ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਹੋਰ ਗਲ ਸਤਿਗੁਰੂਆਂ ਬਾਰੇ: ਜਿਆਦਾਤਰ ਸਤਿਗੁਰੂ ਜੋ ਇਸ ਸੰਸਾਰ ਵਿਚ ਆਏ ਉਨਾਂ ਨੇ ਬਹੁਤ ਦੁਖ ਭੋਗਿਆ ਕਿਉਂਕਿ ਉਨਾਂ ਨੂੰ ਆਪਣੀ ਖੁਦ ਦੀ ਕਰਬਾਨੀ ਕਰਨਾ ਪੈਂਦਾ ਹੈ - ਸਿਰਫ ਸਰੀਰਕ ਤੌਰ ਤੇ ਹੀ ਨਹੀਂ ਪਰ ਇਥੋਂ ਤਕ ਰੂਹਾਨੀ ਤੌਰ ਤੇ ਵੀ। ਇਸੇ ਕਰਕੇ, ਉਹ ਦੁਖੀ ਹੁੰਦੇ ਹਨ - ਉਹ ਮਾਰੇ ਜਾਂਦੇ ਹਨ, ਉਹ ਕਤਲ ਕੀਤੇ ਜਾਂਦੇ, ਉਹ ਸੂਲੀ ਤੇ ਚਾੜੇ ਜਾਂਦੇ, ਜਾਂ ਘਟੋ ਘਟ ਅਨੇਕ ਹੀ ਭਿਆਨਕ ਤਰੀਕਿਆਂ ਵਿਚ ਜ਼ਖਮੀ ਕੀਤੇ ਜਾਂਦੇ। (...) ਜਿੰਨੇ ਜਿਆਦਾ ਪੈਰੋਕਾਰ ਇਕ ਸਤਿਗੁਰੂ ਕੋਲ ਹਨ, ਉਤਨਾ ਜਿਆਦਾ ਉਸ ਨੂੰ ਦੁਖ ਝਲਣਾ ਪੈਂਦਾ ਹੈ ਤਾਂਕਿ ਖੂਨ ਦਾ ਸਾਰਾ ਕਰਜ਼ਾ, ਸਾਰੇ ਕੁਕਰਮਾਂ ਦੇ ਨਤੀਜਿਆਂ ਨੂੰ ਭੁਗਤਾਨ ਕਰਨ ਲਈ ਜੋ ਪੈਰੋਕਾਰਾਂ ਦੁਆਰਾ ਉਨਾਂ ਦੀ ਦੀਖਿਆ ਤੋਂ ਪਹਿਲਾਂ ਕੀਤੇ ਗਏ, ਉਨਾਂ ਦੇ ਸਤਿਗੁਰੂ ਦੀ ਸੁਰਖਿਆ ਵਿਚ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ। (...)
ਹਰ ਇਕ ਕਾਰਜ਼, ਪ੍ਰਤੀਕਰਮ, ਇਹਦੇ ਨਾਲ ਕਰਮ ਜੁੜੇ ਹਨ। ਇਸੇ ਕਰਕੇ ਵਿਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਇਹਦੇ ਨਤੀਜੇ ਹਨ। ਤੁਹਾਡੇ ਕੰਮਾਂ ਦੇ ਹਮੇਸ਼ਾਂ ਨਤੀਜ਼ੇ ਹੁੰਦੇ ਹਨ - ਚੰਗੇ ਜਾਂ ਮਾੜੇ।[…] ਸੋ ਕਤਲ ਦੇ ਸੰਸਾਰ, ਉਸ ਦੇ ਵਿਚ ਜਾਨਵਰ-ਲੋਕਾਂ ਦਾ ਮਾਸ ਖਾਣਾ ਸ਼ਾਮਲ ਹੈ ਕਿਉਂਕਿ ਉਹ ਹੋਰਨਾਂ ਜੀਵਾਂ ਨੂੰ ਮਾਰਨ ਦੇ ਨਾਲ ਸਬੰਧਿਤ ਹੈ। ਕੁਝ ਲੋਕ ਸ਼ਾਇਦ ਉਸ ਕਤਲ ਦੇ ਕਰਮਾਂ ਤੋਂ ਬਚ ਜਾਣ ਕਿਉਂਕਿ ਉਨਾਂ ਕੋਲ ਇਹਨੂੰ ਢਕਣ ਲਈ ਪਿਛਲੀਆਂ ਜਿੰਦਗੀਆਂ ਵਿਚ ਬਹੁਤ ਸਾਰੇ ਗੁਣ ਸਨ। ਪਰ ਜਿਆਦਾਤਰ ਲੋਕ, ਜਦੋਂ ਉਹ ਕਤਲ ਦੇ ਸੰਸਾਰ ਵਿਚ ਡਿਗਦੇ ਹਨ, ਉਹ ਬਾਹਰ ਨਹੀਂ ਨਿਕਲ ਸਕਦੇ। ਸੋ, ਉਨਾਂ ਨੂੰ ਨਤੀਜੇ ਸਹਿਣ ਕਰਨੇ ਪੈਣਗੇ। ਜਿਵੇਂ, ਉਨਾਂ ਨੂੰ ਉਸ ਕਿਸਮ ਦੇ ਜਾਨਵਰ-ਵਿਆਕਤੀ ਵਿਚ ਦੀ ਮੁੜ ਜਨਮ ਲੈਣਾ ਪਵੇਗਾ ਜੋ ਉਹ ਖਾਂਦੇ ਰਹੇ ਹਨ। ਅਤੇ ਉਹ ਅਨੇਕ ਹੀ, ਅਨੇਕ, ਅਨੇਕ ਜਿੰਦਗੀਆਂ ਲਈ ਹੋਵੇਗਾ, ਬਹੁਤ, ਬਹੁਤ ਦੁਖ ਭੋਗਦੇ ਹੋਏ। ਕਿਉਂਕਿ ਇਕ ਵਿਆਕਤੀ ਦੇ ਇਕ ਜੀਵਨਕਾਲ ਵਿਚ, ਉਹ ਬਹੁਤ ਸਾਰੇ ਵਖ ਵਖ ਮਾਸ ਵਖ ਵਖ ਜਾਨਵਰ-ਲੋਕਾਂ ਤੋਂ ਖਾਂਦਾ ਹੈ। ਇਸ ਲਈ, ਉਨਾਂ ਨੂੰ ਬਹੁਤ, ਬਹੁਤ ਜਿੰਦਗੀਆਂ ਵਿਚ ਉਨਾਂ ਜਾਨਵਰ-ਲੋਕਾਂ ਦੀਆਂ ਵਖ ਵਖ ਸ਼੍ਰੇਣੀਆਂ ਵਿਚ ਪੁਨਰ ਜਨਮ ਲੈਣਾ ਪਵੇਗਾ ਜਿਨਾਂ ਨੂੰ ਉਹ ਖਾਂਦੇ ਰਹੇ ਸਨ। ਅਤੇ ਇਸ ਤਰਾਂ, ਬਹੁਤ, ਬਹੁਤ ਹੀ ਦੁਖ ਪੀੜਾ।ਜਾਂ ਇਥੋਂ ਤਕ ਨਰਕ ਵਿਚ, ਉਨਾਂ ਦਾ ਮਾਸ ਕਟਿਆ ਜਾਵੇਗਾ ਜਾਂ ਸਾੜਿਆ ਜਾਵੇਗਾ, ਇਸ ਨੂੰ ਉਬਾਲਿਆ ਜਾਵੇਗਾ, ਇਕ ਕੜਾਹੇ ਵਿਚ, ਇਕ ਤੇਲ ਨਾਲ ਉਬਲਦੇ ਕੜਾਹੇ ਵਿਚ ਭੁੰਨਿਆ ਜਾਵੇਗਾ। ਸੋ, ਅਜਿਹਾ ਕੁਝ ਇਸ ਤਰਾਂ, ਬਸ ਕਰਜ਼ਾ ਪੂਰਾ ਕਰਨ ਲਈ ਜੋ ਉਨਾਂ ਕੋਲ ਜਾਨਵਰ-ਲੋਕਾਂ ਨਾਲ ਸੀ ਜਦੋਂ ਉਹ ਜਿੰਦਾ ਸਨ, ਉਨਾਂ ਨੂੰ ਖਾਂਦੇ ਹੋਏ। ਉਥੇ ਦੁਖ ਪੀੜਾ ਦਾ ਕੋਈ ਅੰਤ ਨਹੀਂ, ਜੇਕਰ ਅਸੀਂ ਇਹ ਸਭ ਬਾਰੇ ਗਲ ਕਰਦੇ ਹਾਂ। ਅਸੀਂ ਕਦੇ ਕਾਫੀ ਬਿਆਨ ਨਹੀਂ ਕਰ ਸਕਦੇ ਨਰਕ ਵਿਚ ਸਾਡੇ ਕਰਜ਼ੇ ਨੂੰ ਭੁਗਤਾਨ ਕਰਨ ਬਾਰੇ - ਖੂਨ ਦਾ ਕਰਜ਼ਾ ਜਿਸ ਲਈ ਅਸੀਂ ਜਾਨਵਰ-ਲੋਕਾਂ ਦੇ ਰਿਣੀ ਹਾਂ।ਅਤੇ ਬਹੁਤ, ਹੋਰ ਬਹੁਤ ਹੀ ਉਸ ਨਾਲੋਂ ਜਿਆਦਾ, ਜੇਕਰ ਜਨਮ ਦਰ ਜਨਮ, ਉਹ ਬਹੁਤ, ਬਹੁਤ ਸਾਰਾ ਜਾਨਵਰ-ਲੋਕਾਂ ਦਾ ਮਾਸ ਖਾਂਦੇ ਰਹੇ ਹਨ, ਫਿਰ ਯੁਧ ਉਨਾਂ ਉਪਰ ਵੀ ਆਵੇਗਾ। ਯੁਧ ਇਕ ਹੋਰ ਫੰਦਾ ਹੈ, ਇਕ ਹੋਰ ਕਰਮਾਂ ਦਾ ਸੰਸਾਰ। ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਪਹਿਲਾਂ ਮਾਰਿਆ ਹੋਵੇ, ਬਹੁ-ੁਗਿਣਤੀ ਵਿਚ, ਜਾਂ ਇਕ ਜਾਂ ਦੋ ਵਿਆਕਤੀਆਂ ਨੂੰ, ਫਿਰ ਤੁਸੀਂ ਅਜਿਹੇ ਇਕ ਖੇਤਰ, ਅਜਿਹੇ ਇਕ ਦੇਸ਼ ਵਿਚ ਜਨਮ ਲਵੋਂਗੇ, ਕਿ ਯੁਧ ਛਿੜੇਗਾ ਅਤੇ ਤੁਹਾਨੂੰ ਦੁਖੀ ਕਰੇਗਾ: ਮਾਰੇ ਜਾਵੋਂਗੇ, ਸ਼ਰਨਾਰਥੀ ਬਣਦੇ ਜਾਂ ਇਧਰ ਉਧਰ ਦੌੜਦੇ ਰਹਿਣਾ। ਇਹੀ ਸਮਸਿਆ ਹੈ। ਜਦੋਂ ਅਸੀਂ ਕਤਲ ਦੇ ਸੰਸਾਰ ਵਿਚ ਡਿਗ ਪੈਂਦੇ ਹਾਂ, ਇਹਦੇ ਵਿਚੋਂ ਨਿਕਲਣਾ ਮੁਸ਼ਕਲ ਹੈ।ਸੋ, ਤੁਸੀਂ ਦੇਖੋ, ਸਾਰੇ ਸਮਿਆਂ ਦੇ ਸਿਆਣੇ ਸੰਤ ਅਤੇ ਮਹਾਤਮਾ, ਸਤਿਗੁਰੂ ਹਮੇਸ਼ਾਂ ਸਾਨੂੰ ਦਸਦੇ ਹਨ, ਸਾਨੂੰ ਸਲਾਹ ਦਿੰਦੇ ਹਨ, ਇਥੋਂ ਤਕ ਸਾਡੀਆਂ ਮਿੰਨਤਾਂ ਕਰਦੇ ਹਨ, ਇਹਨਾਂ ਫੰਦਿਆਂ ਵਿਚ ਨਾ ਡਿਗਣ ਬਾਰੇ। ਅਤੇ ਸਭ ਤੋਂ ਬਦਤਰ ਫੰਦਾ ਕਤਲ ਦਾ ਫੰਦਾ ਹੈ। ਸਾਰਿਆਂ ਸੰਸਾਰਾਂ ਤੋਂ ਸਭ ਤੋਂ ਬਦਤਰ ਸੰਸਾਰ ਕਤਲ ਸੰਸਾਰ ਹੈ। ਪਰ ਇਸ ਗੁੰਝਲਦਾਰ ਸੰਸਾਰ ਵਿਚ ਜਨਮ ਲੈਣਾ ਜਿਸ ਵਿਚ ਬਹੁਤ ਸਾਰੇ ਸੰਸਾਰ, ਉਪ-ਸੰਸਾਰ ਮੌਜ਼ੂਦ ਹਨ, ਅਸੀਂ, ਮਾਨਸਾਂ ਵਜੋਂ, ਉਨਾਂ ਤੋਂ ਪਰਹੇਜ਼ ਕਰ ਲਈ ਵਡੀਆਂ ਮੁਸ਼ਕਲਾਂ ਦਾ ਸਾਹਮੁਣਾ ਕਰਦੇ ਹਾਂ। ਪਰ ਅਸੀਂ ਕਰ ਸਕਦੇ ਹਾਂ। ਉਥੇ ਕੁਝ ਵੀ ਅਸੰਭਵ ਨਹੀਂ ਹੈ। ਅਸੀਂ ਉਨਾਂ ਨੂੰ ਬਸ ਨਜ਼ਰਅੰਦਾਜ਼ ਕਰ ਸਕਦੇ ਹਾਂ; ਅਸੀਂ ਬਸ ਦੂਜੇ ਪਾਸੇ ਨੂੰ ਮੁੜ ਸਕਦੇ ਹਾਂ। ਹੋਰਨਾਂ ਦਾ ਅਨੁਸਰਨ ਨਾ ਕਰੋ, ਮਨ ਦਾ ਅਨੁਸਰਨ ਨਾ ਕਰੋ ਜਿਹੜਾ ਸਾਨੂੰ ਇਹਨਾਂ ਫੰਦਿਆਂ, ਜਾਲਾਂ ਵਿਚ ਧਕੇਲਦਾ ਹੈ। ਇਸ ਤਰਾਂ, ਅਸੀਂ ਦੂਜੇ ਕਿਸਮ ਦੇ ਸੰਸਾਰ ਵਿਚ ਪ੍ਰਵੇਸ਼ ਕਰ ਸਕਦੇ ਹਾਂ ਜਿਸ ਅੰਦਰ ਅਸੀਂ ਜਾਣਾ ਚਾਹੁੰਦੇ ਹਾਂ। ਅਤੇ ਇਕੋ ਜੀਵਨਕਾਲ ਵਿਚ, ਜੇਕਰ ਅਸੀਂ ਬਹੁਤੇ ਜਿਆਦਾ ਫੰਦਿਆਂ ਵਿਚ ਡਿਗ ਪਈਏ, ਭਾਵ ਸਾਨੂੰ ਇਕ ਵਿਆਕਤੀ ਵਜੋਂ ਬਹੁਤ ਸਾਰੇ ਵਖ ਵਖ ਸੰਸਾਰਾਂ ਵਿਚ ਰਹਿਣਾ ਪਵੇ ਜੋ ਜਿਆਦਾਤਰ ਨਾਕਾਰਾਤਮਿਕ ਹਨ, ਫਿਰ ਇਹ ਸਾਨੂੰ ਬਹੁਤ ਹੀ ਦੁਖ ਦੇਵੇਗਾ, ਜਾਂ ਇਹ ਸਾਨੂੰ ਮਾਰ ਦੇਵੇਗਾ, ਜਾਂ ਸਾਨੂੰ ਅਪਾਹਜ ਕਰ ਦੇਵੇਗਾ, ਜਾਂ ਸਾਡੀਆਂ ਜਿੰਦਗੀਆਂ ਨੂੰ ਵਖ ਵਖ ਤਰੀਕਿਆਂ ਵਿਚ ਬਰਬਾਦ ਕਰ ਦੇਵੇਗਾ, ਸਾਨੂੰ ਸ਼ਾਂਤੀ ਵਿਚ ਰਹਿਣ ਤੋਂ, ਪਿਆਰ ਮਹਿਸੂਸ ਕਰਨ ਤੋਂ, ਹਰ ਇਕ ਨਾਲ ਇਕਸੁਰਤਾ ਵਿਚ ਰਹਿਣ ਤੋਂ ਅਸਮਰਥ ਬਣਾਵੇਗਾ।ਇਸੇ ਕਰਕੇ ਸਾਨੂੰ ਦਸ ਹੁਕਮਾਂ, ਪੰਜ ਨਸੀਹਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਮਹਾਨ ਸਤਿਗੁਰੂਆਂ ਜਿਵੇਂ ਭਗਵਾਨ ਈਸਾ, ਬੁਧ, ਗੁਰ ਨਾਨਕ ਜੀ, ਭਗਵਾਨ ਮਹਾਂਵੀਰ, ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ ਉਨਾਂ ਦੀਆਂ ਸਿਖਿਆਵਾਂ ਦਾ ਅਨੁਸਰਨ ਕਰਨਾ ਚਾਹੀਦਾ, ਅਤੇ ਬਾਹਾਏ' ਧਰਮ ਦੀਆਂ ਸਿਖਿਆਵਾਂ ਦਾ ਅਨੁਸਰਨ। ਇਹ ਮੁਸ਼ਕਲ ਹੈ, ਪਰ ਅਸੀਂ ਇਹ ਕਰ ਸਕਦੇ ਹਾਂ। ਸਾਨੂੰ ਆਪਣੇ ਸਿਧਾਂਤਾਂ ਨਾਲ ਬਣੇ ਰਹਿਣਾ ਚਾਹੀਦਾ। ਸਾਨੂੰ ਨੈਤਿਕਤਾ ਦੇ ਤੌਰ ਤੇ ਫਿਟ ਹੋਣਾ ਚਾਹੀਦਾ। ਸਾਨੂੰ ਨੇਕ ਹੋਣਾ ਜ਼ਰੂਰੀ ਹੈ। ਨਹੀਂ ਤਾਂ, ਕੋਈ ਸਾਡੀ ਮਦਦ ਨਹੀਂ ਕਰ ਸਕਦਾ, ਇਥੋਂ ਤਕ ਸਰਬ-ਸ਼ਕਤੀਮਾਨ ਪ੍ਰਮਾਤਮਾ ਵੀ ਨਹੀਂ। ਕਿਉਂਕਿ, ਜੋ ਕੁਝ ਵੀ ਕਰਨ ਦੀ ਅਸੀਂ ਚੋਣ ਕਰਦੇ ਹਾਂ, ਅਸੀਂ ਇਹਦੀ ਚੋਣ ਕਰਨ ਲਈ ਆਜ਼ਾਦ ਹਾਂ। ਪਰ, ਉਸ ਆਜ਼ਾਦੀ ਨਾਲ, ਉਥੇ ਮਹਾਨ ਜੁੰਮੇਵਾਰੀ ਹੈ। ਯਕੀਨੀ ਬਣਾਉਣਾ ਕਿ ਤੁਸੀਂ ਸਹੀ ਚੀਜ਼ ਦੀ ਚੋਣ ਕਰਦੇ ਹੋ ਤਾਂਕਿ ਤੁਹਾਨੂੰ ਮਾੜੇ ਨਤੀਜਿਆਂ ਨੂੰ ਨਾ ਸਹਿਣਾ ਪਵੇ। ਉਥੇ ਬਹੁਤ ਚੀਜ਼ਾਂ ਹਨ ਜਿਨਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਅਤੇ ਦੇਖ ਭਾਲ ਕਰਨੀ ਚਾਹੀਦੀ ਤਾਂਕਿ ਅਸੀਂ ਇਹਨਾਂ ਫੰਦਿਆਂ ਵਿਚ ਨਾ ਡਿਗੀਏ, ਅਸੀਂ ਇਹਨਾਂ ਵਖ ਵਖ ਸੰਸਾਰਾਂ ਵਿਚ ਪ੍ਰਵੇਸ਼ ਨਾ ਕਰੀਏ ਜੋ ਸਾਰਾ ਸਮਾਂ ਸਾਡੇ ਆਲੇ ਦੁਆਲੇ ਹਨ । ਸਾਨੂੰ ਪੂਰੀ ਤਰਾਂ ਉਨਾਂ ਨਾਲ ਸਬੰਧਾਂ ਨੂੰ ਕਟ ਦੇਣਾ ਚਾਹੀਦਾ ਹੈ। ਸਾਨੂੰ ਪੂਰੀ ਤਰਾਂ ਉਨਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਸਾਨੂੰ ਪੂਰੀ ਤਰਾਂ ਉਲਟ ਦਿਸ਼ਾ ਵਿਚ ਜਾਣਾ ਚਾਹੀਦਾ ਹੈ।ਸਾਰੇ ਸਤਿਗੁਰੂਆਂ ਦੀਆਂ ਪ੍ਰਾਚੀਨ ਸਤਿਗੁਰੂਆਂ ਦੀਆਂ ਸਿਖਿਆਵਾਂ ਦਾ ਅਨੁਸਰਨ ਕਰੋ। ਬੁਧਾਂ ਦੇ ਨਾਵਾਂ ਨੂੰ ਉਚਾਰੋ, ਜਿਨਾਂ ਨੂੰ ਤੁਸੀਂ ਪੂਜਣ ਦੀ ਚੋਣ ਕਰਦੇ ਹੋ। ਭਗਵਾਨ ਈਸਾ ਦਾ ਨਾਮ ਉਚਾਰੋ। ਭਗਵਾਨ ਮਹਾਂਵੀਰਾ ਦਾ ਨਾਮ ਗੁਰ ਨਾਨਕ ਜੀ ਦਾ ਨਾਮ ਉਚਾਰੋ, ਆਦਿ। ਜੇਕਰ ਤੁਹਾਡੇ ਕੋਲ ਹੋਰ ਕੋਈ ਚੋਣ ਨਾ ਹੋਵੇ, ਬਸ ਪ੍ਰਾਰਥਨਾ ਕਰੋ, ਪਵਿਤਰ ਨਾਵਾਂ ਨੂੰ ਉਚਾਰੋ। ਪ੍ਰਮਾਤਮਾ ਦੀ ਸਿਫਤ ਸਲਾਹ ਕਰੋ। ਪ੍ਰਮਾਤਮਾ ਦੇ ਹੁਕਮਾਂ ਦੀ ਪਾਲਣਾ ਕਰੋ, ਸਿਰਫ ਪ੍ਰਮਾਤਮਾ ਇਕਲੇ ਦੀ, ਅਤੇ ਸਾਰਾ ਸਮਾਂ ਸਹਾਇਤਾ ਦੀ ਮੰਗ ਕਰੋ। ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਅਤੇ ਸਾਰੇ ਸੰਸ਼ਾਰ ਜੋ ਅਨੁਕੂਲ ਨਹੀਂ ਹਨ ਉਨਾਂ ਤੋਂ ਬਚਣ ਲਈ, ਆਪਣੀ ਸਿਹਤਯਾਬੀ ਲਈ ਅਤੇ ਆਪਣੀ ਰੂਹਾਨੀ ਅਭਿਲਾਸ਼ਾ ਲਈ, ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਰੂਹਾਨੀ ਅਭਿਆਸ ਵਿਚ ਉਚੇ ਚੁਕੇ ਜਾਵੋਂ। ਮੈਂ ਚਾਹੁੰਦੀ ਹਾਂ ਤੁਸੀਂ ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਰਖੋਂ ਅਤੇ ਪ੍ਰਮਾਤਮਾ ਦੀ ਮਿਹਰ ਦੁਆਰਾ ਆਪਣੇ ਆਪ ਨੂੰ ਉਚਾ ਚੁਕਣ ਲਈ, ਆਪਣੀ ਪੂਰੀ ਕੋਸ਼ਿਸ਼ ਕਰੋਂ। ਆਮੇਨ।ਤੁਸੀਂ ਦੇਖੋ, ਜਦੋਂ ਕਿ ਮੈਂ ਤੁਹਾਡੇ ਨਾਲ ਗਲ ਕਰਦੀ ਰਹੀ ਹਾਂ, ਉਥੇ ਮੇਰੀ ਜਗਾ ਦੇ ਆਲੇ ਦੁਆਲੇ ਮੇਰੀ ਜਗਾ ਦੇ ਦੁਆਲੇ ਕਾਫੀ ਗੜਬੜੀਆਂ ਹਨ। ਸੋ ਮੈਂ ਬਹੁਤੀ ਸ਼ਾਂਤ ਨਹੀਂ ਮਹਿਸੂਸ ਕਰ ਰਹੀ। ਪਰ, ਫਿਰ ਵੀ, ਮੈਂ ਬਹੁਤ ਖੁਸ਼ ਹਾਂ ਮੈਂ ਤੁਹਾਡੇ ਨਾਲ ਗਲ ਕਰਨ ਦੇ ਯੋਗ ਹਾਂ। ਇਕ ਹੋਰ ਗਲ ਸਤਿਗੁਰੂਆਂ ਬਾਰੇ: ਜਿਆਦਾਤਰ ਸਤਿਗੁਰੂ ਜੋ ਇਸ ਸੰਸਾਰ ਵਿਚ ਆਏ ਉਨਾਂ ਨੇ ਬਹੁਤ ਦੁਖ ਭੋਗਿਆ ਕਿਉਂਕਿ ਉਨਾਂ ਨੂੰ ਆਪਣੇ ਖੁਦ ਨੂੰ ਕਰਬਾਨ ਕਰਨਾ ਪੈਂਦਾ ਹੈ - ਸਿਰਫ ਸਰੀਰਕ ਤੌਰ ਤੇ ਹੀ ਨਹੀਂ ਪਰ ਇਥੋਂ ਤਕ ਰੂਹਾਨੀ ਤੌਰ ਤੇ ਵੀ। ਇਸੇ ਕਰਕੇ, ਉਹ ਦੁਖੀ ਹੁੰਦੇ ਹਨ - ਉਹ ਮਾਰੇ ਜਾਂਦੇ ਹਨ, ਉਹ ਕਤਲ ਕੀਤੇ ਜਾਂਦੇ, ਉਹ ਸੂਲੀ ਤੇ ਚਾੜੇ ਜਾਂਦੇ, ਜਾਂ ਘਟੋ ਘਟ ਅਨੇਕ ਹੀ ਭਿਆਨਕ ਤਰੀਕਿਆਂ ਵਿਚ ਜ਼ਖਮੀ ਕੀਤੇ ਜਾਂਦੇ। ਤੁਸੀਂ ਕਦੇ ਕਾਫੀ ਨਹੀਂ ਦਸ ਸਕਦੇ। ਕਿਉਂਕਿ ਉਨਾਂ ਨੂੰ ਸਾਰੇ ਕਰਮਾਂ ਦੇ ਸੰਸਾਰਾਂ ਨੂੰ ਸਾਫ ਕਰਨਾ ਪੈਂਦਾ ਜਿਨਾਂ ਵਿਚ ਪੈਰੋਕਾਰ ਉਲਝੇ ਹੋਏ ਹੁੰਦੇ ਹਨ। ਉਹ ਇਕ ਬਹੁਤ ਮਹਾਨ ਕੰਮ ਹੈ, ਬਹੁਤ ਜਿਆਦਾ ਕੰਮ। ਜਿੰਨੇ ਜਿਆਦਾ ਪੈਰੋਕਾਰ ਇਕ ਸਤਿਗੁਰੂ ਕੋਲ ਹਨ, ਉਤਨਾ ਜਿਆਦਾ ਉਸ ਨੂੰ ਦੁਖ ਝਲਣਾ ਪੈਂਦਾ ਹੈ ਤਾਂਕਿ ਖੂਨ ਦਾ ਸਾਰਾ ਕਰਜ਼ਾ, ਸਾਰੇ ਕੁਕਰਮਾਂ ਦੇ ਨਤੀਜਿਆਂ ਨੂੰ ਭੁਗਤਾਨ ਕਰਨ ਲਈ ਜੋ ਪੈਰੋਕਾਰਾਂ ਦੁਆਰਾ ਉਨਾਂ ਦੀ ਦੀਖਿਆ ਤੋਂ ਪਹਿਲਾਂ ਕੀਤੇ ਗਏ, ਉਨਾਂ ਦੇ ਸਤਿਗੁਰੂ ਦੀ ਸੁਰਖਿਆ ਵਿਚ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ।ਉਹ, ਪੈਰੋਕਾਰ, ਬਹੁਤੇ ਜਿਵੇਂ ਹੋਰ ਕਿਸੇ ਵਾਂਗ ਹੀ ਹਨ, ਉਹ ਮੁੜ ਮੁੜ ਕੇ ਅਤੇ ਮੁੜ ਮੁੜ ਕੇ ਵਖ ਵਖ ਸੰਸਾਰਾਂ ਵਿਚ ਡਿਗਦੇ ਅਤੇ ਡਿਗਦੇ ਹਨ, ਅਤੇ ਬਹੁਤ ਸਾਰੇ ਸਬੰਧ ਉਨਾਂ ਜੀਵਾਂ ਨਾਲ ਲਗਾਉਂਦੇ ਹਨ ਜੋ ਉਨਾਂ ਸੰਸਾਰਾਂ ਵਿਚ ਰਹਿੰਦੇ ਹਨ - ਵਖ ਵਖ ਸੰਸਾਰਾਂ ਵਿਚ ਰਹਿੰਦੇ ਨਾਲ ਹੀ ਇਸ ਸੰਸਾਰ ਅੰਦਰ - ਭਾਵ ਇਸ ਸੰਸਾਰ ਦੇ ਅੰਦਰ ਸੰਸਾਰਾਂ ਵਿਚ ਰਹਿੰਦੇ। ਉਸੇ ਕਰਕੇ ਉਹ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦੇ। ਸਤਿਗੁਰੂ ਨੂੰ ਪ੍ਰਮਾਤਮਾ ਦੀ ਮਿਹਰ ਦੁਆਰਾ ਜਨਮ ਦਰ ਜਨਮ ਤੋਂ ਇਕਠੇ ਕੀਤੇ ਰੂਹਾਨੀ ਗੁਣਾਂ ਤੋਂ , ਆਪਣੀ ਸਾਰੀ ਸ਼ਕਤੀ ਵਰਤੋਂ ਕਰਨੀ ਪੈਂਦੀ ਹੈ, ਤਾਂਕਿ ਇਕ ਪੈਰੋਕਾਰ ਨੂੰ ਮੁਕਤ ਕਰ ਸਕਣ। ਅਤੇ ਜੇਕਰ ਸਤਿਗੁਰੂ ਕੋਲ ਹੋਰ ਪੈਰੋਕਾਰ ਹਨ, ਫਿਰ ਕੰਮ ਹੋਰ ਵਧੇਰੇ ਅਤੇ ਵਧੇਰੇ ਹੈ, ਬਿਨਾਂਸ਼ਕ। ਬੁਧ ਨੇ ਕਿਹਾ ਕਿ ਇਕਲੇ ਇਕ ਮਨੁਖੀ ਜੀਵ ਦੇ ਕਰਮ ਸਮੁਣੇ ਅਸਮਾਨ ਦੀ ਸਾਰੀ ਜਗਾ ਨੂੰ ਢਕ ਸਕਦਾ ਹੈ। ਸੋ, ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨਾ ਦੁਖ ਸਤਿਗੁਰੂ ਨੂੰ ਸਹਿਣਾ ਪੈਂਦਾ ਹੈ ਸਿਰਫ ਇਕ ਪੈਰੋਕਾਰ ਨੂੰ ਮੁਕਤ ਕਰਨ ਲਈ, ਉਹਦੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੇਕਰ ਉਨਾਂ ਕੋਲ ਬਹੁਤ, ਬਹੁਤ, ਬਹੁਤ ਪੈਰੋਕਾਰ ਹੋਣ। ਇਸੇ ਕਰਕੇ ਸਤਿਗੁਰੂ ਨੂੰ ਦੁਖ ਹੁੰਦਾ ਹੈ: ਸਾਰੇ ਸਤਿਗੁਰੂ ਉਨਾਂ ਉਪਰ ਮਨੁਖਾਂ ਦੁਆਰਾ ਵਖ-ਵਖ ਕਿਸਮਾਂ ਦੀ ਬੇਰਹਿਮੀ ਅਤਿਆਚਾਰ ਮਾਪੀ ਜਾਂਦੀ ਤੋਂ ਦੁਖ ਸਹਿੰਦੇ ਹਨ।