ ਇਹ ਨਹੀਂ ਸਵੀਕਾਰ ਕਰਦੇ ਕਿਉਂਕਿ ਇਹ ਯੂਨਾਏਟਿਡ ਕਿੰਗਡਮ ਨਾਲ ਸਬੰਧਤ ਹੈ। ਅਤੇ ਫਿਰ, ਇਕ ਵਾਰ ਮੈਂ ਇਕ ਕ੍ਰੈਡਿਟ ਕਾਰਡ ਵਰਤਿਆ ਕਿਉਂਕਿ ਮੇਰੇ ਕੋਲ ਹੋਰ ਨਕਦੀ ਨਹੀਂ ਸਨ। ਜੇਕਰ ਤੁਸੀਂ ਸਾਰੇ ਦਿੰਦੇ ਰਹਿੰਦੇ ਹੋ, ਫਿਰ ਇਥੋਂ ਤਕ ਪਹਾੜ ਵੀ ਡਿਗ ਜਾਵੇਗਾ। ਉਹ ਹੈ ਜੋ ਔਲੈਕਸੀਜ਼ (ਵੀਐਤਨਾਮੀਜ਼) ਲੋਕ ਕਹਿੰਦੇ ਹਨ। ਸੋ, ਮੈਂ ਇਕ ਕ੍ਰੈਡਿਟ ਕਾਰਡ ਉਧਾਰ ਲਿਆ। ਇਹ ਕਿਵੇਂ ਵੀ, ਮੇਰਾ ਪੈਸਾ ਹੈ। ਮੇਰੀ ਟੀਮ ਜਿਹੜੀ ਮੇਰੇ ਪੈਸੇ ਦੀ ਮੇਰੇ ਲਈ ਸੰਭਾਲ ਕਰਦੀ ਹੈ ਉਹ ਇਹਦੀ ਮੇਰੇ ਲਈ ਸੰਭਾਲ ਕਰਦੇ ਹਨ, ਤਾਂਕਿ ਮੈਂ ਐਮਰਜੇਂਨਸੀ ਲਈ ਆਪਣਾ ਪੈਸਾ ਇਕ ਏਟੀਐਮ ਤੋਂ ਵਰਤ ਸਕਾਂ। ਮੈਂ ਇਥੋਂ ਤਕ ਇਹ ਵਰਤੋਂ ਕਰਨਾ ਵੀ ਨਹੀਂ ਜਾਣਦੀ। ਮੈਨੂੰ ਕਿਸੇ ਵਿਆਕਤੀ ਨੂੰ ਲਾਗੇ ਦੁਕਾਨ ਵਿਚ ਪੁਛਣਾ ਪੈਂਦਾ, "ਕ੍ਰਿਪਾ ਕਰਕੇ ਮੈਨੂੰ ਦਿਖਾਉ ਮਸ਼ੀਨ ਕਿਵੇਂ ਵਰਤਣੀ ਹੈ।" ਅਤੇ ਫਿਰ, ਉਹ ਮੈਨੂੰ ਦਿਖਾਉਂਦੇ ਹਨ: "ਪਹਿਲੇ ਤੁਸੀਂ ਇਹ ਦਬਾਉ ਅਤੇ ਉਹ ਦਬਾਉ ਅਤੇ ਫਿਰ ਪੈਸਾ ਬਾਹਰ ਆਵੇਗਾ।" ਮੈਂ ਇਹ ਕਈ ਵਾਰ ਕੀਤਾ ਹੈ।ਅਤੇ ਹੁਣ ਉਸ ਦੇਸ਼ ਵਿਚ, ਇਹ ਉਤਰੀ ਆਇਰਲੈਂਡ ਸੀ, ਮੈਂ ਕਰੈਡਿਟ ਕਾਰਡ ਵਿਚ ਧਕੇਲਿਆ, ਪਰ ਮੈਂ ਇਹਦੇ ਲਈ ਗਲਤ ਮਸ਼ੀਨ ਦੀ ਵਰਤੋਂ ਕੀਤੀ, ਤੁਸੀਂ ਇਹ ਮੰਨਦੇ ਹੋ ਜਾਂ ਨਹੀਂ। ਮੈਂ ਸੋਚਿਆ ਸਾਰੀਆਂ ਮਸ਼ੀਨਾਂ ਸਮਾਨ ਪੈਸੇ ਦੇਣਗੀਆਂ। ਨਹੀਂ। ਉਸ ਇਲਾਕੇ ਵਿਚ - ਮੈਨੂੰ ਯਕੀਨ ਹੈ ਇਹ ਉਤਰੀ ਆਇਰਲੈਂਡ ਸੀ - ਮੈਂ ਇਕ ਕ੍ਰੈਡਿਟ ਕਾਰਡ ਮਸ਼ੀਨ ਵਿਚ ਪਾਇਆ ਅਤੇ ਕੁਝ ਹੋਰ ਪੈਸਾ (ਵਖ ਵਖ ਬੈਂਕ ਨੋਟ) ਬਾਹਰ ਆਏ, ਪਰ ਮੈਂ ਇਥੋਂ ਤਕ ਦੇਖਿਆ ਵੀ ਨਹੀਂ। ਮੈਂ ਪੈਸਿਆਂ ਦੇ ਅੰਤਰ ਵਿਚ ਇਕ ਮਾਹਰ ਨਹੀਂ ਹਾਂ। ਭਾਵੇਂ ਹਰ ਕੋਈ ਇਹ ਜਾਣਦਾ ਹੋਵੇਗਾ, ਮੈਂ ਬਹੁਤਾ ਜਿਆਦਾ ਪੈਸਾ ਇਕ ਅਜੀਬ ਦੇਸ਼ ਵਿਚ ਨਹੀਂ ਸੰਭਾਲਦੀ, ਸੋ ਮੈਂ ਨਹੀਂ ਜਾਣਦੀ ਸੀ। ਸੋ ਇਕ ਵਖਰਾ ਪੈਸਾ ਬਾਹਰ ਆਇਆ। ਅਤੇ ਬਾਅਦ ਵਿਚ ਮੈਂ ਉਸ ਇਲਾਕੇ ਦੇ ਆਲੇ ਦੁਆਲੇ ਇਕ ਦੁਕਾਨ ਵਿਚ ਕੁਝ ਜੁਤੀ ਖਰੀਦਣ ਲਈ ਭੁਗਤਾਨ ਕਰ ਸਕਦੀ ਸੀ, ਕਿਉਂਕਿ ਮੈਨੂੰ ਇਕ ਜੁਤੀ ਦੀ ਲੋੜ ਸੀ। ਸੋ ਮੈਂ ਉਹ ਖਰੀਦੀ, ਅਤੇ ਕੁਝ ਨਵੇਂ ਕਪੜੇ - ਇਕ ਜੈਕਟ ਗਰਮਾਇਸ਼ ਲਈ। ਅਤੇ ਮੈਂ ਫਿਰ ਭੁਗਤਾਨ ਕਰ ਸਕਦੀ ਸੀ। ਅਤੇ ਮੈਂ ਇਥੋਂ ਤਕ ਇਕ ਵੀਗਨ ਸੈਂਡਵਿਚ ਦੁਕਾਨ ਨੂੰ ਭੁਗਤਾਨ ਕਰ ਸਕਦੀ ਸੀ, ਠੀਕ ਹੈ। ਸੋ ਮੈਂ ਸੋਚਿਆ ਕੋਈ ਸਮਸਿਆ ਨਹੀਂ। ਸੋ ਬਾਕੀ ਦਾ ਪੈਸਾ, ਮੈਂ ਇਹ ਸਾਰਾ ਇਕਠਾ ਰਖਿਆ ਦੂਜੇ ਪੈਸੇ ਦੇ ਨਾਲ, ਅੰਗਰੇਜ਼ੀ ਪੈਸੇ ਜਾਂ ਯੂਰੋਪੀਅਨ ਪੈਸੇ, ਯੂਰੋ ਨਾਲ। ਅਤੇ ਫਿਰ ਮੈਂ ਇੰਗਲੈਂਡ, ਲੰਡਨ ਨੂੰ ਵਾਪਸ ਚਲੀ ਗਈ।