ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਦਾਹਰਣ ਵਜੋਂ, ਜੇਕਰ ਤੁਸੀਂ ਪਹਿਲੇ ਹੀ ਦੂਸਰੇ ਪਧਰ ਦੇ ਸਿਖਰ ਤੇ ਹੋ, ਪਰ ਤੁਸੀਂ ਬਾਹਰ ਜਾਂਦੇ, (ਲੋਕਾਂ ਨੂੰ) ਦੀਖਿਆ ਦਿੰਦੇ ਹੋ, ਅਤੇ ਤੁਸੀਂ ਸੋਚਦੇ ਹੋ ਤੁਸੀਂ ਇਹ ਕਰ ਰਹੇ ਹੋ ਕਿਉਂਕਿ ਲੋਕ ਤੁਹਾਡੀ ਤਾਰੀਫ ਕਰਦੇ ਹਨ, ਜਾਂ ਤੁਹਾਡੇ ਨਾਲ ਪਿਆਰ ਕਰਦੇ ਜਾਂ ਕੁਝ ਚੀਜ਼ ਕਰਦੇ, ਤੁਹਾਡੇ ਅਗੇ ਝੁਕਦੇ ਹਨ, ਤੁਹਾਨੂੰ ਭੇਟਾਵਾਂ ਦਿੰਦੇ ਹਨ, ਅਤੇ ਫਿਰ ਤੁਸੀਂ ਲੋਕਾਂ ਦੀ ਪੇਸ਼ਕਸ਼ ਦੀ ਲਗਜ਼ਰੀ ਦਾ ਅਨੰਦ ਬਹੁਤਾ ਜਿਆਦਾ ਮਾਣਦੇ ਹੋ, ਫਿਰ ਤੁਸੀਂ ਗੁਆਚ ਗਏ ਹੋ! ਤੁਸੀਂ ਸਿਰਫ ਇਸ ਵਿਚ ਹੀ ਨਹੀਂ ਗੁਆਚ ਜਾਂਦੇ, ਤੁਸੀਂ ਉਪਰ ਨਹੀਂ ਆ ਸਕਦੇ, ਤੁਸੀਂ 5 ਤੋਂ 10 ਡਿਗਰੀ ਥਲੇ, ਇਥੋਂ ਤਕ 20 ਡਿਗਰੀ ਤਕ ਹੇਠਾਂ ਚਲੇ ਜਾਂਦੇ ਹੋ। ਤੁਸੀਂ 50 ਡਿਗਰੀ ਜਾਂ 40 ਡਿਗਰੀ ਬਣ ਜਾਂਦੇ ਹੋ। ਉਹ ਐਸਟਰਲ ਪਧਰ ਹੈ। ਜਾਂ ਤੁਸੀਂ ਲੋਕਾਂ ਨਾਲ ਗੁਸੇ ਹੁੰਦੇ ਹੋ, ਤੁਸੀਂ ਸੋਚਦੇ ਹੋ ਤੁਸੀਂ ਸਿਖਰ ਤੇ ਹੋ, ਅਤੇ ਉਹ ਨੀਵੇਂ ਹਨ। ਤੁਸੀਂ ਨਹੀਂ ਦੇਖਦੇ; ਤੁਸੀਂ ਉਨਾਂ ਦਾ ਸਤਿਕਾਰ ਨਹੀਂ ਕਰਦੇ। ਇਥੋਂ ਤਕ ਨੀਵੇਂ ਲੋਕ, ਜੇਕਰ ਤੁਸੀਂ ਉਨਾਂ ਦਾ ਸਤਿਕਾਰ ਨਹੀਂ ਕਰਦੇ, ਤੁਸੀਂ ਸਮਸਿਆ ਵਿਚ ਹੋਵੋਂਗੇ।ਅਤੇ ਹੁਣ ਮੈਂ ਤੁਹਾਨੂੰ ਦਸਦੀ ਹਾਂ, ਇਥੋਂ ਤਕ ਆਪਣੇ ਤੀਸਰੇ ਪਧਰ ਤੇ, ਜੇਕਰ ਤੁਸੀਂ ਲੋਕਾਂ ਦਾ ਸਤਿਕਾਰ ਨਹੀਂ ਕਰਦੇ, ਅਤੇ ਤੁਸੀਂ ਬਹੁਤਾ ਅਨੰਦ ਮਾਣਦੇ ਹੋ, ਤੁਹਾਡੇ ਕੋਲ ਵੀ ਸਮਸਿਆ ਹੋਵੇਗੀ। ਮੁਸੀਬਤ ਇਹ ਹੈ ਕਿ ਕਰਮ ਜੋ ਤੁਸੀਂ ਸਹੇੜਦੇ ਹੋ ਉਨਾਂ ਨੂੰ ਤੁਰੰਤ ਖਤਮ ਕੀਤਾ ਜਾਣਾ ਜ਼ਰੂਰੀ ਹੈ। ਪਰ ਇਸ ਦੀ ਖੂਬਸੂਰਤੀ ਇਹ ਹੈ ਕਿ ਕਰਮਾਂ ਦਾ ਦੇਵਤਾ ਤੁਹਾਨੂੰ ਕੇਵਲ ਸਜ਼ਾ ਦੇ ਸਕਦਾ ਹੈ। ਉਹ ਤੁਹਾਨੂੰ ਇਸ ਸੰਸਾਰ ਨਾਲ ਹੋਰ ਨਹੀਂ ਬੰਨ ਸਕਦਾ। ਉਹ ਇਥੋਂ ਤਕ ਜਿਵੇਂ ਤੁਸੀਂ ਹੋ ਤੁਹਾਡੇ ਪਧਰ ਨੂੰ ਹੇਠਾਂ ਨੂੰ ਨਹੀਂ ਖਿਚ ਸਕਦਾ। ਤੁਸੀਂ ਸ਼ਾਇਦ ਉਥੇ ਥੋੜਾ ਰੁਕ ਸਕਦੇ ਹੋ, ਪਰ ਤੁਸੀਂ ਹਮੇਸ਼ਾਂ ਉਪਰ ਨੂੰ ਜਾਵੋਂਗੇ, ਹੌਲੀ ਜਾਂ ਤੇਜ਼ੀ ਨਾਲ, ਜਾਂ ਰੁਕੋਂਗੇ ਥੋੜੇ ਸਮੇਂ ਲਈ ਪਰ ਹਮੇਸ਼ਾਂ ਉਪਰ ਨੂੰ ਜਾਵੋਂਗੇ। ਤੁਸੀਂ ਤੀਸਰੇ ਪਧਰ ਤੋਂ ਹੇਠਾਂ ਹੋਰ ਨਹੀਂ ਜਾਵੋਂਗੇ, ਇਹੀ ਇਸ ਦੀ ਖੂਬਸੂਰਤੀ ਹੈ।ਪਰ ਤੁਹਾਡੇ ਕੋਲ ਸਜ਼ਾ ਹੋਵੇਗੀ ਜੇਕਰ ਤੁਸੀਂ ਚੀਜ਼ਾਂ ਨੂੰ ਜਿਆਦਾ ਕਰਦੇ ਹੋ, ਜੇਕਰ ਤੁਸੀਂ ਹਦੋਂ ਵਧ ਖਰਚ ਕਰਦੇ ਹੋਂ ਕਿਉਂਕਿ ਇਸ ਸੰਸਾਰ ਵਿਚ ਹਰ ਇਕ ਚੀਜ਼ ਕਰਮਾਂ ਦੇ ਦੇਵਤੇ ਦੀ ਹੈ। ਤੁਸੀਂ ਨਹੀਂ ਕਹਿ ਸਕਦੇ ਤੁਸੀਂ ਇਕ ਸੰਤ ਹੋ, ਤੁਸੀਂ ਇਥੇ ਆਉਂਦੇ ਅਤੇ ਇਕ ਮੁਫਤ ਦੁਪਹਿਰ ਦਾ ਭੋਜਨ ਖਾਂਦੇ ਅਤੇ ਫਿਰ ਤੁਸੀਂ ਉਪਰ ਨੂੰ ਜਾਵੋਂਗੇ। ਨਹੀਂ, ਇਸੇ ਕਰਕੇ ਤੁਹਾਨੂੰ ਅਜ਼ੇ ਵੀ ਸੇਵਾ ਕਰਨੀ ਜ਼ਰੂਰੀ ਹੇ। ਚੀਜ਼ਾਂ ਨੂੰ ਬਰਾਬਰ ਕਰਨ ਲਈ ਜੋ ਤੁਸੀਂ ਖਰਚ ਕਰਦੇ ਹੋ।