ਖੋਜ
ਪੰਜਾਬੀ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਏ ਬੁ ਕਹਿੰਦਾ ਹੈ ‌‌ਕਿ ਜੋ ਕੋਈ ਵੀ ਅਸਲੀ ਮਤਰੇਆ ਹੈ ਉਸ ਨੂੰ ਮਤਰੇਆ ਬੁਧ ਸੂਤਰ ਦਾ ਰਾਜ਼ ਸਮਝਾਉਣਾ ਪਵੇਗਾ। ਉਥੇ ਮਤਰੇਆ ਬੁਧ ਸੂਤਰ ਵਿਚ ਕੋਈ ਰਾਜ਼ ਨਹੀਂ ਹੈ। ਤੁਸੀਂ ਇਸ ਨੂੰ ਪਰਿੰਟ ਕਰੋ ਅਤੇ ਇਸ ਨੂੰ ਪੜੋ। ਕੁਝ ਨਹੀਂ, ਕੋਈ ਰਾਜ਼ ਨਹੀਂ। ਇਕ ਪੰਜ-ਸਾਲ ਦਾ ਇਸਨੂੰ ਪੜ ਸਕਦਾ ਹੈ, ਇਸ ਨੂੰ ਸਮਝ ਸਕਦਾ ਹੈ। ਉਥੇ ਇਸ ਵਿਚ ਕੋਈ ਰਾਜ਼ ਨਹੀਂ ਹੈ। ਜਾਂ ਫਿਰ ਜੇਕਰ ਤੁਸੀਂ ਆਈ-ਕਿਊ-ਰਹਿਤ ਹੋ, ਫਿਰ ਤੁਸੀਂ ਇਹ ਨਹੀਂ ਸਮਝ ਸਕੋਂਗੇ। ਉਥੇ ਉਸ ਸੂਤਰ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ। ਹਰ ਇਕ ਇਸ ਨੂੰ ਪੜ ਸਕਦਾ ਅਤੇ ਇਸ ਨੂੰ ਸਮਝ ਸਕਦਾ ਹੈ, ਬਸ ਉਵੇਂ ਜਿਵੇਂ ਅਮੀਤਬਾ ਬੁਧ ਸੂਤਰ ਦੀ ਤਰਾਂ, ਬਸ ਉਵੇਂ ਹੀ ਜਿਵੇਂ ਮੈਡੀਸਨ ਬੁਧ ਸੂਤਰ ਦੀ ਤਰਾਂ। ਅਮੀਤਬਾ ਬੁਧ ਸੂਤਰ, ਮੈਡੀਸਨ ਬੁਧ ਸੂਤਰ ਬਹੁਤ ਹੀ ਸਧਾਰਨ ਹਨ। ਹੁਣ ਤੁਸੀਂ ਜਾਣਦੇ ਹੋ ਕਿ ਇਹ ਵਿਆਕਤੀ ਹੁਏ ਬੁ ਭਰੋਸੇਯੋਗ ਨਹੀਂ ਹੈ। ਅਤੇ ਸਾਰੇ ਕਾਓ ਡਾਏ ਸੰਤਾਂ ਨੇ ਮੈਨੂੰ ਇਹ ਦਸ‌ਿਆ ਸੀ।

ਮਹਾਰਾਜ ਕਾਓ ਡਾਏ-ਇਜ਼ਮ ਦਾ ਰਾਜਾ ਅਤੇ ਉਸ ਦੇ ਆਲੇ ਦੁਆਲੇ ਸੰਤਮਈ ਜੀਵ ਅਤੇ ਉਸ ਦੇ ਨਾਗਰਿਕ, ਉਹ ਸਾਰੇ ਸੰਤਮਈ ਹਨ। ਉਹ ਸੰਤਮਈ ਪਧਰ ਤੇ ਹਨ। ਅਤੇ ਪੂਰੀ ਤਰਾਂ ਪਵਿਤਰ ਅਤੇ ਨੈਤਿਕ। ਪਰ ਉਥੇ ਹਮੇਸ਼ਾਂ ਕੁਝ ਜੋਸ਼ੀਲੇ ਦਾਨਵ ਜਾਂ ਭੂਤ ਵਿਚ ਰਲੇ ਹੁੰਦੇ ਹਨ, ਬਸ ਉਵੇਂ ਜਿਵੇਂ ਉਹ ਮੇਰੇ ਸਮੂਹ ਵਿਚ ਰਲੇ ਹੋਏ ਹਨ। ਅਸੀਂ ਉਨਾਂ ਸਾਰ‌ਿਆਂ ਨੂੰ ਠੀਕ ਕਰਾਂਗੇ। ਅਸੀਂ ਉਨਾਂ ਨੂੰ ਬਾਹਰ ਲਿਆਵਾਂਗੇ, ਉਨਾਂ ਦੇ ਘਿਣਾਉਣੇ ਨਿਸ਼ਾਨਾਂ ਅਤੇ ਅਪਰਾਧਾਂ ਨਾਲ।