ਅਤੇ ਮੇਰੇ ਕੋਲ ਕੋਈ ਹੋਰ ਅੰਗਰੇਜ਼ੀ ਪੈਸਾ ਨਹੀਂ ਸੀ; ਮੈਂ ਪਹਿਲੇ ਹੀ ਇਕ ਟੈਕਸੀ ਲਈ, ਜਾਂ ਹਵਾਈ ਜ਼ਹਾਜ਼ ਲਈ ਭੁਗਤਾਨ ਕੀਤਾ, ਜਾਂ ਜੋ ਵੀ । ਸੋ ਮੇਰੇ ਕੋਲ ਹੋਰ ਅੰਗਰੇਜ਼ੀ ਪੇਸਾ, ਨਕਦੀ ਹੋਰ ਨਹੀਂ ਸੀ। ਸੋ ਮੈਂ ਇਕ ਦੁਕਾਨ ਨੂੰ ਗਈ - ਮੈਂ ਇਕ ਲੰਮੀ ਕਤਾਰ ਉਸ ਪਾਸੇ ਨੂੰ ਜਾਂਦੀ ਦੇਖੀ। ਅਤੇ ਉਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਅੰਦਰ ਉਥੇ ਪੈਸੇ ਬਦਲ ਸਕਦੇ ਹੋ, ਕਿਉਂਕਿ ਮੇਰੇ ਕੋਲ ਕੁਝ ਹੋਰ ਪੈਸੇ ਸਨ ਜੋ ਦੁਕਾਨ ਨੇ ਨਹੀਂ ਸਵੀਕਾਰ ਕੀਤੇ। ਅਤੇ ਫਿਰ ਮੈਨੂੰ ਪਤਾ ਲਗਾ ਇਹ ਇਕ ਵਖਰੇ ਪੈਸੇ ਹਨ। ਇਹ ਅੰਗਰੇਜ਼ੀ ਪੈਸਾ ਨਹੀਂ ਹੈ। ਤੁਸੀਂ ਇਹ ਉਤਰੀ ਆਇਰਲੈਂਡ ਵਿਚ ਖਰਚ ਕਰ ਸਕਦੇ ਹੋ, ਪਰ ਉਥੇ ਉਸ ਸਮੇਂ ਲੰਡਨ ਵਿਚ ਨਹੀਂ। ਉਨਾਂ ਨੇ ਮੈਨੂੰ ਕਿਹਾ, "ਇਥੇ ਨਹੀਂ, ਇਥੇ ਨਹੀਂ। ਤੁਸੀਂ ਇਹ ਲੰਡਨ ਵਿਚ ਨਹੀਂ ਖਰਚ ਕਰ ਸਕਦੇ, ਇਥੇ ਨਹੀਂ। ਤੁਹਾਨੂੰ ਇਹ ਬਦਲਣੇ ਪੈਣਗੇ।" ਸੋ ਫਿਰ ਮੈਨੂੰ ਉਸ ਦੁਕਾਨ ਵਿਚ ਜਾਣਾ ਪਿਆ। ਅਤੇ ਉਸ ਤੋਂ ਪਹਿਲਾਂ, ਮੈਂ ਉਸ ਦੁਕਾਨ ਦੇ ਸਾਹਮੁਣੇ ਕਤਾਰ ਵਿਚ ਉਡੀਕ ਰਹੀ ਸੀ। ਮੇਰੇ ਕੋਲ ਆਪਣੇ ਪਰਸ ਵਿਚ ਬਹੁਤ ਸਾਰੇ ਈਯੂ ਪੈਸਾ (ਯੂਰੋਜ਼) ਸਨ, ਸੋ ਮੈਂ ਯੂਰੋਜ਼ ਬਦਲਣੇ ਚਾਹੁੰਦੀ ਸੀ। ਅਤੇ ਮੈਂ ਇਕ ਬਾਹਰ ਕਢਿਆ। ਉਸ ਸਮੈਂ ਮੈਂ ਨਹੀਂ ਜਾਣਦੀ ਸੀ ਕਿ ਪੈਸਾ ਵਖਰਾ ਸੀ। ਮੈਂ ਯੂਰੋਜ਼ ਬਦਲਣੇ ਚਾਹੁੰਦੀ ਸੀ, ਕਿਉਂਕਿ ਉਹ ਪੈਸਾ ਬਹੁਤਾ ਨਹੀਂ ਸੀ ਕਿਵੇਂ ਵੀ। ਮੈਂ ਬਹੁਤ ਸਾਰੇ ਯੂਰੋਜ਼ ਬਦਲਣੇ ਚਾਹੁੰਦੀ ਸੀ ਜਾ ਕੇ ਇਕ ਹੋਟਲ ਲਭਣ ਲਈ, ਇਕ ਟੈਕਸੀ ਵਿਚ ਜਾਣ ਲਈ ਅਤੇ ਜਾ ਕੇ ਕੁਝ ਚੀਜ਼ ਖਾਣ ਲਈ।ਅਤੇ ਫਿਰ ਮੈਂ ਫਰਸ਼ ਉਤੇ ਇਕ ਆਦਮੀ ਬੈਠਾ ਹੋਇਆ ਦੇਖਿਆ - ਬਹੁਤ ਗਰੀਬ, ਫਟੇ ਹੋਏ ਕਪੜਿਆਂ ਵਿਚ - ਸੋ ਮੈਂ ਸੋਚਿਆ ਉਸ ਨੂੰ ਪੈਸਿਆਂ ਦੀ ਲੋੜ ਹੈ। ਸੋ ਮੈਂ ਆਪਣੇ ਪਰਸ ਵਿਚੋਂ ਕੁਝ ਪੈਸੇ ਕਢੇ ਅਤੇ ਇਹ ਉਸ ਨੂੰ ਦਿਤੇ। ਅਤੇ ਉਹਨੇ ਪੈਸੇ ਦੇਖੇ ਅਤੇ ਉਸ ਨੇ ਕਿਹਾ, "ਨਹੀਂ, ਇਥੇ ਨਹੀਂ। ਤੁਸੀਂ ਇਹ ਇਥੇ ਨਹੀਂ ਖਰਚ ਕਰ ਸਕਦੇ। ਇਹ ਅੰਗਰੇਜ਼ੀ ਪੈਸਾ ਨਹੀਂ ਹੈ।" ਮੈਂ ਕਿਹਾ, "ਓਹ, ਠੀਕ ਹੈ। ਮੈਂ ਇਹ ਨਹੀਂ ਜਾਣਦੀ ਸੀ। ਸੋ ਹੁਣ ਤੁਸੀਂ ਉਸ ਦੁਕਾਨ ਵਿਚ ਜਾ ਸਕਦੇ ਹੋ, ਸਾਹਮੁਣੇ ਇਥੇ, ਅਤੇ ਪੈਸੇ ਪੌਂਡ ਵਿਚ ਬਦਲ ਸਕਦੇ ਹੋ। ਉਹ ਇਹ ਤੁਹਾਡੇ ਲਈ ਬਦਲ ਦੇਣਗੇ। ਤੁਸੀਂ ਮੇਰੇ ਅਗੇ ਜਾਓ।" ਮੈਂ ਆਪਣੀ ਜਗਾ (ਕਤਾਰ ਵਿਚ) ਉਸ ਨੂੰ ਦੇ ਦਿਤੀ। ਅਤੇ ਫਿਰ ਬਾਅਦ ਵਿਚ ਉਹ ਅੰਦਰ ਗਿਆ, ਅਤੇ ਉਸ ਨੇ ਇਹ ਬਦਲ ਦਿਤੇ। ਉਹ ਬਾਹਰ ਆਇਆ ਅਤੇ ਉਸ ਨੇ ਮੈਨੂੰ ਕਿਹਾ, "ਓਹ, ਮੈਂ ਇਹ ਬਦਲ ਲਏ। ਇਹ ਵਧੀਆ ਹੈ।" ਸੋ, ਮੈਂ ਸੋਚਿਆ ਇਹ ਕੋਈ ਸਮਸਿਆ ਨਹੀਂ ਸੀ। ਮੈਂ ਅੰਦਰ ਗਈ, ਅਤੇ ਮੈਂ ਵੀ ਉਤਨੀ ਰਕਮ ਬਦਲਣੀ ਚਾਹੁੰਦੀ ਸੀ। ਅਤੇ ਫਿਰ, ਉਨਾਂ ਨੇ ਇਹ ਮੇਰੇ ਲਈ ਨਹੀਂ ਬਦਲੇ। ਉਹਨਾਂ ਨੇ ਮੈਨੂੰ ਝਿੜਕਾਂ ਦਿਤੀਆਂ। ਉਨਾਂ ਨੇ ਕਿਹਾ, "ਤੁਸੀਂ ਇਸ ਕਿਸਮ ਦੀ ਚੀਜ਼ ਨਹੀਂ ਕਰ ਸਕਦੇ। ਤੁਸੀਂ ਪਹਿਲਾਂ ਇਕ ਆਦਮੀ ਨੂੰ ਤੁਹਾਡੇ ਲਈ ਇਹ ਬਦਲਣ ਲਈ ਕਿਹਾ, ਅਤੇ ਹੁਣ ਤੁਸੀਂ ਅੰਦਰ ਆਏ ਅਤੇ ਇਹ ਬਦਲਣੇ ਚਾਹੁੰਦੇ ਹੋ। ਮੈਂ ਇਹ ਤੁਹਾਡੇ ਲਈ ਨਹੀਂ ਕਰਾਂਗਾ।"ਮੈਂ ਕਿਹਾ, "ਓਹ, ਨਹੀਂ , ਸ੍ਰੀ ਮਾਨ। ਮੈਂ ਨਹੀਂ ਜਾਣਦੀ ਸੀ। ਸੋ ਤੁਸੀਂ ਕੀ ਬਦਲੋਂਗੇ? ਕੀ ਤੁਸੀਂ ਫਿਰ ਯੂਰੋਜ਼ ਬਦਲ ਦੇਵੋਂਗੇ? ਉਸ ਨੇ ਕਿਹਾ, "ਹਾਂਜੀ, ਬਿਨਾਂਸ਼ਕ।" ਸੋ, ਮੈਨੂੰ ਇਕ ਪਾਸੇ ਜਾਣਾ ਪਿਆ ਅਤੇ ਕਿਸੇ ਹੋਰ ਨੂੰ ਅੰਦਰ ਪਹਿਲਾਂ ਜਾਣ ਦੇਣ ਲਈ ਕਿਉਂਕਿ ਮੈਨੂੰ ਆਪਣਾ ਸਮਾਨ ਖੋਲਣਾ ਪਿਆ ਅਤੇ ਹੋਰ ਪੈਸੇ ਬਾਹਰ ਕਢੇ। ਅਤੇ ਫਿਰ ਉਨਾਂ ਨੇ ਇਹ ਨਹੀਂ ਬਦਲੇ। ਉਨਾਂ ਨੇ ਮੈਨੂੰ ਇਕ ਬਹੁਤ ਹੀ ਮੁਸ਼ਕਲ ਸਮਾਂ ਦਿਤਾ ਅਤੇ ਮੈਨੂੰ ਸਭ ਕਿਸਮ ਦੀਆਂ ਚੀਜ਼ਾਂ ਬਾਰੇ ਝਿੜਕਾਂ ਦੇ ਰਹੇ ਸੀ। ਮੈਂ ਨਹੀਂ ਜਾਣਦੀ ਕਿਉਂ ਉਹ ਮੈਨੂੰ ਝਿੜਕਾਂ ਦੇ ਰਹੇ ਸੀ। ਮੈਂ ਸਿਰਫ ਕੁਝ ਪੈਸੇ ਬਦਲਣੇ ਚਾਹੁੰਦੀ ਸੀ। ਮੇਰੇ ਖਿਆਲ ਵਿਚ ਉਨਾਂ ਨੇ ਮੇਰੇ ਉਤੇ ਕੁਝ ਚੀਜ਼ ਦਾ ਸ਼ਕ ਕੀਤਾ। ਕਿਉਂਕਿ ਮੈਂ ਅੰਗਰੇਜ਼ੀ-ਦਿਖ ਵਾਲੀ ਨਹੀਂ ਹਾਂ - ਬਿਨਾਸ਼ਕ ਮੈਂ ਨਹੀਂ ਹਾਂ। ਅਤੇ ਸੋ ਮੈਂ ਕਿਹਾ, "ਠੀਕ ਹੈ, ਕੀ ਤੁਸੀਂ ਕ੍ਰਿਪਾ ਕਰਕੇ ਜਿਤਨਾ ਹੋ ਸਕਦੇ ਤੁਸੀਂ ਬਦਲ ਦੇਵੋ, ਤਾਂਕਿ ਮੈਂ ਇਕ ਟੈਕਸੀ ਲੈ ਸਕਾਂ, ਇਕ ਹੋਟਲ ਨੂੰ ਜਾ ਸਕਾਂ ਅਤੇ ਇਸ਼ਨਾਨ ਕਰ ਸਕਾਂ, ਮੈਨੂੰ ਇਸ਼ਨਾਨ ਕਰਨ ਦੀ ਲੋੜ ਹੈ, ਅਤੇ ਮੈਨੂੰ ਕੁਝ ਚੀਜ਼ ਖਾਣ ਦੀ ਲੋੜ ਹੈ।" ਸੋ, ਉਨਾਂ ਨੇ ਮੇਰੇ ਲਈ 300 ਯੂਰੋ ਅੰਗਰੇਜ਼ੀ ਪੈਸੇ ਵਿਚ ਦੀ ਬਦਲੇ। ਓਹ, ਮੈਂ ਨਹੀਂ ਜਾਣਦੀ ਸੀ ਇਹ ਇਤਨਾ ਮੁਸ਼ਕਲ ਸੀ, ਬਸ ਪੈਸੇ ਬਦਲਣੇ। ਸੋ, ਜਦੋਂ ਮੈਂ ਬਾਹਰ ਇਕ ਟੈਕਸੀ ਲੈਣ ਗਈ, ਮੈਂ ਵੀ ਨਹੀਂ ਜਾਣਦੀ ਸੀ ਉਥੇ ਇਕ ਟੈਕਸੀ ਕਿਵੇਂ ਲੈਣੀ ਹੈ!