ਭਾਵੇਂ ਜੇਕਰ ਕਰਮਾਂ ਦਾ ਦੇਵਤਾ ਤੁਹਾਨੂੰ ਸਜ਼ਾ ਨਾ ਦੇਣੀ ਚਾਹੇ, ਤੁਹਾਨੂੰ ਨਰਕ ਵਿਚ ਦੀ ਲੰਘਣਾ ਪਵੇਗਾ, ਜੀਵਨ ਵਿਚ ਨਰਕ ਦੀ ਅਗ ਵਿਚ ਇਹ ਸਭ ਕੂੜੇ ਨੂੰ ਸਾੜਨ ਲਈ। ਕਿਉਂਕਿ ਜੇਕਰ ਤੁਸੀਂ ਤੀਸਰੇ ਪਧਰ ਤੇ ਜਾਂ ਉਪਰ ਰਹਿਣਾ ਚਾਹੁੰਦੇ ਹੋ, ਤੁਹਾਡੇ ਕੋਲ ਘਟ ਸਮਗਰੀ ਹੋਣੀ ਚਾਹੀਦੀ ਹੈ। ਤੁਹਾਡੀ ਹੋਂਦ ਵਿਚ ਜਿਤਨੀ ਜਿਆਦਾ ਸਮਗਰੀ, ਜਾਂ ਤੁਹਾਡੀ ਆਤਮਾ ਅਤੇ ਮਨ ਨੂੰ ਕਲੰਕਿਤ ਕੀਤਾ, ਉਤਨਾ ਜਿਆਦਾ ਭਾਰੀ, ਭਾਰੀ ਚੀਜ਼ਾਂ ਹਮੇਸ਼ਾਂ ਥਲੇ ਡੁਬਦੀਆਂ ਹਨ। ਇਸੇ ਲਈਂ, ਇਹ ਨਹੀਂ ਜਿਵੇਂ... ਭਾਵੇਂ ਜੇਕਰ ਕਰਮਾਂ ਦਾ ਦੇਵਤਾ ਕੋਈ ਚੀਜ਼ ਦੀ ਗਿਣਤੀ ਮਿਣਤੀ ਨਹੀਂ ਕਰਦਾ ਤੁਸੀਂ ਕੀ ਖਾਂਦੇ ਹੋ, ਕਿਸ ਚੀਜ਼ ਤੇ ਖਰਚ ਕਰਦੇ ਹੋ, ਕੋਈ ਵੀ ਚੀਜ਼ ਤੁਸੀਂ ਇਥੇ ਕਰਦੇ ਹੋ, ਤੁਸੀਂ ਅਜ਼ੇ ਵੀ ਪਦਾਰਥਕ ਚੀਜ਼ਾਂ ਨਾਲ ਦਾਗੀ ਹੋ। ਇਸੇ ਕਰਕੇ - ਸਾਦਾ ਜੀਵਨ। ਸਾਦਾ ਜੀਵਨ ਅਤੇ ਸਹਿਣਸ਼ੀਲ ਨਿਮਰਤਾ। ਨਾ ਸਿਖੋ, ਜਿਵੇਂ ਮੈਂ ਲੋਕਾਂ ਨੂੰ ਝਿੜਕਦੀ ਹਾਂ, ਤੁਸੀਂ ਉਹੀ ਕਰਦੇ ਹੋ। ਨਹੀਂ, ਨਹੀਂ, ਨਹੀਂ। ਮੈਂ ਉਨਾਂ ਦੀ ਖਾਤਰ ਅਜਿਹਾ ਕਰ ਰਹੀ ਹਾਂ। ਮੈਂ ਇਹ ਕਰਨਾ ਪਸੰਦ ਨਹੀਂ ਕਰਦੀ, ਮੈਂ ਇਥੋਂ ਤਕ ਕਰਨਾ ਵੀ ਨਹੀਂ ਚਾਹੁੰਦੀ। ਇਹ ਮੇਰੀ ਵਜੂਦ ਨਹੀਂ ਹੈ।ਸੋ ਇਹ ਨਾ ਸੋਚਣਾ ਤੁਸੀਂ ਇਕ ਸੰਤ ਹੋ, ਅਤੇ ਤੁਸੀਂ ਕੋਈ ਵੀ ਚੀਜ਼ ਤੁਸੀਂ ਚਾਹੋਂ ਕਰ ਸਕਦੇ ਹੋ। ਹਰ ਕਿਸਮ ਵਿਚ ਸੰਜਮ। ਯਾਦ ਹੈ, ਹਰ ਵਾਰ ਤੁਸੀਂ ਹੋਰਨਾਂ ਲੋਕਾਂ ਨੂੰ ਧਿਆਨ ਦਿੰਦੇ ਹੋ, ਇਹ ਗੁਸਾ ਹੋਵੇ, ਲਗਾਵ, ਜਾਂ ਪਿਆਰ, ਕੋਈ ਵੀ ਚੀਜ਼, ਇਹ ਸਮਸਿਆ ਹੈ, ਇਹ ਤੁਹਾਡੇ ਲਈ ਸਮਸਿਆ ਬਣਾਉਂਦਾ ਹੈ। ਤੁਸੀਂ ਗੁਆਉਂਦੇ ਹੋ, ਜਾਂ ਦੇਰੀ ਕਰਦੇ ਹੋ, ਜਾਂ ਤੁਸੀਂ ਰੁਕਦੇ ਹੋ। ਤੁਸੀਂ ਆਪਣੀ ਤਰਕੀ ਨੂੰ ਰੋਕਦੇ ਹੋ। ਸਭ ਚੀਜ਼ ਜੋ ਤੁਸੀਂ ਹੋਰਨਾਂ ਨੂੰ ਦਿੰਦੇ ਹੋ, ਤੁਸੀਂ ਗੁਆਉਂਦੇ ਹੋ। ਇਹ ਸਭ ਤੁਹਾਡੇ ਬਾਰੇ ਹੈ। ਇਹ ਕਿਸੇ ਹੋਰ ਬਾਰੇ ਨਹੀਂ ਹੈ।ਸੋ ਅਜ਼ ਤੋਂ, ਇਹ ਯਾਦ ਰਖਣਾ। ਸਭ ਚੀਜ਼, ਹਰ ਵਾਰ ਤੁਸੀਂ ਕਿਸੇ ਨੂੰ ਧਿਆਨ ਦਿੰਦੇ ਹੋ, ਇਹ ਗੁਸਾ ਹੋਵੇ ਜਾਂ ਕੁਝ ਚੀਜ਼ ਗੈਰ-ਵਾਜਬ ਜਾਂ ਲਗਾਵ, ਤੁਸੀਂ ਗੁਆਉਂਦੇ ਹੋ - ਤੁਸੀਂ ਆਪਣਾ ਸਮਾਂ ਗੁਆਉਂਦੇ ਹੋ, ਤੁਸੀਂ ਉਪਰ ਜਾਣ ਲਈ ਆਪਣਾ ਨਿਰਧਾਰਤ ਸਮਾਂ ਗੁਆ ਦਿੰਦੇ ਹੋ। ਅਤੇ ਬਿਨਾਂਸ਼ਕ, ਤੁਸੀਂ ਉਪਰ ਜਾਵੋਂਗੇ, ਪਰ ਫਿਰ ਤੁਸੀਂ ਮਿਆਦ ਗੁਆ ਦਿਤੀ... ਤੁਹਾਨੂੰ ਪਹਿਲੇ ਹੀ ਇਥੇ ਉਪਰ ਚਲੇ ਜਾਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਕੀਤਾ। ਤੁਸੀਂ ਉਥੇ ਹੀ ਰਹੇ। ਅਤੇ ਫਿਰ ਤੁਹਾਨੂੰ ਉਥੋਂ ਦੁਬਾਰਾ ਸ਼ੁਰੂ ਕਰਨਾ ਪਵੇਗਾ।