ਕਿਵੇਂ ਵੀ, ਮੈਂ ਮਾਰਾ ਦੇ ਰਾਜੇ ਨੂੰ ਕਿਹਾ ਕਿ ਉਸ ਨੂੰ ਉਹ ਨਹੀਂ ਕਰਨਾ ਚਾਹੀਦਾ ਸੀ। ਇਹ ਬਹੁਤ ਨੀਚ ਕਲਾਸ ਹੈ- ਨੀਚ ਪਧਰ, ਇਥੋਂ ਤਕ ਮਾਰਾ ਲੋਕਾਂ ਲਈ । ਅਤੇ ਉਸ ਨੇ ਇਥੋਂ ਤਕ ਹੋਏ ਬੁ ਨੂੰ ਹੌਂਸਲਾ ਵੀ ਦਿਤਾ ਇਹ ਸਭ ਕਰੂਪ, ਮੰਦੇ ਕੰਮ ਕਰਨ ਲਈ, ਸਾਰੇ ਨੈਤਿਕਤਾ ਅਤੇ ਇਮਾਨਦਾਰੀ ਦੇ ਵਿਰੁਧ! ਤੁਸੀਂ ਮਨੁਖਾਂ ਨੂੰ ਨਿਆਂ ਅਤੇ ਸਜ਼ਾਂ ਕਿਵੇਂ ਦੇ ਸਕਦੇ ਹੋ ਜਦੋਂ ਤੁਸੀਂ ਖੁਦ ਆਪ ਸਭ ਕੁਝ ਕੀਤਾ ਹੈ ਜਿਸ ਦਾ ਤੁਸੀਂ ਦੋਸ਼ ਲਗਾਉਂਦੇ ਹੋ! ਸਭ ਤੁਹਾਡੇ ਪ੍ਰਪੇਗੰਡਾ ਦੇ ਵਿਰੁਧ ਹੈ। ਇਹ ਸਹੀ ਨਹੀਂ ਹੈ। ਸੋ, ਮੈਂ ਕਿਹਾ, "ਕੀ ਤੁਸੀਂ ਮਾਫੀ ਮੰਗੋਂਗੇ, ਜਾਂ ਨਹੀਂ?" ਮੈਂ ਮਾਰਾ ਰਾਜੇ ਨੂੰ ਪੁਛਿਆ। ਉਹ ਚੁਪ ਰਿਹਾ। ਉਸ ਨੇ ਕੁਝ ਚੀਜ਼ ਨਹੀਂ ਕਹੀ। ਸੋ, ਮੈਂ ਕਿਹਾ, "ਤੁਸੀਂ ਕਿਉਂ ਕੁਝ ਨਹੀਂ ਕਹਿ ਰਹੇ? ਜੇਕਰ ਤੁਸੀਂ ਗਲਤ ਹੋ, ਤੁਹਾਨੂੰ ਮਾਫੀ ਮੰਗੋ। ਜੇਕਰ ਮੈਂ ਗਲਤ ਹਾਂ, ਮੈਂ ਵੀ ਮਾਫੀ ਮੰਗਦੀ ਹਾਂ।"

ਕਦੇ ਕਦਾਂਈ ਮੈਂ ਆਪਣੀ ਟੀਮ ਤੋਂ ਮਾਫੀ ਮੰਗਦੀ ਹਾਂ, ਕਿਉਂਕਿ ਉਥੇ ਬਹੁਤ ਜਿਆਦਾ ਕੰਮ ਹੈ, ਅਤੇ ਮੈਂ ਉਹਨਾਂ ਦੀ ਕਦਰ ਕਰਦੀ ਹਾਂ, ਪਰ ਕਦੇ ਕਦਾਂਈ ਉਹ ਪਛੜ ਜਾਂਦੇ ਹਨ। ਉਹ ਬਹੁਤ ਹੌਲੀ ਕੰਮ ਕਰਦੇ ਹਨ - ਸ਼ਾਇਦ ਬਹੁਤਾ ਜਿਆਦਾ ਕੰਮ ਅਤੇ ਉੇਹ ਕਦੇ ਕਦਾਂਈ ਥਕ ਜਾਂਦੇ ਹਨ। ਮੈਂ ਸਮਝਦੀ ਹਾਂ, ਪਰ ਸੰਚਾਰ ਜਾਰੀ ਹੈ, ਸਾਨੂੰ ਕੰਮ ਕਰਨਾ ਜਾਰੀ ਰਖਣਾ ਹੋਵੇਗਾ। ਅਸੀਂ ਲੋਕਾਂ ਨੂੰ ਅਗਿਆਨਤਾ ਵਿਚ ਲਗਾਤਾਰ ਨਹੀਂ ਡੋਬਣ ਦੇ ਸਕਦੇ ਅਤੇ ਫਿਰ ਨਰਕ ਨੂੰ ਜਾਣਾ ਅਤੇ ਅਤੇ ਇਹਨਾਂ ਬਦਸੂਰਤ, ਦੁਸ਼ਟ ਸ਼ੈਤਾਨਾਂ, ਰਾਖਸ਼ਾਂ ਅਤੇ ਦਾਨਵਾਂ ਦੇ ਗੁਲਾਮ ਬਣਨਾ।

ਸੋ, ਮੈਂ ਮਾਰਾ ਦੇ ਰਾਜੇ ਨੂੰ ਪੁਛਿਆ, "ਤੁਸੀਂ ਇਹ ਕੀਤਾ ਸੀ। ਇਹ ਗਲਤ ਹੈ। ਤੁਸੀਂ ਕਿਉਂ ਨਹੀਂ ਕੰਮ ਸੇ ਕੰਮ ਮਾਫੀ ਮੰਗਦੇ?" ਸੋ, ਮਾਰਾ ਰਾਜੇ ਨੇ ਕੁਝ ਨਹੀਂ ਕਿਹਾ। ਮੈਂ ਕਿਹਾ, "ਕੁਝ ਤਾਂ ਕਹੋ।" ਉਸ ਨੇ ਮਾਫੀ ਨਹੀਂ ਮੰਗੀ, ਉਸ ਨੇ ਬਸ ਕਿਹਾ... ਮੈਨੂੰ ਪੜਨ ਦੇਵੋ ਸਹੀ ਤੌਰ ਤੇ ਕੀ ਉਸ ਨੇ ਕਿਹਾ ਸੀ: "ਤੁਹਾਡੇ ਕੋਲ ਸ਼ਾਂਤੀ ਨਹੀਂ ਹੈ, ਤੁਹਾਡੇ ਕੋਲ ਇਥੇ ਸੁਰਖਿਆ ਨਹੀਂ ਹੈ। ਪਰ ਉਦਾਸ ਨਾ ਹੋਵੋ। ਮਹਾਰਾਜ ਕਰਮਾਂ ਦਾ ਰਾਜਾ ਹੁਏ ਬੁ ਨੂੰ ਇਸ ਸਾਲ, ਅਕਤੂਬਰ 15, 2024 ਵਿਚ ਖਤਮ ਕਰ ਦੇਵੇਗਾ।" ਅਤੇ ਉਸ ਤੋਂ ਪਹਿਲਾਂ, ਮੈਨੂੰ ਯਾਦ ਹੈ, ਪਰ ਮੈਂ ਨੋਟ ਨਹੀਂ ਕੀਤਾ ਸੀ - ਕਿ ਕਾਓ ਡਾਏ ਸੰਤਾਂ ਨੇ ਵੀ ਮੈਨੂੰ ਕਿਹਾ ਸੀ, "ਚਿੰਤਾ ਨਾ ਕਰੋ, ਮਹਾਰਾਜ ਕਰਮਾਂ ਦਾ ਰਾਜਾ ਉਸ ਨੂੰ ਮਾਰ ਦੇਵੇਗਾ..." ਇਹ ਉਨਾਂ ਦੇ ਸ਼ਬਦ ਸਨ, ਮੇਰੇ ਸ਼ਬਦ ਨਹੀਂ। "... ਉਸ ਨੂੰ ਇਸ ਸਾਲ ਅਕਤੂਬਰ ਵਿਚ ਮਾਰ ਦੇਵੇਗਾ।" ਸੋ ਮੈਂ ਮਹਰਾਜ ਕਰਮਾਂ ਦੇ ਰਾਜੇ ਨੂੰ ਪੁਛਿਆ। ਉਸ ਨੇ ਵੀ ਕਿਹਾ, "ਹਾਂਜੀ, ਇਹ ਇਸ ਤਰਾਂ ਹੋਵੇਗਾ।" ਸੋ, ਤਿੰਨ ਅਧਿਕਾਰੀਆਂ ਨੇ ਮੇਰੇ ਨਾਲ ਪੁਸ਼ਟੀ ਕੀਤੀ: ਕਾਓ ਡਾਏ ਸੰਤ, ਮਾਰਾ ਦਾ ਰਾਜਾ, ਇਥੋਂ ਤਕ, ਅਤੇ ਮਹਾਰਾਜ ਕਰਮਾਂ ਦਾ ਰਾਜਾ। ਉਹ ਸਾਰੇ ਉਥੇ, ਮੌਜ਼ੂਦ ਸਨ।

ਸੋ, ਮੇਰੇ ਇਹ ਸਭ ਸੁਣਨ ਤੋਂ ਬਾਅਦ, ਮੈਂ ਕਿਹਾ, "ਨਹੀਂ, ਮੈਂ ਨਹੀਂ ਚਾਹੁੰਦੀ ਕਿ ਉਹ ਮਰ ਜਾਵੇ ਕਿਉਂਕਿ ਜੇਕਰ ਉਹ ਇਤਨਾ ਜ਼ਲਦੀ ਮਰਦਾ ਹੈ, ਉਹ ਨਰਕ ਨੂੰ ਜਾਵੇਗਾ! ਉਹ ਕਦੇ ਬਾਹਰ ਨਹੀਂ ਨਿਕਲ ਸਕੇਗਾ। ਕੀ ਉਥੇ ਕੋਈ ਤਰੀਕਾ ਹੈ ਜਿਸ ਨਾਲ ਮੈਂ ਮਦਦ ਕਰ ਸਕਦੀ ਹਾਂ? ਹੁਣ ਉਸ ਦੀ ਕੌਣ ਮਦਦ ਕਰ ਸਕਦਾ ਹੈ?! ਉਹ ਟ੍ਰਾਨ ਤਾਮ ਵਾਂਗ ਉਤਨਾ ਮਾੜਾ ਨਹੀਂ ਸੀ। ਉਸ ਨੂੰ ਬਸ ਤੁਹਾਡੇ ਦੁਆਰਾ, ਜਾਦੂਗਰਨੀ ਦੁਆਰਾ ਧਕੇਲ‌ਿਆ ਗਿਆ ਸੀ, ਸੋ ਮਹਾਰਾਜ ਜਾਦੂਗਰਨੀ ਰਾਜੇ ਨੂੰ ਵੀ ਕੁਝ ਜੁੰਮੇਵਾਰੀ ਲੈਣੀ ਪਵੇਗੀ। ਮਾਰਾ ਰਾਜੇ ਨੇ ਉਸ ਨੂੰ ਧਕੇਲ‌ਿਆ ਸੀ - ਉਸ ਨੂੰ ਮਾੜਾ ਕਰਨ ਲਈ ਸ਼ਕਤੀ ਦਿਤੀ, ਉਸ ਨੂੰ ਮਾੜਾ ਕਰਨ ਲਈ ਉਤਸ਼ਾਹਿਤ ਕੀਤਾ - ਕਿਉਂਕਿ ਤੁਸੀਂ ਸਾਰੇ ਮੈਨੂੰ ਮਾਰਨਾ ਚਾਹੁੰਦੇ ਹੋ। ਅਤੇ ਨਾਲੇ, ਤੁਹਾਡਾ ਮਹਾਰਾਜ ਜੋਸ਼ੀਲੇ ਭੂਤਾਂ ਦਾ ਰਾਜਾ, ਤੁਹਾਡਾ ਵੀ ਇਸ ਦੇ ਵਿਚ ਹਥ ਹੈ। ਤੁਸੀਂ ਅਜ਼ੇ ਵੀ ਇਹ ਕਿਉਂ ਕੀਤਾ ਸੀ?" ਉਸ ਨੇ ਕਿਹਾ, "ਉਹ ਪਹਿਲਾਂ ਸੀ।" ਇਹ ਉਸਦੇ ਸਵਰਗ ਨੂੰ ਜਾਣ ਲਈ ਮੇਰਾ ਸਦਾ ਸਵੀਕਾਰ ਕਰਨ ਤੋਂ ਪਹਿਲਾਂ ਸੀ, ਜੋ ਮੈਂ ਉਸ ਲਈ ਬਣਾਇਆ ਸੀ - ਸਿਰਫ ਉਨਾਂ ਲਈ ਹੀ, ਸਮਾਨ ਕਿਸਮ ਦੇ ਜੀਵਾਂ ਲਈ। ਸੋ ਮੈਂ ਕਿਹਾ, "ਠੀਕ ਹੈ, ਫਿਰ ਤੁਸੀਂ ਸਾਰੇ, ਮੈਨੂੰ ਦਸੋ। ਤੁਹਾਨੂੰ ਵੀ ਉਸ ਦੇ ਵਾਪਸ ਆਉਣ ਲਈ, ਇਕ ਚੰਗਾ ਵਿਆਕਤੀ ਬਣਨ ਲਈ ਇਕ ਚੰਗਾ ਇਨਸਾਨ ਬਣਨ ਲਈ ਮਦਦ ਕਰਨੀ ਜ਼ਰੂਰੀ ਹੈ।"

