ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਹਸੀ ਕਦਮ ਚੁਕੋ ਇਕ ਵੀਗਨ ਸੰਸਾਰ ਲਈ! ਪੰਜ ਹਿਸਿਆਂ ਦਾ ਪੰਜਵਾਂ ਭਾਗ

2020-08-02
Lecture Language:English,Mandarin Chinese (中文)
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਉਹ ਵੀਗਨ ਬਣ ਜਾਣ, ਸਾਡੀਆਂ ਜਿੰਦਗੀਆਂ ਵਧੇਰੇ ਸੁਖਾਵੀਆਂ ਹੋ ਜਾਣਗੀਆਂ। ਅਸੀਂ ਵਧੇਰੇ ਅਤੇ ਹੋਰ ਵਧੇਰੇ ਅਸਾਧਾਰਣ ਤੌਰ ਤੇ ਹਾਏ ਟੈਕ ਹੋਵਾਂਗੇ। ਸਾਡੇ ਕੋਲ ਘਟ ਜਾਂ ਕੋਈ ਬਿਮਾਰੀ ਨਹੀਂ ਹੋਵੇਗੀ। ਸਾਨੂੰ ਆਪਣੇ ਰਿਸ਼ਤੇਦਾਰਾਂ ਦੀ ਅਗੇਤਰੀ ਮੌਤ ਦਾ ਸੋਗ ਨਹੀਂ ਮਨਾਉਣਾ ਪਵੇਗਾ, ਦੋਸਤਾਂ ਦਾ, ਜਾਂ ਪਿਆਰ‌ਿਆਂ ਦਾ। ਅਸੀਂ ਖੁਸ਼ੀ ਨਾਲ ਜੀਵਾਂਗੇ, ਤੰਦਰੁਸਤ ਲੰਮੀਆਂ ਉਮਰਾਂ, ਅਤੇ ਜੁੜੇ ਹੋਏ ਪਰਮਾਤਮਾ ਨਾਲ ਇਥੋਂ ਤਕ।

ਅਸੀਂ ਸਭ ਚੀਜ਼ ਗੁਆ ਬੈਠਦੇ ਹਾਂ ਪੂਰੀ ਤਰਾਂ ਜੇਕਰ ਅਸੀਂ ਦਿਆਲਤਾ ਗੁਆ ਬੈਠੀਏ ਅਤੇ ਰਹਿਮ ਆਪਣੇ ਦਿਲ ਵਿਚ। ਸੋ, ਤੁਸੀਂ ਕੋਸ਼ਿਸ਼ ਕਰੋ ਪੈਦਾ ਕਰਨ ਦੀ ਰਹਿਮ ਵਾਲੇ ਗੁਣ ਨੂੰ ਹੋਰਨਾਂ ਮਨੁਖਾਂ ਵਿਚ ਜਿਥੇ ਵੀ ਤੁਸੀਂ ਜਾਂਦੇ ਹੋ, ਜਿਥੇ ਵੀ ਤੁਸੀਂ ਹੋ, ਜਦੋਂ ਵੀ ਤੁਸੀਂ ਕਰ ਸਕੋਂ ਉਨਾਂ ਨੂੰ ਦਿਖਾਉਣ ਨਾਲ ਲਾਭ ਵੀਗਨ ਆਹਾਰ ਦਾ। ਸਾਡੀ ਟੈਲੀਵੀਜ਼ਨ ਰਾਹੀਂ, ਤੁਹਾਡੇ ਕੋਲ ਕਾਫੀ ਜਾਣਕਾਰੀ ਹੈ। ਤੁਸੀਂ ਲੈ ਸਕਦੇ ਹੋ ਕੁਝ ਕਲਿਪ ਅਤੇ ਇਹ ਦਿਖਾ ਸਕਦੇ ਹੋ ਉਨਾਂ ਨੂੰ। ਦਿਖਾਵੋ ਮਹਤਵਪੂਰਨ ਕਲਿਪ ਨਸ਼ੇ, ਮਾਸ ਜਾਂ ਮਛੀ ਦੇ ਨੁਕਸਾਨ ਬਾਰੇ, ਅਤੇ ਉਹ ਫਿਲਮਾਂ, ਭਿਆਨਕ, ਜ਼ਾਲਮ, ਮੇਰੇ ਕੋਲ ਕੋਈ ਸ਼ਬਦ ਨਹੀਂ, ਬੁਰੇ ਵਿਹਾਰ ਲਈ, ਮੈਨੂੰ ਕਹਿਣਾ ਜ਼ਰੂਰੀ ਹੇ, ਦੁਸ਼ਟ, ਵਹਿਸ਼ੀ ਦੁਰਵਿਹਾਰ ਜਾਨਵਰਾਂ ਨਾਲ ਜਿੰਦਾ ਜਾਨਵਰਾਂ ਦੇ ਉਦਯੋਗ ਵਿਚ। ਇਹ ਸਭ ਉਨਾਂ ਨੂੰ ਦਿਖਾਵੋ। ਉਨਾਂ ਅਗੇ ਇਹ ਸਭ ਰਖੋ। ਉਨਾਂ ਨੂੰ ਜਾਨਣ ਦੇਵੋ। ਉਨਾਂ ਨੂੰ ਹੋਰ ਅਗਿਆਨ ਨਾ ਰਹਿਣ ਦੇਵੋ ਉਸ ਬਾਰੇ ਜੋ ਉਹ ਖਾ ਰਹੇ ਹਨ, ਜਿਵੇਂ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹਨ, ਪਾਉਣ ਨਾਲ ਇਹ ਸਭ ਮਰੀ, ਖੂਨ ਨਾਲ ਭਰੀ ਲੋਥ, ਮਾਸ ਆਪਣੇ ਸਰੀਰਾਂ ਵਿਚ, ਅਤੇ ਹੋਰ ਨੁਕਸਾਨਦੇਹ ਵਸਤਾਂ ਵੀ, ਜੋ ਬਿਲਕੁਲ ਵੀ ਜ਼ਰੂਰੀ ਨਹੀਂ ਹਨ। ਤੁਹਾਨੂੰ ਇਹ ਉਨਾਂ ਨੂੰ ਦਿਖਾਉਣਾ ਜ਼ਰੂਰੀ ਹੈ। ਨਾਂ ਝਿਜਕਣਾ। ਤੁਸੀਂ ਹੋ ਸਕਦਾ ਦੁਖੀ ਹੋਵੋਂ ਉਨਾਂ ਤਸਵੀਰਾਂ ਕਰਕੇ, ਪਰ ਤੁਹਾਨੂੰ ਇਹ ਉਨਾਂ ਨੂੰ ਦਿਖਾਉਣੀਆਂ ਜ਼ਰੂਰੀ ਹਨ। ਕਿਉਂਕਿ ਸਿਧੇ ਸ਼ਬਦ, ਕੋਮਲ ਸ਼ਬਦ, ਸਧਾਰਨ ਸ਼ਬਦ ਕੰਮ ਨਹੀਂ ਕਰਦੇ। ਕੁਝ ਚੀਜ਼ ਕਰੋ, ਕ੍ਰਿਪਾ ਕਰਕੇ। ਜਿਹੜਾ ਵੀ ਕਰ ਸਕਦਾ ਹੈ, ਇਹ ਕਰੇ। ਭਾਵੇਂ ਜੇਕਰ ਤੁਸੀਂ ਬਜ਼ੁਰਗ ਹੋ, ਤੁਸੀਂ ਕਦੇ ਵੀ ਕਾਫੀ ਬਜ਼ੁਰਗ ਨਹੀਂ ਹੋ ਸਕਦੇ ਉਨਾਂ ਫਿਲਮਾਂ ਨੂੰ ਦੇਖਣ ਲਈ, ਆਪਣੇ ਗੁਆਂਢੀਆਂ ਨਾਲ ਜਾਂ ਜਿਹੜਾ ਵੀ ਤੁਹਾਨੂੰ ਮਿਲਣ ਆਉਂਦਾ ਹੈ - ਆਪਣੇ ਪ੍ਰੀਵਾਰ ਦੇ ਮੈਂਬਰ ਜਿਹੜੇ ਵੀਗਨ ਨਹੀਂ ਖਾਂਦੇ, ਜਿਹੜੇ ਅਜ਼ੇ ਵੀ ਨਸ਼ਾ ਪੀਂਦੇ ਹਨ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ, ਉਹ ਸਭ। ਇਹ ਉਨਾਂ ਨੂੰ ਦਿਖਾਵੋ। ਬਸ ਮੇਰੇ ਭਾਸ਼ਣਾਂ ਨੂੰ ਹੀ ਨਾਂ ਦਿਖਾਵੋ। ਉਨਾਂ ਨੂੰ ਜਾਗਰੂਕ ਹੋਣ ਦੇਵੋ। ਉਨਾਂ ਨੂੰ ਅਸਲੀਅਤ ਦੇਖਣ ਦੇਵੋ, ਸੰਬੰਧ ਮਾਸ ਦੇ ਟੁਕੜੇ ਦਾ ਜੋ ਉਹ ਆਪਣੇ ਮੂੰਹਾਂ ਵਿਚ ਪਾਉਂਦੇ ਹਨ ਅਤੇ ਦੁਖ, ਕਸ਼ਟ, ਪੀੜਾ ਹੋਰਨਾਂ ਜੀਵਾਂ ਦੀ ਹਨੇਰੇ ਕੋਨੇ ਵਿਚ, ਅਖਾਂ ਤੋਂ ਉਹਲੇ। ਇਹ ਸਭ ਉਨਾਂ ਨੂੰ ਦਿਖਾਵੋ। ਤੁਹਾਡਾ ਧੰਨਵਾਦ ਹੈ ਕੋਈ ਵੀ ਮਦਦ ਲਈ ਜੋ ਤੁਸੀਂ ਕਰਦੇ ਹੋ।

ਮੇਰੇ ਨਾਲ ਈਰਖਾ ਨਾ ਕਰਨਾ ਕਿਉਂਕਿ ਸਤਿਗੁਰੂ 53% ਦੀ ਕਰੈਡਿਟ ਲੈਂਦੇ ਹਨ। ਮੈਂ ਚਾਹੁੰਦੀ ਹਾਂ ਕਰੈਡਿਟ ਲੈਣੀ 100% ਲਈ ਤਾਂਕਿ ਮੈਂ ਫੜ ਮਾਰ ਸਕਾਂ ਤੁਹਾਡੇ ਸਾਰ‌ਿਆਂ ਨਾਲ, ਕਹਿਣ ਨਾਲ, "ਮੈਨੂੰ ਨਹੀਂ ਤੁਹਾਡੀ ਲੋੜ। ਮੈਨੂੰ ਤੁਹਾਡੀ ਲੋੜ ਨਹੀਂ ਹੈ। ਮੈਂ ਸਭ ਚੀਜ਼ ਆਪਣੇ ਆਪ ਕਰਦੀ ਹਾਂ।" ਹੋ ਸਕਦਾ ਜੇਕਰ ਮੇਰੇ ਕੋਲ ਤੁਸੀਂ ਨਾ ਹੋਵੋਂ, ਜੇਕਰ ਤੁਸੀਂ ਉਥੇ ਨਾ ਹੁੰਦੇ, ਜੇਕਰ ਤੁਸੀਂ ਮੇਰੇ ਪੈਰੋਕਾਰ ਨਾ ਹੁੰਦੇ, ਫਿਰ ਹੋ ਸਕਦਾ ਮੈਂ ਸਾਰੀ 100% ਕਰੈਡਿਟ ਦਾ ਦਾਅਵਾ ਕਰ ਸਕਦੀ। ਕੌਣ ਜਾਣਦਾ ਹੈ? ਪਰ ਕਿਵੇਂ ਵੀ, ਮੈਨੂੰ ਅਨੇਕ ਹੀ ਕੰਮ ਕਰਨੇ ਪੈਂਦੇ ਹਨ ਸਮਾਨ ਸਮੇਂ। ਮੈਨੂੰ ਇਥੋਂ ਤਕ ਧੰਨ ਕਮਾਉਣਾ ਪੈਂਦਾ ਹੈ। ਤੁਹਾਡੇ ਕੋਲ ਬਸ ਐਵੇਂ ਹੀ ਨਹੀਂ ਅਧਿਕਾਰ ਅਤੇ ਬਖਸ਼ਿਸ਼ਾਂ ਅਤੇ ਲਾਭ ਮਿਲਦੇ। ਤੁਹਾਡੇ ਕੋਲ ਜੁੰਮੇਵਾਰੀਆਂ ਵੀ ਹਨ। ਇਹ ਮੇਰੇ ਨਾਲ ਕਰੋ, ਕੰਮ ਕਰੋ ਮੇਰੇ ਨਾਲ, ਸਹਾਇਤਾ ਕਰੋ ਮੇਰੀ ਮਾਨਸਿਕ ਤੌਰ ਤੇ, ਭੌਤਿਕ ਤੌਰ ਤੇ, ਜਦੋਂ ਕਿ ਆਰਥਿਕ ਤੌਰ ਤੇ ਨਹੀਂ, ਮੈਂ ਨਹੀਂ ਮੰਗਦੀ। ਪਰ ਤੁਸੀਂ ਵਰਤੋ ਧੰਨ ਜੋ ਪ੍ਰਭੂ ਤੁਹਾਨੂੰ ਦਿੰਦਾ ਹੈ ਵੰਡਣ ਲਈ, ਗਰੀਬਾਂ ਦੀ ਮਦਦ ਕਰਨ ਲਈ, ਵਕਾਲਤ ਕਰਨ ਦੀ ਮਦਦ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਦੀ, ਲੋਕਾਂ ਨੂੰ ਜਗਾਉਣ ਲਈ ਸਾਡੀਆਂ ਖਬਰਾਂ ਰਾਹੀਂ, ਸਾਡੀਆਂ ਸ਼ੋਆਂ ਰਾਹੀਂ, ਸਾਰੇ ਪ੍ਰੋਗਰਾਮਾਂ ਰਾਹੀਂ, ਅਤੇ ਮਦਦ ਅਦਾ ਕਰਨ ਲਈ ਫਿਲਮਾਂ ਲਈ ਜਿਹੜੀਆਂ ਤੁਸੀਂ ਉਨਾਂ ਨੂੰ ਦੇਖਣ ਦਿੰਦੇ ਹੋ, ਠੀਕ ਹੈ? ਜਾਂ ਤੁਸੀਂ ਫਿਲਮ ਲਈ ਅਦਾ ਕਰੋ, ਅਤੇ ਫਿਰ ਤੁਸੀਂ ਇਹ ਡਾਉਨਲੋਡ ਕਰੋ, ਤੁਸੀਂ ਇਹ ਉਨਾਂ ਨੂੰ ਘਲੋ। ਭਾਵੇਂ ਜੇਕਰ ਉਹ ਤੁਹਾਡੇ ਕੋਲ ਨਾ ਆਉਣ ਦੇਖਣ ਲਈ, ਤੁਸੀਂ ਇਹ ਘਲੋ ਉਨਾਂ ਦੇ ਲਿਵਿੰਗ ਕਮਰੇ ਵਿਚ। ਤੁਸੀਂ ਇਹ ਘਲੋ ਉਨਾਂ ਦੇ ਕੰਪਿਉਟਰ ਨੂੰ, ਤਾਂਕਿ ਉਹ ਸ਼ਾਇਦ ਉਤਸੁਕ ਹੋਣ ਅਤੇ ਇਹ ਦੇਖਣ। ਤੁਸੀਂ ਘਲੋ ਨੁਕਸਾਨ ਜਾਨਵਰ ਵਸਤਾਂ ਦਾ, ਨਸ਼ੇ ਦਾ, ਨਸ਼ੀਲੀਆਂ ਪਦਾਰਥਾਂ ਦਾ, ਸਿਗਰਟਾਂ ਦਾ, ਸਭ ਕਿਸਮ ਦੀਆਂ ਚੀਜ਼ਾਂ ਜੋ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਦੁਖੀ ਕਰ ਰਹੀਆਂ ਹਨ ਇਸ ਗ੍ਰਹਿ ਉਤੇ। ਤੁਹਾਡੀ ਜੁੰਮੇਵਾਰੀ ਹੈ ਉਨਾਂ ਦੀ ਮਦਦ ਕਰਨੀ। ਮੈਂ ਇਕਲੀ ਨਹੀਂ ਹਾਂ ਜਿਹੜੀ ਚਾਹੁੰਦੀ ਹੈ ਮਦਦ ਕਰਨੀ। ਤੁਸੀਂ ਵੀ ਮਦਦ ਕਰਨੀ ਚਾਹੁੰਦੇ ਹੋ। ਨਹੀਂ? (ਹਾਂਜੀ, ਅਸੀਂ ਚਾਹੁੰਦੇ ਹਾਂ!) ਹਾਂਜੀ, ਯਕੀਨਨ! ਫਿਰ ਇਹ ਕਰੋ! ਫਿਰ ਇਹ ਕਰੋ! ਹੋਰ ਵਧੇਰੇ ਕਰੋ। ਹੋਰ ਵਧੇਰੇ ਕਰੋ। ਬਿਨਾਂਸ਼ਕ, ਤੁਸੀਂ ਅਭਿਆਸ ਕਰਦੇ ਹੋ, ਉਹ ਮਹਤਵਪੂਰਨ ਹੈ। ਅਤੇ ਤੁਸੀਂ ਵੀਗਨ ਭੋਜ਼ਨ ਤਿਆਰ ਕਰਦੇ ਹੋ ਜਿਸ ਕਿਸੇ ਲਈ ਵੀ ਜੋ ਤੁਹਾਡੇ ਕੋਲ ਆਉਂਦਾ ਹੈ, ਉਹ ਮਹਤਵਪੂਰਨ ਹੈ। ਪਰ ਤੁਸੀਂ ਉਨਾਂ ਨੂੰ ਵੀ ਦਿਖਾਵੋ ਅਸਲੀਅਤ ਜਿਉਂਦੇ ਜਾਨਵਰਾਂ ਦੇ ਉਦਯੋਗ ਦੀ, ਜ਼ਾਲਮ, ਵਹਿਸ਼ੀ, ਦੁਸ਼ਟ ਉਦਯੋਗ। ਮੈਂ ਆਪਣੇ ਸ਼ਬਦਾਂ ਨੂੰ ਕਹਿਣ ਤੋਂ ਹੋਰ ਸੰਕੋਚ ਨਹੀਂ ਕਰਨਾ ਚਾਹੁੰਦੀ। ਮੈਂ ਹੁਣ ਕਹਿਣ ਤੋਂ ਆਪਣੇ ਸ਼ਬਦਾਂ ਨੂੰ ਹੋਰ ਸੰਕੋਚ ਨਹੀਂ ਕਰਨਾ ਚਾਹੁੰਦੀ। ਅਸੀਂ ਨਹੀਂ ਆਪਣੇ ਸ਼ਬਦਾਂ ਨੂੰ ਹੋਰ ਨਰਮੀ ਨਾਲ ਨਹੀਂ ਕਹਿੰਦੇ, ਹੋਰ ਸੰਕੋਚ ਨਹੀਂ ਕਰਦੇ। ਅਤੇ ਅਸੀਂ ਆਪਣੇ ਕਾਰਜ਼ਾਂ ਨੂੰ ਵੀ ਨਹੀਂ ਸੰਕੋਚ ਨਾਲ ਕਰਦੇ। ਅਸੀਂ ਇਹ ਸਿਧਾ ਕਰਦੇ ਹਾਂ, ਹੁਣੇ ਹੀ। ਇਹ ਸਮਾਂ ਹੈ। ਸਾਨੂੰ ਇਹ ਕਰਨਾ ਜ਼ਰੂਰੀ ਹੈ ਵਧੇਰੇ ਦਲੇਰੀ ਨਾਲ, ਵਧੇਰੇ ਸਾਹਸੀ, ਵਧੇਰੇ ਹੌਂਸਲੇ ਨਾਲ ਹੁਣ, ਵਧੇਰੇ ਖੁਲੇ ਤੌਰ ਤੇ ਹੁਣ, ਕਿਉਂਕਿ ਸਮਾਂ ਬਹੁਤ, ਬਹੁਤ ਥੋੜਾ ਰਹਿ ਗਿਆ ਹੈ ਹੁਣ। ਸਤਿਗੁਰੂ ਸ਼ਕਤੀ ਸਵਰਗ ਸ਼ਕਤੀ ਮਦਦ ਕਰ ਸਕਦੀ ਹੈ ਗ੍ਰਹਿ ਨੂੰ ਜਿਉਂਦਾ ਰਖਣ ਲਈ ਕੁਝ ਸਮੇਂ ਲਈ, ਸਾਨੂੰ ਥੋੜਾ ਜਿਹਾ ਹੋਰ ਸਮਾਂ ਦੇਣ ਲਈ। ਪਰ ਸਾਨੂੰ ਹੁਣ ਕਦਮ ਚੁਕਣਾ ਪਵੇਗਾ। ਸਾਰੀਆਂ ਸਰਕਾਰਾਂ ਨੂੰ ਸੰਸਾਰ ਵਿਚ ਜ਼ਰੂਰੀ ਹੈ ਕਦਮ ਚੁਕਣਾ ਨਹੀਂ ਤਾਂ ਅਸੀਂ ਸਾਰੇ ਹੀ ਬਸ ਖਤਮ ਹੋ ਜਾਵਾਂਗੇ। ਅਤੇ ਇਥੋਂ ਤਕ ਜੇਕਰ ਗ੍ਰਹਿ ਨਹੀਂ ਖਤਮ ਹੁੰਦਾ, ਇਹ ਇਕ ਜ਼ਲਦੇ ਨਰਕ ਵਾਂਗ ਬਣ ਜਾਵੇਗਾ। ਅਤੇ ਮੇਰੇ ਖਿਆਲ ਕੋਈ ਵੀ ਚੰਗੇ ਮਾਪੇ ਨਹੀਂ ਚਾਹੁਣਗੇ ਕਲਪਨਾ ਕਰਨੀ ਆਪਣੇ ਬਚ‌ਿਆਂ ਅਤੇ ਦੋਤੇ ਪੋਤ‌ਿਆਂ ਨੂੰ ਸਾੜੇ ਜਾਂਦੇ ਅਜਿਹੀ ਇਕ ਅਗ ਵਿਚ ਉਸ ਤਰਾਂ। ਸੋ, ਜੇਕਰ ਉਹ ਆਪਣੇ ਬਚਿਆਂ ਨਾਲ ਪਿਆਰ ਕਰਦੇ ਹਨ, ਆਪਣੀ ਦੀ ਭਵਿਖ ਦੀ ਸੰਤਾਨ ਨਾਲ, ਉਨਾਂ ਨੂੰ ਹੁਣੇ ਕਦਮ ਲੈਣਾ ਜ਼ਰੂਰੀ ਹੈ! ਉਨਾਂ ਨੂੰ ਹੁਣੇ ਵੀਗਨ ਬਣਨਾ ਜ਼ਰੂਰੀ ਹੈ! ਕਿਉਂਕਿ ਇਹ ਪਹਿਲੇ ਹੀ ਰਸਮੀ ਤੌਰ ਤੇ ਮੰਨਿਆ ਗਿਆ ਹੈ ਸਾਰੀਆਂ ਸਰਕਾਰਾਂ ਵਲੋ ਸੰਸਾਰ ਵਿਚ।