ਸੋ, ਸਭ ਚੀਜ਼ ਤੁਹਾਡੀ ਹੈ, ਸਬ ਚੀਜ਼ ਬਹੁਮੁਲੀ ਤੁਹਾਡੀ ਹੈ। ਸੋ ਆਪਣੇ ਖਜ਼ਾਨੇ ਦੀ ਸਾਵਧਾਨੀ ਨਾਲ ਰਾਖੀ ਕਰੋ। ਇਹ ਨਾਜ਼ੁਕ ਹੈ। ਇਹ ਨਵਾਂ ਹੈ।ਅਤੇ ਭਾਵੇਂ ਜੇਕਰ ਤੁਸੀਂ ਪੰਜਵੇਂ ਪਧਰ ਨੂੰ ਜਾਂਦੇ ਹੋ, ਤੁਹਾਨੂੰ ਅਜ਼ੇ ਵੀ ਸਾਵਧਾਨ ਰਹਿਣਾ ਪਵੇਗਾ। ਪਰ ਬਿਨਾਂਸ਼ਕ, ਤੁਸੀਂ ਵਧੇਰੇ ਆਸਾਨੀ ਨਾਲ ਸਾਫ ਕਰ ਸਕਦੇ ਹੋ। ਜੇਕਰ ਤੁਸੀਂ ਇਕ ਗੁਰੂ ਹੋ, ਇਹ ਤੁਹਾਡੀ ਜੁੰਮੇਵਾਰੀ ਹੈ ਪੈਰੋਕਾਰਾਂ ਨੂੰ ਸਾਫ ਕਰਨਾ। ਜੇਕਰ ਉਹ ਮਾੜੇ ਹਨ, ਜੇਕਰ ਉਹ ਕਿਸੇ ਜਗਾ ਗੁੰਦੇ ਹਨ, ਤੁਹਾਨੂੰ ਇਹ ਵਖ-ਵਖ ਤਰੀਕਿਆਂ ਨਾਲ ਇਹ ਕਰਨਾ ਜ਼ਰੂਰੀ ਹੈ। ਪਰ ਜੇਕਰ ਤੁਸੀਂ ਇਕ ਗੁਰੂ ਨਹੀਂ ਹੋ, ਖਿਆਲ ਰਖਣਾ ਕਿ ਤੁਸੀਂ ਇਹ ਨਹੀਂ ਕਰਦੇ। ਠੀਕ ਹੈ? ਕਿਉਂਕਿ ਤੁਸੀਂ ਦੁਖ ਪਾਵੋਂਗੇ ਕਿਸੇ ਚੀਜ਼ ਬਗੈਰ ਅਤੇ ਆਪਣੇ ਰੂਹਾਨੀ ਗੁਣ ਗੁਆਵੋਂਗੇ। ਕੌਣ ਇਹ ਚਾਹੁੰਦਾ ਹੈ? ਕੀ ਤੁਹਾਨੂੰ ਠੰਡ ਲਗਦੀ ਹੈ? ਇਥੇ ਬੈਠੋ। (ਨਹੀਂ।) ਨਹੀਂ? ਫਰਸ਼ ਠੰਡਾ ਨਹੀਂ ਹੈ? (ਨਹੀਂ, ਨਹੀਂ...) (ਨਹੀਂ।) ਨਹੀਂ? ਠੀਕ ਹੈ। ਤੁਸੀਂ ਆਪਣਾ ਸਰਾਣਾ ਲਿਆ ਸਕਦੇ ਸੀ।ਠੀਕ ਹੈ, ਇਹ ਮੇਰਾ ਰਾਜ਼ ਹੈ। ਨਹੀਂ, ਕਿਉਂਕਿ ਮੈਂ ਹਮੇਸ਼ਾਂ ਨਹੀਂ ਯਾਦ ਰਖਦੀ ਚੀਜ਼ ਜੋ ਮੈਂ ਜਾਣਦੀ ਹਾਂ, ਬਸ ਸਿਰਫ ਜਦੋਂ ਮੈਂ ਇਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹੋਵਾਂ। ਜੇਕਰ ਮੈਂ ਇਹ ਲਿਖ ਲਵਾਂ, ਮੈਂ ਵੀ ਭੁਲ ਜਾਂਦੀ ਹਾਂ। ਕਿਉਂਕਿ ਮੇਰੇ ਕੋਲ ਹੋਰ ਬਹੁਤ ਚੀਜ਼ਾਂ ਆ ਰਹੀਆਂ ਹਨ। ਜਾਣਕਾਰੀ ਹਮੇਸਾਂ ਨਹੀਂ ਆਉਂਦੀ ਜਦੋਂ ਵੀ ਮੈਂ ਇਹ ਚਾਹਾਂ । ਇਹ ਆਉਂਦੀ ਹੈ ਜਦੋਂ ਮੈਨੂੰ ਇਸ ਦੀ ਲੋੜ ਹੋਵੇ, ਬਿਨਾਂਸ਼ਕ, ਪਰ ਉਵੇਂ ਨਹੀਂ ਜਦੋਂ ਮੈਂ ਇਹ ਤੁਹਾਨੂੰ ਦੇਣੀ ਚਾਹਾਂ, ਇਹ ਦੁਬਾਰਾ ਵਾਪਸ ਆਉਂਦੀ ਹੈ। ਕਿਉਂਕਿ ਮੇਰੇ ਕੋਲ ਹੋਰ ਚੀਜ਼ਾਂ ਆ ਰਹੀਆਂ ਹਨ; ਇਹ ਜਿਵੇਂ ਇਕ ਕੰਪਿਊਟਰ ਦੀ ਤਰਾਂ ਹੈ। ਤੁਸੀਂ ਇਸ ਨੂੰ ਓਵਰਲੋਡ ਨਹੀਂ ਕਰ ਸਕਦੇ। ਸੋ, ਮੈਂ ਇਸ ਵਾਰ ਇਸਨੂੰ ਲਿਖਿਆ। ਸੋ ਯਕੀਨੀ ਬਣਾਉ ਤੁਸੀਂ ਠੀਕ ਹੋ। ਉਥੇ ਕੁਝ ਚੀਜ਼ਾਂ ਹਨ ਜੋ ਮੈਂ ਲਿਖਦੀ ਹਾਂ, ਕੁਝ ਚੀਜ਼ਾਂ ਨਹੀਂ। ਇਹ ਨਿਰਭਰ ਕਰਦਾ ਹੈ।ਕਿਵੇਂ ਵੀ, ਹੁਣ ਤੁਸੀਂ ਇਹ ਸਭ ਸਮਝਦੇ ਹੋ? ਨਿਮਰ ਬਣੋ, ਮਿਠੇ ਬਣੋ, ਚੰਗੇ ਬਣੋ, ਕੋਮਲ ਬਣੋ। ਇਹ ਤੁਹਾਡੇ ਲਈ ਬਿਹਤਰ ਹੈ। ਮੇਰੇ ਵਲ ਨਾ ਦੇਖ ਜੋ ਮੈਂ ਕਰਦੀ ਹਾਂ। ਬਸ ਕਰੋ ਜੋ ਤੁਹਾਨੂੰ ਕਰਨਾ ਚਾਹੀਦਾ ਹੈ। ਕਰੋ ਜੋ ਮੈਂ ਤੁਹਾਨੂੰ ਕਰਨ ਲਈ ਕਹਿੰਦੀ ਹਾਂ। ਇਹ ਨਹੀਂ ਜੋ ਮੈਂ ਕਰਦੀ ਹਾਂ। ਮੇਰੇ ਕੋਲ ਇਕ ਵਖਰੀ ਨੌਕਰੀ ਹੈ। ਮਿਸਾਲ ਵਜੋਂ, ਕਲਾਸਰੂਮ ਵਿਚ, ਅਧਿਆਪਕ ਸਾਰੇ ਕਲਾਸ ਦੇ ਲੋਕਾਂ ਨੂੰ ਝਿੜਕਦੀ ਹੈ, ਪਰ ਉਹ ਹੋ ਸਕਦਾ ਕੁਝ ਚੰਗੇ ਵਿਧਿਆਰਥੀਆਂ ਨੂੰ ਕਢਦੀ ਹੈ ਥੋੜਾ ਜਿਹਾ ਉਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਲਈ। ਕੁਝ ਦਿਨ, ਉਹ ਸੌਂਪਦੀ ਹੈ, "ਠੀਕ ਹੈ, ਅਜ ਤੁਸੀਂ ਇਹ ਸਬਕ ਸਿਖਾਓ, ਉਹ ਸਬਕ ਸਿਖਾਓ।" ਪਰ ਇਹਦਾ ਇਹ ਭਾਵ ਨਹੀਂ ਕਿ ਵਿਦਿਆਰਥੀ ਕੋਲ ਸਮੁਚੀ ਕਲਾਸ ਨੂੰ ਝਿੜਕਾਂ ਦੇਣ ਲਈ ਅਧਿਕਾਰ ਹੈ ਜਾਂ ਗੁਣ ਹੈ । ਸਿਰਫ ਅਧਿਆਪਕ ਉਹ ਕਰ ਸਕਦੀ ਹੈ, ਕਿਉਂਕਿ ਉਹ ਜਾਣਦੀ ਹੈ ਉਹ ਕੀ ਕਰ ਰਹੀ ਹੈ। ਵਿਦਿਆਰਥੀ ਸਿਰਫ ਕੁਝ ਕੁ ਦਿਨਾਂ ਲਈ ਇਕ ਜਾਂ ਦੋ ਪਾਠ ਨਿਰਧਾਰਤ ਕਰਦਾ ਹੈ। ਉਸਦੇ ਕੋਲ ਇਹ ਕਰਨ ਲਈ ਇਕ ਅਧਿਆਪਕ ਦਾ ਬਿਲਕੁਲ ਕੋਈ ਰੁਤਬਾ ਨਹੀਂ ਹੈ। ਇਥੋਂ ਤਕ ਜੇਕਰ ਤੁਸੀਂ ਕੁਆਨ ਯਿੰਨ ਵਿਧੀ ਸਿਖਾ ਸਕਦੇ ਹੋਵੋਂ, ਤੁਸੀਂ ਅਧਿਆਪਕ ਨਹੀਂ ਹੋ। ਤੁਸੀਂ ਚੁਣੇ ਹੋਏ ਵਿਆਕਤੀ ਨਹੀਂ ਹੋ। ਜਦੋਂ ਇਕ ਚੁਣਿਆ ਹੋਇਆ ਵਿਆਕਤੀ ਆਉਂਦਾ ਹੈ, ਮੈਂ ਤੁਹਾਨੂੰ ਦਸ ਦਵਾਂਗੀ। ਠੀਕ ਹੈ? ਮੈਂ ਦਸ ਦੇਵਾਂਗੀ। ਉਥੇ ਬਹੁਤ ਸਾਰੀਆਂ ਦਿਲਚਸਪ ਖਬਰਾਂ ਆ ਰਹੀਆਂ ਹੋਣਗੀਆਂ, ਪਰ ਮੈਂ ਤੁਹਾਨੂੰ ਨਹੀਂ ਦਸ ਰਹੀਂ। ਅਤੇ ਇਹ ਤੁਹਾਡੇ ਜਾਨਣ ਦਾ ਸਮਾਂ ਨਹੀਂ ਹੈ। ਤੁਸੀਂ ਬਾਅਦ ਵਿਚ ਜਾਣ ਲਵੋਂਗੇ, ਸ਼ਾਇਦ, ਸ਼ਾਇਦ। ਉਥੇ ਕੁਝ ਜਾਨਣ ਲਈ ਸਮੇਂ ਹਨ। ਕਿਉਂਕਿ ਜੇਕਰ ਤੁਸੀਂ ਬਹੁਤਾ ਜਿਆਦਾ ਖਾਂਦੇ ਹੋ, ਤੁਸੀਂ ਹਜ਼ਮ ਨਹੀਂ ਕਰ ਸਕਦੇ।ਮੈਂ ਤੁਹਾਨੂੰ ਹੋਰ ਕੀ ਦਸਣਾ ਚਾਹੁੰਦੀ ਹਾਂ? ਮੇਰੇ ਖਿਆਲ ਵਿਚ ਬਸ ਇਹੀ ਹੈ। ਤੁਹਾਨੂੰ ਦੇਖ ਕੇ ਖੁਸ਼ੀ ਹੋਈ। ਖੁਸ਼ੀ ਹੋਈ ਕਿ ਤੁਸੀਂ ਆਏ ਹੋ, ਅਤੇ ਹੋਰ ਲੋਕ ਵੀ ਥੋੜਾ ਹੋਰ ਆਉਣਗੇ। ਤੁਸੀਂ ਜਾਣਦੇ ਹੋ, ਤੁਹਾਡੇ ਵਿਚੋਂ ਬਹੁਤ ਸਾਰੇ ਤਕਰੀਬਨ ਉਥੇ ਆ ਜਾਂਦੇ, ਅਤੇ ਡਿਗਦੇ, ਬੂਪ। ਓਹ, ਮੈਂ ਦੇਖ ਰਹੀ ਸੀ ਅਤੇ ਕਿਹਾ, "ਓਹ ਨਹੀਂ! ਓਹ ਨਹੀਂ! ਤੁਹਾਡੇ ਵਿਚੋਂ ਬਹੁਤੇ, ਉਨਾਂ ਵਿਚੋਂ ਬਹੁਤੇ ਉਥੇ ਸਨ। ਪਹਿਲੇ ਹੀ 60 (ਡਿਗਰੀ) ਉਥੇ, ਪਹਿਲੇ ਹੀ ਤੀਸਰੇ ਪਧਰ ਦੀ ਸਰਹਦ ਤੇ. ਅਤੁ ਗੁਸੇ ਹੋੲ ਗਏ, ਕੁਝ ਲੋਕਾਂ ਨੂੰ ਝਿੜਕਿਆ, ਬਾਹਰ ਨਿਕਲ ਗਏ, ਮੇਰੇ ਨਾਲ ਗੁਸੇ, ਮੇਰੀ ਨਿੰਦਿਆ ਕੀਤੀ, ਲੋਕਾਂ ਦੀ ਨਿੰਦਿਆ ਕੀਤੀ, ਆਲਸ, ਕੰਮ ਨਹੀਂ ਕੀਤਾ ਜੋ ਨਿਰਧਾਰਤ ਕੀਤਾ ਸੀ।