ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇ ਅਸੀਂ ਜਾਨਵਰਾਂ ਪ੍ਰਤੀ ਦਿਆਲੂ ਹਾਂ - ਉਨ੍ਹਾਂ ਨੂੰ ਬਚਾਉਂਦੇ ਹਾਂ ਜਾਂ ਉਨ੍ਹਾਂ ਦੀ ਦੇਖ ਭਾਲ ਕਰਦੇ ਹਾਂ ਉਨ੍ਹਾਂ ਦੇ ਔਖੇ ਵੇਲੇ ਕਿਸੇ ਤਰਾਂ ਉਨ੍ਹਾਂ ਦੀ ਮਦਦ ਕਰਦੇ ਹਾਂ - ਫਿਰ ਅਸੀਂ ਬਹੁਤ ਸਾਰੇ ਰੂਹਾਨੀ ਅੰਕ ਜਾਂ ਗੁਣ ਅਰਜਿਤ ਕਰ ਲਵਾਂਗੇ, ਸਿਰਖ਼ ਇਸੇ ਜੀਵਨ ਵਿੱਚ ਨਹੀਂ, ਸਗੋਂ ਭਵਿਖ ਦੇ ਜੀਵਨ ਵਿੱਚ ਵੀ। ਹੁਣ, ਜਾਨਵਰਾਂ ਜਾਂ ਪੰਛੀਆਂ ਨੂੰ ਬਚਾਉਣ ਨਾਲ, ਤੁਸੀਂ ਤਕਰੀਬਨ 200,000 ਤੋਂ 900,000 ਅੰਕ ਪ੍ਰਾਪਤ ਕਰੋਗੇ। ਜੇ ਤੁਸੀਂ ਜਾਨਵਰਾਂ ਨੂੰ ਬਚਾਉਂਦੇ ਹੋ ਮੈਡੀਕਲ ਖਰਚਾ ਅਤੇ ਉਹ ਸਭ ਮੁਹੱਈਆ ਕਰਵਾਉਂਦੇ ਹੋਏ, ਪਰ ਪਾਲਦੇ ਨਹੀਂ ਹੋ, ਬੱਸ ਬਚਾਉਂਦੇ ਹੋ, ਤੁਸੀਂ 50,000 ਤੋਂ 800,000 ਅੰਕ ਅਰਜਿਤ ਕਰੋਗੇ। ਇੱਕ ਸਾਕਾਹਾਰੀ ਕੁੱਤਾ ਪਾਲਦੇ ਹੋ, ਪੂਰੀ ਦੇਖ-ਭਾਲ ਕਰਦੇ ਸਹਾਇਕਾਂ ਨਾਲ, ਤੁਸੀਂ 4,000 ਤੋਂ 6,000 ਅੰਕ ਅਰਜਿਤ ਕਰੋਗੇ; ਇੱਕ ਪੰਛੀ ਪਾਲਦੇ ਹੋ, ਸ਼ਾਕਾਹਾਰੀ ਨਾਲ, 3,000 ਤੋਂ 10,000 ਤੱਕ ਅੰਕ ਅਰਜਿਤ ਕਰੋਂਗੇ; ਪੰਛੀਆਂ ਨੂੰ ਚੋਗਾ ਦੇਣ ਜਾਂ ਦੇਖ-ਭਾਲ਼ ਵਿੱਚ ਮਦਦ ਕਰੋ, ਇੱਕ ਸਹਾਇਕ ਜਾਂ ਮਦਦਗਾਰ ਵਾਂਗ, ਤੁਸੀਂ ਖੁਦ ਲਈ ਹਾਸਲ ਕਰੋਗੇ, ਭਾਵੇਂ ਇਹ ਤੁਹਾਡਾ ਪੰਛੀ ਨਾ ਵੀ ਹੋਏ; ਤੁਸੀਂ ਬੱਸ ਮੇਰੇ ਪੰਛੀ ਦੀ ਮਦਦ ਕਰੋ, ਮਿਸਾਲ ਲਈ - ਤੁਸੀਂ 2,000 ਤੋਂ 3,000 ਤੱਕ ਅੰਕ ਅਰਜਿਤ ਕਰੋਗੇ। ਆਮ ਸ਼ਾਕਾਹਾਰੀ ਰੇਸਤਰਾਂਟਾਂ, ਉਹ ਸਾਲਾਨਾ 5,000 ਅੰਕ ਕਮਾਉਂਦੇ ਹਨ; ਇੱਕ ਏਕੜ ਸ਼ਾਕਾਹਾਰੀ ਜੈਵਿਕ ਖੇਤੀ, ਸਾਲਾਨਾ 30,000 ਅੰਕ ਕਮਾਓ।