ਮੈਂ ਬੇਨਤੀ ਕਰਦੀ, ਆਸ ਕਰਦੀ, ਮਿੰਨਤਾਂ ਕਰਦੀ ਉਨਾਂ ਨਾਲ ਕਿ ਉਨਾਂ ਨੂੰ ਚਾਹੀਦਾ ਹੈ ਹੁਣੇ ਐਕਟ ਕਰਨਾ। ਉਥੇ ਇਕ ਬਹੁਤ ਹੀ ਸੌਖਾ ਤਰੀਕਾ ਹੈ। ਉਥੇ ਅਨੇਕ ਹੀ ਤਰੀਕੇ ਹਨ ਜਿੰਦਾ ਰਹਿਣ ਦੇ। ਤੁਹਾਨੂੰ ਮਾਸ ਖਾਣ ਦੀ ਲੋੜ ਨਹੀਂ ਹੈ ਜਾਂ ਮਛੀਆ ਜਾਂ ਕੁਝ ਚੀਜ਼ ਵੀ ਜਿਹੜੀ ਹਿਲਦੀ ਹੈ, ਜਿੰਦਾ ਰਹਿਣ ਲਈ। ਸਾਡੇ ਕੋਲ ਅਨੇਕ ਹੀ ਪ੍ਰੋਟੀਨ ਹਨ ਸਭ ਸੋਮਿਆਂ ਤੋਂ। ਅਤੇ ਅਜ਼ਕਲ, ਉਹ ਇਥੋਂ ਤਕ ਪ੍ਰੋਟੀਨ ਬਣਾ ਰਹੇ ਹਨ ਹਵਾ ਤੋਂ, ਯਾਦ ਹੈ? ਹਾਂਜੀ! ਵਾਓ। (ਹਾਂਜੀ, ਸਤਿਗੁਰੂ ਜੀ।) ਸੰਸਾਰ ਬਿਹਤਰ ਹੁੰਦਾ ਜਾ ਰਿਹਾ ਹੈ ਸਾਰਾ ਸਮਾਂ। ਇਹੀ ਹੈ ਕਿ ਸੰਸਾਰ ਦੇ ਲੋਕਾਂ ਨੂੰ ਇਹਦੇ ਨਾਲ ਰਲਣਾ ਜ਼ਰੂਰੀ ਹੈ, ਅਤੇ ਫਿਰ ਇਹ ਹੋਰ ਵੀ ਬਿਹਤਰ ਹੋਵੇਗਾ ਅਤੇ ਬਿਹਤਰ ਸਾਰਾ ਸਮਾਂ। ਤੁਹਾਨੂੰ ਕਦਮ ਲੈਣਾ ਜ਼ਰੂਰੀ ਹੈ ਇਕ ਪੌੜੀ ਉਤੇ ਪਹਿਲਾਂ, ਅਤੇ ਫਿਰ ਤੁਸੀਂ ਜਾ ਸਕਦੇ ਹੋ ਉਪਰ ਅਤੇ ਉਪਰ ਅਤੇ ਉਪਰ ਅਤੇ ਉਪਰ ਅਤੇ ਉਪਰ ਨੂੰ। ਉਹ ਤਰਕਸ਼ੀਲ ਚੀਜ਼ ਹੈ ਕਰਨ ਲਈ। ਸੋ, ਜੇਕਰ ਉਹ ਬਣਦੇ ਹਨ ਵੀਗਨ, ਸਾਡੀਆਂ ਜਿੰਦਗੀਆਂ ਵਧੇਰੇ ਅਰਾਮਦਾਇਕ ਹੋਣਗੀਆਂ। ਸਾਡੇ ਕੋਲ ਵਧੇਰੇ ਅਤੇ ਵਧੇਰੇ ਅਸਾਧਾਰਨ ਹਾਏ-ਟੈਕ ਹੋਵੇਗੀ। ਸਾਡੇ ਕੋਲ ਵਧ ਜਾਂ ਘਟ ਕੋਈ ਬਿਮਾਰੀ ਨਹੀਂ ਰਹੇਗੀ। ਸਾਨੂੰ ਸੋਗ ਨਹੀਂ ਮਨਾਉਣਾ ਪਵੇਗਾ ਅਗੇਤਰੀ ਮੌਤ ਦੀ ਸਾਡੇ ਰਿਸ਼ਤੇਦਾਰਾਂ, ਦੋਸਤਾਂ, ਜਾ ਪਿਆਰ‌ਿਆਂ ਦੀ। ਅਸੀਂ ਖੁਸ਼ੀ ਵਿਚ ਜੀਵਾਂਗੇ, ਲੰਮੀਆਂ ਸਿਹਤਮੰਦ ਉਮਰਾਂ, ਅਤੇ ਸੰਪਰਕ ਕਰਾਂਗੇ ਪਰਮਾਤਮਾ ਨਾਲ ਇਥੋਂ ਤਕ, ਕਿਉਂਕਿ ਸਵਰਗ ਯੋਗ ਹੋਵੇਗਾ ਸਾਨੂੰ ਦਿਖਾਉਣ ਲਈ ਕੁਝ ਸਪਸ਼ਟ ਸੰਕੇਤ ਉਨਾਂ ਦੇ ਪਿਆਰ ਅਤੇ ਉਨਾਂ ਦੇ ਸੰਪਰਕ ਸਾਡੇ ਨਾਲ।

ਐਸ ਵਖਤ, ਮਨੁਖ, ਅਨੇਕ ਜਾਂ ਵਡੀ ਗਿਣਤੀ ਵਿਚ, ਜਾਂ ਘਟੋ ਘਟ ਅਧੇ, ਅਜ਼ੇ ਵੀ ਅੰਨੇ, ਬੋਲੇ ਅਤੇ ਗੂੰਗੇ ਹਨ ਆਪਣੇ ਮਹਾਨ ਆਪੇ ਪ੍ਰਤੀ, ਸਰਵ-ਸ਼ਕਤੀਮਾਨ ਸ਼ਕਤੀ ਪ੍ਰਤੀ, ਅਤੇ ਸਾਰੇ ਸਵਰਗਾਂ ਪ੍ਰਤੀ। ਬਸ ਕਿਉਂਕਿ ਉਹ ਆਪਣੇ ਨਾਲ ਦੁਰਵਿਹਾਰ ਕਰਦੇ, ਆਪਣੇ ਆਪ ਨੂੰ ਬਰਬਾਦ ਕਰਦੇ ਹੋਰਨਾਂ ਜੀਵਾਂ ਦਾ ਮਾਸ ਖਾਣ ਰਾਹੀਂ, ਅਤੇ ਉਨਾਂ ਨਸ਼ੀਲੀਆਂ ਚੀਜ਼ਾਂ ਲੈਣ ਨਾਲ, ਜੋ ਬਹੁਤ, ਬਹੁਤ ਹਾਨੀਕਾਰਕ ਹਨ ਸਾਰੇ ਪਖਾਂ ਤੋਂ ਸਾਡੀ ਹੋਂਦ ਲਈ। ਕੇਵਲ ਬਸ ਸਰੀਰਕ ਬਿਮਾਰੀਆਂ ਹੀ ਨਹੀਂ, ਪਰ ਇਹ ਇਕ ਮਾਨਸਿਕ ਪ੍ਰੇਸ਼ਾਨੀ ਹੈ, ਮਨੋ ਵਿਗਿਆਨਿਕ ਤੌਰ ਤੇ ਨੁਕਸਾਨਦੇਹ, ਸਾਈਕੀ, ਵੀ ਬਰਬਾਦ ਹੁੰਦੀ, ਮਾਨਸਿਕ ਤੌਰ ਤੇ ਸਮਸ‌ਿਆ ਪੈਦਾ ਕਰਦੀ, ਅਤੇ ਰੂਹਾਨੀ ਤੌਰ ਤੇ ਹਾਨੀਕਾਰਕ। ਮੇਰੇ ਕੋਲ ਕਾਫੀ ਸ਼ਬਦਾਵਲੀ ਨਹੀਂ ਹੈ ਬਿਆਨ ਕਰਨ ਲਈ ਨੁਕਸਾਨਦੇਹ ਪ੍ਰਭਾਵਾਂ ਬਾਰੇ ਜੋ ਮਨੁਖ ਸਹੇੜਦੇ ਹਨ ਆਪਣੇ ਵਜ਼ੂਦ ਵਿਚ ਦੀ ਫਲ਼ਾਨੀਆਂ ਅਤੇ ਫਲਾਨੀਆਂ ਚੀਜ਼ਾਂ ਕਰਨ ਨਾਲ ਜਿਵੇਂ ਮਾਸ, ਵਾਈਨ, ਨਸ਼ਾ, ਅਤੇ ਨਸ਼ੀਲੀਆਂ ਪਦਾਰਥਾਂ, ਆਦਿ ਲੈਣ ਨਾਲ।