ਨੌਕਰੀਆਂ ਤੁਹਾਨੂੰ ਕਦੇ ਨੁਕਸਾਨ ਨਹੀਂ ਪਹੁੰਚਾਉਂਦੀਆਂ। ਕੰਮ ਕਦੇ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਸਿਰਫ ਤੁਹਾਡੀ ਮਦਦ ਕਰਦਾ ਹੈ। ਤੁਹਾਨੂੰ ਅਫਸੋਸ ਮਹਿਸੂਸ ਕਰਨਾ ਚਾਹੀਦਾ ਕਿ ਤੁਹਾਡੇ ਕੋਲ ਕਾਫੀ ਕੰਮ ਨਹੀਂ ਆਪਣੇ ਕਰਮਾਂ ਨੂੰ ਪੂਰਾ ਕਰਨ ਲਈ। ਇਹ ਨਹੀਂ ਕਿ ਮੈਂ ਚਾਹੁੰਦੀ ਹਾਂ ਤੁਸੀਂ ਕੰਮ ਕਰੋ। ਪਰ ਤੁਸੀਂ ਖਾਂਦੇ ਹੋ, ਤੁਸੀਂ ਪੀਂਦੇ ਹੋ, ਤੁਸੀਂ ਇਸ ਸੰਸਾਰ ਵਿਚ ਸਾਹ ਲੈਂਦੇ ਹੋ। ਤੁਹਾਨੂੰ ਇਹ ਵਾਪਸ ਮੋੜਨਾ ਚਾਹੀਦਾ ਹੈ, ਨਹੀਂ ਤਾਂ ਇਹ ਤੁਹਾਡੇ ਰੂਹਾਨੀ ਬੈਂਕ ਦਾ ਖਰਚ ਕਰਦਾ ਹੈ। ਅਤੇ ਰੂਹਾਨੀ ਬੈਂਕ ਕਮਾਉਣਾ ਬਹੁਤ ਮੁਸ਼ਕਲ ਹੈ। ਹਰ ਕੰਮ, ਪੈਸਾ, ਸਭ ਚੀਜ਼ ਤੁਸੀਂ ਕਮਾ ਸਕਦੇ ਹੋ, ਪਰ ਰੂਹਾਨੀ - ਬਹੁਤ ਮੁਸ਼ਕਲ ਹੈ। ਮੇਰੇ ਰਬਾ, ਇਹ ਨਹੀਂ ਹੈ ਬਸ ਸਾਰਾ ਦਿਨ ਬੈਠੇ ਰਹੋ ਅਤੇ ਫਿਰ ਤੁਸੀਂ ਇਕ ਸੰਤ ਬਣ ਜਾਵੋਂਗੇ। ਨਹੀਂ, ਨਹੀਂ, ਨਹੀਂ, ਨਹੀਂ, ਉਹ ਇਕ ਗਲਤ ਧਾਰਨਾ ਹੈ। ਇਥੋਂ ਤਕ ਹਵਾ ਤੁਸੀਂ ਅੰਦਰ ਸਾਹ ਵਜੋਂ ਲੈਂਦੇ ਹੋ, ਇਹ ਮੁਫਤ ਹੈ? ਨਹੀਂ, ਇਹ ਨਹੀਂ ਹੈ। ਪਾਣੀ ਤੁਸੀਂ ਪੀਂਦੇ ਹੋ ਮੁਫਤ ਹੈ? ਨਹੀਂ, ਇਹ ਨਹੀਂ ਹੈ। ਧਰਤੀ ਜਿਸ ਉਪਰ ਤੁਸੀਂ ਤੁਰਦੇ ਹੋ, ਮੁਫਤ? ਨਹੀਂ। ਇਥੋਂ ਤਕ ਜਦੋਂ ਤੁਸੀਂ ਕੁਝ ਨਹੀਂ ਖਾਂਦੇ, ਤੁਸੀਂ ਕੁਝ ਨਹੀਂ ਪੀਂਦੇ, ਜਦੋਂ ਤਕ ਤੁਸੀਂ ਸਾਹ ਲੈਂਦੇ ਹੋ, ਤੁਹਾਨੂੰ ਇਹਦੇ ਲਈ ਅਦਾ ਕਰਨਾ ਚਾਹੀਦਾ ਹੈ ਕਿਸੇ ਰੂਪ ਵਿਚ। ਇਸ ਲਈ, ਤੁਹਾਡੇ ਵਿਚੋਂ ਬਹੁਤੇ ਗੁਆ ਬੈਠੇ ਹੋ।ਤੁਹਾਡੇ ਵਿਚੋਂ ਇਕ, ਮੈਂ ਦੇਖਦੀ ਹਾਂ ਉਸ ਦੇ ਕੋਲ ਇਤਨੇ ਜਿਆਦਾ ਕਰਮ ਅਤੇ ਬੋਝ ਹੈ। ਮੈਂ ਉਸ ਨੂੰ ਇਥੇ ਲਿਆ ਹੈ। ਉਹ ਤਕਰੀਬਨ ਉਥੇ ਸੀ ਪਹਿਲੇ ਹੀ। ਅਤੇ ਫਿਰ, ਮੈਂ ਨਹੀਂ ਜਾਣਦੀ, ਉਹ ਮੇਰੇ ਨਾਲ ਗੁਸੇ ਹੋ ਗਿਆ। ਫਿਰ ਉਹ ਚਲਾ ਗਿਆ। ਹੁਣ ਉਹ ਪੰਜ (ਡਿਗਰੀ) ਗੁਆ ਬੈਠਾ ਹੈ, ਉਹ ਸਿਰਫ ਉਪਰ ਹੀ ਨਹੀਂ ਗਿਆ, ਉਹ ਪੰਜ ਡਿਗਰੀ ਗੁਆ ਬੈਠਾ ਹੈ। ਜੇਕਰ ਮੈਂ ਦਖਲ ਨਾ ਦਿਤਾ ਹੁੰਦਾ, ਉਸ ਨੇ ਹੋਰ ਜਿਆਦਾ ਗੁਆਉਣਾ ਸੀ। ਜੇਕਰ ਮੈਂ ਉਸ ਦੇ ਜਾਣ ਤੋਂ ਪਹਿਲਾਂ ਉਸ ਦੇ ਨਾਲ ਸ਼ਾਂਤੀ ਬਣਾਉਣ ਦੀ ਸਖਤ ਕੋਸ਼ਿਸ਼ ਨਾ ਕੀਤੀ ਹੁੰਦੀ, ਉਸ ਨੇ ਉਹਦੇ ਨਾਲੋਂ ਹੋਰ ਬਹੁਤ ਗੁਆਉਣਾ ਸੀ। ਤੁਹਾਡੀ ਮਦਦ ਕਰਨੀ. ਇਹ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ । ਇਹ ਨਹੀਂ ਕਿ ਮੈਂ ਨਹੀਂ ਚਾਹੁੰਦੀ। ਬਿਨਾਂਸ਼ਕ, ਮੈਂ ਤੁਹਾਨੂੰ ਇਹ ਕਈ ਵਾਰ ਦਸਿਆ ਹੈ, ਪਰ ਤੁਸੀਂ ਨਹੀਂ ਸਮਝਦੇ। ਇਹ ਨਵਾਂ ਨਹੀਂ ਹੈ, ਠੀਕ ਹੈ? ਕੁਝ ਵੀ ਨਵਾਂ ਨਹੀਂ, ਠੀਕ ਹੈ? ਕੀ ਮੈਂ ਤੁਹਾਨੂੰ ਪਹਿਲਾਂ ਇਹ ਦਸਿਆ ਸੀ? (ਤੁਸੀਂ ਦਸਿਆ ਸੀ।) ਮੈਂ ਦਸਿਆ ਸੀ। ਪਰ ਤੁਸੀਂ ਇਥੇ ਸੁਣਦੇ ਹੋ, ਇਹ ਉਧਰ ਬਾਹਰ ਨਿਕਲ ਜਾਂਦਾ ਹੈ। ਤੁਸੀਂ ਕੋਈ ਚੀਜ਼ ਨਹੀਂ ਸਮਝਦੇ। ਅਤੇ ਪਿਰ ਜਦੋਂ ਇਕ ਟੈਸਟ ਦਾ ਸਮਾਂ ਆਉਂਦਾ ਹੈ, ਤੁਸੀਂ ਸੋਚਦੇ ਹੋ, "ਓਹ, ਸਤਿਗੁਰੂ ਭਿਆਨਕ ਹੈ! ਓਹ, ਉਹ ਸੰਤ ਭਿਆਨਕ ਹੈ! ਉਹ ਕਿਹੋ ਜਿਹਾ ਸੰਤ ਹੈ? ਉਹ ਜ਼ਰੂਰ ਪਹਿਲੇ ਪਧਰ ਤੇ ਹੋਵੇਗਾ, ਤੀਸਰੇ ਪਧਰ ਤੇ ਨਹੀਂ। ਉਹ ਭਿਆਨਕ ਹੈ।"ਤੁਹਾਡੇ ਵਿਚੋਂ ਕੋਈ ਵੀ ਗੁਆਵੇਗਾ। ਹਰ ਸਮੇਂ ਇਕ ਟੈਸਟ ਹੁੰਦਾ ਹੈ। ਕਿਉਂਕਿ ਤੁਹਾਡੇ ਵਿਚੋਂ ਸਾਰੇ ਵਖਰੇ ਹਨ। ਤੁਹਾਡੇ ਵਿਚੋਂ ਸਾਰੇ ਵਖਰੇ ਹਨ। ਤੁਸੀਂ ਨਿਜ਼ੀ ਟੈਸਟ ਲੈਂਦੇ ਹੋ, ਅਤੇ ਤੁਹਾਡੇ ਵਿਚੋਂ ਸਾਰਿਆਨ ਕੋਲ ਭਿੰਨ ਕਰਮ ਹਨ। ਇਹ ਸਿਰਫ ਕਰਮ ਹੀ ਨਹੀਂ ਜੋ ਤੁਹਾਡੇ ਨਾਲ ਹਨ, ਪਰ ਤੁਸੀਂ ਨਵੇਂ ਕਰਮ ਹਰ ਰੋਜ਼ ਸਿਰਜ਼ਦੇ ਹੋ ਆਪਣੇ ਸਹਿਯੋਗੀਆਂ ਨਾਲ, ਆਪਣੇ ਆਵਦੇ ਰੈਸੀਡੇਂਟਾਂ ਨਾਲ ਜਾਂ ਹੋਰਨਾਂ ਪੈਰੋਕਾਰਾਂ ਨਾਲ ਜਾਂ ਇਥੋਂ ਤਕ ਬਾਹਰਲੇ ਲੋਕਾਂ ਨਾਲ। ਤੁਸੀਂ ਬਾਹਰ ਜਾਂਦੇ ਹੋ, ਤੁਸੀਂ ਹੋਰਨਾਂ ਲੋਕਾਂ ਨਾਲ ਗੁਸੇ ਹੁੰਦੇ ਹੋ, ਤੁਸੀਂ ਘਰ ਨੂੰ ਆਉਂਦੇ ਹੋ, ਤੁਸੀਂ ਕੁਝ ਗੁਆਉਂਦੇ ਹੋ। ਇਸੇ ਕਰਕੇ ਤੁਹਾਡੇ ਵਿਚੋਂ ਬਹੁਤੇ ਪਿਛੇ ਨੂੰ ਚਲੇ ਜਾਂਦੇ, ਅਤੇ ਤੁਹਾਡੇ ਵਿਚੋਂ ਬਹੁਤੇ ਉਪਰ ਨਹੀਂ ਆਉਂਦੇ। ਤੁਸੀਂ ਆ ਸਕਦੇ ਸੀ। ਤੁਹਾਡੇ ਵਿਚੋਂ ਕਈ ਬਹੁਤ ਡਿਗਰੀ ਗੁਆ ਬੈਠੇ ਹਨ, ਇਥੇ ਅਤੇ ਮਿਆਉਲੀ ਵਿਚ ਰੈਸੀਡੇਂਟ।ਉਹ ਜਿਹੜੇ ਟੌਂਗ ਦੇ ਨਾਲ ਰਹੇ ਸੀ, ਔਲੈਕਸੀਜ਼ (ਵੀਐਤਨਾਮੀਜ਼), ਉਸ ਨੂੰ ਉਪਰ ਜਾਣਾ ਚਾਹੀਦਾ ਸੀ, ਪਰ ਕਿਉਂਕਿ ਉਹ ਬਾਹਰ ਚਲੀ ਗਈ... ਉਹ ਹੋਰਨਾਂ ਦੇ ਨਾਲ ਗੁਸੇ ਸੀ। ਉਸ ਨੂੰ ਸਹਿਣਸ਼ੀਲ ਹੋਣਾ ਚਾਹੀਦਾ ਸੀ ਅਤੇ ਨਿਮੋਸ਼ੀ ਸਹਿਣ ਕਰਨੀ। ਫਿਰ ਉਹ ਤੁਹਾਡੇ ਨਾਲ ਉਪਰ ਚਲੀ ਜਾਂਦੀ। ਤੁਸੀਂ ਰਹੇ, ਤੁਸੀਂ ਕੋਈ ਚੀਜ਼ ਨਹੀਂ ਕਹਿੰਦੇ, ਤੁਸੀਂ ਠੀਕ ਹੋ। ਉਹ ਪੈਕ ਕਰਕੇ ਅਤੇ ਚਲੀ ਗਈ ਕਿਉਂਕਿ ਉਹ ਨੀਵੇਂ ਰੈਸੀਡੇਂਟਾਂ ਨਾਲ ਗੁਸੇ ਸੀ। ਫਿਰ ਉਹ ਦੋਨੇਂ ਹੀ ਗੁਆ ਬੈਠੇ। ਇਕ ਅੰਦਰ ਵਾਪਸ ਆ ਸਕਦਾ, ਜਿਵੇਂ ਇਕ "ਪੀੜਤ" ਬਣਨਾ, ਪਰ ਵੀ ਗੁਆਉਂਦਾ ਕਿਉਂਕਿ ਕਿਸੇ ਹੋਰ ਦਾ ਆਭਾਰੀ ਨਹੀਂ, ਨਹੀਂ ਸੋਚਦਾ ਕਿ ਸਤਿਗੁਰੂ ਨੇ ਕਿਸੇ ਹੋਰ ਦੀ ਵਰਤੋਂ ਕੀਤੀ ਤੁਹਾਨੂੰ ਝਿੜਕਾਂ ਦੇਣ ਲਈ ਜਾਂ ਤੁਹਾਡੇ ਲਈ ਸਮਸਿਆ ਪੈਦਾ ਕਰਨ ਲਈ। ਇਹ ਤੁਹਾਡੇ ਲਈ ਇਕ ਟੈਸਟ ਹੈ ਉਪਰ ਜਾਣ ਲਈ ਕਿਉਂਕਿ ਮੈਂ ਉਥੇ ਨਹੀਂ ਹਾਂ। ਸੋ, ਹੋਰ ਕੌਣ ਹੈ ਤੁਹਾਨੂੰ ਟੈਸਟ ਕਰਨ ਲਈ?ਕੋਈ ਵੀ ਨੇੜੇ, ਕੋਈ ਵੀ ਨੇੜੇ ਉਸਦੀ ਸਤਿਗੁਰੂ ਦੁਆਰਾ ਤੁਹਾਨੂੰ ਟੈਸਟ ਕਰਨ ਲਈ ਵਰਤੋਂ ਕੀਤੀ ਜਾਵੇਗੀ । ਪਰ ਕਿਉਂਕਿ ਉਹ ਇਹ ਹਉਮੈਂ ਨਾਲ ਕਰ ਰਿਹਾ ਹੈ, ਦੂਜਾ ਸੋਚਦਾ ਹੈ, "ਉਸ ਵਿਆਕਤੀ ਨੇ ਮੈਨੂੰ ਝਿੜਕਾਂ ਦਿਤੀਆਂ, ਉਹ ਕਿਵੇਂ ਕਰ ਸਕਦੇ ਹਨ?" ਅਤੇ ਫਿਰ ਬਾਹਰ ਚਲੇ ਗਏ, ਅਤੇ ਫਿਰ ਦੋਨੋਂ ਹੀ ਗੁਆਉਂਦੇ ਹਨ। ਕੁਝ ਹੋਰ ਗੁਆਉਂਦੇ, ਕੁਝ ਘਟ ਗੁਆਉਂਦੇ, ਪਰ ਅਜ਼ੇ ਵੀ ਗੁਆਉਂਦੇ। ਇਹ ਬਹੁਤ ਬੁਰਾ ਹੈ।ਕਿਵੇਂ ਵੀ, ਸੋ ਇਹੀ ਗਲ ਹੈ। ਇਸ ਵਾਰ ਇਕ ਵਡਾ ਇਮਤਿਹਾਨ, ਟੈਸਟ ਹੈ। ਕਿਉਂਕਿ ਬਹੁਤ ਸਾਰੇ ਤੀਸਰੇ ਪਧਰ ਦੇ ਸਰਹਦ ਤਕ ਪਹਿਲੇ ਹੀ ਚਲੇ ਗਏ ਹਨ। ਸੋ ਇਹ ਇਕ ਵਡਾ ਇਮਤਿਹਾਨ ਹੈ। ਓਹ, ਵਡਾ ਇਮਤਿਹਾਨ। ਓਹ! ਬਹੁਤੇ ਚਲੇ ਗਏ। ਤੁਹਾਡੇ ਵਿਚੋਂ ਬਹੁਤੇ ਅਸਫਲ ਹੋ ਗਏ। ਖੈਰ, ਮੈਂ ਆਪਣਾ ਦਿਲ ਪੰਪ ਜਰਨਾ ਜਾਰੀ ਰਖਦੀ ਹਾਂ। ਹਾਂਜੀ, ਮੈਂ ਸਾਰੇ ਰਾਹ ਪੰਪ ਕੀਤਾ। ਸੋ ਕੇਵਲ ਥੋੜੇ ਜਿਹੇ ਬਾਕੀ ਬਚੇ ਹਨ। ਸੋ ਅਗਲੀ ਵਾਰ, ਤੁਹਾਡੇ ਵਿਚੋਂ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਡੇ ਵਿਚੋਂ ਸਾਰਿਆਂ ਨੂੰ। ਉਹ ਜਿਨਾਂ ਨੇ ਟੈਸਟ ਪਾਸ ਨਹੀਂ ਕੀਤਾ, ਸਾਵਧਾਨ ਰਹੋ। ਕੁਝ ਵੀ ਅਸਲੀ ਨਹੀਂ ਹੈ। ਸਮੁਚਾ ਸੰਸਾਰ ਅਸਲੀ ਨਹੀਂ ਹੈ ਕਿਵੇਂ ਵੀ, ਝਿੜਕਾਂ ਦੀ ਗਲ ਤਾਂ ਪਰੇ ਰਹੀ, "ਕੁਟ ਸੁਟਣਾ," ਕਿਉਂ, ਕੁਝ ਵੀ... ਕੁਝ ਵੀ ਅਸਲੀ ਨਹੀਂ ਹੈ। ਇਹ ਸਭ ਇਥੇ ਸੁਪਨਾ ਹੈ। ਇਹ ਸਮਝਣਾ ਮੁਸ਼ਕਲ ਹੈ। ਸਿਰਫ ਜਦੋਂ ਤੁਸੀਂ ਉਪਰ ਚਲੇ ਜਾਂਦੇ ਹੋ, ਫਿਰ ਤੁਸੀਂ ਦੇਖਦੇ ਹੋ, "ਕੀ...? ਮੈਂ ਕੀ ਕਰਦੀ ਰਹੀ ਹਾਂ? ਮੈਂ ਦੁਸ਼ਮਣਾਂ ਨੂੰ ਦੋਸਤ ਸਮਝਿਆ। ਮੈਂ ਦੋਸਤਾਂ ਨੂੰ ਦੁਸ਼ਮਣ ਸਮਝਿਆ। ਮੈਂ ਚੰਗਿਆਂ ਨੂੰ ਮਾੜੇ ਲਈ ਲਿਆ। ਮੈਂ ਮਾੜੇ ਨੂੰ ਚੰਗੇ ਲਈ ਲਿਆ। ਮੈਂ ਅਸਲੀਅਤ ਲਈ ਇਕ ਸੁਪਨਾ ਲਿਆ, ਅਤੇ ਮੈਂ ਇਕ ਸੁਪਨੇ ਲਈ ਅਸਲੀਅਤ ਲਈ।"ਪਰ ਬਿਨਾਂਸ਼ਕ, ਇਹੀ ਗਲ ਹੈ... ਇਸ ਸੰਸਾਰ ਨਾਲ ਇਹੀ ਸਮਸਿਆ ਹੈ। ਦੂਸਰੇ ਸੰਸਾਰ ਤੋਂ ਐਸਟਰਲ ਤਕ, ਭੌਤਿਕ ਸੰਸਾਰ ਤਕ, ਹਰ ਕੋਈ ਇਸ ਸੰਸਾਰ ਦਾ ਬਹੁਤ ਜਿਆਦਾ ਅਨੰਦ ਮਾਣਦਾ ਹੈ। ਕੋਈ ਨਹੀਂ ਹੋਰ ਕਿਸੇ ਜਗਾ ਉਪਰ ਜਾਣ ਬਾਰੇ ਸੋਚਦਾ। ਕਿਸੇ ਨੂੰ ਇਕ ਉਚੇਰੇ ਖੇਤਰ ਬਾਰੇ ਕੋਈ ਚੀਜ਼ ਜਾਨਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਜੇਕਰ ਉਹ ਜਾਣਦੇ ਹੋਣ, ਹਰ ਇਕ ਆਵਾਸ ਕਰੇਗਾ, ਜਿਵੇਂ ਸ਼ਰਨਾਰਥੀਆਂ ਦੀ ਤਰਾਂ। ਸਾਰੇ ਦੌੜਦੇ, ਦੌੜਦੇ। ਕੋਈ ਵੀ ਇਥੋਂ ਤਕ ਪ੍ਰਵਾਹ ਨਹੀਂ ਕਰੇਗਾ। ਉਹ ਸਾਰੀ ਡਬਲ ਰੋਟੀ ਅਤੇ ਜੂਸ, ਫਲ, ਸਭ ਚੀਜ਼ ਸੁਟ ਦੇਣਗੇ, ਇਹ ਸੁਟ ਦੇਣਗੇ, ਅਤੇ ਫਿਰ ਬਸ ਦੌੜਨਗੇ। ਇਸੇ ਕਰਕੇ ਤੁਹਾਨੂੰ ਜਾਨਣ ਦੀ ਇਜਾਜ਼ਤ ਨਹੀਂ ਹੈ।