ਤੁਸੀਂ ਕਲਪਨਾ ਕਰ ਸਕਦੇ ਹੋ ਇਹ ਉਵੇਂ ਹੈ ਜਿਵੇਂ ਜੇਕਰ ਤੁਹਾਡੇ ਕੋਲ ਪ੍ਰੀਵਾਰ ਵਿਚ ਇਕ ਬਚਾ ਹੈ, ਤੁਹਾਨੂੰ ਬਹੁਤ ਸਾਰਾ ਕੰਮ ਕਰਨਾ ਪੈਂਦਾ ਜਦੋਂ ਤਕ ਉਹ ਵਗਾ ਨਹੀਂ ਹੋ ਜਾਂਦਾ ਅਤੇ ਕਾਫੀ ਸੁਤੰਤਰ ਨਹੀਂ ਹੋ ਜਾਂਦਾ। ਪਰ ਜੇਕਰ ਤੁਹਾਡੇ ਕੋਲ ਬਹੁਤ ਸਾਰੇ ਬਚੇ ਹੋਣ, ਫਿਰ ਤੁਹਾਡੇ ਕੋਲ ਬਹੁਤ ਕੰਮ ਹੈ, ਬਹੁਤ ਜਿਆਦਾ ਕੰਮ ਕਰਨ ਲਈ, ਤਕਰੀਬਨ ਜਿਵੇਂ ਕੋਈ ਅੰਤ ਨਹੀਂ। ਅਤੇ ਇਥੋਂ ਤਕ ਤੁਹਾਡੇ ਬਚਿਆਂ ਦੇ ਵਡੇ ਹੋ ਜਾਣ ਤੋਂ ਬਾਅਦ ਅਤੇ ਉਨਾਂ ਕੋਲ ਆਪਣੇ ਬਚੇ ਹੋਣ, ਤੁਹਾਨੂੰ ਅਜ਼ੇ ਵੀ ਉਨਾਂ ਦੀ ਜਾਂ ਉਨਾਂ ਦੇ ਬਚਿਆਂ ਦੀ ਉਨਾਂ ਦੇ ਮੁਸੀਬਤ ਵਾਲੇ ਸਮੇਂ ਵਿਚ ਦੇਖ ਭਾਲ ਕਰਨੀ ਪਵੇਗੀ। ਇਸੇ ਤਰਾਂ, ਜੇਕਰ ਸਤਿਗੁਰੂ ਕੋਲ ਬਹੁਤ ਸਾਰੇ ਪੈਰੋਕਾਰ ਹੋਣ, ਫਿਰ ਸਤਿਗੁਰੂ ਨੂੰ ਬਹੁਤ, ਬਹੁਤ, ਬਹੁਤ ਕੰਮ ਕਰਨਾ ਪੈਂਦਾ - ਸਾਰਾ ਸਮਾਂ, ਸਾਰਾ ਸਮਾਂ, ਬੇਰੋਕ - ਆਰਾਮ ਕਰਨ ਲਈ ਕੋਈ ਸਮਾਂ ਨਹੀ, ਇਕ ਛੁਟੀ ਲਈ ਕਦੇ ਇਕ ਦਿਨ ਨਹੀਂ। ਸੋ ਹੁਣ ਤੁਸੀਂ ਜਾਣਦੇ ਹੋ ਕਿਉਂ ਭਗਵਾਨ ਈਸਾ ਨੂੰ ਇਤਨੀ ਬੇਰਹਿਮੀ ਨਾਲ ਉਸ ਤਰਾਂ ਸੂਲੀ ਤੇ ਟੰਗਿਆ ਜਾਣਾ ਪਿਆ ਉਨਾਂ ਹੀ ਮਨੁਖਾਂ ਦੁਆਰਾ ਜਿਨਾਂ ਨੂੰ ਉਹ ਚੁਪ ਚਾਪ ਬਖਸ਼ ਰਹੇ ਸਨ। ਉਵੇਂ ਹੀ ਅਨੇਕ ਹੀ ਹੋਰ ਸਤਿਗੁਰੂ। ਓਹ, ਜਦੋਂ ਮੈਂ ਉਹਦੇ ਬਾਰੇ ਸੋਚਦੀ ਹਾਂ, ਮੈਂ ਇਥੋਂ ਤਕ ਹੋਰ ਰੋ ਨਹੀਂ ਸਕਦੀ। ਸੋ ਬਹੁਤ ਸਾਰੀਆਂ ਚੀਜ਼ਾਂ ਵਿਚ ਦੀ ਉਨਾਂ ਨੂੰ ਗੁਜ਼ਰਨਾ ਪੈਂਦਾ ਹੈ।ਮੇਰੀ ਬਸ ਉਮੀਦ ਹੈ ਕਿ ਪੂਰੀ ਇਮਾਨਦਾਰੀ ਨਾਲ ਮੇਰੇ ਸਧਾਰਨ ਸ਼ਬਦ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਜਾਗ੍ਰਿਤ ਕਰਨ ਵਿਚ ਮਦਦ ਕਰਨਗੇ ਅਤੇ ਦੀਖਿਅਕਾਂ ਨੂੰ ਮੇਰੇ ਦੁਆਰਾ ਯਾਦ ਦਿਲਾਉਣਗੇ, ਪ੍ਰਮਾਤਮਾ ਦੀ ਮਿਹਰ ਦੁਆਰਾ, ਰੂਹਾਨੀ ਤੌਰ ਤੇ ਵਧੇਰੇ ਲਗਨ ਨਾਲ ਅਭਿਆਸ ਕਰਨ ਲਈ, ਵਧੇਰੇ ਪੂਰੇ ਦਿਲ ਨਾਲ ਅਭਿਆਸ ਕਰਨ ਲਈ, ਇਸ ਤਰਾਂ ਪ੍ਰਮਾਤਮਾ ਦੀ ਮਿਹਰ ਦੁਆਰਾ ਆਪਣੇ ਆਪ ਨੂੰ ਬਚਾਉਣ, ਪ੍ਰਮਾਤਮਾ ਦੇ ਨਾਲ ਜੁੜੇ ਹੋਏ। ਅਤੇ ਸਾਰਾ ਸਮਾਂ ਪ੍ਰਮਾਤਮਾ ਨੂੰ ਯਾਦ ਕਰਨ। ਅਤੇ ਉਨਾਂ ਦੀ ਆਸ਼ੀਰਵਾਦ, ਉਨਾਂ ਦੇ ਗੁਣ, ਉਨਾਂ ਦੇ ਆਲੇ ਦੁਆਲੇ ਨੂੰ ਵੀ ਅਸੀਸ ਦੇਣਗੇ, ਅਤੇ ਹੋਰਨਾਂ ਆਤਮਾਵਾਂ ਨੂੰ ਕੁਝ ਹਦ ਤਕ ਉਚਾ ਚੁਕਣ ਵਿਚ ਮਦਦ ਕਰਨਗੇ। ਅਸੀਂ ਤਹਿ ਦਿਲੋਂ ਸਰਬਸ਼ਕਤੀਮਾਨ ਪ੍ਰਮਾਤਮਾ, ਸਭ ਤੋਂ ਉਚੇ, ਸਭ ਤੋਂ ਮਹਾਨ, ਅਤੇ ਪ੍ਰਮਾਤਮਾ ਦੇ ਪੁਤਰ, ਅੰਤਮ ਸਤਿਗੁਰੂ, ਅਤੇ ਸਾਰੇ ਸਮਿਆਂ ਦੇ, ਸਾਰੀਆਂ ਦਿਸ਼ਾਵਾਂ ਵਿਚ ਸਤਿਗੁਰੂਆਂ ਪ੍ਰਤੀ ਆਭਾਰੀ ਹਾਂ।ਅਤੇ ਮੈਂ ਤਿੰਨ ਸਤਿਗੁਰੂਆਂ ਲਈ ਆਭਾਰੀ ਹਾਂ ਜਿਹੜੇ ਹਮੇਸ਼ਾਂ ਮੇਰੇ ਆਲੇ ਦੁਆਲੇ ਹੁੰਦੇ ਹਨ ਕਿਸੇ ਵੀ ਚੀਜ਼ ਲਈ ਮਦਦ ਕਰਨ ਲਈ ਜਿਸ ਦੀ ਉਨਾਂ ਨੂੰ ਕਰਨ ਦੀ ਇਜ਼ਾਜ਼ਤ ਹੈ। ਉਨਾਂ ਨੂੰ ਬਹੁਤੀ ਜਿਆਦਾ ਮਦਦ ਕਰਨ ਦੀ ਇਜ਼ਾਜ਼ਤ ਨਹੀਂ ਹੈ, ਮੇਰੇ ਅਖੌਤੀ ਪੈਰੋਕਾਰਾਂ ਦੇ ਅਤੇ ਸੰਸਾਰ ਦੇ ਕਰਮਾਂ ਦੇ ਕਾਰਨ ਜਿਨਾਂ ਦੀ ਮੈਂ ਮਦਦ ਕਰਨੀ ਚਾਹੁੰਦੀ ਹਾਂ। ਮੈਂ ਲਵ, ਮੇਰੇ ਰਖਵਾਲੇ ਦੇ ਲਈ ਵੀ, ਮੇਰੇ ਮੁਖ ਰਖਵਾਲੇ ਲਈ ਵੀ ਆਭਾਰੀ ਹਾਂ। ਮੈਂ ਅਮੀਤਬਾ ਬੁਧ ਲਈ ਵੀ ਆਭਾਰੀ ਹਾਂ ਜੋ ਅਣਗਿਣਤ ਸੰਸਾਰਾਂ ਵਿਚ, ਸਮੇਤ ਇਹ ਵਾਲੇ ਵਿਚ, ਆਪਣੀ ਰੋਸ਼ਨੀ ਚਮਕਾਉਂਦਾ ਹੈ। ਭਾਵੇਂ ਬਹੁਤ ਸਾਰੇ ਮਨੁਖ ਦੀਵਾਰ ਦੇ ਅੰਦਰ ਹਨ ਆਪਣੀ ਅਗਿਆਨਤਾ ਦੇ ਕਾਰਨ ਅਤੇ/ਜਾਨ ਅਹੰਕਾਰ ਕਾਰਨ ਅਤੇ ਇਹ ਰੋਸ਼ਨੀ ਨਹੀਂ ਸਵੀਕਾਰ ਕਰ ਸਕਦੇ। ਅਤੇ ਮੈਂ ਕਿਸੇ ਵੀ ਨੇਕ ਜੀਵਾਂ ਦੀ ਧੰਨਵਾਦੀ ਹਾਂ ਜੋ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਅਤੇ ਹੋਰਨਾਂ ਨੂੰ ਉਚਾ ਚੁਕਣ ਵਿਚ ਮਦਦ ਕਰਦੇ ਹਨ। ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਦੇ ਪਿਆਰ ਦੁਆਰਾ ਬਖਸ਼ਿਆ ਜਾਵੇ। ਆਮੇਨ।Photo Caption: ਅਸਮਾਨ ਵਿਚ ਮਛੀਆਂ?? ਖੈਰ, ਧਰਤੀ ਤੇ ਇਸ ਤੋਂ ਵੀ ਵਧੇਰੇ ਅਜੀਬ ਚੀਜ਼ਾਂ ਹਨ!!