ਜੇਕਰ ਤੁਹਾਡੇ ਕੋਲ ਕੋਈ ਸਵਾਲ ਹਨ, ਕ੍ਰਿਪਾ ਕਰਕੇ ਮੈਨੂੰ ਪੁਛੋ, ਅਤੇ ਮੇਰਾ ਕਲੰਡਰ ਹੋ ਸਕਦਾ ਥੋੜਾ ਹੋਰ ਵਧੇਰੇ ਲੰਮਾ ਹੋ ਜਾਵੇ। ਤੁਹਾਡਾ ਧੰਨਵਾਦ ਹੈ ਤੁਹਾਡੇ ਸਨੇਹੀ ਧਿਆਨ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਤੁਹਾਡਾ ਸਰਗਰਮੀਆਂ ਤਾੜੀਆਂ ਲਈ। ਇਹ ਵਧੀਆ ਹੈ ਮੇਰੀ ਹਉਮੇ ਲਈ। ਇਹ ਚੰਗਾ ਹੈ, ਜ਼ਾਰੀ ਰਖੋ ਕਰਨਾ। ਇਹ ਚੰਗਾ ਹੈ, ਤਾਂਕਿ ਮੇਰਾ ਮਨ ਮੈਨੂੰ ਇਜ਼ਾਜ਼ਤ ਦੇਵੇ ਜ਼ਾਰੀ ਰਖਣ ਲਈ ਕਰਨਾ ਆਪਣਾ ਕੰਮ, ਸੋ ਇਹ ਸ਼ਿਕਵਾ ਨਾ ਕਰੇ। ਸਵਾਲ? ਜਾਂ ਸਾਰੇ ਗਿਆਨਵਾਨ ਹਨ ਪਹਿਲੇ ਹੀ?

( ਸਤਿਗੁਰੂ ਜੀ, ਮੈਂ ਤੁਹਾਨੂੰ ਇਕ ਰੀਪੋਰਟ ਦੇਣੀ ਚਾਹੁੰਦੀ ਹਾਂ ਅਜ਼। ਉਥੇ ਤਿੰਨ ਵਿਸ਼ੇ ਹਨ, ਭਾਵ ਤਿੰਨ ਸਫਲਤਾਵਾਂ ਰੀਪੋਰਟ ਵਿਚ। ਰੀਪੋਰਟ ਦੇਣ ਤੋਂ ਪਹਿਲਾਂ, ਮੈਂ ਤੁਹਾਡੇ ਨਾਲ ਸਾਂਝੇ ਕਰਨੀ ਚਾਹੁੰਦੀ ਹਾਂ ਆਪਣੇ ਅਨੁਭਵ ਸੁਪਰੀਮ ਮਾਸਟਰ ਚਿੰਗ ਹਾਈ ਦਿਵਸ ਉਤੇ ਇਸ ਵਾਰੀਂ। ) ਅਗੇ ਚਲੋ। ( ਪਹਿਲਾਂ, ਕਾਂਨਫਰਾਂਸ ਦੌਰਾਨ ਤੁਹਾਡੇ ਨਾਲ, ਜਿਸ ਨੇ ਮੈਨੂੰ ਸਭ ਤੋਂ ਵਧ ਪ੍ਰਭਾਵਿਤ ਕੀਤਾ ਉਹ ਸੀ ਤੁਸੀਂ ਕਿਹਾ ਅਭਿਆਸ ਉਵੇਂ ਹੈ ਜਿਵੇਂ ਸਾਹ ਲੈਣ ਵਾਂਗ, ਅਤੇ ਉਸੇ ਕਰਕੇ ਪਿਛਲੇ ਦੋ ਦਿਨਾਂ ਲਈ, ਮੈਂ ਸਮਾਧੀ ਵਿਚ ਪ੍ਰਵੇਸ਼ ਕਰ ਸਕੀ ਜਿਉਂ ਹੀ ਮੈਂ ਅਭਿਆਸ ਕਰਨ ਲਗੀ, ਜੋ ਬਹੁਤ ਹੀ ਵਧੀਆ ਸੀ। ) ਵਧੀਆ। ਤੁਸੀਂ ਦ੍ਰਿੜ ਹੋ, ਪੂਰੀ ਤਰਾਂ ਤਿਆਰ ਅਭਿਆਸ ਕਰਨ ਲਈ। ( ਹਾਂਜੀ, ਹਾਂਜੀ। ਅਤੇ ਜਸ਼ਨ ਮਨਾਈ ਦੌਰਾਨ, ਮੈਂ ਦੇਖਿਆ ਸਤਿਗੁਰੂ ਜੀ ਦਾ ਪਾਰਗਾਮੀ ਰੋਸ਼ਨੀ ਵਾਲਾ ਸਰੀਰ ਪ੍ਰਗਟ ਹੁੰਦਾ। ਮੈਂ ਬਹੁਤ ਹੀ ਛੂਹੀ ਗਈ। ) ਵਧੀਆ। ਤੁਹਾਨੂੰ ਚੰਗੇ ਨਤੀਜ਼ੇ ਮਿਲਣਗੇ ਜਦੋਂ ਤਕ ਤੁਸੀਂ ਦ੍ਰਿੜ ਹੋਵੋਂ। ( ਹਾਂਜੀ। ) ਗਲ ਸਾਰੀ ਇਥੇ ਹੈ। ਤੁਹਾਨੂੰ ਦ੍ਰਿੜ ਹੋਣਾ ਜ਼ਰੂਰੀ ਹੈ, ਬਹੁਤ ਹੀ ਦ੍ਰਿੜ।

( ਉਥੇ ਬਹੁਤ ਹੀ ਮਜ਼ਬੂਤ ਵਾਈਬਰੇਸ਼ਨ ਸਨ ਜਸ਼ਨਾਂ ਦੌਰਾਨ ਇਸ ਵਾਰੀਂ। ਮੈਂ ਤਾੜੀਆਂ ਮਾਰ ਰਹੀ ਸੀ ਸਾਰਾ ਸਮਾਂ। ਇਹ ਬਹੁਤ ਹੀ ਵਧੀਆ ਸੀ। ਅਤੇ ਹੁਣ, ਮੈਨੂੰ ਇਜ਼ਾਜ਼ਤ ਦੇਵੋ ਰੀਪੋਰਟ ਦੇਣ ਲਈ ਤਿੰਨ ਸਫਲਤਾਵਾਂ ਉਤੇ। ਪਹਿਲਾ ਹੈ: ਮੇਨੂੰ ਦਾਅਵਤ ਦਿਤੀ ਗਈ ਮੇਅਰ ਵਲੋਂ ਇਕ ਖੇਤੀਬਾੜੀ ਐਕਸਪੋ ਨੂੰ ਜਾਣ ਲਈ ਤਾਏਵਾਨ (ਫਾਰਮੋਸਾ) ਅਤੇ ਚੀਨ ਵਿਚਕਾਰ, ਜੋ ਕਿ ਇਕ ਵਡੀ ਇਮਾਰਤ ਵਿਚ ਸੀ ਖੇਤੀਬਾੜੀ ਵਾਲੇ ਐਕਸੀਬੀਸ਼ਨਾਂ ਲਈ। ਮੰਤਵ ਸੀ ਪਰਦਰਸ਼ਨ ਕਰਨਾ ਵਿਗਿਆਨਕ ਸਫਲਤਾਵਾਂ ਨੂੰ ਖੇਤੀਬਾੜੀ ਵਿਚ। ਸਮੇਤ ਮਹਿਮਾਨ ਸਪੀਚਾਂ ਦੇ। ਮੈਂ ਪਹਿਲੀ ਸੀ ਜਿਸ ਨੇ ਗਲ ਕੀਤੀ, ਜਿਸ ਨਾਲ ਬਹੁਤ ਵਧੀਆ ਹੁੰਗਾਰੇ ਮਿਲੇ ਬਾਅਦ ਵਿਚ। ਅਨੇਕ ਹੀ ਖੇਤਾਂ ਦੇ ਮਾਲਕ ਆਏ ਮੇਰੀ ਮਦਦ ਲਈ ਮਿਟੀ ਵਿਚ ਸੁਧਾਰ ਉਤੇ। ਅਤੇ ਮੇਅਰ, ਜਿਸ ਨੇ ਮੈਨੂੰ ਦਾਅਵਤ ਦਿਤੀ ਸੀ ਉਥੇ, ਉਹਨੇ ਕਿਹਾ, "ਜੋ ਤੁਸੀਂ ਕਿਹਾ ਹੈ ਸਭ ਬਹੁਤ ਵਿਹਾਰਿਕ ਹੈ। ਇਹ ਹੈ ਪਹਿਲੀ ਵਾਰ ਮੈਂ ਇਹਦੇ ਬਾਰੇ ਸੁਣ‌ਿਆ।" ਅਤੇ ਉਹ ਚਾਹੁੰਦਾ ਸੀ ਇਹਨੂੰ ਲਾਗੂ ਕਰਨਾ। ਉਹਨੇ ਕਿਹਾ, "ਜਿਹੜੇ ਵੀ ਸ਼ਹਿਰ ਦਾ ਮੇਅਰ ਮੈਂ ਬਣਾਂਗਾ ਅਗੇ ਨੂੰ, ਮੈਂ ਸਭ ਚੀਜ਼ ਜੋ ਤੁਸੀਂ ਕਹੀ ਹੈ ਉਹਨੂੰ ਅਮਲ ਵਿਚ ਲਿਆਵਾਂਗਾ।" ਅਸਲ ਵਿਚ, ਮੈਂ ਬਸ ਸਾਂਝੀਆਂ ਕਰ ਰਹੀ ਸੀ ਮੁਖ ਨਿਰਦੇਸ਼ਾਂ ਨੂੰ ਤੁਹਾਡੀ ਕਿਤਾਬ ਵਿਚੋਂ "ਫਰੌਮ ਕਰਾਏਸਿਸ ਟੂ ਪੀਸ।" ਪਰ ਉਹ ਬਹੁਤ ਹੀ ਪ੍ਰਭਾਵਿਤ ਹੋਇਆ। ) ਵਧਾਈਆਂ।

( ਦੂਸਰੀ ਚੀਜ਼ ਮੈਂ ਇਹ ਚਾਹੁੰਦੀ ਹਾਂ ਰੀਪੋਰਟ ਕਰਨਾ, ਮੁਖ ਹਿਸਾ ਸੁਝਾ ਦਾ ਜੋ ਸਾਡੀ ਵਿਸ਼ੇਸ਼ ਟੀਮ ਨੇ ਸਿਰਜ਼ਿਆ ਹੈ ਸਾਡੇ ਨੈਸ਼ਨਲ ਕੌਨਸਲਟੇਸ਼ਨ ਕੋਮੀਟੀ ਲਈ ਅਧਾਰਿਤ ਸੀ "ਫਰੌਮ ਕਰਾਏਸਿਸ ਟੂ ਪੀਸ" ਉਤੇ। ਇਹ ਹੈ ਵਾਤਾਵਰਨ-ਸਨੇਹੀ ਭਾਈਚਾਰਿਆਂ ਨੂੰ ਉਸਾਰਨ ਬਾਰੇ। ਅਸੀਂ ਲੈ ਕੇ ਗਏ ਨੈਸ਼ਨਲ ਕੌਂਨਸਲਟੇਸ਼ਨ ਕੋਮੀਟੀ ਦੇ ਨੇਤਾਵਾਂ ਨੂੰ ਸਾਡੇ ਹਸਪਤਾਲ ਨੂੰ, ਜ‌ੋ ਕਿ ਇਕ ਸ਼ਾਕਾਹਾਰੀ ਹਸਪਤਾਲ ਹੈ, ਅਤੇ ਅਸੀਂ ਪੇਸ਼ ਕੀਤੀ ਉਨਾਂ ਨੂੰ ਇਕ ਪੂਰੀ ਸਰਵੇ। ਉਹ ਬਹੁਤ ਹੀ ਪ੍ਰਭਾਵਿਤ ਹੋਏ ਕਿਉਂਕਿ ਸਾਡੇ ਹਸਪਤਾਲ ਵਿਚ, ਕੋਈ ਵੀ ਜਾਨਵਰ ਵਸਤਾਂ ਨਹੀਂ ਹਨ। ਅਤੇ ਸਾਡੇ ਇਲਾਜ਼ ਚੰਗਾ ਕੰਮ ਕਰਦੇ ਹਨ। ਬਹੁਤ ਸਾਰੇ ਮਰੀਜ਼ ਜਿਨਾਂ ਕੋਲ ਗੰਭੀਰ ਬਿਮਾਰੀਆਂ ਸਨ ਰਾਜ਼ੀ ਹੋ ਗਏ। ਹਰ ਇਕ ਸਾਡੇ ਹਸਪਤਾਲ ਵਿਚ ਇਕ ਸ਼ਾਕਾਹਾਰੀ ਆਹਾਰ ਉਤੇ ਹੈ, ਸਮੇਤ ਮਰੀਜ਼ ਅਤੇ ਕਰਮਚਾਰੀ। ਉਹ ਹੈਰਾਨ ਸਨ ਕਿ ਸ਼ਾਕਾਹਾਰੀ ਲੋਕ ਇਤਨੇ ਸਿਹਤਮੰਦ ਹੋ ਸਕਦੇ ਹਨ। ਅਸੀਂ ਉਨਾਂ ਨੂੰ ਦੁਪਹਿਰ ਦੇ ਭੋਜ਼ਨ ਲਈ ਦਾਅਵਤ ਦਿਤੀ ਸਾਡੇ ਹਸਪਤਾਲ ਦੇ ਰੈਸਟਰਾਂਟ ਵਿਚ ਅਤੇ ਉਨਾਂ ਨੇ ਕਿਹਾ, "ਸ਼ਾਕਾਹਾਰੀ ਭੋਜ਼ਨ ਸੁਆਦਲਾ ਹੈ ਅਤੇ ਲਾਭਦਾਇਕ ਸਿਹਤ ਲਈ।" ਨੁਕਤਾ ਹੈ, ਮੈਂ ਵੀ ਉਨਾਂ ਨੂੰ ਲੈ ਕੇ ਗਈ ਸਾਡੇ ਐਕਸਪੈਰੀਮੇਂਟਲ ਸਟੇਸ਼ਨਾਂ ਨੂੰ ਚੀਨ ਦੇ ਭਿੰਨ ਭਿੰਨ ਪਿੰਡਾਂ ਵਿਚ ਅਤੇ ਬਹੁਤ ਸਾਰੇ ਡੈਮੋ ਕੀਤੇ । ਸਾਡੀ ਮੰਗ ਹੈ ਕਿ ਕੋਈ ਕੀਟਨਾਸ਼ਕ, ਰਸਾਇਣਕ ਖਾਦਾਂ ਜਾਂ ਦਵਾਈਆਂ ਨਾ ਵਰਤੀਆਂ ਜਾਣ ਪਿੰਡਾਂ ਵਿਚ। ਹਰ ਪਿੰਡ ਨੂੰ ਆਪਣੇ ਕੂੜੇ ਦਾ ਵਰਗੀਕਰਨ ਕਰਨਾ ਜ਼ਰੂਰੀ ਹੈ। ਸਾਰੇ ਪੌਂਦਿਆਂ ਦੀ ਰਹਿੰਦ ਖੂੰਹਦ ਜ਼ਰੂਰੀ ਹੈ ਵਾਪਸ ਕੀਤੀ ਜਾਵੇ ਖੇਤੀ ਵਾਲੀਆਂ ਜ਼ਮੀਨਾਂ ਨੂੰ ਅਤੇ ਉਨਾਂ ਨੂੰ ਬਦਲ‌ਿਆ ਜਾਵੇ, ਬਦਲਣਾ ਰਹਿੰਦ ਖੂੰਹਦ ਨੂੰ ਕੀਮਤੀ ਵਸਤਾਂ ਵਿਚ ਦੀ, ਜੋ ਬਹੁਤ ਚੰਗਾ ਹੈ ਵਾਤਾਵਰਨ ਲਈ। ਸਾਰੇ ਪੌਦਿਆਂ ਦੀਆਂ ਫਸਲਾਂ ਨੂੰ ਚੈਕ ਕੀਤਾ ਜਾਵੇਗਾ ਟੈਸਟਿੰਗ ਅਥੌਰੀਟੀ ਵਿਚ ਜੋ ਨਿਯੁਕਤ ਕੀਤੀ ਗਈ ਸਾਡੇ ਖੇਤੀਬਾੜੀ ਵਾਲੇ ਵਿਭਾਗ ਵਲੋਂ, ਪਕਾ ਕਰਨ ਲਈ ਕਿ ਉਥੇ ਕੋਈ ਲੇਸ ਨਹੀਂ ਮੌਜ਼ੂਦ ਪੰਜਾਹ ਕਿਸਮਾਂ ਦੀਆਂ ਕੀਟਨਾਸ਼ਕਾਂ ਅਤੇ ਭਾਰੀਆਂ ਧਾਤਾਂ ਦੀ ਫਸਲਾਂ ਵਿਚ। ਇਸੇ ਕਰਕੇ, ਜਦੋਂ ਉਹ ਸਾਡੇ ਐਕਸਪੈਰੀਮੈਂਟਲ ਸਟੇਸ਼ਨਾਂ ਨੂੰ ਆਏ ਉਨਾਂ ਨੇ ਬਸ ਤੋੜ‌ਿਆ ਸਬਜ਼‌ੀਆਂ ਨੂੰ ਅਤੇ ਉਨਾਂ ਨੂੰ ਖਾਧਾ ਉਥੇ ਤੁਰੰਤ ਹੀ। ਮੈਂ ਕਿਹਾ, "ਇਹ ਠੀਕ ਹੈ। ਉਥੇ ਕੋਈ ਦੂਸ਼ਣ ਨਹੀਂ ਹੈ ਇਨਾਂ ਸਬਜ਼ੀਆਂ ਵਿਚ ਬਿਲਕੁਲ ਵੀ। ਨਾਲੇ, ਉਥੇ ਵੀਟਾਮੀਨ ਬੀ 12 ਮੌਜ਼ੂਦ ਹੈ ਮਿਟੀ ਵਿਚ, ਜੋ ਸਪਲੀਮੇਂਟ ਕਰ ਸਕਦੀ ਹੈ ਤੁਹਾਡੇ ਰੋਜ਼ਾਨਾ ਖੁਰਾਕ ਵਿਚ।" ) ਅਦੁਭਤ। ਤੁਸੀਂ ਇਕ ਵਧੀਆ ਕੰਮ ਕੀਤਾ ਹੈ। ( ਉਹ ਬਹੁਤ ਹੀ ਖੁਸ਼ ਸਨ। ) ਤੁਸੀਂ ਕੀ ਕੀਤਾ ਸੀ ਮੇਅਰ ਦੇ ਤੁਹਾਨੂੰ ਸਦਾ ਦੇਣ ਲਈ ਉਥੇ? ( ਮੈਂ ਕੰਮ ਕਰਦੀ ਹਾਂ ਬਾਏਓ-ਐਨਜ਼ੀਨਿਅਰਿੰਗ ਵਿਚ, ਭਾਵ ਮਿਟੀ ਵਿਚ ਸੁਧਾਰ ਲਿਆਉਣਾ। ) ਵਧੀਆ। ਤੁਸੀਂ ਦੇਖੋ, ਕਿਸੇ ਮੇਅਰ ਨੇ ਮੈਨੂੰ ਕਦੇ ਨਹੀਂ ਸਦਾ ਦਿਤਾ। ( ਮੈਂ ਗਈ ਇਕ ਨੁਮਾਇੰਦਾ ਵਜੋਂ ਸਾਡੇ ਸਮੂਹ ਦੇ। ਇਹ ਬਹੁਤ ਹੀ ਸਫਲ ਸੀ। ) ਵਧਾਈਆਂ। ਵਧੀਆ, ਵਧੀਆ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਵਧਾਈਆਂ। ਚੰਗਾ ਵਧੀਆ ਕੰਮ।

( ਹਾਂਜੀ। ਅਤੇ ਤੀਸਰੀ ਸਫਲਤਾ ਹੈ: ਮੈਂ ਬਹੁਤ ਸਾਰੀਆਂ ਸੁਝਾਵਾਂ ਉਨਾਂ ਅਗੇ ਰਖੀਆਂ, ਜੋ ਸਨ ਇਕ ਉਦਯੋਗੀ ਸਭਿਆਚਾਰ ਨੂੰ ਬਦਲਣਾ ਇਕ ਵਾਤਾਵਰਨ ਸਨੇਹੀ ਸਭਿਆਚਾਰ ਵਿਚ ਦੀ, ਮੁੜ ਜਿੰਦਾ ਕਰਨਾ ਸਾਡੀ ਰਵਾਇਤੀ ਖੇਤੀਬਾੜੀ ਨੂੰ, ਅਤੇ ਮਸ਼ਹੂਰੀ ਕਰਨੀ "ਟ੍ਰਿਪਲ-ਪਿਊਰਿਟੀ" ਪੜਾਈ ਲਿਖਾਈ ਸ਼ੁਰੂ ਕਰਦਿਆਂ ਕਿੰਡਰਗਾਰਟਨ ਤੋਂ। ਅਤੇ ਅਸੀਂ ਸਾਰੇ ਮਰੀਜ਼ਾਂ ਦਾ ਇਲਾਜ਼ ਕੀਤਾ ਪਿੰਡ ਵਿਚ। ਪਹਿਲਾਂ, ਮੈਂ ਉਨਾਂ ਨੂੰ ਦਿਤਾ ਪੂਰਾ ਸਿਹਤ ਦਾ ਚੈਕ ਅਪ ਸਾਡੇ ਹਸਪਤਾਲਾਂ ਵਿਚ। ਸਾਰੇ ਪੇਂਡੂ ਲੋਕ ਆਏ ਸਾਡੇ ਹਸਪਤਾਲਾਂ ਨੂੰ ਸਿਹਤ ਦੇ ਚੈਕ ਅਪ ਲਈ। ਉਹ ਜਿਹੜੇ ਬਿਮਾਰ ਸਨ ਉਨਾਂ ਨੂੰ ਇਲਾਜ਼ ਲਈ ਦਵਾਈ ਦਿਤੀ ਗਈ ਸਾਡੇ ਹਸਪਤਾਲਾਂ ਵਿਚ, ਤਕਰੀਬਨ ਮੁਫਤ ਹੀ। ) ਵਾਓ! ਠੀਕ ਹੈ। ( ਉਹ ਸਾਰੇ ਬਹੁਤ ਹੀ ਖੁਸ਼ ਸਨ। ) ਵਧੀਆ ਕੰਮ! ਵਧੀਆ ਕੰਮ! ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਅਨੇਕ ਹੀ ਲੋਕਾਂ ਕੋਲ ਬਹੁਤ ਗੰਭੀਰ ਜਾਂ ਅਗਿਆਤ ਬਿਮਾਰੀਆਂ ਸਨ। ਕੁਝ ਉਨਾਂ ਵਿਚੋਂ ਵਾਪਸ ਨਹੀਂ ਮੁੜ ਸਕੇ ਕੰਮ ਕਰਨ ਲਈ ਆਪਣੇ ਖੇਤਾਂ ਵਿਚ। ਇਸ ਸਾਲ, ਸਾਡਾ ਇਲਾਜ਼ ਸਵੀਕਾਰ ਕਰਨ ਤੋਂ ਬਾਦ, ਕਿਸਾਨ ਵਾਪਸ ਗਿਆ ਕੰਮ ਕਰਨ ਲਈ ਅਤੇ ਫਸਲ ਵਢ ਸਕਿਆ ਸਾਰੇ ਚੈਸਟਨਟਸ (ਮੇਵੇ) ਦਾ ਆਪਣੇ ਖੇਤ ਵਿਚ। ਉਹ ਬਹੁਤ ਹੀ ਖੁਸ਼ ਸੀ। ) ਠੀਕ ਹੈ। ਵਧੀਆ ਕੰਮ! ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਉਹ ਸੀ ਇਕ ਤੀਸਰੀ ਸਫਲਤਾ। ਸਾਡੀ ਟੀਮ ਉਸਾਰਨ ਜਾ ਰਹੀ ਹੈ ਕੁਝ ਵਾਤਾਵਰਨ-ਸਨੇਹੀ ਭਾਈਚਾਰੇ। ਬਾਏਓ-ਟੈਕਨੋਲੋਜ਼ੀ ਇੰਨਡਸਟ੍ਰੀਅਲ ਪਾਰਕ ਬਹੁਤ ਵਡਾ ਹੈ, ਅਤੇ ਮੈਂ ਗਲ ਕੀਤੀ ਲੀਡਰ ਨਾਲ ਉਥੇ। ਅਤੇ ਉਹ ਵੀ ਤਿਆਰ ਸਨ ਸਾਡੀ ਸਲਾਹ ਨੂੰ ਅਮਲ ਕਰਨ ਲਈ, ਜੋ ਮੈਂ ਨਿਰਦੇਸ਼ਾਂ ਵਿਚੋਂ ਲਿਆ "ਫਰੋਮ ਕਰਾਏਸਿਸ ਟੂ ਪੀਸ" ਕਿਤਾਬ ਵਿਚੋਂ, ਜੋ ਕਿ ਬਹੁਤ ਵਧੀਆ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਵਧੀਆ। ( ਉਹ ਹੈ ਬਸ ਮੇਰੀ ਰੀਪੋਰਟ। ) ਠੀਕ ਹੈ, ਤੁਹਾਡਾ ਧੰਨਵਾਦ। ਮੈਂ ਸੁਣ‌ਿਆ ਹੈ ਸਭ ਵਿਸਤਾਰ ਨਾਲ। ਤੁਹਾਡੀ ਰੀਪੋਰਟ ਬਹੁਤ ਪੂਰੀ ਹੈ। ਅਤੇ ਮੈਂ ਸਾਰਾ ਵਿਸਤਾਰ ਵਿਚ ਸੁਣ‌ਿਆ ਹੈ। ਤੁਹਾਡਾ ਧੰਨਵਾਦ।

ਠੀਕ ਹੈ। ਵਧੀਆ। ਅਛਾ। ਅਸੀਂ ਕਿਤਨੇ ਸਮੇਂ ਤਕ ਇਕਠੇ ਰਹੇ ਹਾਂ? ਹੋ ਸਕਦਾ ਤਕਰੀਬਨ ਦੋ ਘੰਟ‌ਿਆਂ ਲਈ, ਠੀਕ ਹੈ? (ਹਾਂਜੀ।) ਇਹ ਕਾਫ ਵਧੀਆ ਹੈ। ਬਹੁਤ ਸਾਰੀਆਂ ਚੰਗੀਆਂ ਚੀਜ਼ਾਂ, ਤੁਸੀਂ ਨਹੀਂ ਹਜ਼ਮ ਕਰ ਸਕਦੇ, ਸੋ ਕਿਸੇ ਹੋਰ ਸਮੇਂ। ਮੈਨੂੰ ਸਚਮੁਚ ਜਾਣਾ ਜ਼ਰੂਰੀ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਨੂੰ ਸਚਮੁਚ ਜਾਣਾ ਜ਼ਰੂਰੀ ਹੇ ਦੇਖ ਭਾਲ ਕਰਨ ਲਈ ਆਪਣੇ ਕੁਤਿਆਂ ਦੀ, ਦੇਖ ਭਾਲ ਕਰਨ ਲਈ ਕੁਝ ਅਤਿ-ਅਵਸ਼ਕ ਕਾਗਜ਼ ਪਤਰ ਅਤੇ ਅਭਿਆਸ ਕਰਨ ਲਈ ਸਮੁਚੇ ਸੰਸਾਰ ਲਈ। ਤੁਹਾਨੂੰ ਮਿਲਾਂਗੀ ਕਿਸੇ ਹੋਰ ਸਮੇਂ ਜੇ ਸੰਭਵ ਹੋਇਆ। ਪ੍ਰਭੂ ਤੁਹਾਨੂੰ ਬਖਸ਼ੇ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਪ੍ਰਭੂ ਤੁਹਾਡੀ ਦੇਖ ਭਾਲ ਕਰੇ। ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ( ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਸਤਿਗੁਰੂ ਜੀ। ) ਸਮਾਨ ਮੈਂ ਵੀ। ਮੈਂ ਵੀ ਤੁਹਾਡੇ ਸਤਿਗੁਰੂ ਨੂੰ ਪਿਆਰ ਕਰਦੀ ਹਾਂ। ( ਪਿਆਰ ਤੁਹਾਨੂੰ, ਸਤਿਗੁਰੂ ਜੀ! ) ਪਿਆਰ ਤੁਹਾਨੂੰ। (ਪਿਆਰ ਤੁਹਾਨੂੰ, ਸਤਿਗੁਰੂ ਜੀ!) ਅਲਵਿਦਾ। (ਤੁਹਾਡਾ ਧੰਨਵਾਦ!) ( ਪਿਆਰ ਤੁਹਾਨੂੰ, ਸਤਿਗੁਰੂ ਜੀ। ) ਪਿਆਰ ਤੁਹਾਨੂੰ। (ਅਸੀਂ ਪਿਆਰ ਕਰਦੇ ਤੁਹਾਨੂੰ!) ਚੰਗਾ ‌ਖਿਆਲ ਰਖਣਾ। ਖਿਆਲ ਰਖਣਾ ਅਤੇ ਹੋਰਨਾਂ ਦੀ ਮਦਦ ਕਰਨੀ, ਠੀਕ ਹੈ? (ਹਾਂਜੀ!) ਅਭਿਆਸ ਕਰਨਾ ਅਤੇ ਹੋਰਨਾਂ ਦੀ ਮਦਦ ਕਰਨੀ। (ਤੁਹਾਡਾ ਧੰਨਵਾਦ ਹੈ!) ਚੀਆਓ! (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ!) ਪਿਆਰ ਤੁਹਾਨੂੰ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-04-17
173 ਦੇਖੇ ਗਏ
33:14
2024-04-17
1 ਦੇਖੇ ਗਏ
2024-04-17
1 ਦੇਖੇ ਗਏ
2024-04-17
1 ਦੇਖੇ ਗਏ
32:50
2024-04-16
109 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