ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਫ਼ ਸ਼ਾਂਤੀ ਵਿਚ ਹੀ ਅਸੀ ਕਿਸੇ ਚੀਜ਼ ਦਾ ਵਿਕਾਸ ਕਰ ਸਕਦੇ ਹਾਂ ਜੋ ਦੇਸ਼ ਦੇ ਸਾਰੇ ਨਾਗਰਿਕਾਂ ਲਈ ਫ਼ਾਇਦੇਮੰਦ ਹੋਏ; ਸਿਰਫ਼ ਅਮਨ-ਸ਼ਾਂਤੀ ਦੌਰਾਨ ਹੀ ਅਸੀਂ ਮੇਜ਼ ਤੇ ਚੰਗੀ ਤਰਾਂ ਗੱਲਬਾਤ ਕਰ ਸਕਦੇ ਹਾਂ; ਸਿਰਫ਼ ਅਮਨ-ਸ਼ਾਂਤੀ ਦੌਰਾਨ ਹੀ ਸਾਡੇ ਕੋਲ ਕਾਫੀ ਮਾਨਸਿਕ ਸ਼ਕਤੀ ਹੋਵੇਗੀ ਤਾਂਕਿ ਅਸੀਂ ਸੋਚ ਸਕੀਏ ਕਿ ਅਗੇ ਭਵਿੱਖ ਵਿੱਚ ਦੇਸ਼ ਦੇ ਸੰਪੂਰਨ ਲਾਭ ਲਈ ਕੀ ਕਰ ਸਕਦੇ ਹਾਂ। ਸਵਰਗ ਸਾਡੀ ਖੁਦ ਦੀ ਰਚਨਾ ਹੈ। ਜੇ ਅਸੀਂ ਇੱਕ ਉਜਲਾ ਭਵਿੱਖ ਚਾਹੁੰਦੇ ਹਾਂ, ਸਾਨੂੰ ਉਹ ਦੂਸਰਿਆਂ ਲਈ ਵੀ ਪ੍ਰਸਤੁਤ ਕਰਨਾ ਪਏਗਾ। ਜੋ ਕੁਝ ਵੀ ਅਸੀਂ ਆਪਣੇ ਲਈ ਹਾਸਲ ਕਰਨਾ ਚਾਹੁੰਦੇ ਹਾਂ, ਸਾਨੂੰ ਪਹਿਲਾਂ ਇਹ ਪ੍ਰਸਤੁਤ ਕਰਨਾ ਪਏਗਾ। ਬਾਹਰਲੀ ਹਾਲਤ ਸਾਡੀ ਖੁਦ ਦੀ ਅੰਦਰਲੀ ਅਵਸਥਾ ਦਾ ਪ੍ਰਗਟੀ ਕਰਨ ਹੈ। ਜੇ ਅਸੀਂ ਬਾਹਰੀ ਹਾਲਾਤ ਬਦਲਣਾ ਚਾਹੁੰਦੇ ਹਾਂ, ਤਾਂ ਸਭ ਤੋਂ ਉੱਤਮ ਚੀਜ਼ ਹੈ ਅੰਦਰੋਂ ਬਦਲਣਾ, ਹੈਂਜੀ? ਪਹਿਲਾਂ ਸਾਨੂੰ ਆਪਣੇ ਅੰਦਰ ਸ਼ਾਂਤ ਹੋਣਾ ਪਏਗਾ। ਸਾਨੂੰ ਗ੍ਰਹਿ ਉੱਪਰ ਹੋਰ ਪ੍ਰਾਣੀਆਂ ਨਾਲ ਸ਼ਾਂਤ ਹੋਣਾ ਪਏਗਾ ਅਤੇ ਫੇਰ ਸ਼ਾਂਤੀ ਸਾਡੇ ਘਰ ਵਿਚ ਅਤੇ ਸਾਡੇ ਦੇਸ਼ ਵਿੱਚ ਹੋਏਗੀ।