ਇਸ ਲਈ ਮੈਂ ਲੋਕਾਂ ਨੂੰ ਪੁਛਿਆ ਜੋ ਮੇਰੇ ਨਾਲ ਕਤਾਰ ਵਿਚ ਖੜੇ ਸਨ, "ਕੀ ਤੁਹਾਡੇ ਕੋਲ ਇਕ ਟੈਕਸੀ ਨੰਬਰ ਹੈ ਤਾਂਕਿ ਮੈਂ ਆਪਣੇ ਲਈ ਇਕ ਟੈਕਸੀ ਬੁਲਾ ਸਕਾਂ?" ਸੋ ਇਕ ਰਹਿਮਦਿਲ ਔਰਤ ਕਤਾਰ ਵਿਚੋਂ ਨਿਕਲ ਕੇ ਆਈ, ਅਤੇ ਕਿਹਾ, "ਉਧਰ ਉਥੇ, ਉਥੇ ਇਕ ਦੁਕਾਨ ਹੈ। ਅੰਦਰ ਇਕ ਟੈਕਸੀ ਬੁਲਾਉਣ ਲਈ ਤੁਹਾਡੇ ਕੋਲ ਇਕ ਮੁਫਤ ਫੋਨ ਹੋਵੇਗਾ।" ਮੈਂ ਕਿਹਾ, "ਓਹ, ਵਾਓ, ਉਥੇ ਅਜਿਹੀਆਂ ਚੀਜ਼ਾਂ ਹਨ? ਇਤਨਾ ਦਿਆਲੂ! ਅਤੇ ਦੁਕਾਨ ਕਿਥੇ ਹੈ?" ਉਸ ਨੇ ਆਪਣੀ ਉਂਗਲ ਨਾਲ ਇਸ਼ਾਰਾ ਕੀਤਾ। "ਦੁਕਾਨ ਦਾ ਨਾਂ ਕੀ ਹੈ? ਮੈਂ ਉਥੇ ਕਿਵੇਂ ਜਾ ਸਕਦੀ ਹਾਂ?" ਉਸ ਨੇ ਕਿਹਾ, "ਠੀਕ ਹੈ, ਮੈਂ ਤੁਹਾਨੂੰ ਉਥੇ ਲੈ ਜਾਵਾਂਗੀ।" ਸੋ ਉਹ ਮੈਨੂੰ ਦੁਕਾਨ ਨੂੰ ਲੈ ਕੇ ਗਈ। ਮੈਂ ਉਸ ਡਾਕ ਖਾਨੇ ਨੂੰ ਦੋ ਕੁ ਹਜ਼ਾਰ ਯੂਰੋਜ਼ ਦਿਤੇ ਪਰ ਉਨਾਂ ਨੇ ਮੇਰੇ ਲਈ ਸਿਰਫ ਥੋੜੇ ਜਿਹੇ ਬਦਲੇ ਅੰਤ ਵਿਚ ਮੈਂ ਕਿਹਾ, "ਕ੍ਰਿਪਾ ਕਰਕੇ ਕੁਝ ਹੋਰ ਬਦਲ ਦੇਵੋ ਤਾਂਕਿ ਮੈਂ ਜਾ ਕੇ ਕੁਝ ਚੀਜ਼ ਖਾ ਸਕਾਂ।" ਫਿਰ ਉਨਾਂ ਨੇ ਸਿਰਫ 300 ਯੂਰੋਜ਼ ਬਦਲੇ। ਉਨਾਂ ਨੇ ਹੋਰ ਨਹੀਂ ਬਦਲੇ। ਮੈਂ ਕਿਹਾ, "ਠੀਕ ਹੈ, ਕਿਵੇਂ ਵੀ ਤੁਹਾਡਾ ਧੰਨਵਾਦ, ਕਿਵੇਂ ਵੀ ਤੁਹਾਡਾ ਧੰਨਵਾਦ।"ਅਤੇ ਫਿਰ ਬਾਅਦ ਵਿਚ ਔਰਤ ਨੇ ਮੈਨੂੰ ਇਹ ਵੀ ਕਿਹਾ , ਉਹ ਜਿਹੜੀ ਮੈਨੂੰ ਦੁਕਾਨ ਨੂੰ ਲੈ ਕੇ ਗਈ ਸੀ, ਉਸ ਨੇ ਮੈਨੂੰ ਕਿਹਾ, "ਤੁਸੀਂ ਉਸ ਦੁਕਾਨ ਨੂੰ ਜਾ ਸਕਦੇ ਹੋ। ਉਹ ਤੁਹਾਡੇ ਲਈ ਸਭ ਚੀਜ਼ ਬਦਲ ਦੇਣਗੇ, ਕੋਈ ਵੀ ਪੈਸਾ, ਅਤੇ ਵਡੀ ਰਕਮ ਵੀ ਤੁਹਾਡੇ ਲਈ।" ਮੈਂ ਕਿਹਾ, "ਓਹ, ਸਚਮੁਚ? ਇਤਨਾ ਰਹਿਮਦਿਲ!" ਸੋ ਬਾਅਦ ਵਿਚ, ਜਦੋਂ ਮੈਂ ਟੈਕਸੀ ਲਈ ਉਸ ਮੁਫਤ ਫੋਨ ਤੋਂ… ਉਸ ਨੇ ਇਥੋਂ ਤਕ ਮੈਨੂੰ ਦਿਖਾਇਆ ਕਿਵੇਂ ਉਹ ਫੋਨ ਤੇ ਕਾਲ ਕਰਨਾ ਹੈ: "ਬਸ ਇਸ ਨੂੰ ਚੁਕੋ ਅਤੇ ਕੋਈ ਵਿਆਕਤੀ ਤੁਹਾਡੇ ਨਾਲ ਗਲ ਕਰੇਗਾ, ਅਤੇ ਫਿਰ ਤੁਸੀਂ ਕਹਿਣਾ ਤੁਸੀਂ ਇਕ ਟੈਕਸੀ ਚਾਹੁੰਦੇ ਹੋ, ਅਤੇ ਤੁਸੀਂ ਉਹਨਾਂ ਨੂੰ ਦਸਣਾ ਤੁਸੀਂ ਕਿਥੇ ਹੋ, ਅਤੇ ਉਹ ਆਉਣਗੇ।" ਮੈਂ ਇਹ ਵੀ ਨਹੀਂ ਜਾਣਦੀ ਸੀ ਮੈਂ ਕਿਥੇ ਸੀ। ਸੋ ਮੈਂ ਕਿਹਾ, "ਦੁਕਾਨ।" ਅਤੇ ਉਨਾਂ ਨੇ ਕਿਹਾ, "ਸਾਡੇ ਕੋਲ ਬਹੁਤ ਸਾਰੀਆਂ ਇਸ ਤਰਾਂ ਦੀਆਂ ਦੁਕਾਨਾਂ ਹਨ। ਸੋ ਤੁਹਾਨੂੰ ਮੈਨੂੰ ਸਰਨਾਵਾਂ ਦੇਣਾ ਪਵੇਗਾ।" ਸੋ, ਮੈਂ ਦੁਕਾਨ ਦੇ ਕਾਮਿਆਂ ਨੂੰ ਪੁਛਿਆ ਆਕੇ ਅਤੇ ਟੈਕਸੀ (ਡਰਾਈਵਰ) ਨਾਲ ਗਲ ਕਰਨ ਲਈ। ਮੈਂ ਇਕ "ਮਿਸਰ ਦੀ ਧਰਤੀ ਉਤੇ ਇਕ ਅਜਨਬੀ ਸੀ।" ਸੋ ਉਨਾਂ ਨੇ ਮੇਰੀ ਮਦਦ ਕੀਤੀ ਅਤੇ ਮੈਂਨੂੰ ਇਕ ਟੈਕਸੀ ਮਿਲੀ।Photo Caption: ਕਈ ਸ਼ਾਇਦ ਦੇਖਣ ਵਿਚ ਸਮਾਨ ਲਗਦੇ, ਪਰ ਹਮੇਸ਼ਾਂ ਵਿਲਖਣ ਗੁਣਵਤਾ ਲਈ ਨੇੜਿਉਂ ਦੇਖੋ - ਅੰਤਰ।