ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਿਛੇ ਜਿਹੇ, ਪ੍ਰਾਚੀਨ ਭਵਿਖਬਾਣੀਆਂ ਭਾਗ 93 ਉਤੇ, ਉਨਾਂ ਨੇ ਦਿਖਾਇਆ ਇਹ ਅਖਬਾਰ ਦਾ ਮਜ਼ਮੂਨ ਸਤਿਗੁਰੂ ਜੀ ਬਾਰੇ। ਅਤੇ ਇਹ ਸੀ 2004 ਤੋਂ ਅਤੇ ਇਹ ਗਲ ਕਰ ਰਿਹਾ ਸੀ ਸਤਿਗੁਰੂ ਜੀ ਬਾਰੇ: "ਚੰਗੇ ਭਲੇ ਵਿਆਕਤੀ ਗਏ ਖਰੀਦਾਰੀ ਕਰਨ ਕੈਨੇਡਾ ਵਿਚ।"

( ਸਤਿਗੁਰੂ ਜੀ, ਕੀ ਅਸੀਂ ਪੁਛ ਸਕਦੇ ਹਾਂ ਕੁਝ ਸਵਾਲ? ) ਹਾਂਜੀ। ਜ਼ਰੂਰ, ਜ਼ਰੂਰ। ( ਸੋ ਹੁਣੇ ਪਿਛੇ ਜਿਹੇ ਪ੍ਰਾਚੀਨ ਭਵਿਖਬਾਣੀਆਂ ਭਾਗ 93 ਉਤੇ, ਉਨਾਂ ਨੇ ਦਿਖਾਇਆ ਇਹ ਅਖਬਾਰ ਵਿਚ ਮਜ਼ਮੂਨ ਸਤਿਗੁਰੂ ਜੀ ਬਾਰੇ। ਅਤੇ ਇਹ ਹੈ 2004 ਤੋਂ ਅਤੇ ਇਹ ਗਲ ਕਰ ਰਿਹਾ ਹੈ ਸਤਿਗੁਰੂ ਜੀ ਬਾਰੇ: "ਚੰਗੇ ਉਪਕਾਰੀ ਵਿਆਕਤੀ ਜਾਂਦੇ ਹਨ ਖਰੀਦਾਰੀ ਕਰਨ ਕੈਨੇਡਾ ਵਿਚ।" ਉਹ ਹੈ ਸਿਰਲੇਖ, ਅਤੇ ਕਹਾਣੀ ਸ਼ੁਰੂ ਹੁੰਦੀ ਹੈ ਕਹਿਣ ਨਾਲ: "ਉਨਾਂ ਨੇ ਆਪਣੀ ਗਲਵਕੜੀ ਵਿਚ ਲਿਆ ਲਗਭਗ ਸੌਆਂ ਹੀ ਲੋਕਾਂ ਨੂੰ ਸ਼ਹਿਰ ਵਿਚ ਸ਼ੁਕਰਵਾਰ ਰਾਤ ਦੇ ਸਮੇਂ। ਅਤੇ ਇਹ ਪਹਿਲੀ ਵਾਰ ਨਹੀਂ ਸੀ।" ਅਤੇ ਇਹ ਬਹੁਤ ਹੀ ਦਿਲਚਸਪ ਸੀ ਅਤੇ ਬਹੁਤ ਛੂਹਣ ਵਾਲਾ ਇਹ ਮਜ਼ਮੂਨ ਪੜਨਾ। ਅਸੀਂ ਸਤਿਗੁਰੂਆਂ ਦੇ ਸੇਵਕਾਂ ਵਿਚੋਂ ਇਕ ਨੂੰ ਵੀ ਸੁਣਿਆ ਉਸ ਸਮੇਂ, ਕਿ ਇਹ ਕੇਵਲ ਬਸ ਅਖਬਾਰਾਂ ਉਤੇ ਹੀ ਨਹੀਂ ਸੀ, ਪਰ ਟੈਲੀਵੀਜ਼ਨ ਉਤੇ ਵੀ, ਉਹ ਖਬਰਾਂ ਪ੍ਰਸਾਰਨ ਕਰ ਰਹੇ ਸੀ ਸਤਿਗੁਰੂ ਜੀ ਬਾਰੇ ਹਰ ਰੋਜ਼ ਕੁਝ ਸਮੇਂ ਲਈ। ਅਤੇ ਮੈਂ ਬਸ ਚਾਹੁੰਦੀ ਹਾਂ ਪੁਛਣਾ ਜੇਕਰ ਸਤਿਗੁਰੂ ਜੀ ਕੁਝ ਹੋਰ ਦਸ ਸਕਦੇ ਹਨ ਉਸ ਸਮੇਂ ਬਾਰੇ। ) ਇਹ ਇਕ ਦਿਲਚਸਪ ਸਮਾਂ ਸੀ ਅਤੇ ਮੈਂ ਮਿਲੀ ਚੰਗੇ ਲੋਕਾਂ ਨੂੰ। ਮੇਰੇ ਖਿਆਲ ਚੰਗੇ ਲੋਕ ਹਰ ਜਗਾ ਹਨ। ਇਹੀ ਹੈ ਬਸ ਉਹ ਨਹੀਂ ਦਿਸਦੇ ਅਤੇ ਤੁਸੀਂ ਨਹੀਂ ਉਨਾਂ ਨੂੰ ਦੇਖਦੇ ਪਰ ਉਹ ਮੌਜ਼ੂਦ ਹਨ ਹਰ ਜਗਾ।

ਜਿਵੇਂ ਮੈਂ ਇਕ ਚੰਗੇ ਟੈਕਸੀ ਡਰਾਈਵਰ ਨੂੰ ਮਿਲੀ । ਉਹਨੇ ਸਹਾਇਤਾ ਕੀਤੀ ਤੋਹਫਿਆਂ ਦੇ ਥੈਲੇ ਲਿਆਉਣ ਲਈ, ਇਧਰ ਉਧਰ ਦੌੜਣ ਲਈ ਸ਼ਹਿਰ ਵਿਚ ਕਿਉਂਕਿ ਉਹ ਰਹਿੰਦਾ ਹੈ ਉਥੇ। ਉਹ ਇਕ ਮੁਸਲਮਾਨ ਹੈ। (ਓਹ, ਵਾਓ।) ਅਤੇ ਉਹ ਲਗਦਾ ਹੈ ਜਿਵੇ ਅਰਬੀ ਲੋਕਾਂ ਵਾਂਗ, ਕਨੇਡੀਅਨ ਨਹੀਂ। ਮੇਰੇ ਖਿਆਲ ਉਹ ਆਵਾਸੀ ਹੈ ਉਥੇ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹ ਹੈ ਜਿਹੜਾ ਜਾਣਦਾ ਹੈ। ਮੈਂ ਪੁਛਿਆ ਟੈਕਸੀ ਡਰਾਈਵਰ ਨੂੰ, ਕਿਉਂਕਿ ਮੈਂ ਨਹੀਂ ਜਾਣਦੀ ਸੀ ਕੋਈ ਜਗਾ। ਸੋ ਟੈਕਸੀ ਅਗੇ ਅਗੇ ਗਈ ਅਤੇ ਅਸੀ ਉਹਦੇ ਪਿਛੇ ਅਨੁਸਰਨ ਕਰਨਾ ਜਾਣ ਲਈ ਗਰੀਬ ਇਲਾਕੇ ਨੂੰ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹਨੇ ਮਦਦ ਕੀਤੀ ਮੇਰੀ ਲਿਆਉਣ ਲਈ ਥੈਲ‌ਿਆਂ ਦੇ ਥੈਲੇ ਭਿੰਨ ਭਿੰਨ ਘਰਾਂ ਨੂੰ, ਅਤੇ ਮੈਂ ਉਹਦੀ ਮਦਦ ਕੀਤੀ ਟਲੀ ਖੜਕਾਉਣ ਲਈ ਅਤੇ ਫਿਰ ਅਸੀਂ ਦੌੜੇ। ਚੰਗਾ ਟੀਮ ਕੰਮ ਸੀ, ਕਿ ਨਹੀਂ? ਉਹ ਬਹੁਤ ਹੀ ਚੰਗਾ, ਬਹੁਤ ਹੀ ਚੰਗਾ ਹੈ। ਉਹਨੇ ਇਹ ਖੁਸ਼ੀ ਦੇ ਨਾਲ ਕੀਤਾ। (ਵਾਓ।) ਅਤੇ ਉਹਨੇ ਕਿਹਾ ਮੈਨੂੰ ਮੁਸਲਮਾਨ ਲੋਕ ਵੀ ਇਹ ਕਰਦੇ ਹਨ ਰਾਮਾਦਾਨ ਵਿਚ। ਮੈਂ ਕਿਹਾ, "ਹਾਂਜੀ। ਮੈਂ ਉਹ ਜਾਣਦੀ ਹਾਂ।" ਅਤੇ ਉਹਨੇ ਮੈਨੂੰ ਪੁਛਿਆ ਜੇਕਰ ਮੈਂ ਮੁਸਲਮਾਨ ਹਾਂ। ਮੈਂ ਕਿਹਾ, "ਹਾਂਜੀ। ਮੈਂ ਮੁਸਲਮਾਨ ਵੀ ਹਾਂ। ਮੈਂ ਮੁਸਲਮਾਨ ਹਾਂ। ਮੈਂ ਇਸਾਈ ਹਾਂ। ਮੈਂ ਬੋਧੀ ਹਾਂ। ਮੈਂ ਹਿੰਦੂ ਹਾਂ। ਮੈਂ ਸਿਖ ਹਾਂ। ਮੈਂ ਜੈਨੀ ਹਾਂ। ਮੈਂ ਹਾਂ ਜੋ ਵੀ ਚੰਗਾ ਧਰਮ ਹੈ। ਮੈਂ ਉਨਾਂ ਸਾਰਿਆਨ ਵਿਚ ਵਿਸ਼ਵਾਸ਼ ਕਰਦੀ ਹਾਂ।" ਉਹ ਬਸ ਹਸਿਆ। ਅਤੇ ਬਾਅਦ ਵਿਚ ਉਹਨੇ ਮੈਨੂੰ ਦਾਅਵਤ ਦਿਤੀ ਵਿਸ਼ੇਸ਼ ਤੌਰ ਤੇ, ਉਹਨੇ ਮੇਰੀ ਮਿੰਨਤ ਕੀਤੀ ਉਹਦੇ ਘਰ ਨੂੰ ਜਾਣ ਲਈ। ਅਤੇ ਫਿਰ ਉਹਦੀ ਪਤਨੀ ਨੇ ਮੇਰੇ ਲਈ ਚਾਹ ਬਣਾਈ। ਮੈਨੂੰ ਯਾਦ ਹੈ ਇਹ ਸੇਜ ਸੀ। ਸੇਜ ਦੇ ਪਤੇ। (ਵਾਓ।) ਉਹ ਸੁਕਾਉਂਦੇ ਹਨ ਇਹ ਅਤੇ ਫਿਰ ਉਹ ਇਹਦੀ ਚਾਹ ਬਣਾਉਂਦੇ ਹਨ। ਓਹ, ਮੈਂ ਕਦੇ ਨਹੀਂ ਅਜਿਹੀ ਇਕ ਚੰਗੀ ਸੁਆਦਲੀ ਚਾਹ ਪੀਤੀ ਪਹਿਲਾਂ, ਅਤੇ ਮੈਂ ਨਹੀਂ ਜਾਣਦੀ ਸੀ ਕਿ ਸੇਸ ਨਾਲ ਵੀ ਚਾਹ ਬਣਾਈ ਜਾ ਸਕਦੀ। (ਹਾਂਜੀ।) ਸੋ ਜਦੋਂ ਮੈਂ ਵਾਪਸ ਗਈ ਯੂਰਪ ਵਿਚ ਬਾਅਦ ਵਿਚ, ਮੈਂ ਕੋਸ਼ਿਸ਼ ਕੀਤੀ ਖਰੀਦਣ ਲਈ ਕੁਝ ਸੇਜ ਥੈਲੇ ਵਿਚ ਅਤੇ ਫਿਰ ਬਣਾਈ ਕੁਝ ਚਾਹ, ਪਰ ਇਹਦਾ ਸੁਆਦ ਉਤਨਾ ਵਧੀਆ ਨਹੀਂ ਸੀ। ਹੋ ਸਕਦਾ ਮੈਂ ਨਾਂ ਜਾਣਦੀ ਹੋਵਾਂ ਕਿਵੇਂ ਜਾਂ ਮਾਤਰਾ ਸਹੀ ਹੋਣੀ ਚਾਹੀਦੀ ਹੈ। ਅਤੇ ਹੋ ਸਕਦਾ ਮੁਸਲਮਾਨ ਔਰਤ, ਉਹਨੇ ਇਹ ਬਣਾਈ ਸਾਰੇ ਪਿਆਰ ਨਾਲ। (ਹਾਂਜੀ।) ਕਿਉਂਕਿ ਉਹਦੇ ਪਤੀ ਨੇ ਉਹਨੂੰ ਦਸਿਆ ਜੋ ਮੈਂ ਕਰਦੀ ਹਾਂ ਅਤੇ ਉਹ ਬਹੁਤ ਹੀ ਸਤਿਕਾਰ ਭਰੀ ਸੀ ਮੇਰੇ ਪ੍ਰਤੀ। ਅਤੇ ਦਾਅਵਤ ਦਿਤੀ ਮੈਨੂੰ ਕੁਝ ਬਿਸਕੁਟ ਖਾਣ ਲਈ ਵੀ। ਅਤੇ ਮੈਂ ਪਕਾ ਕੀਤਾ, ਮੈਂ ਪੁਛਿਆ ਜੇਕਰ ਉਥੇ ਅੰਡੇ ਹਨ ਜਾਂ ਨਹੀਂ, ਅਤੇ ਮੈਂ ਨਹੀਂ ਖਾਧੇ। ਸੋ ਉਨਾਂ ਨੇ ਕੁਝ ਹੋਰ ਚੀਜ਼ ਲਿਆਂਦੀ ਬਿਨਾਂ ਅੰਡ‌ਿਆਂ ਵਾਲੀ। ਮੈਂ ਭੁਲ ਗਈ ਇਹ ਕੀ ਸੀ। (ਵਾਓ।)

ਅਤੇ ਬਾਅਦ ਵਿਚ ਕਿਉਂਕਿ ਇਹਨਾਂ ਸਾਰੇ ਦਾਨ ਕਰਕੇ, ਮੈਂ ਦਿਤੀ ਸਾਰੀ ਰਕਮ ਜੋ ਮੇਰੇ ਕੋਲ ਸੀ ਅਤੇ ਕੁਝ ਉਧਾਰਾ ਵੀ ਲਿਆ ਤੁਹਾਡੇ ਕੁਝ ਭਰਾਵਾਂ ਤੋਂ ਅਤੇ ਭੈਣਾਂ ਤੋਂ ਕੈਨੇਡਾ ਵਿਚ ਉਸ ਸਮੇਂ। ਮੈਂ ਉਹ ਵਾਪਸ ਕਰ ਦਿਤੇ ਕਿਵੇਂ ਵੀ। ਮੈਂ ਸੋਚਿਆ ਇਹ ਸੀ ਲਗਭਗ ਯੂਐਸ$60,000 ਹੈ। (ਵੋਆ।) ਮੈਂ ਕੁਝ ਅਕਾਉਂਟੇਂਟ ਨੂੰ ਕਿਹਾ ਇਹ ਘਲਣ ਲਈ ਉਨਾਂ ਨੂੰ। ਕਿਵੇਂ ਵੀ, ਉਹਦੇ ਕਰਕੇ, ਜਦੋਂ ਮੈਂ ਇਕ ਨਿਜ਼ੀ ਹਵਾਈ ਜਹਾਜ਼ ਕਿਰਾਏ ਤੇ ਲਿਆ ਵਾਪਸ ਜਾਣ ਲਈ ਯੂਰਪ ਨੂੰ, ਮੇਰੇ ਕੋਲ ਕਾਫੀ ਧੰਨ ਨਹੀਂ ਸੀ ਅਦਾ ਕਰਨ ਲਈ। ਸੋ ਮੈਂ ਕੁਝ ਦੀ ਦੇਣਦਾਰ ਸੀ, ਅਤੇ ਪਾਈਲਟ, ਉਹ ਬਹੁਤ ਹੀ ਚੰਗੇ ਸੀ, ਉਨਾਂ ਨੇ ਮੈਨੂੰ ਜਾਣ ਦਿਤਾ। ਮੈਂ ਕਿਹਾ, "ਮੈਂ ਅਦਾ ਕਰਾਂਗੀ ਤੁਹਾਨੂੰ ਜਿਉਂ ਹੀ ਮੈਂ ਪਹੁੰਚਾਂਗੀ, ਕਿਉਂਕਿ ਮੇਰੇ ਲੋਕ ਆਉਣਗੇ ਮੈਨੂੰ ਲਿਜਾਣ ਲਈ ਅਤੇ ਮੇਰੇ ਕੋਲ ਧੰਨ ਹੋਵੇਗਾ ਉਦੋਂ ਤੁਹਾਨੂੰ ਕੁਝ ਨਕਦ ਪੈਸੇ ਦੇਣ ਲਈ।" ਸੋ ਉਨਾਂ ਨੇ ਵਿਸ਼ਵਾਸ਼ ਕੀਤਾ ਅਤੇ ਸਾਨੂੰ ਉਪਰ ਜਾਣ ਦਿਤਾ। ਮੈਨੂੰ ਕਿਰਾਏ ਤੇ ਲੈਣਾ ਪਿਆ ਕਿਉਂਕਿ ਮੇਰੇ ਕੋਲ ਕੁਤੇ ਸੀ। ਅਤੇ ਮੈਨੂੰ ਜ਼ਲਦੀ ਨਾਲ ਦੌੜਣਾ ਪਿਆ ਕਿਉਂਕਿ ਕੁਝ ਚੀਜ਼ ਵਾਪਰੀ ਜਿਹੜੀ ਬਹੁਤੀ ਚੰਗੀ ਨਹੀਂ ਸੀ ਮੇਰੇ ਲਈ। (ਓਹ।) ਕੁਝ ਲੋਕ, ਉਹ ਕਰਦੇ ਕੁਝ ਨਸ਼ੀਲੀਆਂ ਵਸਤਾਂ ਅਤੇ ਕੁਝ ਚੀਜ਼ ਅਤੇ ਉਹ ਲਭਦੇ ਹਨ ਕੁਝ ਸਮਾਨ ਸਥਿਤੀ ਨੂੰ। ਅਤੇ ਭਾਵੇਂ ਮੈਂ ਕੁਝ ਚੀਜ਼ ਨਹੀਂ ਜਾਣਦੀ ਇਹਦੇ ਬਾਰੇ, ਮੈਂ ਦੌੜੀ। (ਹਾਂਜੀ, ਸਤਿਗੁਰੂ ਜੀ।) ਮੈਂ ਦੌੜੀ। ਕਿਉਂਕਿ ਉਨਾਂ ਨੇ ਮੈਨੂੰ ਪੁਛਿਆ, "ਕੀ ਤੁਹਾਡਾ ਕੋਈ ਲੈਣਾ ਦੇਣਾ ਸੀ ਉਹਦੇ ਨਾਲ?" ਕੁਝ ਲੋਕ ਜਿਹੜੇ ਮੈਨੂੰ ਜਾਣਦੇ ਸੀ। ਅਤੇ ਮੈਂ ਕਿਹਾ, "ਨਹੀਂ! ਬਿਨਾਂਸ਼ਕ ਨਹੀਂ। ਮੈਂ ਤਾਂ ਇਥੋਂ ਤਕ ਇਹਦੇ ਬਾਰੇ ਜਾਣਦੀ ਵੀ ਨਹੀਂ।" ਅਤੇ ਸੋ ਮੈਂਨੂੰ ਦੌੜਣਾ ਪਿਆ ਮੇਰੇ ਸਮਸਿਆ ਵਿਚ ਪੈ ਜਾਣ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਖਤਰਾ ਸਾਰੀ ਜਗਾ ਛੁਪਿਆ ਹੈ ਮੇਰੇ ਲਈ, ਕਿਸੇ ਵੀ ਸਮੇਂ ਉਸ ਤਰਾਂ। ਤੁਸੀਂ ਕਦੇ ਵੀ ਨਹੀਂ ਜਾਣ ਸਕਦੇ। (ਹਾਂਜੀ, ਸਤਿਗੁਰੂ ਜੀ।) ਉਹ ਸੀ ਮੇਰਾ ਵਕੀਲ ਜਿਸ ਨੇ ਇਥੋਂ ਤਕ ਮੈਨੂੰ ਪੁਛਿਆ ਉਸ ਤਰਾਂ। (ਵਾਓ।) ਮੇਰਾ ਭਾਵ ਹੈ ਵਕੀਲ ਜਿਸ ਨੂੰ ਬਸ ਜਾਣਦੀ ਸੀ। ਮੈਂ ਸੋਚਿਆ ਹੋ ਸਕਦਾ ਮੈ ਰਹਾਂਗੀ ਕੈਨੇਡਾ ਵਿਚ। ਮੈਂ ਕੈਨੇਡਾ ਨੂੰ ਪਸੰਦ ਕਰਦੀ ਹਾਂ। ਮੈਂ ਲੋਕਾਂ ਨੂੰ ਪਸੰਦ ਕਰਦੀ ਹਾਂ, ਉਹ ਸ਼ਾਂਤਮਈ ਹਨ। ਅਤੇ ਉਹ ਬਸ ਉਦਾਰਚਿਤ ਹਨ। ਉਹ ਯੁਧ ਨਹੀਂ ਪਸੰਦ ਕਰਦੇ। (ਹਾਂਜੀ, ਸਤਿਗੁਰੂ ਜੀ।) ਉਹ ਆਕਰਮਣਸ਼ੀਲ ਨਹੀਂ ਹਨ, ਉਹ ਬਸ ਬਹੁਤ ਸ਼ਾਂਤਮਈ ਹਨ। ਅਤੇ ਵਕੀਲ ਨੂੰ ਚਾਹੀਦਾ ਸੀ ਮੇਰੀ ਮਦਦ ਕਰਨੀ, ਪਰ ਫਿਰ ਉਹਨੇ ਪੜੀ ਕੁਝ ਚੀਜ਼ ਅਖਬਾਰ ਵਿਚ। ਅਤੇ ਉਹਨੇ ਕਿਹਾ ਮੈਨੂੰ... ਕਿਉਂਕਿ ਕਿਸੇ ਏਸ਼ੀਅਨ ਨੇ ਇਹ ਕੀਤਾ ਸੀ, ਉਨਾਂ ਨੇ ਕੁਝ ਚੀਜ਼ ਉਗਾਈ ਹਰੇ ਪਤੇ ਨਾਲ ਜਿਹੜੀ ਲੋਕ ਖਾਂਦੇ ਹਨ ਜਾਂ ਸਿਗਰਟਨੋਸ਼ੀ ਕਰਦੇ ਇਹਦੇ ਨਾਲ। (ਮਾਰੂਆਨਾ।) ਆਹ! ਇਹ ਕੋਕੇਅਨ ਨਹੀਂ ਹੈ, ਮੈਨੂੰ ਯਾਦ ਹੈ। ਮਾਰੂਆਨਾ। (ਹਾਂਜੀ, ਸਤਿਗੁਰੂ ਜੀ।) ਉਨਾਂ ਨੇ ਮੈਨੂੰ ਕਿਹਾ ਕਿ ਉਨਾਂ ਨੇ ਉਗਾਇਆ ਕੁਝ ਉਹ ਘਰਾਂ ਵਿਚ (ਓਹ।) ਵੇਚਣ ਲਈ। "ਕੀ ਤੁਹਾਡਾ ਕੋਈ ਸੰਬੰਧ ਹੈ ਇਹਦੇ ਨਾਲ?" ਮੈਂ ਕਿਹਾ ਨਹੀਂ, "ਨਹੀ! ਨਹੀਂ, ਬਿਲਕੁਲ ਨਹੀਂ। ਮੈਂ ਵੀਗਨ ਹਾਂ ਅਤੇ ਮੈਂ ਅਜਿਹੀਆਂ ਚੀਜ਼ਾਂ ਨਹੀਂ ਕਰਦੀ। ਮੈਂ ਨਸ਼ੀਲੀਆਂ ਵਸਤਾਂ ਨਹੀਂ ਲੈਂਦੀ, ਮੈਂ ਨਹੀਂ ਸਿਗਰਟ ਪੀਂਦੀ, ਮੈਂ ਕੁਝ ਚੀਜ਼ ਨਹੀਂ ਕਰਦੀ ਜੋ ਨੁਕਸਾਨਦੇਹ ਹੈ ਹੋਰਨਾਂ ਲਈ।" ਪਰ ਫਿਰ ਵੀ, ਮੈਨੂੰ ਉਹ ਸਵਾਲ ਪੁਛਣਾ! ਮੈਂ ਦੌੜੀ। ਇਸੇ ਕਰਕੇ ਮੈਂ ਨਹੀਂ ਚਾਹੁੰਦੀ ਸੀ ਉਥੇ ਰਹਿਣਾ ਅਤੇ ਜਾਣਾ ਆਪਣਾ ਨਾਮ ਸਾਫ ਕਰਨ ਲਈ। ਮੈਨੂੰ ਡਰ ਹੈ ਕਿ ਮੈਂ ਨਾਂ ਸਾਫ ਕਰ ਸਕਾਂ ਆਪਣਾ ਨਾਮ ਭਾਵੇਂ ਜੇਕਰ ਮੈਂ ਕੋਈ ਚੀਜ਼ ਗਲਤ ਨਹੀਂ ਕੀਤੀ। ਓਹ, ਬਹੁਤ ਡਰਾਉਣਾ, ਸੋ ਮੈਂ ਦੌੜੀ। ਮੈਂ ਕਿਰਾਏ ਤੇ ਲਿਆ ਜ਼ਲਦੀ ਤੋਂ ਜ਼ਲਦੀ ਹਵਾਈ ਜਹਾਜ਼, ਇਕ ਛੋਟਾ ਜਿਹਾ, ਸੋ ਉਹਨਾਂ ਨੇ ਛਲਾਂਗ ਮਾਰੀ ਇਕ ਟਾਪੂ ਤੋਂ ਦੂਸਰੇ ਤਕ। ਉਨਾਂ ਨੇ 24 ਘੰਟੇ ਲਾਏ ਯੂਰਪ ਪਹੁੰਚਣ ਲਈ। (ਵਾਓ।) ਅਤੇ ਮੇਰੇ ਵਿਚਾਰੇ ਕੁਤੇ। ਆਦਿ, ਆਦਿ। ਕਿਵੇਂ ਵੀ, ਇਹ ਵੀ ਠੀਖ ਹੈ, ਇਹ ਚੰਗਾ ਹੈ। ਘਟੋ ਘਟ ਅਸੀਂ ਸਹੀ-ਸਲਾਮਤ ਪਹੁੰਚ ਗਏ। ਬਹੁਤ ਸਾਰੀਆਂ ਚੀਜ਼ਾਂ ਹਨ ਮੈਂ ਤੁਹਾਨੂੰ ਹੋਰ ਨਹੀਂ ਦਸ ਸਕਦੀ। (ਹਾਂਜੀ, ਸਤਿਗੁਰੂ ਜੀ।)

ਸੋ, ਚੰਗੇ ਲੋਕ ਹਰ ਜਗਾ ਮੌਜ਼ੂਦ ਹਨ। ਪਰ ਇਹ ਖਤਰਨਾਕ ਵੀ ਹੈ। ਬਾਅਦ ਵਿਚ, ਮੈਂਨੂੰ ਸਮਝ ਆਈ ਕਿ ਮੈਂ ਬਹੁਤੀ ਸਾਵਧਾਨੀ ਨਹੀਂ ਵਰਤੀ ਸੀ। ਮੈਂ ਹਰ ਜਗਾ ਜਾਂਦੀ ਅਤੇ ਦਾਨ ਦਿੰਦੀ ਹਾਂ। ਮੈਂ ਨਹੀਂ ਸੋਚਦੀ ਇਹ ਬਹੁਤਾ ਵਡਾ ਹੈ, ਪਰ ਹੋਰ ਲੋਕੀਂ , ਉਹ ਸੋਚਦੇ ਹਨ ਇਹ ਬਹੁਤ ਵਡਾ ਹੈ ਕਿਉਂਕਿ ਉਨਾਂ ਕੋਲ ਇਹ ਨਹੀਂ ਸੀ ਪਹਿਲਾਂ। ਜਿਵੇਂ ਸੈਲਵੇਸ਼ਨ ਆਰਮੀ ਨੇ ਦੇਖਿਆ ਕਿ ਮੈਂ ਉਨਾਂ ਨੂੰ ਦਿਤਾ ਯੂਐਸ$8,000 ਪਰ ਮੈਂ ਨਹੀਂ ਸੋਚਿਆ ਇਹ ਵਡਾ ਹੈ। ਪਰ ਉਨਾਂ ਲਈ ਇਹ ਵਡਾ ਸੀ, ਸਾਰੇ ਕਪੜ‌ਿਆਂ ਅਤੇ ਚੀਜ਼ਾਂ, ਸੁਗਾਤਾਂ, ਚੁਕਲੇਟਾਂ ਅਤੇ ਉਹ ਸਭ ਤੋਂ ਇਲਾਵਾ। ਸੋ ਇਹ ਸੀ ਜਿਵੇਂ ਚਰਚਾ ਸ਼ਹਿਰ ਵਿਚ, ਅਤੇ ਪੁਲੀਸ ਨੇ ਇਥੋਂ ਤਕ ਮੈਨੂੰ ਚੈਕ ਕੀਤਾ, ਜੇਕਰ ਮੇਰੇ ਕੋਲ ਚੋਰੀ ਸਮਾਨ ਸੀ ਜਾਂ ਨਹੀਂ। (ਓਹ।) ਬਾਅਦ ਵਿਚ ਉਨਾਂ ਨੂੰ ਪਤਾ ਚਲ‌ਿਆ ਮੈਂ ਇਹ ਬਜ਼ਾਰ ਵਿਚ ਖਰੀਦੇ ਮਾਰਕੀਟ, ਬਜ਼ਾਰ ਉਹਦਾ ਜ਼ਿਕਰ ਨਹੀਂ ਕੀਤਾ ਗਿਆ ਅਖਬਾਰ ਵਿਚ, ਕਿਉਂਕਿ ਮੇਰੇ ਖਿਆਲ ਇਕ ਜਾਂ ਦੋ ਹੋਰ ਅਖਬਾਰਾਂ ਨੇ ਵੀ ਇਹਦੇ ਬਾਰੇ ਲਿਖਿਆ। ਮੈਂ ਨਹੀਂ ਜਾਣਦੀ। ਕੇਵਲ ਇਹ ਅਖਬਾਰ, ਉਨਾਂ ਨੇ ਮੈਨੂੰ ਦੇਖ ਲਿਆ ਇਹ ਕਰਦੀ ਨੂੰ। ਮੈਂ ਤੁਹਾਨੂੰ ਦਸਾਂਗੀ ਬਾਅਦ ਵਿਚ ਕਿਉਂ। (ਠੀਕ ਹੈ।) ਮੈਂ ਸੋਚ‌ਿਆ ਮੈਨੂੰ ਯਾਦ ਹੈ ਮੈਂ ਤੁਹਾਨੂੰ ਪਹਿਲਾਂ ਦਸ ਚੁਕੀ ਹਾਂ ਪਰ ਕਿਉਂ ਤੁਸੀਂ ਦੁਬਾਰਾ ਪੁਛ ਰਹੇ ਹੋ? ਹੋ ਸਕਦਾ ਮੈਂ ਵਿਸਤਾਰ ਨਾਲ ਨਾਂ ਦਸਿਆ ਹੋਵੇ। ਸੋ, ਜੇਕਰ ਮੈਂ ਇਹ ਪਹਿਲਾਂ ਦਸ‌ਿਆ ਹੈ, ਬਹਾਨਾ ਬਣਾਉ ਤੁਸੀਂ ਨਹੀਂ ਸੁਣ‌ਿਆ, ਅਤੇ ਹਸੋ। ਤਾਂਕਿ ਮੈਂ ਵਧੇਰੇ ਉਤਸ਼ਾਹਿਤ ਹੋਵਾਂ ਤੁਹਾਨੂੰ ਹੋਰ ਦਸਣ ਲਈ। ( ਅਸੀਂ ਚਾਹੁੰਦੇ ਹਾਂ ਜਾਨਣਾ ਹੋਰ, ਸਤਿਗੁਰੂ ਜੀ! ) ਬਹੁਤ ਸਾਰੀਆਂ ਚੀਜ਼ਾਂ, ਸੋ ਮੈਂ ਨਹੀਂ ਜਾਣਦੀ ਜੇਕਰ ਮੈਂ ਤਰਤੀਬੀ ਨਾਲ ਦਸ ਸਕਦੀ ਹਾਂ।

ਪੁਲੀਸ ਨੇ ਇਥੋਂ ਤਕ ਮੇਰੀ ਜਾਂਚ ਕੀਤੀ। ਅਤੇ ਫਿਰ ਉਨਾਂ ਨੂੰ ਪਤਾ ਚਲ ਗਿਆ ਕਿ ਕਰੈਡਿਟ ਕਾਰਡ ਸਹੀ ਹੈ ਅਤੇ ਇਹ ਮੇਰੇ ਨਾਮ ਵਿਚ ਹੈ। ਨਹੀਂ ਤਾਂ, ਕੋਈ ਨਹੀਂ ਜਾਣਦਾ ਸੀ ਇਥੋਂ ਤਕ ਮੇਰਾ ਨਾਮ ਵੀ। ਪਰ ਫਿਰ ਉਹ ਚੁਪ ਰਹੇ ਕਿਉਂਕਿ ਉਹ ਜਾਣਦੇ ਸੀ ਮੈਂ ਨਹੀਂ ਚਾਹੁੰਦੀ ਸੀ ਇਹਦੇ ਬਾਰੇ ਖੋਲ ਕੇ ਦਸਣਾ। ਕਿਉਂਕਿ ਜਦੋਂ ਮੈਂ ਗਈ ਫਾਇਰ ਸਟੇਸ਼ਨ ਨੂੰ, ਉਨਾਂ ਨੇ ਮੈਨੂੰ ਪੁਛਿਆ ਮੇਰਾ ਨਾਮ ਅਤੇ ਉਹ ਸਭ ਧੰਨਵਾਦ ਕਹਿਣ ਲਈ। ਮੈਂ ਕਿਹਾ, "ਨਹੀਂ, ਨਹੀ, ਮੈਨੂੰ ਨਹੀਂ ਲੋੜ। ਪ੍ਰਭੂ ਦਿੰਦਾ ਹੈ, ਮੈਂ ਨਹੀਂ ਦੇ ਰਹੀ। (ਹਾਂਜੀ।) ਸੋ ਕ੍ਰਿਪਾ ਕਰਕੇ, ਮੈਂ ਬਸ ਇਕ ਡਾਕੀਆ ਹਾਂ।" ਮੈਂ ਕਿਹਾ, "ਕਦੋਂ ਡਾਕੀਏ ਨੇ ਕਦੇ ਆਪਣਾ ਨਾਮ ਛਪਾਇਆ ਹੈ ਦੇਣ ਵਾਲੇ ਦੇ ਨਾਂ ਨਾਲ? ਮੈਂ ਬਸ ਇਕ ਡਾਕੀਆ ਹਾਂ, ਔਰਤ ਡਾਕੀਆ, ਵੰਡ ਰਹੀ।" ਉਹ ਸਾਰੇ ਮੁਸਕੁਰਾਏ ਅਤੇ ਜਾਣ ਦਿਤਾ। ਪਰ ਬਾਅਦ ਵਿਚ, ਉਨਾਂ ਨੇ ਸ਼ਕ ਕੀਤਾ, ਉਹ ਗਏ ਮੈਨੂੰ ਚੈਕ ਕਰਨ ਲਈ। ਪੁਲੀਸ। ਕਿਉਂਕਿ, ਕਿਵੇਂ ਵੀ, ਇਹ ਵਡਾ ਸੀ। ਸੋ ਮੈਂ ਬਹੁਤੀ ਸਾਵਧਾਨ ਨਹੀਂ ਹੁੰਦੀ ਕਦੇ ਕਦਾਂਈ ਉਸ ਤਰਾਂ। ਇਹ ਵਾਪਰਿਆ ਹੋਰ ਸਮ‌ਿਆਂ ਵਿਚ ਵੀ, ਪਰ ਮੈਂ ਹਮੇਸ਼ਾਂ ਭੁਲ ਜਾਂਦੀ ਹਾਂ। ਜਦੋਂ ਮੈਂ ਦੇਖਦੀ ਹਾਂ ਕੁਝ ਚੀਜ਼ ਮੈਨੂੰ ਕਰਨੀ ਜ਼ਰੂਰੀ ਹੈ, ਮੈਂ ਸਭ ਚੀਜ਼ ਹੋਰ ਭੁਲ ਜਾਂਦੀ ਹਾਂ। ਮੈਂ ਆਪਣੇ ਆਪ ਨੂੰ ਭੁਲ ਗਈ ਅਤੇ ਮੈਂ ਆਪਣਾ ਕਾਰਡ ਹਦ ਤਕ ਵਰਤ ਲਿਆ, ਸੋ ਮੇਰੇ ਕੋਲ ਇਥੋਂ ਤਕ ਕਾਫੀ ਪੈਸੇ ਨਹੀਂ ਸੀ ਅਦਾ ਕਰਨ ਲਈ ਹਵਾਈ ਜ਼ਹਾਜ਼ ਲਈ। ਅਤੇ ਮੈਂ ਉਧਾਰਾ ਲਏ, ਪਰ ਉਨਾਂ ਕੋਲ ਵੀ ਨਹੀਂ ਸਨ। ਮੈਨੂੰ ਜ਼ਲਦੀ ਨਾਲ ਦੌੜਨਾ ਪਿਆ। ਮੈਂ ਨਹੀਂ ਸੀ ਪੁਛ ਸਕਦੀ ਕਿਸੇ ਵਿਆਕਤੀ ਨੂੰ ਜਾਂ ਪੈਰੋਕਾਰਾਂ ਨੂੰ ਮੈਨੂੰ ਪੈਸੇ ਉਧਾਰਾ ਦੇਣ ਲਈ। ਮੇਰੇ ਕੋਲ ਸਮਾਂ ਨਹੀਂ ਸੀ। (ਹਾਂਜੀ।) ਮੈਂ ਹਵਾਈ ਜ਼ਹਾਜ਼ ਬੁਕ ਕੀਤਾ ਅਤੇ ਇਹ ਆਇਆ ਤਕਰੀਬਨ ਤੁਰੰਤ ਹੀ। ਮੈਨੂੰ ਆਪਣੀਆਂ ਚੀਜ਼ਾਂ ਪੈਕ ਕਰਨੀਆਂ ਪਈਆਂ, ਮੇਰੇ ਕੁਤਿਆਂ ਦੀਆਂ ਚੀਜ਼ਾਂ। ਮੇਰੇ ਖਿਆਲ ਦੋ ਜਾਂ ਤਿੰਨ ਭਰਾ ਮੇਰੇ ਨਾਲ ਗਏ, ਅਤੇ ਉਨਾਂ ਦਾ ਕਰੈਡਿਟ ਬਹੁਤ ਘਟ ਸੀ, 2,000, ਜਾਂ 500। ਕੋਈ ਗਲ ਨਹੀਂ, ਘਟੋ ਘਟ ਉਨਾਂ ਕੋਲ ਸਾਡੇ ਨਾਮ ਸੀ ਅਤੇ ਪਾਸਪੋਰਟ, ਸੋ ਉਨਾਂ ਨੇ ਮੇਰੇ ਉਤੇ ਵਿਸ਼ਵਾਸ਼ ਕੀਤਾ। ਮੈਂ ਕਿਹਾ, "ਮੇਰੇ ਕੋਲ ਧੰਨ ਹੈ, ਸ੍ਰੀ ਮਾਨ।" ਹੋ ਸਕਦਾ ਉਹ ਜਾਣਦੇ ਸੀ ਕਿ ਮੈਂ ਹਾਂ ਔਰਤ ਜਿਸ ਨੇ ਦਾਨ ਦਿਤਾ ਸੀ। (ਹਾਂਜੀ।) ਕਿਉਂਕਿ ਕਕੇ ਵਾਲਾਂ ਵਾਲੀ ਚੀਨੀ ਦਿਖ ਵਾਲੀ ਔਰਤ, ਉਹ (ਅਕਸਰ) ਨਹੀਂ ਦੇਖਦੇ। ਲੰਮੇਂ ਵਾਲ, ਕਕੇ।

ਭਾਵੇਂ ਅਖਬਾਰ ਨੇ ਮੇਰੀ ਮਿੰਨਤ ਕੀਤੀ ਇਕ ਫੋਟੋ ਲਈ, ਮੈਂ ਕਿਹਾ, "ਠੀਕ ਹੈ, ਠੀਕ ਹੈ। ਫਿਰ ਤੁਸੀਂ ਕੇਵਲ ਪਿਠ ਦਾ ਲੈਣਾ। ਸੋ ਉ ਕੁਝ ਕਰੈਡਿਟ ਹੈ ਤੁਹਾਡੇ ਲਈ, ਤੁਹਾਡੇ ਅਖਬਾਰ ਲਈ।" ਸੋ, ਉਨਾਂ ਨੇ ਲਿਆ ਮੇਰਾ ਫੋਟੋ ਪਿਠ ਪਿਛੋਂ, ਕੇਵਲ। ਉਹਨਾਂ ਨੇ ਮੇਰੀ ਇਛਾ ਦਾ ਸਨਮਾਨ ਕੀਤਾ। ਪਰ ਫਿਰ ਵੀ, ਅਗਲੇ ਸਵੇਰੇ ਮੈਂ ਗਈ ਇਕ ਹੋਰ ਦੁਕਾਨ ਨੂੰ ਹੋਰ ਕਪੜੇ ਖਰੀਦਣ, ਕਿਉਂਕਿ ਸੈਲਵੇਸ਼ਨ ਆਰਮੀ ਨੇ ਮੈਨੂੰ ਕਿਹਾ ਕਿ ਕੁਝ ਆਦਮੀਂ ਬਹੁਤ ਵਡੇ ਹਨ, ਬਹੁਤ ਲੰਮੇ, ਬੇਘਰ ਆਦਮੀਂ ਬਹੁਤ ਲੰਮੇ ਹਨ। ਕੁਝ ਵੀ ਉਨਾਂ ਦੇ ਫਿਟ ਨਹੀਂ ਆਉਂਦਾ। ਸੋ ਮੈਨੂੰ ਇਕ ਖਾਸ ਦੁਕਾਨ ਨੂੰ ਜਾਣਾ ਪਿਆ, ਉਹਨੇ ਮੈਨੂੰ ਦਸਿਆ ਕਿਥੇ। ਮੈਂ ਉਥੇ ਗਈ, ਕੁਝ ਖਰੀਦੇ ਖਾਸ ਲੰਮੀਆਂ ਪਤਲੂਨਾਂ, ਲੰਮੇ ਵਡੇ ਜੈਕਟ ਉਨਾਂ ਲਈ। ਅਤੇ ਇਕ ਜਾਂ ਦੋ ਲੋਕਾਂ ਨੇ ਕਿਹਾ, ਉਹਨਾਂ ਨੇ ਕਿਹਾ, "ਓਹ, ਤੁਸੀਂ ਹੋ ਔਰਤ ਜਿਨੇ ਦਾਨ ਦਿਤਾ ਅਖਬਾਰ ਉਤੇ ਅਤੇ ਟੀਵੀ ਉਤੇ!" ਮੈਂ ਕਿਹਾ, "ਤੁਸੀਂ ਕਿਵੇਂ ਜਾਣਦੇ ਹੋ?" ਉਨਾਂ ਨੇ ਕਿਹਾ, "ਅਸੀਂ ਦੇਖਿਆ ਤੁਹਾਡਾ ਫੋਟੋ।" ਮੈਂ ਕਿਹਾ, "ਫੋਟੋ ਕੇਵਲ ਪਿਠ ਦਾ ਸੀ।" "ਹਾਂਜੀ, ਪਰ ਅਸੀਂ ਪਛਾਣ ਸਕਦੇ ਹਾਂ।" ਮੇਰੇ ਖਿਆਲ ਕਿਉਂਕਿ ਮੈਂ ਵੀ ਖਰੀਦੇ ਖਾਸ ਕਪੜੇ। ਮੈਂ ਇਕ ਏਸ਼ੀਅਨ ਔਰਤ ਹਾਂ ਮੈਂ ਕਿਉਂ ਖਰੀਦਾਂਗੀ ਅਜਿਹੇ ਇਕ ਵਡੇ ਐਕਸ ਐਕਸ ਐਕਸ ਐਕਸ ਵਡੇ ਸਾਇਜ਼ ਦੇ? ਕਿਹਦੇ ਲਈ? ਕੇਵਲ ਕੈਨੇਡੀਅਨਾਂ ਲਈ। ਕਿਵੇਂ ਵੀ, ਸੋ ਉਨਾਂ ਨੇ ਕਿਹਾ, "ਤੁਹਾਡਾ ਧੰਨਵਾਦ। ਤੁਸੀਂ ਬਹੁਤ ਚੰਗੇ ਹੋ, ਬਹੁਤ ਵਧੀਆ।" ਮੈਂ ਕਿਹਾ, "ਹਾਂਜੀ। ਪ੍ਰਭੂ ਬਹੁਤ ਹੀ ਚੰਗੇ ਹਨ ਮੇਰੇ ਪ੍ਰਤੀ। ਮੈਂ ਕੋਸ਼ਿਸ਼ ਕਰ ਰਹੀ ਹਾਂ ਪ੍ਰਭੂ ਦੀ ਮਦਦ ਕਰਨ ਲਈ ਸਾਂਝਾ ਕਰਨ ਲਈ ਉਨਾਂ ਦਾ ਪਿਆਰ ਧਰਤੀ ਉਤੇ।“

ਅਤੇ ਫਿਰ ਮੈਂ ਜ਼ਲਦੀ ਨਾਲ ਦੌੜੀ ਉਨਾਂ ਦੇ ਦੁਬਾਰਾ ਅਖਬਾਰਾਂ ਨੂੰ ਬੁਲਾਉਣ ਤੋਂ ਪਹਿਲਾਂ। ਇਸੇ ਕਰਕੇ ਮੈਂ ਪਕੜੀ ਗਈ। ਉਹ ਸੀ ਮੇਰੇ ਖਿਆਲ ਤੀਸਰੀ ਵਾਰ ਜਾਂ ਚੌਥੀ ਵਾਰ। ਫਿਰ ਮੈਂ ਪਕੜੀ ਗਈ। ਦੂਸਰੀ ਵਾਰ, ਉਨਾਂ ਕੋਲ ਇਕ ਮੌਕਾ ਨਹੀਂ ਸੀ ਦਸਣ ਲਈ ਕਾਫੀ ਜ਼ਲਦੀ ਨਾਲ। ਮੈਂ ਜ਼ਲਦੀ ਦੌੜ ਗਈ। ਉਸ ਦਿਨ ਮੈਂ ਅਜ਼ੇ ਖਰੀਦ ਰਹੀ ਸੀ ਕੁਝ ਚੀਜ਼ਾਂ, ਖਿਡਾਉਣੇ ਅਤੇ ਚੀਜ਼ਾਂ ਬਚਿਆਂ ਲਈ। ਉਹਦੇ ਲਈ ਇਕ ਵਧੇਰੇ ਲੰਮਾਂ ਸਮਾਂ ਲਗਿਆ ਕਿਉਂਕਿ ਮੈਨੂੰ ਆਰਡਰ ਕਰਨਾ ਪ‌ਿਆ ਕੁਝ ਖਾਸ ਵਾਲਾ ਇਕ ਬਚੇ ਲਈ ਜਿਹੜਾ ਸਚਮੁਚ ਪਸੰਦ ਕਰਦਾ ਸੀ ਇਕ ਖਾਸ ਖਿਡਾਉਣਾ। (ਓਹ!) ਅਤੇ ਉਨਾਂ ਨੇ ਮੈਨੂੰ ਕਿਹਾ, ਸੋ ਸਾਨੂੰ ਆਰਡਰ ਕਰਨਾ ਪਿਆ ਉਹ, ਅਤੇ ਇਹਦੇ ਲਈ ਕੁਝ ਸਮਾਂ ਲਗਦਾ ਹੈ। ਕੁਝ ਵਿਸ਼ੇਸ਼ ਵਿਆਕਤੀ ਨੂੰ ਆਉਣਾ ਪਿਆ ਅਤੇ ਕਿਹਾ ਮੈਨੂੰ ਇਕ ਫਾਰਮ ਭਰਨ ਲਈ, ਸੋ ਮੈਂ ਭਰਾ ਨੂੰ ਕਿਹਾ ਫਾਰਮ ਭਰਨ ਲਈ। ਮੈਂ ਨਹੀਂ ਚਾਹੁੰਦੀ ਭਰਨਾ ਆਪਣੇ ਫਾਰਮ ਵਿਚ। ਮੈਂ ਨਹੀਂ ਚਾਹੁੰਦੀ, ਸੋ ਇਹ ਠੀਕ ਹੈ। ਪਰ ਮੈਂ ਅਜ਼ੇ ਵੀ ਅਦਾ ਕੀਤਾ। ਉਸ ਸਮੇਂ, ਮੇਰੇ ਕੋਲ ਅਜ਼ੇ ਨਕਦ ਪੈਸੇ ਸੀ ਅਤੇ ਮੈਂ ਅਦਾ ਕੀਤਾ ਕੁਝ ਕਰੈਡਿਟ ਕਾਰਡ ਦੇ ਨਾਲ। ਮੇਰੇ ਕਰੈਡਿਟ ਕਾਰਡ ਨਾਲ ਤੁਸੀਂ ਬਹੁਤਾ ਧੰਨ ਨਹੀਂ ਕਢਾ ਸਕਦੇ ਇਕ ਦਿਨ ਵਿਚ। ਸੋ ਮੈਨੂੰ ਅਦਾ ਕਰਨਾ ਪਿਆ ਕਰੈਡਿਟ ਕਾਰਡ ਨਾਲ, ਮੈਂ ਨਹੀਂ ਚਾਹੁੰਦੀ ਸੀ। (ਓਹ।) ਪਰ ਮੇਰਾ ਕਰੈਡਿਟ ਕਾਰਡ ਨੇ ਨਹੀਂ ਦਿਤੇ ਮੈਨੂੰ ਕਾਫੀ ਪੈਸੇ ਅਦਾ ਕਰਨ ਲਈ ਉਹਦੇ ਲਈ ਜੋ ਮੈਂ ਚਾਹੁੰਦੀ ਸੀ ਖਰੀਦਣਾ ਹਰ ਰੋਜ਼। ਮੇਰੇ ਕੋਲ ਕੁਝ ਸੀ, ਪਰ ਕਾਫੀ ਨਹੀਂ ਸਨ।

ਸੋ ਜਦੋਂ ਮੈਂ ਗਈ ਹਵਾਈ ਜ਼ਹਾਜ਼ ਉਤੇ, ਮੈਂ ਨਹੀਂ ਇਥੋਂ ਤਕ ਕਿਸੇ ਵੀ ਕੈਨੇਡਾ ਦੇ ਪੈਰੋਕਾਰ ਨੂੰ ਜਾਨਣ ਦਿਤਾ। ਮੈਂ ਦੌੜੀ। (ਹਾਂਜੀ।) ਮੈਂ ਨਹੀਂ ਚਾਹੁੰਦੀ ਸੀ ਰੌਲਾ ਪਾਉਣਾ ਅਤੇ ਮੈਨੂੰ ਜਿਤਨਾ ਜ਼ਲਦੀ ਹੋ ਸਕੇ ਦੌੜਨਾ ਪਿਆ ਸਭ ਤੋਂ ਛੋਟੇ ਜਿਹੇ ਹਵਾਈ ਜ਼ਹਾਜ਼ ਲਈ, ਅਤੇ ਇਹ ਪਧਰਾ ਨਹੀਂ ਸੀ, ਪਧਰਾ ਨਹੀ, ਅਤੇ ਮੇਰਾ ਪੇਟ ਗਿਆ ਮੇਰੇ ਦਿਲ ਨੂੰ, (ਓਹ।) ਅਤੇ ਮੇਰਾ ਕੁਤਾ ਡਿਗਿਆ ਵਧੇਰੇ ਉਚੇ ਪਧਰ ਤੋਂ ਫਰਸ਼ ਉਤੇ। ਖੁਸ਼ਕਿਸਮਤੀ ਨਾਲ, ਉਹ ਨੂੰ ਕੋਈ ਹਾਨੀ ਨਹੀਂ ਪਹੁੰਚੀ। (ਓਹ।) ਅਸੀਂ ਉਹਨੂੰ ਇਕ ਕੇਜ਼ ਵਿਚ ਰਖਿਆ, ਇਥੋਂ ਤਕ ਅਜ਼ੇ ਵੀ, ਅਤੇ ਮੇਰੇ ਨਾਲ ਇਕਠੇ। ਧੰਨਵਾਦ ਪ੍ਰਭੂ ਦਾ। (ਹਾਂਜੀ।) ਕਿਉਂਕਿ ਹਵਾਈ ਜਹਾਜ਼ ਦੇ ਵਿਚ ਕੋਈ ਜਗਾ ਨਹੀਂ ਸੀ ਪਿਛੇ, ਸੋ ਉਹ ਸਾਰੇ ਇਕਠੇ ਬੈਠੇ ਮੇਰੇ ਨਾਲ, ਪਰ ਪਿੰਜਰੇ, ਕੇਜ਼ ਵਿਚ। ਪਰ ਸਾਡੇ ਕੋਲ ਕਾਫੀ ਜਗਾ ਨਹੀਂ ਸੀ, ਸੋ ਅਸੀਂ ਉਨਾਂ ਨੂੰ ਇਕ ਦੂਸਰੇ ਉਪਰ ਰਖਿਆ। ਅਤੇ ਕਿਉਂਕਿ ਇਹ ਸਫਰ ਪਧਰਾ ਨਹੀਂ ਸੀ ਬਹੁਤ ਅਸਥਿਰ ਸੀ, ਬੁਰਾ ਮੌਸਮ, ਸਰਦੀ। ਉਹ ਕੀ ਸੀ ਫਿਰ ਉਦੋਂ, ਅਪ੍ਰੈਲ? (ਜਨਵਰੀ ਵਿਸ ਸੀ ਇਹ ਮਜ਼ਮੂਨ।) ਓਹ ਫਿਰ, ਕੋਈ ਹੈਰਾਨੀ ਨਹੀਂ, ਬਿਨਾਂਸ਼ਕ। (ਸੋ ਸਰਦੀ, ਹਾਂਜੀ।) ਇਹ ਅਜ਼ੇ ਸਰਦੀ ਸੀ, ਅਤੇ ਇਹ ਬਹੁਤ ਹੀ ਠੰਡ ਸੀ, ਅਤੇ ਮੌਸਮ ਬਹੁਤ ਹੀ ਅਸ਼ਾਂਤ। ਖੁਸ਼ਕਿਸਮਤ ਨਾਲ ਉਹ ਸਾਨੂੰ ਲੈ ਗਏ। ਮੈਂ ਸੋਚ‌ਿਆ ਅਸੀਂ ਕਦੇ ਵੀ ਨਹੀਂ ਇਕ ਹਵਾਈ ਜ਼ਹਾਜ਼ ਲਭ ਸਕਾਂਗੇ ਇਸ ਕਿਸਮ ਦੇ ਮੌਸਮ ਵਿਚ। ਪਰ ਹੋ ਸਕਦਾ ਉਹ ਮਾਯੂਸ ਸਨ ਜਾਂ ਕੁਝ ਚੀਜ਼। ਉਹ ਬਸ ਲੈ ਗਏ ਸਾਨੂੰ ਭਾਵੇਂ ਅਸੀਂ ਕਰੈਡਿਟ ਕੀਤਾ ਕੁਝ ਧੰਨ ਜੋ ਸਾਡੇ ਪਾਸ ਨਹੀਂ ਸੀ। ਮੈਂ ਬਸ ਇਕ ਬੀਜ਼ੀ ਬੋਡੀ ਹਾਂ, ਸਾਰਾ ਆਪਣਾ ਧੰਨ ਖਰਚ ਕਰ ਦਿਤਾ, ਨਹੀਂ ਸੋਚਿਆ ਕਿ ਮੈਨੂੰ ਇਹਦੀ ਲੋੜ ਪਵੇਗੀ। ਮੈਂ ਖਰਚ ਕੀਤਾ ਜਦੋਂ ਤਕ ਮੈਂ ਨਹੀਂ ਕਰ ਸਕੀ। ਮੈਂ ਆਪਣੇ ਕਾਰਡ ਨੂੰ ਹਦ ਤਕ ਵਰਤਿਆ ਅਤੇ ਸਾਰੇ ਨਕਦ ਪੈਸੇ ਵੀ ਖਤਮ ਹੋ ਗਏ ਸੀ।

(ਸਤਿਗੁਰੂ ਜੀ, ਮਜ਼ਮੂਨ ਕਹਿੰਦਾ ਹੈ ਤੁਸੀਂ ਸ਼ੇਲਫਾਂ ਖਾਲੀ ਕਰ ਦਿਤੀਆਂ ਸਟੋਰ ਵਿਚ ਅਤੇ ਤੁਸੀਂ ਭਰੇ ਟਰਕ ਖਿਡਾਉਣਿਆਂ ਨਾਲ ਫਾਇਰ ਸਟੇਸ਼ਨ ਲਈ। ) ਹਾਂਜੀ। ਉਹ ਇਕ ਭਿੰਨ ਦਿਨ ਸੀ। ਖਿਡਾਉਣੇ ਫਾਇਰ ਵਿਭਾਗ ਲਈ ਕਿਸੇ ਹੋਰ ਦਿਨ ਪਹਿਲਾਂ ਸੀ। ਅਤੇ ਉਸ ਦਿਨ, ਅਖਬਾਰ ਨੇ ਮੈਨੂੰ ਨਹੀਂ ਪਕੜਿਆ। ਉਸ ਦਿਨ ਮੈਂ ਅਜ਼ੇ ਖਰੀਦ ਰਹੀ ਸੀ ਅਤੇ ਕੁਝ ਸਮਾਂ ਲਗ‌ਿਆ ਦੁਕਾਨ ਵਿਚ ਕਿਉਂਕਿ ਵਿਸ਼ੇਸ਼ ਆਰਡਰ ਕਰਕੇ। ਅਤੇ ਫਿਰ ਆਦਮੀਆਂ ਵਿਚੋਂ ਇਕ ਦੁਕਾਨ ਦੇ ਬਾਹਰ ਜਾਂ ਦੁਕਾਨ ਦੇ ਅੰਦਰ ਉਹਨੇ ਮੈਨੂੰ ਦੇਖਿਆ। ਮੈਂ ਨਹੀਂ ਜਾਣਦੀ ਉਹ ਕਿਥੋਂ ਆਇਆ। ਜਦੋਂ ਅਖਬਾਰ ਨਵੀਸ ਆਈ, ਮੈਂ ਉਹਨੂੰ ਦੇਖਿਆ। ਮੈਂ ਨਹੀਂ ਜਾਣਦੀ ਸੀ ਉਹ ਇਕ ਅਖਬਾਰ ਨਵੀਸ ਸੀ। ਮੈਂ ਉਹਨੂੰ ਦੇਖਿਆ 20 ਡਾਲਰ ਕਢ ਕੇ ਅਤੇ ਇਹ ਉਹਨੂੰ ਦਿੰਦੀ ਨੂੰ। ਅਤੇ ਫਿਰ ਉਹ ਗਈ ਮੇਰੇ ਕੋਲ ਤੁਰੰਤ ਹੀ ਅਤੇ ਮੈਨੂੰ ਪੁਛਿਆ ਇਹ ਅਤੇ ਉਹ, ਅਤੇ ਕਿਹਾ ਉਹ ਇਕ ਅਖਬਾਰ ਨਵੀਸ ਹੈ ਫਲਾਨੇ ਅਤੇ ਫਲਾਨੇ ਅਖਬਾਰ ਲਈ ਅਤੇ ਚਾਹੁੰਦੀ ਹੈ ਮੇਰੀ ਇੰਟਰਵਿਊ ਕਰਨੀ। ਮੈਂ ਕਿਹਾ, "ਇਹ ਬਹੁਤਾ ਕੁਝ ਨਹੀਂ ਹੈ ਕਹਿਣ ਲਈ। ਤੁਸੀਂ ਜਾਣਦੇ ਹੋ ਜੋ ਮੈਂ ਕਰ ਰਹੀ ਹਾਂ ਪਹਿਲੇ ਹੀ, ਠੀਕ ਹੈ?" ਉਹਨੇ ਕਿਹਾ, "ਹਾਂਜੀ। ਤੁਸੀਂ ਚੀਜ਼ਾਂ ਖਰੀਦ ਰਹੇ ਹੋ ਲੋਕਾਂ ਲਈ, ਠੀਕ ਹੈ?" ਮੈਂ ਕਿਹਾ, "ਹਾਂਜੀ। ਸੋ ਫਿਰ, ਕੋਈ ਲੋੜ ਨਹੀਂ ਇੰਟਰਵਿਊ ਕਰਨ ਦੀ ਹੋਰ, ਠੀਕ ਹੈ? ਅਲਵਿਦਾ। ਮੇਰੇ ਪਾਸ ਕੰਮ ਹੈ ਕਰਨ ਵਾਲਾ।" ਉਹਨੇ ਕਿਹਾ, "ਨਹੀਂ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਮੈਨੂੰ ਤੁਹਾਡਾ ਅਨੁਸਰਨ ਕਰਨ ਦੇਵੋ ਥੋੜੇ ਸਮੇਂ ਲਈ" ਅਤੇ ਉਹ ਸਭ। ਮੈਂ ਕਿਹਾ, "ਕ੍ਰਿਪਾ ਕਰਕੇ, ਪਰ ਕੋਈ ਫੋਟੋ ਨਹੀਂ ਅਤੇ ਕੋਈ ਨਾਮ ਨਹੀਂ।" ਅਤੇ ਉਹਨੇ ਜ਼ਾਰੀ ਰਖ‌ਿਆ ਮਿੰਨਤਾਂ ਕਰਨੀਆਂ ਜਦੋਂ ਤਕ ਮੈਂ ਉਹਨੂੰ ਇਕ ਨਾਮ ਨਹੀਂ ਦੇ ਦਿਤਾ। ਅਤੇ ਫਿਰ ਉਹਨੇ ਮੇਰਾ ਫੋਨ ਦੇਖਿਆ ਅਤੇ ਉਹਨੇ ਕਿਹਾ, "ਤੁਹਾਡੇ ਕੋਲ ਇਤਨਾ ਧੰਨ ਹੈ ਦੇਣ ਲਈ ਅਤੇ ਤੁਸੀਂ ਵਰਤਦੇ ਹੋ ਇਕ ਬਹੁਤ ਪੁਰਾਣਾ ਫੋਨ।" ਇਹ ਇਕ ਆਈਫੋਨ ਨਹੀਂ ਹੈ। ਇਹ ਇਕ ਬਹੁਤ ਛੋਟਾ ਫੋਨ ਸੀ ਪਹਿਲਾਂ, ਬਹੁਤ ਭਦਾ ਫੋਨ, ਅਤੇ ਡਕ ਟੇਪ ਲਗੀ ਸੀ ਇਹਦੇ ਉਤੇ। ਸੋ ਮੈਂ ਕਿਹਾ, "ਓਹ ਮੇਰਾ ਕੁਤਾ, ਉਹਨੇ ਇਹ ਖਾ ਲਿਆ।" ਮੈਂ ਕਿਹਾ, "ਮੈਂ ਖੁਸ਼ਕਿਸਮਤ ਹਾਂ ਇਹ ਵਾਪਸ ਲੈ ਲਿਆ ਸਮੇਂ ਸਿਰ। ਨਹੀਂ ਤਾਂ, ਇਹ ਗਾਇਬ ਹੋ ਜਾਣਾ ਸੀ।" ਪਰ ਉਹਨੇ ਲਾਰਾਂ ਛਡੀਆਂ ਅਤੇ ਫਿਰ ਇਹਦੇ ਲਈ ਕੁਝ ਸਮਾਂ ਲਗਾ ਬੈਟਰੀ ਨੂੰ ਸੁਕਾਉਣ ਲਈ ਤਾਂਕਿ ਇਹ ਵਰਤ‌ਿਆ ਜਾ ਸਕੇ ਦੁਬਾਰਾ। ਬੈਟਰੀ ਜਾਂ ਸਿਮ, ਮੈਨੂੰ ਨਹੀਂ ਯਾਦ। ਅਤੇ ਫਿਰ ਮੈਂ ਇਹਨੂੰ ਟੇਪ ਕਰ ਦਿਤਾ। ਮੈਂ ਕਿਹਾ, "ਇਹ ਅਜ਼ੇ ਵੀ ਕੰਮ ਕਰਦਾ ਹੈ!" ਕੋਈ ਸਮਸ‌ਿਆ ਨਹੀਂ! ਅਤੇ ਉਹਨੇ ਮੇਰੇ ਵਲ ਦੇਖਿਆ ਅਤੇ ਉਹਨੇ ਆਪਣਾ ਸਿਰ ਥੋੜਾ ਜਿਹਾ ਹਿਲਾਇਆ। ਹੋ ਸਕਦਾ ਉਹਨੇ ਸੋਚਿਆ ਹੋਵੇ, "ਇਹ ਔਰਤ, ਮੈਂ ਨਹੀਂ ਜਾਣਦੀ ਕਿਹੜੇ ਸੰਸਾਰ ਤੋਂ ਇਹ ਆਈ ਹੈ। ਉਹ ਜ਼ਰੂਰੀ ਪਾਗਲ ਹੋਵੇਗੀ।" (ਓਹ, ਨਹੀਂ।) ਅਤੇ ਫਿਰ, ਉਸ ਦਿਨ ਉਹਨੇ ਮੈਨੂੰ ਪਕੜ ਲਿਆ ਕਿਉਂਕਿ ਕਿਸੇ ਨੇ ਰੀਪੋਰਟ ਕੀਤਾ ਸੀ। ਕਿਉਂਕਿ ਮੈਂ ਇਤਨਾ ਲੰਮਾਂ ਸਮਾਂ ਲਾਇਆ ਉਸ ਦੁਕਾਨ ਵਿਚ। ਅਨੇਕ ਹੀ ਚੀਜ਼ਾਂ ਖਰੀਦਣ ਲਈ। (ਹਾਂਜੀ।) ਖਿਡਾਉਣੇ ਖਰੀਦਣੇ ਅਤੇ ਫਿਰ ਹੋਰ ਖਿਡਾਉਣੇ, ਅਤੇ ਟਰਕ ਖਿਡਾਉਣੇ ਪਹਿਲੇ ਹੀ ਚਲੇ ਗਏ ਸੀ, ਅਤੇ ਫਿਰ ਹੋਰ ਖਿਡਾਉਣੇ ਖਰੀਦਣੇ ਅਤੇ ਫਿਰ ਹੋਰ ਕਪੜੇ। ਉਸੇ ਕਰਕੇ ਉਹਨੇ ਜ਼ਾਰੀ ਰਖਿਆ ਮੇਰਾ ਅਨੁਸਰਨ ਕਰਨਾ। ਸਾਡੇ ਕੋਲ ਕੁਝ ਕਾਰਾਂ ਸੀ। (ਹਾਂਜੀ।) ਸੋ ਉਸ ਦਿਨ ਸਾਡੇ ਕੋਲ ਇਕ ਟਰਕ ਨਹੀਂ ਸੀ। ਅਸੀਂ ਨਹੀਂ ਕੋਈ ਟਰਕ ਕਿਰਾਏ ਤੇ ਲੈ ਸਕੇ ਅਤੇ ਅਸੀਂ ਨਹੀਂ ਸੋਚ‌ਿਆ ਸੀ ਅਸੀਂ ਬਹੁਤ ਕੁਝ ਖਰੀਦਾਂਗੇ। ਅਸੀਂ ਲਿਆਂਦੀ ਇਕ ਐਸਯੂਵੀ ਕਾਰ ਅਤੇ ਇਹਨੂੰ ਭਰ‌ਿਆ ਸਾਹਮੁਣੇ ਅਤੇ ਪਿਛੇ ਵੀ, ਅਤੇ ਸੋ ਮੈਂ ਧੁਸ ਗਈ ਤੋਹਫਿਆਂ ਦੇ ਵਿਚਕਾਰ, ਥੈਲ‌ਿਆਂ ਦੇ ਵਿਚਕਾਰ ਵੀ। ਪਿਛਲੀ ਸੀਟ ਵਿਚ, ਬਸ ਥੈਲਿਆਂ ਨਾਲ ਵਿਚ ਬੈਠ ਗਈ। ਜਿਵੇਂ ਐਰਬੈਗ। ਹਾਂਜੀ, ਉਹ ਸੁਰਖਿਅਤ ਸੀ। ਜੇ ਕਦੇ ਕਾਰ ਨੂੰ ਕੁਝ ਸਮਸ‌ਿਆ ਹੁੰਦੀ, ਮੈਨੂੰ ਕੋਈ ਸਮਸ‌ਿਆ ਨਹੀਂ ਹੋਣੀ ਸੀ। ਸਾਰੇ ਥੈਲੇ ਮੇਰੇ ਆਸ ਪਾਸ ਹਨ।

ਹੋਰ ਦੇਖੋ
ਸਾਰੇ ਭਾਗ  (5/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