ਨਾਲੇ, ਇਹ ਨਹੀਂ ਕਿਉਂਕਿ ਤੁਹਾਨੂੰ ਜਾਨਣ ਦੀ ਇਜਾਜ਼ਤ ਨਹੀਂ ਹੈ, ਇਹੀ ਹੈ ਬਸ ਕਿ ਇਸ ਸੰਸਾਰ ਵਿਚ ਲੋਕ ਭੌਤਿਕ ਸਮਗਰੀ ਦੁਆਰਾ ਬਹੁਤੇ ਧੁੰਦਲੇ ਹਨ। ਉਹ ਸਪਸ਼ਟ ਨਹੀਂ ਹਨ। ਉਹ ਸਪਸ਼ਟ ਨਹੀਂ ਬਣ ਸਕਦੇ। ਇਹੀ ਗਲ ਹੈ। ਭਾਵੇਂ ਜੇਕਰ ਉਹ ਚਾਹੁਣ, ਉਹ ਬਸ ਨਹੀਂ ਜਾਣਦੇ। ਉਹ ਇਥੋਂ ਤਕ ਬਹੁਤ ਸਖਤ ਪ੍ਰਾਰਥਨਾ ਵੀ ਨਹੀਂ ਕਰ ਸਕੇ, ਸਿਵਾਇ ਪਦਾਰਥਕ ਚੀਜ਼ਾਂ ਲਈ: "ਕ੍ਰਿਪਾ ਕਰਕੇ ਮੇਰੀ ਮਦਦ ਕਰੋ ਤਾਂਕਿ ਮੈਂ ਸਿਹਤਮੰਦ ਹੋਵਾਂ।" "ਕ੍ਰਿਪਾ ਕਰਕੇ ਮੇਰੀ ਲੋਟੋ ਜਿਤਣ ਵਿਚ ਮਦਦ ਕਰੋ ।" "ਕ੍ਰਿਪਾ ਕਰਕੇ ਮੇਰੀ ਧੀ ਦੀ ਮਦਦ ਕਰੋ ਇਕ ਚੰਗਾ ਪਤੀ ਹੋਣ ਲਈ।" ਬਲਾ, ਬਲਾ... ਉਹ ਪ੍ਰਮਾਤਮਾ ਨੂੰ ਸਿਰਫ ਪ੍ਰਮਾਤਮਾ ਲਈ ਬਹੁਤ ਘਟ ਪ੍ਰਾਰਥਨਾ ਕਰ ਸਕਦੇ ਹਨ। ਉਹ ਉਪਰ ਜਾਣ ਦੀਆਂ ਆਸ਼ੀਰਵਾਦਾਂ ਲਈ ਪ੍ਰਾਰਥਨਾ ਨਹੀਂ ਕਰਦੇ। ਉਹ ਪਦਾਰਥਕ ਲਾਭ ਲਈ ਪ੍ਰਾਰਥਨਾ ਕਰਦੇ ਹਨ। ਇਸੇ ਕਰਕੇ ਉਨਾਂ ਨੂੰ ਸਿਖਾਉਣਾ ਮੁਸ਼ਕਲ ਹੈ। ਇਸੇ ਕਰਕੇ ਇਕ ਅਧਿਆਪਕ ਕਾਫੀ ਹੈ। ਕੋਈ ਨਹੀਂ ਸੁਣਦਾ। ਕਾਹਦੇ ਲਈ ਹੋਰ ਹੋਣ?ਇਥੋਂ ਤਕ ਇਕੋ ਹੀ, ਉਨਾਂ ਨੇ ਉਸ ਨੂੰ ਮਾਰ ਦਿਤਾ, ਉਸ ਨੂੰ ਸੂਲੀ ਤੇ ਚੜਾ ਦਿਤਾ, ਜਾਂ ਉਸਦੇ ਵਲ ਪਥਰ ਸੁਟੇ, ਜਾਂ ਉਸ ਨੂੰ ਜਿੰਦਾ ਭੁੰਨ ਦਿਤਾ, ਜਾਂ ਉਸ ਨੂੰ ਸਾੜ ਦਿਤਾ, ਜੋ ਵੀ। ਇਸ ਭੌਤਿਕ ਸੰਸਾਰ ਵਿਚ, ਤੁਸੀਂ ਗਲ ਨਹੀਂ ਕਰ ਸਕਦੇ। ਜਿਆਦਾਤਰ ਜੀਵ ਬੋਲੇ, ਗੂੰਗੇ, ਅਤੇ ਅੰਨੇ ਹਨ। ਉਹ ਸਾਰੇ ਸਿਰਫ ਪਦਾਰਥਕ ਲਾਭ ਅਤੇ ਚੀਜ਼ਾਂ ਬਾਰੇ ਸੋਚਦੇ ਹਨ। ਭਾਵੇਂ ਜੇਕਰ ਉਹ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਨ, ਉਹ ਜਿਆਦਾਤਰ ਸਮਾਂ ਸਿਰਫ ਪਦਾਰਥਕ ਲਾਭ ਲਈ ਪ੍ਰਾਰਥਨਾ ਕਰਦੇ ਹਨ। ਇਸੇ ਕਰਕੇ, ਜੇਕਰ ਤੁਸੀਂ ਇਥੋਂ ਤਕ ਇਹ ਸਭ ਤੋਂ ਪਾਸੇ ਹੋ ਸਕੋਂ, ਇਹ ਪਹਿਲੇ ਹੀ ਚੰਗਾ ਹੈ। ਇਹ ਚੰਗਾ ਹੈ, ਚੰਗਾ ਹੈ। ਇਹ ਚੰਗਾ ਹੈ।ਬਹੁਤ ਮੁਸ਼ਕਲ। ਭਾਵੇਂ ਜੇਕਰ ਤੁਸੀਂ ਤੀਸਰੇ ਸੰਸਾਰ ਤੋਂ ਆਏ ਸੀ। ਜਿਆਦਾਤਰ ਲੋਕ ਜਿਨਾਂ ਨੇ ਵਖ ਵਖ ਕਿਸਮ ਦੀਆਂ ਵਿਧੀਆਂ ਦਾ ਅਭਿਆਸ ਕੀਤਾ ਉਹ ਤੀਸਰੇ ਪਧਰ ਨੂੰ ਆ ਸਕਦੇ ਹਨ, ਅਤੇ ਫਿਰ ਅਜੇ ਵੀ ਉਹ ਉਪਰ ਨਹੀਂ ਜਾ ਸਕਦੇ, ਅਤੇ ਫਿਰ ਉਨਾਂ ਨੂੰ ਦੁਬਾਰਾ ਥਲੇ ਆਉਣਾ ਪਵੇਗਾ। ਸਿਰਫ ਕੁਆਨ ਯਿੰਨ ਵਿਧੀ ਤੁਹਾਨੂੰ ਉਪਰ ਲਿਜਾ ਸਕਦੀ ਹੈ।Photo Caption: ਪ੍ਰਮਾਤਮਾ ਦਾ ਧੰਨਵਾਦ ਉਹ ਸਭ ਲਈ ਜੋ ਉਹ ਦਿੰਦਾ ਹੈ