ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਭ ਤੋਂ ਪਹਿਲਾਂ, ਵੱਖ ਵੱਖ ਵਰਗਾਂ ਦੇ ਸਾਰੇ ਨੇਤਾਵਾਂ ਲਈ ਸਤਿਕਾਰ ਭਰਿਆ ਸਲਾਮ, ਆਦਰਸ਼ਕ ਵਰਗਾਂ ਅਤੇ ਰਾਸ਼ਟਰਾਂ ਲਈ; ਨੇਤਾਵਾਂ ਲਈ ਜਿਨ੍ਹਾਂ ਦੀ ਜ਼ਿੰਮੇਵਾਰੀ ਅਤੇ ਵਧੀਆ ਇਰਾਦੇ ਇੱਕ ਸ਼ਾਂਤਮਈ ਸੰਸਾਰ ਅਤੇ ਖੁਸ਼ੀ, ਸਾਰੇ ਨਾਗਰਿਕਾਂ ਅਤੇ ਸਹਿ-ਨਾਗਰਿਕਾਂ ਲਈ ਸੰਤੁਸ਼ਟੀ ਸਿਰਜ਼ਣ ਦੀ ਹੈ - ਸਹਿ-ਵਸਨੀਕ। ਠੀਕ ਹੈ, ਪਸ਼ੂ ਵੀ ਵੱਖ ਵੱਖ ਰੂਪਾਂ ਵਿੱਚ ਸੰਸਾਰ ਦੇ, ਨਾਗਰਿਕ ਹੀ ਹਨ, ਹਾਂਜੀ। ਵਿਚਾਰ ਅਤੇ ਸਿਧਾਤਾਂ ਦੇ ਬਾਵਜ਼ੂਦ, ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ। ਸਾਡਾ ਸੰਸਾਰ ਪ੍ਰਿਥਵੀ ਤੇ ਸਵਰਗ ਬਣ ਜਾਏਗਾ ਜੇਕਰ ਸਾਡੇ ਕੋਲ਼ ਸ਼ਾਂਤੀ ਹੋਵੇ, ਜੇਕਰ ਸਾਰੇ ਲੋਕ ਇੱਕ ਦੂਜੇ ਦੇ ਨੇੜੇ ਬਿਨਾਂ ਡਰ ਰਹਿਣ ਅਤੇ ਕੇਵਲ ਇੱਕ ਦੂਜੇ ਦੀ ਸੁਰੱਖਿਆ ਕਰਨ। ਸੋ, ਸਾਡੇ ਕੋਲ਼ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਜ਼ੀਵਨਾਂ ਵਿੱਚ ਪ੍ਰਾਪਤ ਕਰ ਸਕੀਏ ਅਤੇ ਆਪਣੇ ਪਰਿਵਾਰਕ ਪਿਆਰ ਵਿੱਚ, ਪ੍ਰੇਮ ਸੁਰੱਖਿਅਤ ਕਰਨ ਲਈ, ਅਤੇ ਪਰਿਵਾਰ ਦੇ ਪਿਆਰ ਤੇ ਪਰਿਵਾਰਕ ਇੱਕਜ਼ੁੱਟਤਾ ਨੂੰ ਮਾਨਣ ਲਈ। ਜਦੋਂ ਸਾਡੇ ਕੋਲ਼ ਸ਼ਾਂਤੀ ਹੋਵੇ, ਸਾਡੇ ਲੋਕਾਂ ਕੋਲ਼ ਕੰਮ ਕਰਨ ਲਈ ਸੁਰੱਖਿਆ ਹੋਵੇਗੀ, ਅਤੇ ਆਪਣਾ ਅਤੇ ਆਪਣੇ ਪਿਆਰਿਆਂ ਦਾ ਧਿਆਨ ਰੱਖਣ ਲਈ, ਆਪਣੀਆਂ ਸਾਰੀਆਂ ਤਾਕਤਾਂ ਨੂੰ ਵਿਕਸਿਤ ਕਰਨ ਲਈ। ਮੈਂ ਤੁਹਾਡੇ ਹੌਸਲੇ ਅਤੇ ਗੁੱਡਵਿੱਲ ਨੂੰ ਸਲਾਮ ਕਰਦੀ ਹਾਂ ਜੋ ਤੁਸੀਂ ਕਰ ਰਹੇ ਹੋ ਕਿਉਂਕਿ ਮੈਂ ਤੁਹਾਡੀ ਸੋਚ ਨੂੰ ਸਮਝਦੀ ਹਾਂ ਨਿਮਾਣੇ ਨੂ ਸੁਰੱਖਿਅਤ ਕਰਨ, ਯੁੱਧ ਖਤਮ ਕਰਨ, ਆਪਣੀ ਰਾਏ ਵਿੱਚ, ਅਨਿਆਂ ਨੂੰ ਮਿਟਾਉਣ ਲਈ, ਤਾਂ ਕਿ ਸਾਡਾ ਸੰਸਾਰ ਇੱਕ ਵਧੀਆ ਥਾਂ ਬਣ ਜਾਏ।ਪਰ ਸਾਨੂੰ ਹੱਤਿਆ ਕਰਨ ਦੀ ਨਹੀ ਲੋੜ, ਸਾਨੂੰ ਝਗੜਾ ਜਾਂ ਲੜਾਈ ਕਰਨ ਦੀ ਨਹੀ ਲੋੜ ਉਹ ਕਰਨ ਲਈ । ਲੋਕਾਂ ਦੇ ਦਿਲਾਂ ਨੂੰ ਜ਼ਿੱਤਣ ਲਈ ਵਿਕਲਪਿਤ ਵਿਧੀਆਂ ਹਨ ਅਤੇ ਗ੍ਰਹਿ ਉੱਤੇ ਸ਼ਾਂਤੀ ਪੈਦਾ ਕਰਨ ਲਈ।