ਸੋ, ਮੈਂ ਮਹਾਰਾਜ ਕਾਓ ਡਾਏ ਦੇ ਰਾਜੇ ਨੂੰ ਪੁਛਿਆ, ਡਾਏ ਥਾਨ ਡ ਕੁਆਨ, "ਕੀ ਉਥੇ ਕਾਓ ਡਾਏ-ਇਜ਼ਮ ਵਿਚ ਅਜਿਹੇ ਇਕ ਵਿਆਕਤੀ ਨੂੰ ਜਿਹੜਾ ਡਿਗ ਗਿਆ ਹੈ, ਉਸ ਨੂੰ ਬਚਾਅ ਦਾ ਕੋਈ ਤਰੀਕਾ ਹੈ?" ਜੇਕਰ ਉਹ ਸਚੇ ਦਿਲੋਂ ਪਛਤਾਵਾ ਕਰਦਾ ਹੈ, ਕੀ ਇਹ ਉਸ ਦੀ ਵਧੇਰੇ ਲੰਮੇਂ ਸਮੇਂ ਤਕ ਜਿੰਦਾ ਰਹਿਣ ਲਈ ਮਦਦ ਕਰੇਗਾ ਤਾਂਕਿ ਉਸਨੂੰ ਆਪਣੇ ਮਾੜੇ ਕੰਮਾਂ ਨੂੰ ਦੂਰ ਕਰਨ ਲਈ ਵਧੇਰੇ ਮੌਕਾ ਮਿਲੇ ਪਛਤਾਵਾ ਕਰਨ ਲਈ, ਧਿਆਨ ਕੇਂਦ੍ਰਿਤ ਕਰਨ ਲਈ, ਅਭਿਆਸ ਕਰਨ ਲਈ?" ਇਥੋਂ ਤਕ ਮੇਰੀ ਵਿਧੀ ਉਤੇ ਅਭਿਆਸ ਕਰਨ ਦੀ ਨਹੀਂ ਲੋੜ, ਮੇਰਾ ਸਤਿਕਾਰ ਕਰਨ ਦੀ ਨਹੀਂ ਲੋੜ, ਕੁਝ ਨਹੀਂ, ਬਸ ਜਾਓ ਕੁਝ ਲਭੋ ਜਾਂ ਵਾਪਸ ਕਾਓ ਡਾਏ-ਇਜ਼ਮ ਨੂੰ ਜਾਓ, ਅਭਿਆਸ ਕਰੋ ਅਤੇ ਉਨਾਂ ਦੀ ਵਿਧੀ ਦਾ ਅਭਿਆਸ ਕਰੇ ਤਾਂਕਿ ਉਸ ਦੇ ਕੋਲ ਵਧੇਰੇ ਸਮਾਂ ਹੋਵੇ ਆਪਣੇ ਆਪ ਨੂੰ ਵਿਮੁਕਤ ਕਰਾਉਣ ਲਈ। ਬਿਨਾਂਸ਼ਕ, ਮੈਂ ਸ਼ਾਇਦ ਮਦਦ ਕਰਾਂ ਜੇਕਰ ਮੈਂ ਕਰ ਸਕਾਂ, ਕਿਉਂਕਿ ਨਿਰੰਤਰ ਦਹਿਸ਼ਤ, ਸਜ਼ਾ ਅਤੇ ਦੁਖਦਾਈ ਨਰਕ ਵਿਚ ਡਿਗਣਾ, ਇਹ ਭਿਆਨਕ ਹੈ। ਮੈਂ ਉਮੀਦ ਕਰਦੀ ਹਾਂ ਕਿਸੇ ਨੂੰ ਵੀ ਨਾ ਉਥੇ ਜਾਣਾ ਪਵੇ। ਭਾਵੇਂ ਜੇਕਰ ਉਹ ਮੇਰਾ ਸਭ ਤੋਂ ਬਦਤਰ ਦੁਸ਼ਮਨ ਹੋਵੇ। ਮੈਂ ਉਮੀਦ ਕਰਦੀ ਹਾਂ ਕਿਸੇ ਨੂੰ ਕਦੇ ਵੀ ਉਥੇ ਨਾ ਜਾਣਾ ਪਵੇ। ਰਬਾ, ਉਹ ਸਾਰੇ ਅਗਿਆਨੀ ਹਨ। ਇਕ ਭੂਤ ਸਿਰਫ ਇਕ ਭੂਤ ਹੀ ਹੈ। ਉਹ ਸਭ ਚੀਜ਼ ਨਹੀਂ ਜਾਣਦਾ, ਅਤੇ ਉਸ ਨੂੰ ਜਿਵੇਂ ਕੁਝ ਕਿਸਮ ਦੇ, ਜਿਵੇਂ ਇਕ ਮਾਇਆ ਸਮੂਹ ਵਿਚ ਖਿਚ ਕੇ ਲਿਜਾਇਆ ਗਿਆ ਹੈ, ਅਤੇ ਇਹਨੇ ਉਸ ਨੂੰ ਹੋਰ ਅਤੇ ਹੋਰ ਬਦਤਰ ਬਣਾ ਦਿਤਾ।

ਸੋ, ਮਹਾਰਾਜ ਰਾਜੇ ਨੇ ਕਿਹਾ, "ਹਾਂਜੀ, ਅਸੀਂ ਇਹ ਕਰ ਸਕਦੇ ਹਾਂ। ਕਾਓ ਡਾਏ-ਇਜ਼ਮ ਵਿਚ, ਅਸੀਂ ਵੀ ਪਛਤਾਵਾ ਕਰ ਸਕਦੇ ਹਾਂ। ਜਾਂ ਉਹ ਪਛਤਾਵਾ ਕਰ ਸਕਦਾ ਹੈ ਤੁਹਾਡੇ ਅਭਿਆਸ ਕਰਨ ਦੇ ਤਰੀਕੇ ਵਿਚ, ਅਤੇ ਫਿਰ ਉਹ ਮੁਕਤ ਹੋ ਜਾਵੇਗਾ। ਉਹ ਇਤਨਾ ਜ਼ਲਦੀ ਨਹੀਂ ਮਰੇਗਾ। ਉਹ ਜੀਵਨ ਵਿਚ ਬਾਅਦ ਵਿਚ ਮਰੇਗਾ।" ਮੈਂ ਕਿਹਾ, "ਕਿਤਨੇ ਲੰਮੇਂ ਸਮੇਂ ਤਕ ਉਸ ਨੂੰ ਪਛਤਾਵਾ ਕਰਨਾ ਪਵੇਗਾ ਤਾਂਕਿ ਉਸ ਨੂੰ ਸੁਰਿਖਅਤ ਰਖਿਆ ਜਾ ਸਕੇ ਇਤਨਾ ਜ਼ਲਦੀ ਨਾ ਮਰ ਜਾਵੇ ਬਿਨਾਂ ਕਿਸੇ ਮੌਕੇ ਦੇ ਆਪਣੇ ਆਪ ਨੂੰ ਛੁਡਾਉਣ ਲਈ ਜਾਨ ਕਿਸੇ ਵਿਆਕਤੀ ਜੋ ਉਸ ਦੀ ਮਦਦ ਕਰਦਾ ਹੈ?" ਮਹਾਰਾਜ ਰਾਜੇ ਨੇ ਕਿਹਾ, "ਪੰਜ ਮਹੀਨੇ, ਹਰ ਰੋਜ਼ ਪਛਤਾਵਾ ਕਰਨਾ, ਹਰ ਇਕ ਸਕਿੰਟ ਉਹ ਕਰ ਸਕਦਾ ਹੈ।"

ਕਾਓ ਡਾਏ-ਇਜ਼ਮ ਦੇ ਸੰਤਾਂ ਨੇ ਮੈਨੂੰ ਕਿਹਾ ਕਿ "ਹੁਏ ਬੁ ਨੂੰ ਕਾਓ ਡਾਏ-ਇਜ਼ਮ ਦੇ ਸਾਰੇ ਸੰਤਾਂ ਅਤੇ ਸਾਧੂਆਂ ਨੂੰ ਵੀ ਪਛਤਾਵਾ ਕਰਨਾ ਪਵੇਗਾ, ਸਾਰੇ ਕਾਓ ਡਾਏ-ਇਜ਼ਮ ਦੇ ਪੈਰੋਕਾਰਾਂ ਨੂੰ, ਅਤੇ ਨਾਲੇ ਤੁਹਾਨੂੰ ਅਤੇ ਤੁਹਾਡੇ ਪੈਰੋਕਾਰਾਂ ਨੂੰ ਵੀ।" ਮੈਂ ਆਸ ਕਰਦੀ ਹਾਂ ਉਹ ਇਹ ਸਭ ਕਰ ਸਕੇਗਾ। ਅਤੇ ਉਹ ਨਿਮਰਤਾ ਅਤੇ ਸਧਾਰਣਤਾ ਵਿਚ ਬਿਹਤਰ ਵਧੇਗਾ ਸ਼ਾਇਦ ਮੈਂ ਵੀ ਉਸ ਦੀ ਮਦਦ ਵਿਚ ਕੁਝ ਹਿਸਾ ਪਾ ਸਕਾਂਗੀ। ਐਸ ਵਖਤ, ਮੇਰੇ ਖਿਆਲ ਉਹ ਮੈਥੋਂ ਕੁਝ ਨਹੀਂ ਪ੍ਰਾਪਤ ਕਰ ਸਕਦਾ, ਭਾਵੇਂ ਜੇਕਰ ਮੈਂ ਢੇਰਾਂ ਦੀਆਂ ਅਸੀਸਾਂ ਜਾਂ ਸੁਰਖਿਆ ਜਾਂ ਕੁਝ ਵੀ ਉਸ ਦੇ ਉਪਰ ਵਰਸਾਵਾਂ। ਉਹ ਇਕ ਐਸ਼ੋ-ਆਰਾਮ ਵਾਲੀ ਜੀਵਨ ਵਿਚ ਬਹੁਤ ਗਹਿਰੀ ਇਛਾ ਰਖਦਾ ਹੈ ਅਤੇ ਮਸ਼ਹੂਰ ਹੋਣ ਲਈ ਅਤੇ ਲੋਕ ਆ ਕੇ ਉਸ ਦੀ ਪੂਜਾ ਕਰਨ ਅਤੇ ਉਸ ਨੂੰ ਭੇਟਾਵਾਂ ਦੇਣ, ਪੈਸਾ ਅਤੇ ਸਭ ਕਿਸਮ ਦੀਆਂ ਚੀਜ਼ਾਂ। ਮੈਂ ਆਸ ਕਰਦੀ ਹਾਂ ਉਹ ਜ਼ਲਦੀ ਹੀ ਜਾਗ ਜਾਏਗਾ, ਕਿਉਂਕਿ ਉਸ ਦੇ ਕੋਲ ਹੁਣ ਬਹੁਤਾ ਸਮਾਂ ਨਹੀਂ ਹੈ। ਸੋ, ਮੈਂ ਕਿਹਾ, "ਓਹ, ਕ੍ਰਿਪਾ ਕਰਕੇ ਉਸ ਨੂੰ ਦਸੋ, ਹੁਏ ਬੁ ਨੂੰ ਪਛਤਾਵਾ ਕਰਨ ਲਈ ਕਹੋ।" ਜਾਂ ਸ਼ਾਇਦ ਕਿਉਂਕਿ ਅਸੀਂ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਨ ਕਰ ਰਹੇ ਹਾਂ, ਉਹ ਇਹਦੇ ਬਾਰੇ ਸੋਚੇਗਾ। ਜੇਕਰ ਨਹੀਂ, ਮੇਰੇ ਕੋਲ ਉਸ ਦੀ ਮਦਦ ਕਰਨ ਲਈ ਬਿਲਕੁਲ ਵੀ ਕੋਈ ਹੋਰ ਰਾਸਤਾ ਨਹੀਂ ਹੈ।

ਸੋ ਮੈਂ ਮਾਰਾ ਦੇ ਰਾਜੇ ਨੂੰ ਪੁਛਿਆ, "ਕਿਉਂਕਿ ਉਹ ਹੁਣ ਤੁਹਾਡੇ ਲਈਂ ਕੰਮ ਕਰ ਰਿਹਾ ਹੈ, ਉਹ ਹੁਣ ਤੁਹਾਡਾ ਮਾਤਹਿਤ ਹੈ, ਕੀ ਤੁਸੀਂ ਸਹਿਮਤ ਹੋ ਅਤੇ ਉਸ ਦੀ ਵਧੇਰੇ ਲੰਮੇਂ ਸਮੇਂ ਤਕ ਜਿੰਦਾ ਰਹਿਣ ਵਿਚ ਮਦਦ ਕਰੋਂਗੇ ਅਤੇ ਉਸ ਨੂੰ ਜਾਣ ਦੇਵੋਂਗੇ ਤਾਂਕਿ ਉਹ ਰਹਿ ਸਕੇ ਅਤੇ ਫਿਰ ਬਾਅਦ ਵਿਚ ਮੁਕਤ ਹੋ ਸਕੇ, ਜਾਂ ਘਟੋ ਘਟ ਨਰਕ ਨੂੰ ਨਾ ਜਾਣਾ ਪਵੇ?" ਮਾਰਾ ਦੇ ਰਾਜੇ ਨੇ ਕਿਹਾ, "ਕੀ?" ਉਸ ਨੇ ਕਿਹਾ, "ਨਹੀਂ।" ਉਹ ਇਹਦੇ ਨਾਲ ਸਹਿਮਤ ਨਹੀਂ ਸੀ। ਉਹ ਨਹੀਂ ਚਾਹੁੰਦਾ ਉਹ ਵਧੇਰੇ ਲੰਮੇਂ ਸਮੇਂ ਲਈ ਰਹੇ ਅਤੇ ਕੋਈ ਪਛਤਾਵਾ ਕਰੇ। ਮੈਂ ਕਿਹਾ, "ਪਰ ਕਿਉਂ?" ਉਸ ਨੇ ਕਿਹਾ, "ਕਿਉਂਕਿ ਫਿਰ ਉਹ ਗੁਆਚ ਜਾਵੇਗਾ" - ਮਾਰਾ ਰਾਜਾ ਇਕ ਰੂਹ ਨੂੰ, ਇਕ ਕਾਮੇ ਨੂੰ, ਇਕ ਮਜ਼ਦੂਰ ਨੂੰ, ਇਕ ਮਾਤਹਿਤ ਨੂੰ ਗੁਆ ਬੈਠੇਗਾ। ਮੈਂ ਕਿਹਾ, "ਓਹ ਮੇਰੇ ਰਬਾ, ਇਹ... ਓਹ ਰਬਾ, ਕੋਈ ਹੈਰਾਨੀ ਨਹੀਂ।" ਮਾਇਆ ਮਾਇਆ ਹੀ ਹੈ। ਮਾਰਾ ਦੇ ਰਾਜੇ ਕੋਲ ਕੋਈ ਭਾਵਨਾ ਨਹੀਂ ਹੈ, ਕੋਈ ਹਮਦਰਦੀ ਨਹੀਂ, ਬਿਲਕੁਲ ਕੁਝ ਨਹੀਂ।

ਮੈਂ ਕਿਹਾ, "ਮੈਂ ਸੋਚ‌ਿਆ ਤੁਸੀਂ ਕੁਝ ਚੀਜ਼ ਚੰਗੀ ਕੀਤੀ ਸੀ। ਸਾਇਦ ਤੁਸੀਂ ਇਹ ਆਪਣੇ ਭਲੇ ਲਈ ਇਹ ਕੀਤੀ ਸੀ। ਮੇਰੇ ਕੋਲ ਤੁਹਾਡੇ ਨਾਲ ਬਹਿਸ ਕਰਨ ਲਈ ਸਮਾਂ ਨਹੀਂ ਹੈ, ਪਰ ਇਹ ਭਿਆਨਕ ਹੈ। ਇਹ ਭਿਆਨਕ ਹੈ। ਜਦੋਂ ਮੈਂ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਨ ਕਰਾਨਗੀ ਤੁਸੀਂ ਕੇਵਲ ਹੁਏ ਬੁ ਦੇ ਸਿਵਾਇ ਹੋਰ ਬਹੁਤ ਗੁਆਉਂਗੇ। ਮੇਰੇ ਵਿਚ ਵਿਸ਼ਵਾਸ਼ ਕਰੋ, ਬਿਹਤਰ ਹੈ ਤੁਸੀਂ ਆਪਣੇ ਜਿੰਦਗੀ ਦੇ ਤਰੀਕੇ ਨੂੰ ਬਦਲੋ। ਤੁਸੀਂ ਮੇਰੇ ਵਲ ਹੋਵੋ। ਤੁਸੀਂ ਮੇਰੇ ਨਾਲ ਰਹੋ। ਅਸੀਂ ਇਕਠੇ ਕੰਮ ਕਰਾਂਗੇ, ਇਸ ਸੰਸਾਰ ਨੂੰ ਰਖਣ ਲਈ, ਇਸ ਗ੍ਰਹਿ ਦੀ ਐਨਰਜ਼ੀ, ਨੈਤਿਕ ਮਹੌਲ , ਦਿਆਲਤਾ, ਸਨੇਹ, ਰਹਿਮਦਿਲੀ ਬਣਾਈ ਰਖਣ ਲਈ ਸਭ ਕਿਸਮ ਦਿਆਂ ਲਈ। ਨਹੀਂ ਤਾਂ, ਗ੍ਰਹਿ ਖਤਮ ਹੋ ਜਾਵੇਗਾ। ਅਤੇ ਬਹੁਤ ਸਾਰੇ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਜੋ ਮਨੁਖੀ ਰੂਪ ਵਿਚ ਹਨ ਜਾਂ ਮਨੁਖੀ ਰੂਪ ਵਿਚ ਲੁਕੇ ਹੋਏ ਹਨ, ਜਾਂ ਜਿਨਾਂ ਕੋਲ ਮਨੁਖੀ ਰੂਪ ਹੈ, ਉਨਾਂ ਦੇ ਜਾਣ ਲਈ ਕਿਤੇ ਕੋਈ ਜਗਾ ਨਹੀਂ ਹੋਵੇਗੀ। ਅਤੇ ਉਨਾਂ ਕੋਲ ਆਪਣੇ ਬਚੇ, ਪੋਤੇ ਦੋਤੇ ਵੀ ਹੋਣਗੇ। ਉਹ ਕਿਥੇ ਜਾਣਗੇ? ਆਲੇ ਦੁਆਲੇ ਵਾਯੂ ਮੰਡਲ ਵਿਚ ਤੈਰਨਗੇ, ਅਤੇ ਸ਼ਾਇਦ ਕਾਲੀ ਮੋਰੀ ਵਿਚ ਖਿਚੇ ਜਾਣਗੇ ਅਤੇ ਸਦਾ ਲਈ ਚਲੇ ਜਾਣ? ਤੁਸੀਂ ਉਹ ਪਸੰਦ ਕਰਦੇ ਹੋ? ਇਹਦੇ ਬਾਰੇ ਸੋਚੋ। ਇਹ ਇਕ ਅਖੀਰਲਾ ਮੌਕਾ ਹੈ, ਮੈਂ ਤੁਹਾਨੂੰ ਦਸਦੀ ਹਾਂ।

ਮੇਰੇ ਨਾਲ ਰਹੋ। ਮੇਰੇ ਨਾਲ ਕੰਮ ਕਰੋ। ਮੈਂ ਇਹ ਨਹੀਂ ਕਹਿੰਦੀ ਮੇਰੇ ਲਈ ਕੰਮ ਕਰੋ। ਆਪਣੀ ਇਜ਼ਤ ਮਾਣ ਲਈ ਕੰਮ ਕਰੋ। ਆਪਣੇ ਆਪ ਨੂੰ ਬਦਲਣ ਲਈ ਕੰਮ ਕਰੋ। ਆਪਣੇ ਆਪ ਲਈ ਇਕ ਦਿਲ ਬਣਾਉ। ਅਤੇ ਫਿਰ, ਤੁਸੀਂ ਵਧੇਰੇ ਬਿਹਤਰ ਮਹਿਸੂਸ ਕਰੋਂਗੇ, ਤੁਹਾਡਾ ਪਧਰ ਵੀ ਹੋ ਸਕਦਾ ਵਧੇਗਾ, ਅਤੇ ਸ਼ਾਇਦ ਪ੍ਰਮਾਤਮਾ ਤੁਹਾਨੂੰ ਇਥੋਂ ਤਕ ਇਕ ਬਿਹਤਰ ਸਥਿਤੀ ਪ੍ਰਦਾਨ ਕਰਨ, ਬਸ ਜਾ ਕੇ ਅਤੇ ਲੋਕਾਂ ਨੂੰ ਤਸੀਹੇ ਦੇਣੇ ਅਤੇ ਉਨਾਂ ਨੂੰ ਭਿਆਨਕ ਕੰਮ, ਦੁਸ਼ਟ ਕੰਮ ਕਰਨ ਲਈ ਭਰਮਾਉਣ ਦੀ ਬਜਾਏ। ਇਹ ਇਕ ਸ਼ਾਨਦਾਰ ਕਿਸਮ ਦੀ ਸਥਿਤੀ ਨਹੀਂ ਹੈ। ਮੈਂ ਤੁਹਾਡਾ ਆਦਰ ਕੀਤਾ। ਮੈਂ ਤੁਹਾਨੂੰ ਮਹਾਰਾਜ ਕਹਿੰਦੀ ਹਾਂ, ਨੇਕ ਮਾਰਾ ਰਾਜਾ ਇਥੋਂ ਤਕ। ਇਸ ਨੂੰ ਰਖੋ। ਅਤੇ ਹੋਰ ਵਿਕਾਸ ਕਰਨਾ ਜ਼ਾਰੀ ਰਖੋ। ਸਾਨੂੰ ਸਾਰਿਆਂ ਨੂੰ ਕੁਝ ਇਜ਼ਤ ਦੀ ਲੋੜ ਹੈ, ਕੁਝ ਬੁਨਿਆਦੀ ਜੁੰਮੇਵਾਰੀ, ਚੰਗਿਆਈ, ਅਤੇ ਨਿਰਪਖਤਾ ਦੀ ਭਾਵਨਾ ਦੀ ਲੋੜ ਹੈ, ਘਟੋ ਘਟ।

ਮੈਂ ਤੁਹਾਡੇ ਨਾਲ ਕੁਝ ਗਲਤ ਨਹੀਂ ਕੀਤਾ। ਮੈਂ ਸਿਰਫ ਆਪਣੇ ਲੋਕਾਂ ਨੂੰ ਸਿਖਾਉਂਦੀ ਹਾਂ। ਜਿਹੜਾ ਵੀ ਮੇਰੇ ਕੋਲ ਆਉਂਦਾ ਹੈ, ਮੈਂ ਸਿਖਾਉਂਦੀ ਹਾਂ। ਮੈਂ ਉਨਾਂ ਨੂੰ ਕਿਸੇ ਤਰਾਂ ਮਜ਼ਬੂਰ ਨਹੀਂ ਕਰਦੀ। ਮੈਂ ਜਾ ਕੇ ਉਨਾਂ ਦੇ ਦਰਵਾਜ਼ੇ ਨੂੰ ਨਹੀਂ ਖੜਕਾਉਂਦੀ। ਉਨਾਂ ਸਾਰ‌ੇ ਆਪਣੀ ਮਰਜ਼ੀ ਦੇ ਨਾਲ ਆਏ ਸੀ ਕਿਉਂਕਿ ਉਹ ਮੇਰੀ ਸਿਖਿਆ ਪਸੰਦ ਕਰਦੇ ਹਨ। ਇਸ ਦੀ ਇਜਾਜ਼ਤ ਹੈ। ਇਹ ਸਾਡੇ ਇਕਰਾਰਨਾਮੇ ਵਿਚ ਵਰਜਿਤ ਨਹੀਂ ਹੈ। ਅਤੇ ਤੁਸੀਂ ਹਮੇਸ਼ਾਂ ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ, ਇਥੋਂ ਤਕ ਉਨਾਂ ਨੂੰ ਮੇਰੇ ਹਥੋਂ ਖੋਹ ਲੈਂਦੇ ਅਤੇ ਅਜਿਹਾ ਕੁਝ। ਮੈਂ ਕਦੇ ਕੋਈ ਚੀਜ਼ ਗਲਤ ਨਹੀਂ ਕੀਤੀ। ਸੋ ਇਹ ਉਚਿਤ ਨਹੀਂ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਮਰ ਜਾਵਾਂ, ਅਤੇ ਸਾਰੀਆਂ ਜਾਦੂਗਰਨੀਆਂ ਭੂਤਾਂ, ਅਤੇ ਗੁਆਚੇ ਗਏ ਭੂਤਾਂ ਜਾਂ ਦਾਨਵਾਂ ਨਾਲ ਕੰਮ ਕਰਦੇ, ਅਤੇ ਸਾਰਾ ਸਮਾਂ ਮੈਨੂੰ ਮਾਰਨ ਦੀ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ।

ਤੁਸੀਂ ਮੇਰੇ ਪੈਰੋਕਾਰਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹੋ, ਜੋ ਨਿਰਦੋਸ਼ ਹਨ। ਅਤੇ ਤੁਸੀਂ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹੋ ਜੋ ਮੇਰੇ ਪੈਰੋਕਾਰ ਨਹੀਂ ਹਨ - ਉਹ ਚੰਗੇ ਹਨ, ਪਰ ਕਮਜ਼ੋਰ ਵਾਲੇ ਜੋ ਦੁਖੀ ਹਨ ਅਤੇ ਤੁਹਾਡੇ ਅਤੇ ਤੁਹਾਡ‌ਿਆਂ ਦੁਆਰਾ ਭਰਮਾ‌ਏ ਗਏ ਹਨ। ਇਹ ਉਚਿਤ ਨਹੀਂ ਹੈ। ਇਕ ਰਾਜਾ ਹੋਣ ਦੇ ਨਾਤੇ, ਕੋਈ ਫਰਕ ਨਹੀਂ ਪੈਂਦਾ ਕਿਸ ਕਿਸਮ ਦਾ ਰਾਜਾ, ਤੁਹਾਡੇ ਕੋਲ ਕਿਸੇ ਕਿਸਮ ਦ‌ੀ ਨਿਰਪਖਤਾ ਹੋਣੀ ਜ਼ਰੂਰੀ ਹੈ। ਤੁਸੀਂ ਉਹ ਸਮਝਦੇ ਹੋ? ਅਤੇ ਇਹ ਆਖਰੀ ਚੇਤਾਵਨੀ ਹੈ ਮੇਰੇ ਕੋਲ ਤੁਹਾਡੇ ਲਈ! ਮੈਂ ਤੁਹਾਨੂੰ ਇਸ ਤਰਾਂ ਜਾਰੀ ਨਹੀਂ ਰਹਿਣ ਦਿਆਂਗੀ। ਤੁਸੀਂ ਮੈਨੂੰ ਸੁਣੋ।" ਉਹ ਹੈ ਜੋ ਮੈਂ ਉਸ ਨੂੰ ਕਿਹਾ ਸੀ। ਪਰ ਉਸ ਨੇ ਕੋਈ ਜਵਾਬ ਨਹੀਂ ਦਿਤਾ । ਸੋ ਅੰਤ ਵਿਚ, ਉਸ ਨੇ ਮਾਫੀ ਮੰਗੀ, ਮੈਨੂੰ ਯਾਦ ਹੈ। ਪਰ ਕੋਈ ਗਲ ਨਹੀਂ। ਆਓ ਦੇਖੀਏ ਉਹ ਸੋਧ ਕਰਨ ਲਈ ਕੀ ਕਰਦਾ ਹੈ, ਆਪਣੀ "ਮਾਫੀ" ਸ਼ਬਦ ਨੂੰ ਅਰਥ ਦੇਣ ਲਈ।

Photo Caption: ਵਾਤਾਵਰਨ ਵਿਚ ਜੀਵਨ ਨੂੰ ਰੋਸ਼ਨ ਕਰੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/9)